ਫਿਲਮੀ ਅਦਾਕਾਰ ਅਰੁਣ ਬਾਲੀ ਦਾ ਦੇਹਾਂਤ


ਨਵੀਂ ਦਿੱਲੀ, 7 ਅਕਤੂਬਰ 2022: ਉੱਘੇ ਅਦਾਕਾਰ ਅਰੁਣ ਬਾਲੀ ਦਾ ਦਿਹਾਂਤ ਹੋ ਗਿਆ ਹੈ। ਉਹ 79 ਸਾਲਾਂ ਦੇ ਸਨ। ਬਾਲੀ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਸਨ। ਉਹਨਾਂ ਨੂੰ ਆਖਰੀ ਵਾਰ ਫਿਲਮ ’ਲਾਲ ਸਿੰਘ ਚੱਢਾ’ ਵਿਚ ਵੇਖਿਆ ਗਿਆਸੀ  ਤੇ ਉਹਨਾਂ ਦੀ ਆਖਰੀ ਫਿਲਮ ’ਗੁਡਬਾਏ’ ਜਿਸ ਵਿਚ ਅਮਿਤਾਭ ਬੱਚਨ, ਰਸ਼ਮਿਕਾ ਮੰਦਾਨਾ ਤੇ ਨੀਨਾ ਗੁਪਤਾ ਦੀ ਵੀ ਭੂਮਿਕਾ ਹੈ, ਅੱਜ 7 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ। ਬਾਲੀ ਨੇ ਅਨੇਕਾਂ ਪੰਜਾਬੀ ਫਿਲਮਾਂ ਵਿਚ ਵੀ ਅਹਿਮ ਭੂਮਿਕਾਵਾਂ ਅਦਾ ਕੀਤੀਆਂ। ਪੰਜਾਬ 1984 ਉਹਨਾਂ ਦੀ ਇਕ ਚਰਚਿਤ ਫਿਲਮ ਸੀ। ਉਹ 1991 ਵਿਚ ਚਾਣਕਯਾ ਵਿਚ ਰਾਜਾ ਪੋਰਸ ਬਣੇ ਸਨ। ਉਹਨਾਂ ’3 ਈਡੀਟਸ’, ’ਕੇਦਾਰਨਾਥ’, ’ਰਾਮ ਜਾਨੇ’ ਸਮੇਤ ਅਨੇਕਾਂ ਫਿਲਮਾਂ ਕੀਤੀਆਂ।ਉਹ ਪੰਜਾਬੀ ਬ੍ਰਾਹਮਣ ਪਰਿਵਾਰ ਨਾਲ ਸੰਬੰਧ ਰੱਖਦੇ ਸਨ।