ਦੋਆਬਾ

ਫੂਡ ਕਮਿਸ਼ਨ ਦੇ ਮੈਂਬਰ ਵਿਜੈ ਦੱਤ ਵਲੋਂ ਸਰਕਾਰੀ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਦੀ ਅਚਨਚੇਤ ਜਾਂਚ
ਬੱਚਿਆਂ ਲਈ ਦੁਪਿਹਰ ਦੇ ਖਾਣੇ ਤੇ ਹੋਰ ਭਲਾਈ ਸਕੀਮਾਂ ਨੂੰ ਇੰਨ-ਬਿੰਨ ਲਾਗੂ ਕਰਨ ਦੇ ਨਿਰਦੇਸ਼ ਸਕੂਲੀ ਵਿਦਿਆਰਥੀਆਂ ਦੀ ਨਿਯਮਤ ਸਿਹਤ ਜਾਂਚ ਯਕੀਨੀ ਬਣਾਉਣ ਲਈ ਕਿਹਾ ਫਗਵਾੜਾ, 31 ਮਈ : ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਸ੍ਰੀ ਵਿਜੈ ਦੱਤ ਵੱਲੋਂ ਅੱਜ ਫਗਵਾੜਾ ਵਿਖੇ ਅਚਨਚੇਤ ਦੌਰੇ ਦੌਰਾਨ ਸਰਕਾਰੀ ਸਕੂਲਾਂ,ਆਂਗਣਵਾੜੀ ਕੇਂਦਰਾਂ ਵਿਚ ਬੱਚਿਆਂ ਲਈ ਕੌਮੀ ਭੋਜਨ ਸੁਰੱਖਿਆ ਐਕਟ ਤਹਿਤ ਦਿੱਤੇ ਜਾਂਦੇ ਦੁਪਿਹਰ ਦੇ ਖਾਣੇ ਅਤੇ ਹੋਰ ਭਲਾਈ ਸਕੀਮਾਂ ਨੂੰ ਲਾਗੂ ਕਰਨ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਫਗਵਾੜਾ ਦੇ....
ਕੈਬਨਿਟ ਮੰਤਰੀ ਜਿੰਪਾ ਨੇ ‘ਸਰਬੱਤ ਦਾ ਭਲਾ’ ਚੈਰੀਟੇਬਲ ਟਰੱਸਟ ਵੱਲੋਂ ਖੋਲ੍ਹੇ ਗਏ ਮੁਫਤ ਕੰਪਿਊਟਰ ਸੈਂਟਰ ਦਾ ਕੀਤਾ ਉਦਘਾਟਨ
ਟਰੱਸਟ ਵੱਲੋਂ ਸ਼੍ਰੀ ਗੁਰੂ ਰਵਿਦਾਸ ਇਤਿਹਾਸਕ ਅਸਥਾਨ ਖੁਰਾਲਗੜ੍ਹ ਸਾਹਿਬ ਨੂੰ ਭੇਟ ਕੀਤੀ ਗਈ ਐਂਬੂਲੈਂਸ ਹੁਸ਼ਿਆਰਪੁਰ, 30 ਮਈ : ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹ ਕਿ ‘ਸਰਬੱਤ ਦਾ ਭਲਾ’ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਡਾ.ਐਸ.ਪੀ. ਸਿੰਘ ਓਬਰਾਏ ਵੱਲੋਂ ਕੀਤੀ ਜਾ ਰਹੀ ਮਨੁੱਖਤਾ ਦੀ ਸੇਵਾ ਦੀ ਕਿਸੇ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। ਉਹ ਵਿੱਦਿਆ ਮੰਦਰ ਸਕੂਲ ਹੁਸ਼ਿਆਰਪੁਰ ਵਿਖੇ ‘ਸਰਬੱਤ ਦਾ ਭਲਾ’ ਚੈਰੀਟੇਬਲ ਟਰੱਸਟ ਵੱਲੋਂ ਕਰਵਾਏ ਸਮਾਗਮ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ। ਇਸ....
ਕਪੂਰਥਲਾ ਜ਼ਿਲ੍ਹੇ ਵਿਚ ਉਸਾਰੀ ਕਿਰਤੀਆਂ ਦੀ ਭਲਾਈ ਲਈ 91 ਲੱਖ ਤੋਂ ਵੱਧ ਦੀ ਰਕਮ ਮਨਜ਼ੂਰ
ਕਪੂਰਥਲਾ ਤਹਿਸੀਲ ਦੇ 506 ਅਤੇ ਭੁਲੱਥ ਤਹਿਸੀਲ ਦੇ 147 ਬਿਨੈਕਾਰਾਂ ਨੂੰ ਮਿਲੇਗਾ ਲਾਭ ਡਿਪਟੀ ਕਮਿਸ਼ਨਰ ਵਲੋਂ ਵੱਧ ਤੋਂ ਵੱਧ ਉਸਾਰੀ ਕਿਰਤੀਆਂ ਨੂੰ ਬੋਰਡ ਕੋਲ ਰਜਿਸਟ੍ਰੇਸ਼ਨ ਕਰਵਾਉਣ ਦਾ ਸੱਦਾ ਜਾਰੀ ਰਾਸ਼ੀ ਸਿੱਧੀ ਲਾਭਪਾਤਰੀਆਂ ਦੇ ਖਾਤੇ ਵਿਚ ਹੋਵੇਗੀ ਟ੍ਰਾਂਸਫਰ ਕਪੂਰਥਲਾ, 30 ਮਈ : ਡਿਪਟੀ ਕਮਿਸ਼ਨਰ ਕਪੂਰਥਲਾ ਕੈਪਟਨ ਕਰਨੈਲ ਸਿੰਘ ਵਲੋਂ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਦੇ ਰਜਿਸਟਰਡ ਲਾਭਪਾਤਰੀਆਂ ਨੂੰ ਬੋਰਡ ਵੱਲੋਂ ਦਿੱਤੀਆਂ ਜਾ ਰਹੀਆਂ ਵੱਖ ਵੱਖ ਭਲਾਈ ਸਕੀਮਾਂ ਤਹਿਤ....
ਸਰਕਾਰ ਲੋਕ ਭਲਾਈ ਸਕੀਮਾਂ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਕਰਵਾਉਣ ਲਈ ਵਚਨਬੱਧ : ਕੈਬਨਿਟ ਮੰਤਰੀ ਜਿੰਪਾ
ਕੈਬਨਿਟ ਮੰਤਰੀ ਨੇ ਪਿੰਡ ਬੱਸੀ ਮੁਸਤਫਾ, ਠਰੋਲੀ ਅਤੇ ਡੱਲੇਵਾਲ ਵਿੱਚ 46 ਲੱਖ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜਾਂ ਦੀ ਕਰਵਾਈ ਸ਼ੁਰੂਆਤ ਹੁਸ਼ਿਆਰਪੁਰ, 29 ਮਈ : ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਜਨਤਕ ਸਹੂਲਤਾਂ ਨੂੰ ਬਿਹਤਰ ਬਣਾਉਣ ਅਤੇ ਸਰਕਾਰੀ ਸਕੀਮਾਂ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਕਰਨ ਲਈ ਵਚਨਬੱਧ ਹੈ। ਉਹ ਬੱਸੀ ਮੁਸਤਫਾ, ਠਰੋਲੀ ਅਤੇ ਡੱਲੇਵਾਲ ਵਿਚ 46 ਲੱਖ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜਾਂ ਦਾ ਉਦਘਾਟਨ....
ਫਗਵਾੜਾ ਨੇੜੇ ਸੜਕ ਹਾਦਸੇ ‘ਚ ਨਵਵਿਆਹੁਤਾ ਦੀ ਮੌਤ, ਪਤੀ ਜਖ਼ਮੀ
ਫਗਵਾੜਾ, 27 ਮਈ : ਫਗਵਾੜਾ ਦੇ ਨੇੜੇ ਇੱਕ ਸੜਕ ਹਾਦਸੇ ‘ਚ ਇੱਕ ਔਰਤ ਦੀ ਮੌਤ ਅਤੇ ਇੱਕ ਦੇ ਜਖ਼ਮੀ ਹੋ ਜਾਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਤੋਂ ਮੁਕੇਰੀਆਂ ਨੂੰ ਮੋਟਰਸਾਈਕਲ ਤੇ ਸਵਾਰ ਹੋ ਕੇ ਪਤੀ-ਪਤਨੀ ਜਾ ਰਹੇ ਸਨ, ਜਦੋਂ ਉਹ ਫਗਵਾੜਾ ਨੇੜੇ ਪਹੁੰਚੇ ਤਾਂ ਉਨ੍ਹਾਂ ਦਾ ਐਕਸੀਡੈਂਟ ਹੋ ਗਿਆ, ਜਿਸ ਕਾਰਨ ਔਰਤ ਦੀ ਮੌਤ ਹੋ ਗਈ ਅਤੇ ਮੋਟਰਸਾਈਕਲ ਚਾਲਕ ਜਖ਼ਮੀ ਹੋ ਗਿਆ।ਮ੍ਰਿਤਕਾ ਦੀ ਪਹਿਚਾਣ ਕਿਰਨ ਪਤਨੀ ਸ਼ਿਵਮ ਵਾਸੀ ਗਗਨਦੀਪ ਕਲੋਨੀ ਲੁਧਿਆਣਾ ਵਜੋਂ ਹੋਈ ਹੈ। ਇਸ ਸਬੰਧੀ ਕਰਨ ਕੁਮਾਰ ਨੇ ਦੱਸਿਆ....
ਵਿਕਾਸ ਦੇ ਏਜੰਡੇ ’ਤੇ ਹੀ ਕੰਮ ਕਰ ਰਹੀ ਹੈ ਪੰਜਾਬ ਸਰਕਾਰ : ਬ੍ਰਮ ਸ਼ੰਕਰ ਜਿੰਪਾ
ਕੈਬਨਿਟ ਮੰਤਰੀ ਨੇ ਸ਼ਹਿਰ ’ਚ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਸਬੰਧੀ ਪੱਤਰਕਾਰਾਂ ਨਾਲ ਕੀਤੀ ਗੱਲਬਾਤ ਸਾਢੇ 6 ਕਰੋੜ ਦੀ ਲਾਗਤ ਨਾਲ ਤਹਿਸੀਲ ਕੰਪਲੈਕਸ ਦਾ ਹੋਵੇਗਾ ਕਾਇਆ ਕਲਪ, ਨਵੇਂ ਤਹਿਸੀਲ ਕੰਪਲੈਕਸ ਦਾ ਹੋਵੇਗਾ ਨਿਰਮਾਣ 418 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਮੈਡੀਕਲ ਕਾਲਜ ਦਾ ਜਲਦ ਸ਼ੁਰੂ ਹੋਵੇਗਾ ਨਿਰਮਾਣ ਕਾਰਜ ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ’ਚ ਇਕ ਸਾਲ ਵਿਚ ਸਿੰਚਾਈ ਅਤੇ ਪੀਣ ਵਾਲੇ ਪਾਣੀ ਲਈ 31 ਟਿਊਬਵੈੱਲ ਉਸਾਰੀ ਅਧੀਨ , 10 ਕੀਤੇ ਚਾਲੂ ਕਿਸੇ ਵੀ ਤਰ੍ਹਾਂ ਦਾ ਨਾਜਾਇਜ਼ ਕਬਜ਼ਾ ਅਤੇ....
ਟਾਂਡਾ 'ਚ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਵਿਅਕਤੀ ਦੀ ਮੌਤ, 8 ਜ਼ਖਮੀ
ਹੁਸਿ਼ਆਰਪੁਰ, 27 ਮਈ : ਟਾਂਡਾ ਚ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਚ 1 ਵਿਅਕਤੀ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ, ਜਦਕਿ 8 ਹੋਰ ਵਿਅਕਤੀ ਇਸ ਹਾਦਸੇ ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਟਾਂਡਾ ਦੇ ਸਰਕਾਰੀ ਹਸਪਤਾਲ 'ਚ ਲਿਆਂਦਾ ਗਿਆ। ਇਹ ਹਾਦਸਾ ਪਠਾਨਕੋਟ ਹਾਈਵੇ ‘ਤੇ ਦਾਰਾਪੁਰ ਬਾਈਪਾਸ ਨੇੜੇ ਵਾਪਰਿਆ। ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਉੱਤਰ ਪ੍ਰਦੇਸ਼ ਪੁਲਿਸ ਦੇ ਇੰਸਪੈਕਟਰ ਰਵਿੰਦਰ ਸਿੰਘ ਪੁੱਤਰ ਦਿਲਾਵਰ ਸਿੰਘ ਸੰਗਮ ਵਿਹਾਰ ਮੇਰਠ....
ਸਤਿਗੁਰੂ ਕਬੀਰ ਜੀ ਦੇ 4 ਜੂਨ ਨੂੰ ਮਨਾਏ ਜਾ ਰਹੇ ਪ੍ਰਗਟ ਦਿਵਸ ਅਤੇ 3 ਜੂਨ ਨੂੰ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਕੀਤੀ ਮੀਟਿੰਗ 
ਜਲੰਧਰ, 26 ਮਈ : ਸਤਿਗੁਰੂ ਕਬੀਰ ਜੀ ਦੇ 4 ਜੂਨ ਨੂੰ ਮਨਾਏ ਜਾ ਰਹੇ ਪ੍ਰਗਟ ਦਿਵਸ ਅਤੇ 3 ਜੂਨ ਨੂੰ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ, ਕਰਤਾਰਪੁਰ ਤੋਂ ਵਿਧਾਇਕ ਬਲਕਾਰ ਸਿੰਘ ਅਤੇ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਵੱਲੋਂ ਅੱਜ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਦੌਰਾਨ ਲੋਕ ਸਭਾ ਮੈਂਬਰ, ਵਿਧਾਇਕ ਅਤੇ ਡਿਪਟੀ ਕਮਿਸ਼ਨਰ ਨੇ ਸਮਾਗਮਾਂ ਨੂੰ....
ਵਿਕਾਸ ਕਾਰਜਾਂ ਵਿੱਚ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ : ਸੰਧਵਾਂ
ਕੋਟਕਪੂਰਾ ਵਿਖੇ 3 ਕਰੋੜ ਦੀ ਲਾਗਤ ਨਾਲ ਸਾਂਝਾ ਜ਼ਮੀਨ ਦੋਜ ਪਾਈਪਾਂ ਦੇ ਪ੍ਰੋਜੈਕਟ ਦਾ ਰੱਖਿਆ ਨੀਂਹ ਪੱਥਰ 31 ਲੱਖ 51 ਹਜ਼ਾਰ ਰੁਪਏ ਦੀ ਲਾਗਤ ਨਾਲ ਖੇਤਾਂ ਤੱਕ ਨਹਿਰੀ ਪਾਣੀ ਪਾਈਪਾਂ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਕੋਟਕਪੂਰਾ 27 ਮਈ : ਪੰਜਾਬ ਵਿਧਾਨ ਸਭਾ ਦੇ ਸਪੀਕਰ ਅਤੇ ਕੋਟਕਪੂਰਾ ਦੇ ਵਿਧਾਇਕ ਸ. ਕੁਲਤਾਰ ਸਿੰਘ ਸੰਧਵਾਂ ਵੱਲੋਂ ਅੱਜ ਇੱਥੇ ਸੀਵਰੇਜ ਟਰੀਟਮੈਂਟ ਪਲਾਂਟ ਕੋਟਕਪੂਰਾ ਵਿਖੇ ਪਾਣੀ ਦੀ ਸੁਚੱਜੀ ਵਰਤੋਂ ਲਈ 3 ਕਰੋੜ ਦੀ ਲਾਗਤ ਨਾਲ ਸਾਂਝਾ ਜ਼ਮੀਨ ਦੋਜ ਪਾਈਪਾਂ ਦੇ ਪ੍ਰੋਜੈਕਟ ਦਾ....
ਮਿਹਨਤਕਸ਼ ਅਤੇ ਕਿਰਤੀ ਲੋਕਾਂ ਦੀਆਂ ਦੁੱਖ ਤਕਲੀਫਾਂ ਦਾ ਹੱਲ ਕਰਨਾ ਸਾਡਾ ਮੁੱਢਲਾ ਫਰਜ਼ : ਸੰਧਵਾਂ
ਸਪੀਕਰ ਸੰਧਵਾਂ ਨੇ ਅਚਾਨਕ ਜੁੱਤੀਆਂ ਗੰਢਣ ਵਾਲੇ ਕੋਲ ਬੈਠ ਕੇ ਸੁਣੇ ਉਸਦੇ ਦੁੱਖ ਕੋਟਕਪੂਰਾ, 27 ਮਈ : ਮਿਹਨਤਕਸ਼ ਅਤੇ ਕਿਰਤੀ ਲੋਕਾਂ ਨਾਲ ਨੇੜੇ ਦੀ ਸਾਂਝ ਰੱਖਣ ਵਾਲੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਐਨੀ ਉੱਚੀ ਪਦਵੀ ’ਤੇ ਪਹੁੰਚਣ ਤੋਂ ਬਾਅਦ ਵੀ ਉਕਤ ਕਿਰਤੀ ਲੋਕਾਂ ਦੀ ਸਾਰ ਲੈਣੀ ਜਾਰੀ ਰੱਖੀ ਤੇ ਅੱਜ ਸ਼ਹਿਰ ਵਿੱਚੋਂ ਲੰਘਦੀ ਰਾਸ਼ਟਰੀ ਰਾਜ ਮਾਰਗ ਨੰਬਰ 15 ’ਤੇ ਸਥਿੱਤ ਨਵੇਂ ਬੱਸ ਅੱਡੇ ਨੇੜੇ ਬੈਠੇ ਜੁੱਤੀਆਂ ਗੰਢਣ ਵਾਲੇ ਕਿਰਤੀ ਵਿਅਕਤੀ ਕੋਲ ਅਚਾਨਕ ਰੁਕੇ ਕੁਲਤਾਰ ਸਿੰਘ....
ਸਪੀਕਰ ਸੰਧਵਾਂ ਨੇ ਜਨਤਕ ਪਖਾਨਿਆਂ ਅਤੇ ਪਿਸ਼ਾਬ ਘਰਾਂ ਦੇ ਸਫਾਈ ਪ੍ਰਬੰਧ ਯਕੀਨੀ ਬਣਾਉਣ ਲਈ ਕੀਤੀਆਂ ਹਦਾਇਤਾਂ
ਸਪੀਕਰ ਸੰਧਵਾਂ ਨੇ ਸ਼ਹਿਰ ਦੇ ਜਨਤਕ ਪਖਾਨਿਆਂ ਦੀ ਅਚਨਚੇਤ ਕੀਤੀ ਚੈਕਿੰਗ ਕੋਟਕਪੂਰਾ, 27 ਮਈ : ਜਨਤਕ ਸਥਾਨਾਂ ਦੀ ਸਾਫ ਸਫਾਈ ਬਹੁਤ ਜਰੂਰੀ ਹੈ, ਕਿਉਂਕਿ ਜੇਕਰ ਸਾਡਾ ਆਲਾ ਦੁਆਲਾ ਸਾਫ ਹੋਵੇਗਾ ਤਾਂ ਹੀ ਤੰਦਰੁਸਤ ਸਮਾਜ ਦੀ ਸਿਰਜਣਾ ਕੀਤੀ ਜਾ ਸਕੇਗੀ। ਅੱਜ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਜਨਤਕ ਪਖਾਨਿਆਂ ਅਤੇ ਪਿਸ਼ਾਬ ਘਰਾਂ ਦੀ ਅਚਨਚੇਤ ਚੈਕਿੰਗ ਦੌਰਾਨ ਜਿੱਥੇ ਸਫਾਈ ਪ੍ਰਬੰਧ ਸੰਤੁਸ਼ਟੀਜਨਕ ਪਾਏ ਜਾਣ ਉਪਰੰਤ ਸਫਾਈ ਕਰਮਚਾਰੀਆਂ ਦੀ ਕਾਰਗੁਜਾਰੀ ਦੀ ਸ਼ਲਾਘਾ ਕੀਤੀ, ਉੱਥੇ ਕੁਝ ਸਫਾਈ....
ਜਮੀਨੀ ਪੱਧਰ 'ਤੇ ਸਰਕਾਰੀ ਯੋਜਨਾਵਾਂ ਦਾ ਲਾਭ ਪਹੁੰਚਾ ਰਹੀ ਹੈ ਪੰਜਾਬ ਸਰਕਾਰ : ਬ੍ਰਮ ਸ਼ੰਕਰ ਜਿੰਪਾ
ਕੈਬਨਿਟ ਮੰਤਰੀ ਨੇ ਪਿੰਡ ਬੱਸੀ ਗੁਲਾਮ ਹੁਸੈਨ ’ਚ 27.50 ਲੱਖ ਦੀ ਲਾਗਤ ਨਾਲ ਵਿਕਾਸ ਕਾਰਜਾਂ ਦੀ ਕਰਵਾਈ ਸ਼ੁਰੂਆਤ ਹੁਸ਼ਿਆਰਪੁਰ, 27 ਮਈ : ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਪੰਜਾਬ ਸਰਕਾਰ ਜ਼ਮੀਨੀ ਪੱਧਰ 'ਤੇ ਹਰੇਕ ਯੋਗ ਵਿਅਕਤੀ ਤੱਕ ਸਰਕਾਰੀ ਯੋਜਨਾਵਾਂ ਦਾ ਲਾਭ ਪਹੁੰਚਾ ਰਹੀ ਹੈ। ਉਹ ਅੱਜ ਪਿੰਡ ਬੱਸੀ ਗੁਲਾਮ ਹੁਸੈਨ ਦੇ ਸਰਕਾਰੀ ਹਾਈ ਸਕੂਲ ਵਿੱਚ ਆਯੋਜਿਤ ਸਮਾਗਮ ਵਿੱਚ ਪਿੰਡ ਦੀ ਪੰਚਾਇਤ ਨੂੰ 27.50 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜ ਦੀ ਸ਼ੁਰੂਆਤ ਕਰਵਾਉਣ....
ਸਰਕਾਰ ਅਤੇ ਸਿੱਖਿਆ ਮੰਤਰੀ ਦੇ ਵਤੀਰੇ ਵਿਰੁੱਧ ਮਿਡ ਡੇ ਮੀਲ ਵਰਕਰਾਂ ਨੇ ਫੂਕਿਆ ਪੁਤਲਾ
ਸੁਲਤਾਨਪੁਰ ਲੋਧੀ, 26 ਮਈ : ਚੰਡੀਗੜ੍ਹ ਵਿਖੇ ਮਿਡ ਡੇ ਮੀਲ ਵਰਕਰਾਂ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਆਗੂਆਂ ਨੂੰ ਮੀਟਿੰਗ ਦਾ ਸਮਾਂ ਦੇ ਕੇ ਨਾ ਆਉਣ ਅਤੇ ਵਰਕਰਾਂ ਨੂੰ ਪੰਜਾਬ ਭਵਨ ਵਿੱਚ ਬੰਦ ਕਰਨ ਦੇ ਸਰਕਾਰ ਦੇ ਰਵੱਈਆ ਵਿਰੁੱਧ ਅੱਜ ਸੁਲਤਾਨਪੁਰ ਲੋਧੀ ਵਿਖੇ ਤਲਵੰਡੀ ਪੁਲ ਚੋਂਕ ਵਿਖੇ ਮਿਡ ਡੇ ਮੀਲ ਵਰਕਰ ਯੂਨੀਅਨ ਵੱਲੋਂ ਸਰਕਾਰ ਅਤੇ ਸਿੱਖਿਆ ਮੰਤਰੀ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਪੁਤਲਾ ਫੂਕਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ....
ਸੂਬੇ ਦੀਆਂ ਨਰਸਰੀਆਂ ’ਚ ਦੋ ਸਾਲਾਂ ਵਿੱਚ ਤਿੰਨ ਕਰੋੜ ਪੌਦਿਆਂ ਦਾ ਟੀਚਾ ਕੀਤਾ ਜਾਵੇਗਾ ਪੂਰਾ: ਕਟਾਰੂਚੱਕ
ਜੰਗਲਾਤ ਮੰਤਰੀ ਨੇ ਹੁਸ਼ਿਆਰਪੁਰ ’ਚ ਪੌਲੀਥੀਨ ਬੈਗ ਫੈਕਟਰੀ ਦਾ ਕੀਤਾ ਦੌਰਾ ਕਿਹਾ, ਪੂਰਨ ਤੌਰ ’ਤੇ ਕਾਰਜਸ਼ੀਲ ਫੈਕਟਰੀ ’ਚ ਕੀਤਾ ਜਾ ਰਿਹੈ ਹਰ ਹਫਤੇ 3.50 ਟਨ ਥੈਲੀਆਂ ਦਾ ਉਤਪਾਦਨ ਥੈਲੀਆਂ ਦੇ ਮਿਆਰ ’ਚ ਵਾਧਾ ਕਰਦਿਆਂ ਮੋਟਾਈ 30 ਮਾਈਕਰੋਨ ਤੋਂ ਵਧਾ ਕੇ 76 ਮਾਈਕਰੋਨ ਕੀਤੀ ਗਈ ਹੁਸ਼ਿਆਰਪੁਰ, 26 ਮਈ : ਪੰਜਾਬ ਦੇ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਸੂਬੇ ਨੂੰ ਹਰਿਆ-ਭਰਿਆ ਅਤੇ ਸਾਫ਼-ਸੁਥਰਾ ਬਣਾਉਣ ਦੇ ਉਦੇਸ਼ ਨਾਲ ਵਣ....
ਬਿਜਲੀ ਮੰਤਰੀ ਈਟੀਓ ਨੇ 66ਕੇਵੀ ਸਬ ਸਟੇਸ਼ਨ ਕਲਿਆਣਪੁਰ ਦੇ ਖਪਤਕਾਰਾਂ ਨੂੰ ਸਮਰਪਿਤ ਕੀਤਾ
ਸੂਬੇ ਭਰ ਵਿੱਚ 20 ਐਮਵੀਏ ਪਾਵਰ ਟਰਾਂਸਫਾਰਮਰਾਂ ਵਾਲੇ 40 ਨਵੇਂ 66 ਕੇਵੀ ਸਬ ਸਟੇਸ਼ਨ ਸਥਾਪਿਤ ਕੀਤੇ ਜਾ ਰਹੇ: ਬਿਜਲੀ ਮੰਤਰੀ ਈ.ਟੀ.ਓ ਹੁਸ਼ਿਆਰਪੁਰ, 26 ਮਈ : ਪੰਜਾਬ ਦੇ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ ਨੇ ਸ਼ੁੱਕਰਵਾਰ ਨੂੰ ਇੱਥੇ ਸਬ-ਡਿਵੀਜ਼ਨ ਟਾਂਡਾ ਅਤੇ ਭੋਗਪੁਰ ਦੇ ਖਪਤਕਾਰਾਂ ਨੂੰ 66 ਕੇ.ਵੀ ਸਬ ਸਟੇਸ਼ਨ ਪਿੰਡ ਕਲਿਆਣਪੁਰ ਸਮਰਪਿਤ ਕੀਤਾ। ਸ. ਹਰਭਜਨ ਸਿੰਘ ਈ.ਟੀ.ਓ ਦੇ ਨਾਲ ਵਿਧਾਇਕ ਉੜਮਾਰ ਟਾਂਡਾ ਜਸਵੀਰ ਸਿੰਘ ਰਾਜਾ ਗਿੱਲ, ਵਿਧਾਇਕ ਦਸੂਹਾ ਕਰਮਵੀਰ ਸਿੰਘ ਘੁੰਮਣ, ਚੀਫ ਇੰਜੀਨੀਅਰ....