ਆਪ ਦੀ ਸਰਕਾਰ, ਆਪ ਦੇ ਦੁਆਰ' ਪ੍ਰੋਗਰਾਮ ਤਹਿਤ ਦੌਲਤਪੁਰ ‘ਚ ਲਗਾਇਆ ਗਿਆ ਸ਼ਿਕਾਇਤ ਨਿਵਾਰਣ ਕੈਂਪ ਨਵਾਂਸ਼ਹਿਰ, 5 ਨਵੰਬਰ 2024 : ਪੰਜਾਬ ਸਰਕਾਰ ਦੇ 'ਆਪ ਦੀ ਸਰਕਾਰ, ਆਪ ਦੇ ਦੁਆਰ' ਪ੍ਰੋਗਰਾਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਸਬ- ਡਵੀਜ਼ਨ ਨਵਾਂਸ਼ਹਿਰ ਦੇ ਪਿੰਡ ਦੌਲਤਪੁਰ ਵਿਖੇ ਸ਼ਿਕਾਇਤ ਨਿਵਾਰਣ ਕੈਂਪ ਲਗਾਇਆ ਗਿਆ, ਜਿਸ ਵਿੱਚ ਪਿੰਡ ਦੌਲਤਪੁਰ ਤੋਂ ਇਲਾਵਾ ਲਾਗਲੇ ਪਿੰਡਾਂ ਦੇ ਲੋਕਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ। ਇਸ ਦੌਰਾਨ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਰਾਜੇਸ਼ ਧੀਮਾਨ ਨੇ....
ਦੋਆਬਾ
ਨਵਾਂਸ਼ਹਿਰ, 5 ਨਵੰਬਰ 2024 : ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਵੱਲੋਂ ਪਰਾਲੀ ਦੇ ਪ੍ਰਬੰਧਨ ਸਬੰਧੀ ਮੋਨੀਟਰਿੰਗ ਟੀਮਾਂ ਨਾਲ ਮੀਟਿੰਗ ਕਰਕੇ ਸਮੂਹ ਅਧਿਕਾਰੀਆਂ/ਕਰਮਚਾਰੀਆਂ ਨੂੰ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਣ ਸਬੰਧੀ ਨਿਰਦੇਸ਼ ਜਾਰੀ ਕੀਤੇ ਗਏ। ਉਨ੍ਹਾਂ ਕਿਹਾ ਕਿ ਕਲੱਸਟਰ ਅਫਸਰਾਂ ਅਤੇ ਵਿਲੇਜ ਲੈਵਲ ਨੋਡਲ ਅਫਸਰਾਂ ਵੱਲੋਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਸੁਚੱਜੀ ਸਾਂਭ-ਸੰਭਾਲ ਸਬੰਧੀ ਜਾਗਰੂਕ ਕਰਨ ਲਈ ਪਿੰਡਾਂ ਵਿਚ ਟ੍ਰੇਨਿੰਗ ਕੈਂਪ ਲਗਾਏ ਜਾਣ ਅਤੇ ਗੁਰਦੁਆਰਾ ਸਾਹਿਬਾਨ ਤੋਂ....
ਪੁਲਿਸ ਨੇ ਕਾਰ ਤੇ ਅਸਲਾ ਕੀਤਾ ਜ਼ਬਤ ਜਲੰਧਰ, 4 ਨਵੰਬਰ 20242024 : ਜਲੰਧਰ ਦਿਹਾਤੀ ਪੁਲਿਸ ਨੇ ਕੈਨੇਡਾ ਵਿੱਚ ਬੈਠੇ ਗੈਂਗਸਟਰ ਅੰਮ੍ਰਿਤਪਾਲ ਸਿੰਘ ਬਾਠ ਦੇ ਇੱਕ ਅਹਿਮ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਸ ਨੇ ਇਸ ਸਾਲ ਜਨਵਰੀ ‘ਚ ‘ਆਪ’ ਨੇਤਾ ਸੰਨੀ ਚੀਮਾ ਦਾ ਕਤਲ ਕਰਵਾਇਆ ਸੀ। ਫੜੇ ਗਏ ਮੁਲਜ਼ਮ ਦੀ ਪਛਾਣ ਜਗਦੀਪ ਸਿੰਘ ਗਿੱਲ ਉਰਫ਼ ਜਗਦੀਪ ਠੋਲੂ ਵਾਸੀ ਤਰਨਤਾਰਨ ਵਜੋਂ ਹੋਈ ਹੈ। ਮੁਲਜ਼ਮ ਦੇ ਹੋਰ ਸਾਥੀ ਪਹਿਲਾਂ ਹੀ ਤਰਨਤਾਰਨ ‘ਚ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਜਲੰਧਰ ਦੇਹਾਤ ਪੁਲਿਸ ਦੇ ਐਸਐਸਪੀ....
ਨਵਾਂਸ਼ਹਿਰ, 28 ਅਕਤੂਬਰ 20204 : ਦੀਨਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲ ਯੋਜਨਾ ਅਧੀਨ ਪੰਜਾਬ ਹੁਨਰ ਵਿਕਾਸ ਮਿਸ਼ਨ ਦੀ ਜ਼ਿਲ੍ਹਾ ਪੱਧਰੀ ਟੀਮ ਵੱਲੋਂ ਹੁਨਰ ਸਿਖਲਾਈ ਲਈ ਚੁਣੇ ਗਏ 10 ਸਿਖਿਆਰਥੀਆਂ ਨੂੰ ਅੱਜ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਵੱਲੋਂ ਹੁਨਰ ਸਿਖਲਾਈ ਲਈ ਰੂਪਨਗਰ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿਖਿਆਰਥੀ ਅਗਲੇ ਚਾਰ ਮਹੀਨੇ ਲਈ ਸ਼ਹੀਦ ਭਗਤ ਸਿੰਘ ਚੈਰੀਟੇਬਲ ਰਿਹਾਇਸ਼ੀ ਸਕਿੱਲ ਟ੍ਰੇਨਿੰਗ ਬੇਲਾ ਰੂਪਨਗਰ ਵਿਖੇ ਵੇਅਰਹਾਊਸ ਐਸੋਸੀਏਟ ਦੇ....
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਭ੍ਰਿਸ਼ਟਾਚਾਰ ਵਿਰੁੱਧ ਇਕਜੁੱਟ ਹੋਣ ਦਾ ਦਿੱਤਾ ਸੱਦਾ ਜ਼ਿਲ੍ਹੇ ਵਿਚ 3 ਨਵੰਬਰ ਤੱਕ ਵਿਜੀਲੈਂਸ ਜਾਗਰੂਕਤਾ ਹਫ਼ਤੇ ਤਹਿਤ ਲੋਕਾਂ ਨੂੰ ਕੀਤਾ ਜਾਵੇਗਾ ਜਾਗਰੂਕ : ਡੀ.ਐਸ.ਪੀ ਅਸ਼ਵਨੀ ਕੁਮਾਰ ਰਾਸ਼ਟਰ ਦੀ ਖੁਸ਼ਹਾਲੀ ਲਈ ਇਮਾਨਦਾਰੀ ਦਾ ਸੱਭਿਆਚਾਰ' ਥੀਮ ਤਹਿਤ ਜ਼ਿਲ੍ਹੇ ਵਿਚ ਹਫਤਾ ਭਰ ਚੱਲਣਗੇ ਭ੍ਰਿਸ਼ਟਾਚਾਰ ਵਿਰੁੱਧ ਜਾਗਰੂਕਤਾ ਪ੍ਰੋਗਰਾਮ ਵਿਜੀਲੈਂਸ ਜਾਗਰੂਕਤਾ ਹਫ਼ਤੇ ਤਹਿਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਭ੍ਰਿਸ਼ਟਾਚਾਰ ਖ਼ਿਲਾਫ਼....
ਸਰਕਾਰ ਵੱਲੋਂ ਮੰਤਰੀ ਕਟਾਰੂਚੱਕ ਅਤੇ ਮੰਤਰੀ ਖੁੱਡੀਆਂ ਨੇ ਜਥੇਬੰਦੀਆਂ ਦੇ ਆਗੂਆਂ ਨਾਲ ਫਗਵਾੜਾ ਵਿਖੇ ਕੀਤੀ ਮੀਟਿੰਗ ਫਗਵਾੜਾ, 27 ਅਕਤੂਬਰ 2024 : ਕਿਸਾਨ ਮਜ਼ਦੂਰ ਮੋਰਚਾ ਅਤੇ ਐਸਕੇਐਮ (ਗ਼ੈਰ-ਰਾਜਨੀਤਕ) ਦੀ ਅਗਵਾਈ ਵਿੱਚ ਝੋਨੇ ਦੀ ਖਰੀਦ ਵਿੱਚ ਚੱਲ ਰਹੀ ਮੁਸ਼ਕਿਲ ਹੱਲ ਕਰਵਾਉਣ ਲਈ ਪੰਜਾਬ 'ਚ ਸੰਗਰੂਰ ਵਿੱਚ ਬਡਰੁੱਖਾਂ, ਮੋਗਾ ਵਿੱਚ ਡਬਰੂ, ਕਪੂਰਥਲਾ ਵਿੱਚ ਫਗਵਾੜਾ, ਗੁਰਦਾਸਪੁਰ ਦੇ ਸਠਿਆਲੀ, ਬਠਿੰਡਾ ਵਿੱਚ ਜੱਸੀ ਚੌਕ ਵਿਖੇ ਮੁੱਖ ਸੜਕਾਂ ਜਾਮ ਕਰਕੇ ਅਣਮਿੱਥੇ ਸਮੇਂ ਲਈ ਧਰਨਾ ਪ੍ਰਦਰਸ਼ਨ ਕੀਤਾ ਜਾ....
ਜਿਹੜੇ ਕਹਿੰਦੇ ਸੀ 25 ਸਾਲ ਰਾਜ ਕਰਾਂਗੇ ਉਨ੍ਹਾਂ ਨੂੰ ਵੋਟਾਂ ਵਿੱਚ ਖੜ੍ਹਨ ਲਈ 4 ਬੰਦੇ ਨਹੀਂ ਲਭ ਰਹੇ : ਮੁੱਖ ਮੰਤਰੀ ਮਾਨ
ਹੁਣ ਮੇਰਾ ਅਗਲਾ ਮਿਸ਼ਨ ਔਰਤਾਂ ਨੂੰ ਹਰ ਮਹੀਨੇ 1100 ਰੁਪਏ ਦੇਣਾ : ਮੁੱਖ ਮੰਤਰੀ ਮਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਚੱਬੇਵਾਲ 'ਚ ਕੀਤਾ ਚੋਣ ਪ੍ਰਚਾਰ, ਕਿਹਾ - ਇਸ਼ਾਂਕ ਨੂੰ ਜਿੱਤਾ ਦਿਓ, ਤੁਹਾਡਾ ਜਿਹੜਾ ਵੀ ਕੰਮ ਮੇਰੇ ਕੋਲ ਲੈ ਕੇ ਆਵੇਗਾ ਮੈਂ ਪਾਸ ਕਰਾਂਗਾ ਮੀਟਿੰਗ ਵਿੱਚ ਆਈਆਂ ਔਰਤਾਂ ਨੂੰ ਦੇਖਦਿਆਂ ਮੁੱਖ ਮੰਤਰੀ ਨੇ ਕਿਹਾ- ਹੁਣ ਮੇਰਾ ਅਗਲਾ ਮਿਸ਼ਨ ਤੁਹਾਨੂੰ ਹਰ ਮਹੀਨੇ 1100 ਰੁਪਏ ਦੇਣਾ ਹੀ ਹੈ ਕਾਂਗਰਸ 'ਤੇ ਹਮਲਾ, ਕਿਹਾ- ਉਹ ਕੁਰਸੀ ਲਈ ਲੜਦੇ ਹਨ, ਅਸੀਂ ਤੁਹਾਡੇ ਬੱਚਿਆਂ ਦੇ ਭਵਿੱਖ ਲਈ ਲੜਦੇ....
ਪਬਲਿਕ ਆਊਟਰੀਚ ਪ੍ਰੋਗਰਾਮ ਦਾ ਵਿਸਤਾਰ , ‘ਸਹਿਯੋਗ’ ਪ੍ਰੋਗਰਾਮ ਤਹਿਤ, ਸੀ.ਪੀਜ਼/ਐਸ.ਐਸ.ਪੀਜ਼ ਵੱਲੋਂ ਫੀਡਬੈਕ ਲੈਣ ਲਈ ਪਿੰਡਾਂ ਤੇ ਮੁਹੱਲਿਆਂ ਵਿੱਚ ਕੀਤੀਆਂ ਜਾਣਗੀਆਂ ਜਨਤਕ ਮੀਟਿੰਗਾਂ ਡੀਜੀਪੀ ਗੌਰਵ ਯਾਦਵ ਵੱਲੋਂ ਗਰਾਊਂਡ ਜ਼ੀਰੋ ਟੂਰ ਜਾਰੀ, ਜਲੰਧਰ ਵਿਖੇ ਕੀਤੀ ਜਨਤਕ ਮੀਟਿੰਗ ਦੀ ਪ੍ਰਧਾਨਗੀ ਡੀਜੀਪੀ ਗੌਰਵ ਯਾਦਵ ਨੇ ਜਲੰਧਰ ਵਿੱਚ ਆਧੁਨਿਕ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ (ਆਈਸੀਸੀਸੀ) ਦਾ ਵੀ ਕੀਤਾ ਦੌਰਾ ਨਵੇਂ ਕਾਨੂੰਨਾਂ ਮੁਤਾਬਿਕ, ਪੰਜਾਬ ਪੁਲਿਸ ਵੱਲੋਂ ਈ-ਸ਼ਾਕਸ਼ਿਆ ਮੋਬਾਈਲ ਐਪ....
ਹੁਸ਼ਿਆਰਪੁਰ, 24 ਅਕਤੂਬਰ 2024 : ਭਾਜਪਾ ਨੇ ਚੱਬੇਵਾਲ ਤੋਂ ਆਪਣੇ ਉਮੀਦਵਾਰ ਦੇ ਨਾਂਅ ਦਾ ਐਲਾਨ ਕਰ ਦਿੱਤਾ ਹੈ। ਭਾਜਪਾ ਨੇ ਚੱਬੇਵਾਲ ਤੋਂ ਅੱਜ ਹੀ ਪਾਰਟੀ 'ਚ ਸ਼ਾਮਿਲ ਹੋਏ ਸੋਹਣ ਸਿੰਘ ਠੰਡਲ ਨੂੰ ਟਿਕਟ ਦਿੱਤੀ ਹੈ।
ਸਥਾਨਕ ਸਰਕਾਰਾਂ ਮੰਤਰੀ ਵੱਲੋਂ ‘ਸਵੱਛਤਾ ਦੀ ਲਹਿਰ’ ਮੁਹਿੰਮ ਦੀ ਸ਼ੁਰੂਆਤ ਖੁਦ ਸਫਾਈ ਕਰਕੇ 15 ਰੋਜ਼ਾ ਮੁਹਿੰਮ ਦਾ ਕੀਤਾ ਆਗਾਜ਼ ਲੋਕਾਂ ਨੂੰ ਆਪੋ-ਆਪਣੇ ਇਲਾਕਿਆਂ ਵਿੱਚ ਸਾਫ਼-ਸਫਾਈ ਦੀ ਜ਼ਿੰਮੇਵਾਰੀ ਲੈਣ ਦੀ ਕੀਤੀ ਅਪੀਲ ਪੰਜਾਬ ਦੇ ਸਾਰੇ ਸ਼ਹਿਰਾਂ ਵਿੱਚ ਬਿਹਤਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਜਲੰਧਰ, 24 ਅਕਤੂਬਰ 2024 : ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਅੱਜ ਖੁਦ ਸਫਾਈ ਕਰਕੇ ਜਲੰਧਰ ਤੋਂ ‘ਸਵੱਛਤਾ ਦੀ ਲਹਿਰ’ ਮੁਹਿੰਮ ਦੀ ਸ਼ੁਰੂਆਤ ਕੀਤੀ। 24 ਅਕਤੂਬਰ....
ਕਤਲ ਕਾਂਡ ਦਾ ਮਾਸਟਰਮਾਈਂਡ ਦੁਬਈ ਭੱਜਦੇ ਹੋਏ ਚੰਡੀਗੜ੍ਹ ਏਅਰਪੋਰਟ ‘ਤੇ ਫੜਿਆ ਗਿਆ ਪੁਲਿਸ ਨੇ 06 ਜਿੰਦਾ ਰੌਂਦ ਅਤੇ ਜੁਰਮ ਵਿੱਚ ਵਰਤੀ ਗਈ ਮੋਟਰਸਾਈਕਲ ਸਮੇਤ ਤਿੰਨ ਪਿਸਤੌਲ ਕੀਤੇ ਜ਼ਬਤ ਪੁਲਿਸ ਨੇ ਅੰਤਰਰਾਜੀ ਹਥਿਆਰਾਂ ਦੇ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਹਥਿਆਰਾਂ ਦਾ ਸਪਲਾਇਰ ਵੀ ਕੀਤਾ ਗ੍ਰਿਫਤਾਰ ਹੁਣ ਤੱਕ ਹਥਿਆਰਾਂ ਦੇ ਸਪਲਾਇਰ ਸਮੇਤ ਕੁੱਲ ਛੇ ਗ੍ਰਿਫ਼ਤਾਰੀਆਂ; ਤਿੰਨ ਦੋਸ਼ੀ ਪਹਿਲਾਂ ਕੀਤੇ ਸਨ ਗ੍ਰਿਫਤਾਰ; ਕੁੱਲ 05 ਪਿਸਤੌਲ ਬਰਾਮਦ ਜਲੰਧਰ 24 ਅਕਤੂਬਰ 2024 : ਜਲੰਧਰ ਦਿਹਾਤੀ ਪੁਲਿਸ ਨੇ ਇੱਕ....
ਮਾਹਿਲਪੁਰ, 24 ਅਕਤੂਬਰ 2024 : ਅਕਾਲੀ ਦਲ ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਸੀਨੀਅਰ ਲੀਡਰ ਸੋਹਨ ਸਿੰਘ ਠੰਡਲ ਅਕਾਲੀ ਦਲ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ। ਉਨ੍ਹਾਂ ਨੂੰ ਪੰਜਾਬ ਇੰਚਾਰਜ ਵਿਜੇ ਰੁਪਾਨੀ ਵਲੋਂ ਭਾਜਪਾ ਵਿੱਚ ਸ਼ਾਮਲ ਕਰਵਾਇਆ ਗਿਆ। ਮਾਹਿਲਪੁਰ ਅਤੇ ਚੱਬੇਵਾਲ ਵਿਧਾਨ ਸਭਾ ਹਲਕਿਆਂ ਤੋਂ ਚਾਰ ਵਾਰ ਵਿਧਾਇਕ ਰਹਿ ਚੁੱਕੇ ਠੰਡਲ ਦਾ ਭਾਜਪਾ ਵਿੱਚ ਸ਼ਾਮਲ ਹੋਣਾ ਅਕਾਲੀ ਦਲ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਇਸ ਮੌਕੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ....
ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਨੇ ਮੰਡੀਆਂ ਦਾ ਅਚਨਚੇਤ ਦੌਰਾ ਕਰਕੇ ਲਿਫਟਿੰਗ ਪ੍ਰਕਿਰਿਆ ਦਾ ਲਿਆ ਜਾਇਜ਼ਾ ਨਵਾਂਸ਼ਹਿਰ, 23 ਅਕਤੂਬਰ 2024 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਦਿੱਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਮੰਡੀਆਂ ਵਿਚੋਂ ਝੋਨੇ ਦੇ ਇਕ-ਇਕ ਦਾਣੇ ਦੀ ਖ਼ਰੀਦ ਅਤੇ ਲਿਫਟਿੰਗ ਲਈ ਵਚਨਬੱਧ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਅੱਜ ਐਸ.ਐਸ.ਪੀ ਡਾ. ਮਹਿਤਾਬ ਸਿੰਘ ਸਮੇਤ ਜ਼ਿਲ੍ਹੇ ਦੀਆਂ ਵੱਖ-ਵੱਖ....
ਕੈਬਨਿਟ ਮੰਤਰੀ ਨੇ ਨਵਾਂਸ਼ਹਿਰ ਅਤੇ ਜਾਡਲਾ ਵਿਖੇ ਮਾਪੇ-ਅਧਿਆਪਕ ਮਿਲਣੀ ਵਿਚ ਕੀਤੀ ਸ਼ਿਰਕਤ ਨਵਾਂ ਸ਼ਹਿਰ, 22 ਅਕਤੂਬਰ 2024 : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਿੱਖਿਆ ਅਤੇ ਸਿਹਤ ਖੇਤਰ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾ ਰਹੀ ਹੈ, ਕਿਉਂਕਿ ਸਿੱਖਿਆ ਤੇ ਸਿਹਤ ਦੀ ਕ੍ਰਾਂਤੀ ਨਾਲ ਹੀ ਪੰਜਾਬ ਦਾ ਭਵਿੱਖ ਸੁਰੱਖਿਅਤ ਬਣ ਸਕਦਾ ਹੈ। ਇਹ ਪ੍ਰਗਟਾਵਾ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਅੱਜ ਸਕੂਲ ਆਫ ਐਮੀਨੈਂਸ ਨਵਾਂਸ਼ਹਿਰ ਅਤੇ....
ਮਾਹਿਲਪੁਰ, 20 ਅਕਤੂਬਰ 2024 : ਹੁਸ਼ਿਆਰਪੁਰ ਦੇ ਮਾਹਿਲਪੁਰ 'ਚ ਦਰਦਨਾਕ ਹਾਦਸਾ ਵਾਪਰਿਆ ਹੈ। ਇੱਥੇ ਪਿੰਡ ਬਾਹੋਵਾਲ ਦੇ ਪੁਲ ’ਤੇ ਦੋ ਕੈਂਟਰਾਂ ਦੀ ਸਿੱਧੀ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕੈਂਟਰ ਦੇ ਦੋਵੇਂ ਡਰਾਈਵਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਵਿੱਚ ਦੋਵੇਂ ਟੈਂਕਰ ਤਬਾਹ ਹੋ ਗਏ। ਦੋਵਾਂ ਕੈਂਟਰਾਂ ਦੇ ਡਰਾਈਵਰਾਂ ਦੀਆਂ ਲਾਸ਼ਾਂ ਨੂੰ ਜੇ.ਸੀ.ਬੀ. ਰਾਹੀ ਨੂੰ ਕੈਟਰਰ ਦੇ ਕੈਬਿਨ 'ਚੋਂ ਬਾਹਰ ਕੱਢਿਆ ਗਿਆ। ਮੌਕੇ 'ਤੇ ਪੁੱਜੀ ਥਾਣਾ ਚੱਬੇਵਾਲ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ....