ਪੰਜ ਸਾਬਕਾ ਮੰਤਰੀਆਂ ਨੂੰ ਕੋਠੀਆਂ ਖਾਲੀ ਕਰਨ ਦੇ ਹੁਕਮ ਜਾਰੀ 

ਚੰਡੀਗੜ੍ਹ 28 ਸਤੰਬਰ 2024 : ਪੰਜਾਬ ਦੇ ਪੰਜ ਸਾਬਕਾ ਮੰਤਰੀਆਂ ਨੂੰ ਕੋਠੀਆਂ ਖਾਲੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਹਾਲ ਹੀ ਵਿੱਚ ਪੰਜਾਬ ਦੇ ਪੰਜ ਮੰਤਰੀਆਂ ਨੂੰ ਕੈਬਿਨਟ ਤੋਂ ਲਾਂਭੇ ਕਰਕੇ ਮੰਤਰੀ ਪਦ ਤੋਂ ਹਟਾ ਦਿੱਤਾ ਗਿਆ ਸੀ। ਇਹਨਾਂ ਪੰਜ ਮੰਤਰੀਆਂ ਦੀ ਜਗ੍ਹਾ ਤੇ ਨਵੇਂ ਮੰਤਰੀਆਂ ਨੂੰ ਮੰਤਰੀ ਮੰਡਲ ਦੇ ਵਿੱਚ ਸ਼ਾਮਿਲ ਕੀਤਾ ਗਿਆ ਸੀ। ਮੰਤਰੀ ਮੰਡਲ ਤੋਂ ਹਟਾਏ ਗਏ ਪੰਜ ਮੰਤਰੀਆਂ ਨੂੰ 15 ਦਿਨਾਂ ਦੇ ਅੰਦਰ ਅੰਦਰ ਸਰਕਾਰੀ ਕੋਠੀਆਂ ਖਾਲੀ ਕਰਨ ਦੇ ਨੋਟਿਸ ਜਾਰੀ ਕੀਤੇ ਗਏ ਹਨ। ਜਿਨਾਂ ਸਾਬਕਾ ਮੰਤਰੀਆਂ ਨੂੰ ਕੋਠੀਆਂ ਖਾਲੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ ਉਨਾਂ ਵਿੱਚ ਬ੍ਰਹਮ ਸ਼ੰਕਰ ਜਿੰਪਾ, ਚੇਤਨ ਸਿੰਘ ਜੌੜਾਮਾਜਰਾ, ਅਨਮੋਲ ਗਗਨ ਮਾਨ, ਮੌਜੂਦਾ ਐਮਪੀ ਮੀਤ ਹੇਅਰ ਅਤੇ ਬਲਕਾਰ ਸਿੰਘ ਦੇ ਨਾਮ ਸ਼ਾਮਲ ਹਨ। ਨਵੇਂ ਬਣੇ ਮੰਤਰੀਆਂ ਨੂੰ ਇਹ ਕੋਠੀਆਂ ਅਲਾਟ ਕੀਤੀਆਂ ਜਾਣਗੀਆਂ। ਚੇਤਨ ਸਿੰਘ ਜੌੜਾਮਾਜਰਾ ਜੋ ਲੋਕ ਸੰਪਰਕ ਵਿਭਾਗ ਦੇ ਮੰਤਰੀ ਸਨ, ਬ੍ਰਹਮ ਸ਼ੰਕਰ ਕੋਲ ਮੱਲ ਵਿਭਾਗ ਸੀ ਸਾਬਕਾ ਖੇਡ ਮੰਤਰੀ ਮੀਤ ਹੇਅਰ ਨੂੰ ਵੀ ਇਹ ਨੋਟਿਸ ਜਾਰੀ ਕੀਤਾ ਗਿਆ ਹੈ। ਇਸਤੋਂ ਇਲਾਵਾ ਬਲਕਾਰ ਸਿੰਘ ਅਤੇ ਅਨਮੋਲ ਗਗਨ ਮਾਨ ਨੂੰ ਵੀ ਕੋਠੀਆਂ ਖਾਲੀ ਕਰਨ ਦੇ ਨੋਟਿਸ ਜਾਰੀ ਹੋਏ ਹਨ। ਨਵੇਂ ਮੰਤਰੀ ਜੋ ਮੰਤਰੀ ਮੰਡਲ ਦਾ ਹਿੱਸਾ ਬਣੇ ਹਨ ਤਰਨਪ੍ਰੀਤ ਸਿੰਘ ਸੋਂਧ, ਹਰਦੀਪ ਸਿੰਘ ਮੁੰਡੀਆਂ,ਡਾ. ਰਵਜੋਤ ਸਿੰਘ, ਬਰਿੰਦਰ ਗੋਇਲ ਨੂੰ ਹੁਣ ਇਹ ਕੋਠੀਆਂ ਅਲਾਟ ਕੀਤੀਆਂ ਜਾਣਗੀਆਂ।