ਭਗਵੰਤ ਮਾਨ ਸਰਕਾਰ ਪੰਜਾਬ ਦੇ ਅਮਨ ਕਨੂੰਨ ਵੱਲ ਧਿਆਨ ਦੇਵੇ : ਰਵੀਇੰਦਰ ਸਿੰਘ

ਚੰਡੀਗੜ੍ਹ : ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਨੇ ਸੂਬਾ ਸਰਕਾਰ ਨੂੰ ਨਿਸ਼ਾਨੇ ਤੇ ਲੈਂਦਿਆਂ ਪ੍ਰਾਂਤਕ ਭੱਖਦੇ ਮੱਸਲੇ ਅਤੇ ਅਮਨ–ਕਨੂੰਨ ਦੀ ਨਿਘਰ ਚੁੱਕੀ ਹਾਲਤ ਤੇ ਡੂੰਘੀ ਚਿੰਤਾ ਪ੍ਰਗਟਾਈ। ਸਾਬਕਾ ਸਪੀਕਰ ਮੁਤਾਬਕ ਕਿਸਾਨ ਹੱਕੀ ਮੰਗਾਂ ਲਈ ਤਿੱਖੇ ਸੰਘਰਸ਼ ਕੀਤੇ ਜਾ ਰਹੇ ਹਨ। ਜ਼ੀਰਾ ਸ਼ਰਾਬ ਮਿੱਲ ਕਾਰਨ ਕਰੀਬ 40 ਪਿੰਡਾਂ ਦਾ ਜ਼ਮੀਨ ਹੇਠਲਾ ਪਾਣੀ ਗੰਧਲਾ ਹੋ ਰਿਹਾ ਹੈ। ਕਹਿਰ ਦੀ ਸਰਦੀ ਚ ਜਲੰਧਰ ਵਿਖੇ ਗਰੀਬਾਂ ਦੇ ਘਰ ਢਾਹ ਦਿਤੇ ਹਨ ।ਇਨਾਂ ਗੁਰਬੱਤ ਦੇ ਝੰਬੇ ਪੀੜਤਾਂ ਨੂੰ ਸਰਕਾਰ ਬਣਦਾ ਮੁਆਵਜਾ ਦੇਵੇ, ਜ਼ੀਰਾ ਸ਼ਰਾਬ ਮਿਲ ਅੱਗੇ ਪ੍ਰਭਾਵਿਤ ਲੋਕ ਧਰਨਾ ਦੇ ਰਹੇ ਹਨ। ਇਹ ਮੱਸਲਾ ਪਿਛਲੇ ਪੰਜ-ਛੇ ਮਹੀਨਿਆਂ ਤੋਂ ਲਟਕ ਟਿਹਾ ਹੈ।ਪ੍ਰਦੂਸ਼ਨ ਮਿਿਲਆਂ ਜ਼ਹਿਰੀਲਾ ਪਾਣੀ ਲੋਕ ਪੀਣ ਲਈ ਮਜ਼ਬੂਰ ਹਨ। ਅਮਨ ਕਨੂੰਨ ਦੀ ਹਾਲਤ ਬਦਤਰ ਹੋਣ ਕਰਕੇ ਕਤਲ,ਲੁੱਟਾਂ ਖੋਹਾਂ ,ਫਿਰੌਤੀਆਂ ਦੀ ਮੰਗ ਉਭਰੀ ਹੈ ਤੇ ਇੱਕ ਨੌਜਵਾਨ ਦਾ ਕਤਲ ਵੀ ਬੀਤੇ ਦਿਨ ਮੁਕਤਸਰ ਦੇ ਇਲਾਕੇ ਚ ਹੋਇਆ ਹੈ। ਰਵੀਇੰਦਰ ਸਿੰਘ ਨੇ ਦੋਸ਼ ਲਾਇਆਂ ਕਿ ਫੈਕਟਰੀਜ਼ ਦਾ ਪ੍ਰਦੂਸ਼ਤ ਪਾਣੀ ਦਰਿਆਂਵਾਂ,ਨਹਿਰਾਂ ਚ ਸੁਟਿਆ ਜਾ ਰਿਹਾ ਹੈ। ਕਰੀਬ ਸਾਰੀਆਂ ਫੈਕਟਰੀਜ਼ ਦੇ ਗੰਦੇ ਪਾਣੀ ਦੇ ਨਿਕਾਸ ਦਾ ਕੋਈ ਪ੍ਰਬੰਧ ਨਹੀਂ।ਇਹ ਸਭ ਸਰਕਾਰਾਂ ਦੇ ਅਧਿਕਾਰ ਖੇਤਰ ਚ ਆਂਉਦਾ ਹੈ। ਸਤਾਧਾਰੀਆਂ ਨੇ ਹੀ ਮੱਸਲਿਆਂ ਦੇ ਨਿਪਟਾਰੇ ਕਰਨੇ ਹਨ ਪਰ ਇਹ ਇੱਕ ਤਰਫਾ ਕਾਰਵਾਈ ਜ਼ੀਰਾ ਮਿਲਜ਼ ਦੇ ਇਨਸਾਫ ਪਸੰਦਾਂ ਖਿਲਾਫ ਹੀ ਕਿਉ ? ਇਹ ਇਸ ਕਰਕੇ ਕੀਤੀ ਗਈ ਕਿ ਪੀੜਤ ਧਿਰਾਂ ਕਮਜ਼ੋਰ ਹਨ? ਕਰੀਬ 100 ਮੁਜਾਹਰਾ ਕਰਨ ਵਾਲਿਆਂ ਖਿਲਾਫ ਪੁਲਸ ਨੇ ਪਰਚੇ ਦਰਜ਼ ਕਰ ਦਿਤੇ ਹਨ ਅਤੇ ਤਾਕਤ ਨਾਲ ਉਠਾਉਣ ਦੀਆਂ ਕੋਸ਼ਿਸ਼ਾਂ ਜ਼ਾਰੀ ਹਨ। ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਨੇ ਪੰਜਾਬ ਸਰਕਾਰ ਨੂੰ ਪੁੱਛਿਆ ਕਿ ਇਹ ਫੈਕਟਰੀ ਲਾਉਣ ਦੀ ਆਗਿਅ ਹੀ ਕਿੳਬਂ ਦਿੱਤੀ ਗਈ ਜਦ ਇਸ ਦਾ ਅਸਰ ਹੀ ਏਨਾਂ ਭਿਆਨਕ ਸੀ।ਉਨਾ ਭਗਵੰਤ ਮਾਨ ਸਰਕਾਰ ਨੂੰ ਜ਼ੋਰ ਦਿਤਾ ਕਿ ਉਹ ਵਰਨਣ ਮੱਸਲਿਆਂ ਦਾ ਨਬੇੜਾ ਕਰਦਿਆਂ ਪੰਜਾਬ ਦੇ ਅਮਨ ਕਨੂੰਨ ਦੀ ਹਾਲਤ ਸਹੀ ਦਿਸ਼ਾ ਵਿਚ ਕਰਨ ਨਹੀਂ ਤਾਂ ਇਸਦਾ ਬੜਾ ਮਾੜਾ ਅਸਰ ਹਕੂਮਤ ਖਿਲਾਫ ਜਾਵੇਗਾ।