ਸਾਹਿਤ ਚਰਚਾ ਮੰਚ ਵੱਲੋਂ ਸਾਹਿਤਕ ਸਮਾਗਮ ਕਰਵਾਇਆ ਗਿਆ।

ਪ੍ਰੋ. ਗੁਰਭਜ਼ਨ ਸਿੰਘ ਗਿੱਲ ਦੀ ਦੇਸ਼ ਵੰਡ ਨੂੰ ਸਮਰਪਿਤ ਕਾਵਿ ਪੁਸ਼ਤਕ ਰਿਲੀਜ ਕੀਤੀ ਗਈ।
ਬਰਨਾਲਾ (ਗੁਰਭਿੰਦਰ ਗੁਰੀ)
: ਹੰਡਿਆਇਆ ਵਿਖੇ ਸਾਹਿਤ ਚਰਚਾ ਮੰਚ ਵੱਲੋਂ ਸਾਹਿਤਕ ਸਮਾਗਮ ਵਿੱਚ ਪ੍ਰੋ:ਗੁਰਭਜਨ  ਗਿੱਲ ਦੀ ਦੇਸ਼ ਵੰਡ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਕਾਵਿ ਪੁਸਤਕ ਖ਼ੈਰ ਪੰਜਾਂ ਪਾਣੀਆਂ ਦੀ’ ਪੁਸਤਕ ਸੀ. ਮਾਰਕੰਡਾ , ਡਾ. ਤੇਜਾ ਸਿੰਘ ਤਿਲਕ ਅਤੇ ਬੂਟਾ ਸਿੰਘ ਚੌਹਾਨ ਸਮੇਤ ਸਿਰਕੱਢ ਲੇਖਕਾਂ ਨੇ ਰਿਲੀਜ਼ ਕੀਤੀ।
              ਇਸ ਮੌਕੇ ਗੁਰਪਾਲ ਸਿੰਘ ਬਿਲਾਵਲ ਗ਼ਜ਼ਲਕਾਰ ਦਾ ਰੂਬਰੂ ਵੀ ਕਰਵਾਇਆ ਗਿਆ। ਉੱਘੇ ਗ਼ਜ਼ਲਕਾਰ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਸਾਹਿਤਕਾਰਾਂ ਨੂੰ ਵਿਵਾਦਾਂ ਨੂੰ ਤਿਆਗ ਕੇ ਸਾਰਥਿਕ ਅਤੇ ਲੋਕ ਪੱਖੀ ਸਾਹਿਤ ਰਚਨਾ ਕਰਨੀ ਚਾਹੀਦੀ ਹੈ ਤਾਂ ਜੋ ਹੇਠਲੇ ਵਰਗ ਦੇ ਲੋਕਾਂ ਦੀ ਆਵਾਜ਼ ਰਾਜ ਕਰਦੇ ਹਾਕਮਾਂ ਤੱਕ ਪੁੱਜੇ। ਲੇਖਕ ਸੀ.ਮਾਰਕੰਡਾ ਨੇ ਕਿਹਾ ਕਿ ਉਰਦੂ ਦੀ ਗ਼ਜ਼ਲ ਪਹਿਲਾਂ ਜਿਆਦਾਤਰ ਰਾਜਿਆਂ ਦਾ ਸਮਾਂ ਰੰਗੀਨ ਬਣਾਉਣ ਲਈ ਹੁੰਦੀ ਸੀ ਹੁਣ ਅਤੇ ਹੁਣ ਗ਼ਜ਼ਲ ਲੋਕਾਂ ਦੇ ਸਰੋਕਾਰਾਂ, ਲੋੜਾਂ ਅਤੇ ਹੱਕਾਂ ਦੀ ਆਵਾਜ਼ ਉਠਾਉਂਦੀ ਹੈ ਲ
ਤੇਜਾ ਸਿੰਘ ਤਿਲਕ ਨੇ ਕਿਹਾ ਕੇ ਸਾਹਿਤਕਾਰ ਮੌਜੂਦਾ ਸਮੇਂ ਦੀਆਂ ਸਰਕਾਰਾਂ ਦੇ ਲੋਕਾਈ ਨੂੰ ਦਮਨ ਕਰਨ ਦੀਆਂ ਨੀਤੀਆਂ ਨੂੰ ਉਜਾਗਰ ਕਰੇ ਕਿਉਂਕਿ ਇਸ ਸਮੇਂ ਅੰਦਰ ਲੋਕ 17ਵੀਂ 18ਵੀਂ ਸਦੀ ਨਾਲੋਂ ਵੀਂ ਵੱਧ ਪੀੜਤ ਹੋ ਰਹੇ ਹਨ ਅਤੇ ਸਾਹਿਤਕਾਰ ਜਿਸ ਸੰਦਰਭ ਵਿੱਚ ਲਿਖਣ ਆਪਣੀ ਰਚਨਾ ਉਸੇ ਦੇ ਆਲੇ - ਦੁਆਲੇ ਰੱਖਣ ਜਦੋਂ ਰਚਨਾ ਸੰਦਰਭ ਨਾਲੋਂ ਟੁੱਟਦੀ ਹੈ ਤਾਂ ਉਸਦਾ ਜੋ ਪ੍ਰਭਾਵ ਹੁੰਦਾ ਹੈ, ਉਹ ਖ਼ਤਮ ਹੋ ਜਾਂਦਾ ਹੈਲ
ਪੰਜਾਬੀ ਲੋਕਧਾਰਾ ਦੇ ਪ੍ਰਬੰਧਕ ਗੁਰਸੇਵਕ ਸਿੰਘ ਧੌਲਾ ਨੇ ਕਿਹਾ ਕਿ ਕੁਝ ਸਾਹਿਤਕਾਰ ਧਾਰਮਿਕ ਸ਼ਰਧਾ ਰੱਖਣ ਵਾਲੇ ਸਾਹਿਤਕਾਰਾਂ ਨੂੰ ਸਾਹਿਤਕਾਰ ਮੰਨਣ ਤੋਂ ਆਕੀ ਹਨ ਜੋ ਠੀਕ ਨਹੀਂ ਕਿਉਕਿ ਗੁਰਬਾਣੀ ਅਤੇ ਹੋਰ ਧਾਰਮਿਕ ਸਾਹਿਤ ਵੀਂ ਲੋਕਾਈ ਦੀ ਗੱਲ ਕਰਦਾ ਹੈ।  ਇਸ ਮੌਕੇ ਡਾ. ਭੁਪਿੰਦਰ ਸਿੰਘ ਬੇਦੀ, ਡਾ. ਅਮਨਦੀਪ ਸਿੰਘ ਟੱਲੇਵਾਲੀਆ, ਡਾ. ਉਜਾਗਰ ਸਿੰਘ ਮਾਨ, ਪਾਲ ਸਿੰਘ ਲਹਿਰੀ, ਸੋਮਾ ਕਲਸੀਆਂ, ਬਲਵੀਰ ਸਿੰਘ ਰਾਏਕੋਟੀ, ਗੁਰਪਾਲ ਸਿੰਘ ਬਿਲਾਵਲ, ਹਰਬਚਨ ਸਿੰਘ ਹੰਡਿਆਇਆ, ਸੁਰੇਸ਼ ਹੰਡਿਆਲਵੀ, ਗੁਰਜੀਤ ਸਿੰਘ ਖੁੱਡੀ, ਮੋਹਨ ਸਿੰਘ ਖਾਲਸਾ, ਜੁਗਰਾਜ ਧੌਲਾ, ਹਾਕਮ ਸਿੰਘ ਰੂੜੇਕੇ, ਸੁਖਵਿੰਦਰ ਸਿੰਘ ਸੁਨੇਹ, ਹਾਕਮ ਸਿੰਘ ਚੌਹਾਨ, ਜੁਆਲਾ ਸਿੰਘ ਮੌੜ, ਹਰਦੀਪ ਕੁਮਾਰ,ਜਗਜੀਤ ਗੁਰਮ, ਬੀਰਪਾਲ ਕੌਰ ਹੰਡਿਆਇਆ, ਪਰਮ ਪਰਵਿੰਦਰ, ਰਘਵੀਰ ਸਿੰਘ ਕੱਟੂ ਆਦਿ ਵੱਲੋਂ ਵੀ ਆਪਣੀਆਂ ਸਾਹਿਤਕ ਵੰਨਗੀਆਂ ਅਤੇ ਵਿਚਾਰ ਪੇਸ਼ ਕੀਤੇ। ਸਮਾਗਮ ਦੇ ਅਖੀਰ ਵਿੱਚ ਸਾਹਿਤ ਚਰਚਾ ਮੰਚ ਦੇ ਪ੍ਰਧਾਨ ਬੰਧਨ ਤੋੜ ਸਿੰਘ, ਕਰਨ ਬਾਵਾ, ਲਿਆਕਤ ਅਲੀ, ਡਾ. ਕੁਲਦੀਪ ਸਿੰਘ ਵੱਲੋਂ ਆਈਆਂ ਸਖ਼ਸੀਅਤਾਂ ਦਾ ਧੰਨਵਾਦ ਕੀਤਾ ਗਿਆ।