news

Jagga Chopra

Articles by this Author

ਸਿੱਖਿਆ ਵਿਭਾਗ ਵਲੋਂ ਜਿਣਸੀ ਅਪਰਾਧਾਂ ਤੋਂ ਬੱਚਿਆਂ ਦੀ ਰੋਕਥਾਮ ਸਬੰਧੀ ਵਰਕਸ਼ਾਪ ਆਯੋਜਿਤ

ਲੁਧਿਆਣਾ, 23 ਫਰਵਰੀ  : ਸਿੱਖਿਆ ਵਿਭਾਗ (ਪ੍ਰਾਇਮਰੀ ਅਤੇ ਸਕੈਡਰੀ) ਵੱਲੋ ਸਾਂਝੇ ਤੌਰ 'ਤੇ ਜਿਣਸੀ ਅਪਰਾਧਾਂ ਤੋਂ ਬੱਚਿਆਂ ਦੀ ਰੋਕਥਾਮ (Prevention of Children from sexual offences)  'ਤੇ ਦੋ ਦਿਨਾ ਵਰਕਸ਼ਾਪ ਕਰਵਾਈ ਗਈ। ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਅਤੇ ਪੁਲਿਸ ਵਿਭਾਗ ਦੇ ਨੁਮਾਇੰਦਿਆਂ ਤੋਂ ਇਲਾਵਾ ਪੰਜਾਬ ਸਕੂਲ ਸਿੱਖਿਆ ਬੋਰਡ ਅਧੀਨ ਚੱਲਦੇ ਸਾਰੇ

ਐਨ.ਸੀ.ਪੀ.ਆਰ. ਦੇ ਨਿਰਦੇਸ਼ਾਂ ਤਹਿਤ ਨਸ਼ੀਲੇ ਪਦਾਰਥਾਂ ਦੀ ਰੋਕਥਾਮ ਲਈ ਵੱਖ-ਵੱਖ ਸਕੂਲਾਂ ਦੇ ਖੰਘਾਲੇ ਕੈਮਰੇ

ਲੁਧਿਆਣਾ, 23 ਫਰਵਰੀ : ਬਾਲ ਅਧਿਕਾਰਾਂ ਦੀ ਸੁਰੱਖਿਆ ਲਈ ਰਾਸ਼ਟਰੀ ਕਮਿਸ਼ਨ (ਐਨ.ਸੀ.ਪੀ.ਸੀ.ਆਰ. National Commission for Protection of Child Rights) ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਡਰੱਗ ਅਤੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੀ ਰੋਕਥਾਮ ਸਬੰਧੀ ਕਾਰਵਾਈ ਕਰਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ਼੍ਰੀਮਤੀ ਰਸ਼ਮੀ ਅਤੇ ਬਾਲ ਸੁਰਿੱਖਆ ਅਫਸਰ ਸ਼੍ਰੀ ਮੁਬੀਨ ਕੁਰੈਸ਼ੀ

ਰਾਜਪੁਰਾ-ਅੰਮ੍ਰਿਤਸਰ ਨੈਸ਼ਨਲ ਹਾਈਵੇ ‘ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਚਾਰ ਲੋਕਾਂ ਦੀ ਮੌਤ

ਰਾਜਪੁਰਾ, 23 ਫਰਵਰੀ : ਰਾਜਪੁਰਾ-ਅੰਮ੍ਰਿਤਸਰ ਨੈਸ਼ਨਲ ਹਾਈਵੇ ‘ਤੇ ਦੇਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ, ਜਿੱਥੇ ਇੱਕ ਕਾਰ ਸੜਕ ਕਿਨਾਰੇ ਖੜ੍ਹੇ ਸਰੀਏ ਨਾਲ ਭਰੇ ਟਰੱਕ ਨਾਲ ਟਕਰਾਅ ਗਈ। ਇਸ ਹਾਦਸੇ ਵਿੱਚ ਕਾਰ ਸਵਾਰ ਚਾਰ ਲੋਕਾਂ ਦੀ ਮੌਤ ਹੋ ਗਈ ਤੇ ਦੋ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾਂ ਵਿੱਚ ਦੋ ਸਗੇ ਭਰਾਵਾਂ ਵੀ ਹਨ। ਸਾਰੇ

ਪਿੰਡ ਦੀਵਾਨਾ ਵਿਖੇ ਅੱਖਾਂ ਦੇ ਚਿੱਟੇ ਮੋਤੀਏ ਸਬੰਧੀ ਲਈ ਕੈਂਪ ਲਗਾਇਆ

ਮਹਿਲ ਕਲਾਂ 23 ਫਰਵਰੀ (ਗੁਰਸੇਵਕ ਸਿੰਘ ਸਹੋਤਾ) : ਸਿਵਲ ਸਰਜਨ ਬਰਨਾਲਾ ਡਾ.ਜਸਬੀਰ ਸਿੰਘ ਔਲਖ ਦੇ ਹੁੁਕਮਾਂ ਤੇ ਸੀਨੀਅਰ ਮੈਡੀਕਲ ਅਫ਼ਸਰ ਮਹਿਲ ਕਲਾਂ ਡਾ.ਗੁਰਤੇਜਿੰਦਰ ਕੌਰ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਸਰਕਾਰੀ ਡਿਸਪੈਸਰੀ ਪਿੰਡ ਦੀਵਾਨਾ ਵਿਖੇ ਅੱਖਾਂ ਦੇ ਚਿੱਟੇ ਮੋਤੀਏ ਦੀ ਪਹਿਚਾਣ ਕਰਕੇ ਖਾਤਮੇ ਲਈ ਕੈਂਪ ਲਗਾਇਆ ਗਿਆ | ਇਸ ਕੈਂਪ ਦਾ ਉਦਘਾਟਨ ਐਮਐਮਓ ਮਹਿਲ ਕਲਾਂ ਡਾ

ਪਿੰਡ ਛੀਨੀਵਾਲ ਕਲਾਂ ਵਿਖੇ 13 ਵਾਂ  ਸਾਲਾਨਾ ਅੱਖਾਂ ਦਾ ਮੁਫਤ ਅਪ੍ਰੇਸਨ ਕੈਂਪ 5 ਮਾਰਚ ਨੂੰ 

ਮਹਿਲ ਕਲਾਂ 23 ਫਰਵਰੀ ( ਗੁਰਸੇਵਕ ਸਿੰਘ ਸਹੋਤਾ) : ਸ੍ਰੀ ਹਰਗੋਬਿੰਦ ਸਾਹਿਬ ਸਪੋਰਟਸ ਐਂਡ ਵੈਲਫੇਅਰ ਕਲੱਬ ਪਿੰਡ ਛੀਨੀਵਾਲ ਕਲਾਂ ਵੱਲੋਂ ਨਹਿਰੂ ਯੁਵਾ ਕੇਂਦਰ ਬਰਨਾਲਾ, ਫਤਹਿਗੜ੍ਹ ਸਾਹਿਬ ਲੰਗਰ ਕਮੇਟੀ ਅਤੇ ਲੋਕਲ ਗੁਰਦੁਆਰਾ ਪ੍ਰਬੰਧਕ ਪ੍ਰਬੰਧਕ ਕਮੇਟੀਆਂ, ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਤੇਰਵਾਂ ਸਾਲਾਨਾ ਅੱਖਾਂ ਦਾ ਮੁਫਤ ਅਪ੍ਰੇਸਨ ਕੈਂਪ

ਸੰਸਦ ਮੈਂਬਰ ਸਿਮਰਨਜੀਤ ਮਾਨ ਨੇ ਪਿੰਡ ਗਹਿਲ ਵਿਖੇ ਵੱਡੇ ਘੱਲੂਘਾਰੇ ਦੇ ਮਹਾਨ ਸ਼ਹੀਦਾਂ ਨੂੰ ਸਿਜਦਾ ਕੀਤਾ

ਮਹਿਲ ਕਲਾਂ 23 ਫਰਵਰੀ (ਗੁਰਸੇਵਕ ਸਿੰਘ ਸਹੋਤਾ) : ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਪ੍ਰਬੰਧਕ ਕਮੇਟੀ ਪਿੰਡ ਗਹਿਲ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧਾਂ ਹੇਠ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਵੱਡੇ ਘੱਲੂਘਾਰੇ ਦੇ ਸਹੀਦਾਂ ਦੀ ਯਾਦ ਨੂੰ  ਸਮਰਪਿਤ ਕਰਵਾਏ ਜਾ ਰਹੇ ਸ਼ਲਾਨਾ ਤਿੰਨ ਰੋਜਾਂ ਧਾਰਮਿਕ ਸਮਾਗਮਾਂ ਦੇ ਦੂਜੇ ਦਿਨ ਸ਼੍ਰੋਮਣੀ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਲਈ ਰਿਟਾਇਰਮੈਂਟ

ਮਾਨਸਾ, 23 ਫਰਵਰੀ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਅੱਜ ਨਗਰ ਕੌਂਸਲ ਮਾਨਸਾ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਉਹ ਮਾਨਸਾ ਵਿੱਚ ਫਾਇਰ ਬ੍ਰਿਗੇਡ ਵਿਭਾਗ ਵਿੱਚ ਡਰਾਈਵਰ ਵਜੋਂ ਤਾਇਨਾਤ ਸਨ। ਉਨ੍ਹਾਂ ਨੇ ਬੀਤੇ ਦਿਨੀਂ ਮਾਨਸਾ ਦੇ ਕਾਰਜ ਸਾਧਕ ਅਫ਼ਸਰ ਨੂੰ ਸੇਵਾ ਮੁਕਤੀ ਲਈ ਪੱਤਰ ਲਿਖਿਆ ਸੀ, ਜੋ ਨਗਰ ਕੌਂਸਲ ਵੱਲੋਂ ਬੀਤੇ ਕੱਲ੍ਹ ਮਨਜ਼ੂਰ

ਸੱਤਵਾਂ ਹਰਭਜਨ ਹਲਵਾਰਵੀ ਯਾਦਗਾਰੀ ਸਾਹਿੱਤਕ ਸਮਾਰੋਹ 12 ਮਾਰਚ ਨੂੰ ਗੁਰੂ ਰਾਮ ਦਾਸ ਕਾਲਿਜ ਹਲਵਾਰਾ ਵਿਖੇ ਹੋਵੇਗਾ। 
  • ਕਾਮਰੇਡ ਰਤਨ ਸਿੰਘ ਹਲਵਾਰਾ ਯਾਦਗਾਰੀ ਭਾਸ਼ਨ ਡਾਃ ਹਰਿਭਜਨ ਸਿੰਘ ਭਾਟੀਆ ਦੇਣਗੇ। ਪ੍ਰਧਾਨਗੀ ਵਰਿਆਮ ਸੰਧੂ ਤੇ ਸੁਰਿੰਦਰ ਗਿੱਲ ਕਰਨਗੇ। 

ਲੁਧਿਆਣਾ, 23 ਫ਼ਰਵਰੀ : ਇੰਡੋਜ਼ ਪੰਜਾਬੀ ਸਾਹਿਤ ਅਕੈਡਮੀ ਆਫ ਆਸਟਰੇਲੀਆ (ਇਪਸਾ) ਅਤੇ ਕਾਮਰੇਡ ਰਤਨ ਸਿੰਘ ਹਲਵਾਰਾ ਆਲਮੀ ਸਾਹਿਤ ਕਲਾ ਕੇਂਦਰ ਵੱਲੋਂ ਪੰਜਾਬੀ ਲੇਖਕ ਤੇ ਪੱਤਰਕਾਰ ਹਰਭਜਨ ਹਲਵਾਰਵੀ ਯਾਦਗਾਰੀ ਸਾਹਿਤਕ ਸਮਾਗਮ 12 ਮਾਰਚ

ਵਿਜੀਲੈਂਸ ਵੱਲੋਂ ਅਨਾਜ ਮੰਡੀਆਂ ਵਿੱਚ ਧੋਖਾਧੜੀ ਕਰਨ ਵਾਲੇ ਤਿੰਨ ਠੇਕੇਦਾਰਾਂ ਤੇ ਤਿੰਨ ਫਰਮਾਂ ਖ਼ਿਲਾਫ ਕੇਸ ਦਰਜ

ਚੰਡੀਗੜ, 23 ਫਰਵਰੀ : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਤਹਿਤ ਸੰਗਰੂਰ ਜ਼ਿਲੇ ਦੀਆਂ ਵੱਖ-ਵੱਖ ਅਨਾਜ ਮੰਡੀਆਂ ਵਿੱਚ ਅਨਾਜ ਦੀ ਢੋਆ-ਢੁਆਈ ਸਬੰਧੀ ਟੈਂਡਰਾਂ ਦੀ ਅਲਾਟਮੈਂਟ, ਅਨਾਜ ਮੰਡੀਆਂ ਵਿੱਚ ਟਰਾਂਸਪੋਰਟੇਸ਼ਨ ਅਤੇ ਲੇਬਰ ਦੇ ਕਲੱਸਟਰਾਂ ਨੂੰ ਕਲੱਬ ਕਰਨ ਸਬੰਧੀ ਟੈਂਡਰ ਵਿੱਚ ਧੋਖਾਧੜੀ ਦੇ ਦੋਸ਼ ਹੇਠ ਤਿੰਨ ਠੇਕੇਦਾਰਾਂ ਅਤੇ ਤਿੰਨ

ਅਮਰੀਕਾ ਦੇ ਫਲੋਰੀਡਾ 'ਚ ਗੋਲੀਬਾਰੀ ਦੀਆਂ ਹੋਈਆਂ ਦੋ ਘਟਨਾਵਾਂ, ਪੱਤਰਕਾਰ ਸਮੇਤ ਤਿੰਨ ਦੀ ਮੌਤ

ਫਲੋਰੀਡਾ, 23 ਫਰਵਰੀ : ਅਮਰੀਕਾ ਦੇ ਫਲੋਰੀਡਾ 'ਚ ਗੋਲੀਬਾਰੀ ਦੀਆਂ ਦੋ ਘਟਨਾਵਾਂ ਹੋਈਆਂ ਹਨ। ਇਸ ਘਟਨਾ ਵਿੱਚ ਕੁੱਲ 3 ਜਣਿਆਂ ਦੀ ਮੌਤ ਦੀ ਖ਼ਬਰ ਹੈ। ਹੈਰਾਨੀ ਦੀ ਗੱਲ ਹੈ ਕਿ ਇਹ ਦੋਵੇਂ ਘਟਨਾਵਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਸਨ। ਦਰਅਸਲ ਵੀਰਵਾਰ ਸਵੇਰੇ ਇਕ ਹਮਲਾਵਰ ਨੇ 20 ਸਾਲਾ ਲੜਕੀ ਨੂੰ ਗੋਲੀ ਮਾਰ ਦਿੱਤੀ ਅਤੇ ਫ਼ਰਾਰ ਹੋ ਗਿਆ। ਇਸ ਦੌਰਾਨ ਘਟਨਾ ਦੀ ਕਵਰੇਜ ਕਰਨ ਲਈ ਦੋ