news

Jagga Chopra

Articles by this Author

ਸੇਂਟ ਹੇਲੀਅਰ ਵਿੱਚ ਹੋਏ ਧਮਾਕੇ 'ਚ ਇੱਕ ਵਿਅਕਤੀ ਦੀ ਮੌਤ, ਕਈ ਲਾਪਤਾ

ਲੰਡਨ : ਯੂ.ਕੇ. 'ਚ ਪੈਂਦੇ ਜਰਸੀ ਦੀ ਰਾਜਧਾਨੀ ਸੇਂਟ ਹੇਲੀਅਰ ਵਿੱਚ ਇੱਕ ਫ਼ਲੈਟਾਂ ਦੇ ਬਲਾਕ ਵਿੱਚ ਸ਼ਨੀਵਾਰ ਨੂੰ ਹੋਏ ਇੱਕ 'ਤਬਾਹਕੁੰਨ' ਧਮਾਕੇ 'ਚ, ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਹੋਰ ਲਾਪਤਾ ਹੋ ਗਏ। ਅੱਗ 'ਤੇ ਕਾਬੂ ਪਾ ਲਿਆ ਗਿਆ, ਪਰ ਐਮਰਜੈਂਸੀ ਸੇਵਾਵਾਂ ਹਾਲੇ ਵੀ ਮੌਕੇ 'ਤੇ 'ਮਹੱਤਵਪੂਰਨ ਕੰਮ' ਕਰ ਰਹੀਆਂ ਹਨ, ਪੁਲਿਸ ਨੇ ਕਿਹਾ। ਜਰਸੀ ਦੇ ਪੁਲਿਸ ਮੁਖੀ ਰੌਬਿਨ

ਭਾਰਤ ਨੇ ਬੰਗਲਾਦੇਸ਼ ਨੂੰ ਹਰਾਇਆ, ਬੰਗਲਾਦੇਸ਼ ਨੇ ਸੀਰੀਜ਼ 2-1 ਨਾਲ ਜਿੱਤੀ

ਬੰਗਲਾਦੇਸ਼ : ਭਾਰਤ ਨੇ ਤਿੰਨ ਵਨਡੇ ਸੀਰੀਜ਼ ਦੇ ਤੀਜੇ ਮੈਚ ‘ਚ ਬੰਗਲਾਦੇਸ਼ ਨੂੰ 227 ਦੌੜਾਂ ਦੇ ਵੱਡੇ ਅੰਤਰ ਨਾਲ ਹਰਾ ਦਿੱਤਾ ਹੈ । ਇਸ ਜਿੱਤ ਨਾਲ ਬੰਗਲਾਦੇਸ਼ ਸੀਰੀਜ਼ ‘ਚ ਕਲੀਨ ਸਵੀਪ ਕਰਨ ਤੋਂ ਬਚ ਗਿਆ। ਬੰਗਲਾਦੇਸ਼ ਨੇ ਸੀਰੀਜ਼ 2-1 ਨਾਲ ਜਿੱਤੀ ਹੈ । ਤੀਜੇ ਮੈਚ ਵਿੱਚ ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ 50 ਓਵਰਾਂ ‘ਚ

ਹਿਮਾਚਲ ਪ੍ਰਦੇਸ਼ ਦੇ ਸੁਖਵਿੰਦਰ ਸਿੰਘ ਸੁੱਖੂ ਹੋਣਗੇ ਨਵੇਂ ਮੁੱਖ ਮੰਤਰੀ

ਹਿਮਾਚਲ ਪ੍ਰਦੇਸ਼ : ਹਿਮਾਚਲ ਪ੍ਰਦੇਸ਼ ‘ਚ ਲੰਬੇ ਹੰਗਾਮੇ ਤੋਂ ਬਾਅਦ ਮੁੱਖ ਮੰਤਰੀ ਦੇ ਨਾਂ ਦਾ ਐਲਾਨ ਕੀਤਾ ਗਿਆ ਹੈ। ਸੁਖਵਿੰਦਰ ਸਿੰਘ ਸੁੱਖੂ ਸੂਬੇ ਦੇ ਨਵੇਂ ਮੁੱਖ ਮੰਤਰੀ ਹੋਣਗੇ। ਸ਼ਨੀਵਾਰ ਸ਼ਾਮ ਨੂੰ ਕਾਂਗਰਸ ਵਿਧਾਇਕ ਦਲ ਦੀ ਬੈਠਕ ‘ਚ ਉਨ੍ਹਾਂ ਦੇ ਨਾਂ ਦਾ ਐਲਾਨ ਕੀਤਾ ਗਿਆ ਹੈ । ਉਨ੍ਹਾਂ ਦੇ ਨਾਲ ਹੀ ਪ੍ਰਤਿਭਾ ਸਿੰਘ ਦੇ ਕੈਂਪ ਤੋਂ ਮੁਕੇਸ਼ ਅਗਨੀਹੋਤਰੀ ਨੂੰ ਉੱਪ ਮੁੱਖ

ਘੱਟ ਗਿਣਤੀਆਂ ਤੇ ਸੰਘਰਸ਼ਸ਼ੀਲ ਕੌਮਾਂ ਨਾਲ ਵਿਗੜੇ ਸਬੰਧਾਂ ਨੂੰ ਸੁਧਾਰਨ ਲਈ ਭਾਰਤ ਸਰਕਾਰ ਰਾਜਨੀਤਿਕ ਕੈਦੀਆਂ ਨੂੰ ਕਰੇ ਰਿਹਾਅ

ਚੰਡੀਗੜ੍ਹ : ਦਲ ਖ਼ਾਲਸਾ ਨੇ 75ਵਾਂ ਵਿਸ਼ਵ ਮਨੁੱਖੀ ਅਧਿਕਾਰ ਦਿਵਸ ਪੂਰੇ ਭਾਰਤ ਦੀਆਂ ਜੇਲ੍ਹਾਂ ਵਿੱਚ ਬੰਦ ਸਿਆਸੀ ਕੈਦੀਆਂ ਨੂੰ ਸਮਰਪਿਤ ਕਰਦਿਆਂ ਏਥੇ ਸੈਕਟਰ 28 ਸਥਿਤ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵਿਖੇ ਸੰਘਰਸ਼ਸ਼ੀਲ ਕੌਮਾਂ ਅਤੇ ਘੱਟ ਗਿਣਤੀਆਂ ਲੋਕਾਂ ਦੇ ਡੈਲੀਗੇਸ਼ਨ ਦੀ ਇੱਕ ਇਕੱਤਰਤਾ ਬੁਲਾਈ ਜਿਸ ਵਿੱਚ ਨਾਗਾਲੈਂਡ, ਤਾਮਿਲਨਾਡੂ, ਕਸ਼ਮੀਰ, ਦਿੱਲੀ ਅਤੇ ਪੰਜਾਬ ਤੋਂ

ਨਿਵੇਕਲੀਆਂ ਪਹਿਲਕਦਮੀਆਂ ਲਈ ਪੰਜਾਬ ਮੰਡੀ ਬੋਰਡ ਨੂੰ ਹਾਸਲ ਹੋਇਆ '8ਵਾਂ ਡਿਜੀਟਲ ਟਰਾਂਸਫਾਰਮੇਸ਼ਨ ਐਵਾਰਡ

ਚੰਡੀਗੜ੍ਹ : ਸੂਬੇ ਦੇ ਕਿਸਾਨਾਂ ਨੂੰ "ਵਟਸਐਪ ਅਤੇ ਡਿਜੀ-ਲਾਕਰ ਰਾਹੀਂ ਜੇ-ਫਾਰਮ ਦੇ ਡਿਜੀਟਾਈਜੇਸ਼ਨ" ਦੇ ਰੂਪ ਵਿੱਚ ਸਭ ਤੋਂ ਬਿਹਤਰ ਨਾਗਰਿਕ ਪੱਖੀ ਸਹੂਲਤ ਦੇਣ ਸਦਕਾ ਪੰਜਾਬ ਮੰਡੀ ਬੋਰਡ ਨੇ 8ਵਾਂ ਡਿਜੀਟਲ ਟਰਾਂਸਫਾਰਮੇਸ਼ਨ ਐਵਾਰਡ ਹਾਸਲ ਕੀਤਾ ਹੈ। ਅੱਜ ਇੱਥੇ ਗੁਹਾਟੀ ਵਿਖੇ ਹੋਏ ਸਮਾਗਮ ਦੌਰਾਨ ਅਸਾਮ ਦੇ ਸੂਚਨਾ ਤਕਨਾਲੋਜੀ ਮੰਤਰੀ ਨੇ ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ

ਸਰਹਾਲੀ ਥਾਣੇ ‘ਤੇ ਹੋਇਆ ਹਮਲਾ, ਸੂਬੇ ਲਈ ਖਤਰੇ ਦੀ ਚਿਤਾਵਨੀ ਹੈ : ਰਾਜਾ ਵੜਿੰਗ

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਤਰਨਤਾਰਨ ਜ਼ਿਲ੍ਹੇ ਦੇ ਸਰਹਾਲੀ ਥਾਣੇ ‘ਤੇ ਹੋਏ ਆਰ.ਪੀ.ਜੀ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਇਹ ਸੂਬੇ ਲਈ ਖਤਰੇ ਦੀ ਚਿਤਾਵਨੀ ਹੈ ਅਤੇ ਇਸਨੇ ਪੰਜਾਬ ਨੂੰ ਇੱਕ ਵਾਰ ਫਿਰ ਕਾਲੇ ਦੌਰ ਦੀ ਯਾਦ ਦਿਵਾ ਦਿੱਤੀ ਹੈ। ਇੱਥੇ ਜਾਰੀ ਬਿਆਨ ਵਿੱਚ ਵੜਿੰਗ ਨੇ ਕਿਹਾ ਕਿ ਪੰਜਾਬ ਲਈ ਇਹ ਆਖਰੀ ਚਿਤਾਵਨੀ ਹੈ।

ਪੁਲਿਸ ਵੈਨ ਚੋਂ ਮੁਲਾਜ਼ਮ ਨੂੰ ਧੱਕਾ ਮਾਰ ਕੇ ਭੱਜੇ ਹਵਾਲਾਤੀ, ਇੱਕ ਕਾਬੂ, ਇੱਕ ਫਰਾਰ

ਲੁਧਿਆਣਾ : ਕੇਂਦਰੀ ਜੇਲ੍ਹ ਲੁਧਿਆਣਾ ਤੋਂ ਲਿਆਂਦੇ ਜਾ ਰਹੇ 2 ਕੈਦੀਆਂ ਦੇ ਜਗਰਾਓਂ ਪੁਲ ਨੇੜੇ ਪੁਲਿਸ ਵੈਨ ਚੋਂ ਮੁਲਾਜ਼ਮ ਨੂੰ ਧੱਕਾ ਮਾਰ ਕੇ ਫਰਾਰ ਹੋ ਗਏ ਹਾਲਾਂਕਿ ਇਕ ਨੂੰ ਤਾਂ ਪੁਲਿਸ ਨੇ ਮੌਕੇ ਤੇ ਫੜ ਲਿਆ, ਜਦੋਂ ਕੇ ਦੂਜਾ ਕੈਦੀ ਹਾਲੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਦੱਸਿਆ ਜਾ ਰਿਹਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਨੇੜੇ ਤੇੜੇ ਅੱਗੇ ਕੈਮਰਿਆਂ ਦੀ

ਵਿਜੀਲੈਂਸ ਨੇ ਵਾਹਨ ਫਿਟਨੈਸ ਸਰਟੀਫਿਕੇਟ ਘੁਟਾਲੇ ਚ ਸ਼ਾਮਲ ਇੱਕ ਹੋਰ ਏਜੰਟ ਨੂੰ ਕੀਤਾ ਕਾਬੂ

ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਵਾਹਨ ਫਿਟਨੈਸ ਸਰਟੀਫਿਕੇਟ ਘੁਟਾਲੇ ਵਿੱਚ ਜਲੰਧਰ ਵਿਖੇ ਤਾਇਨਾਤ ਮੋਟਰ ਵਹੀਕਲ ਇੰਸਪੈਕਟਰ (ਐਮ.ਵੀ.ਆਈ.) ਨਰੇਸ਼ ਕਲੇਰ ਨਾਲ ਮਿਲੀਭੁਗਤ ਕਰਨ ਵਾਲੀ ਇੱਕ ਹੋਰ ਭਗੌੜੇ ਏਜੰਟ ਲਵਲੀਨ ਸਿੰਘ ਲਵੀ ਵਾਸੀ ਸੈਂਟਰਲ ਟਾਊਨ, ਜਲੰਧਰ ਨੂੰ ਗ੍ਰਿਫ਼ਤਾਰ ਕੀਤਾ ਹੈ। ਵਿਜੀਲੈਂਸ ਬਿਊਰੋ ਨੇ ਉਸ ਦਾ ਮੋਬਾਈਲ ਫ਼ੋਨ ਅਤੇ ਸਿਮ ਕਾਰਡ ਜ਼ਬਤ ਕਰ ਲਿਆ ਹੈ ਜੋ

ਅੰਮ੍ਰਿਤਸਰ ਵਿਚ ਕਾਰਗੋ ਉਡਾਣਾਂ ਸ਼ੁਰੂ ਹੋਣ ਨਾਲ ਮਜ਼ਬੂਤ ਹੋਵੇਗੀ ਐਗਰੋ ਇੰਡਸਟਰੀ : ਸਾਹਨੀ

ਅੰਮ੍ਰਿਤਸਰ : ਅੰਮ੍ਰਿਤਸਰ ਹਵਾਈ ਅੱਡੇ ਤੋਂ ਕਾਰਗੋ ਉਡਾਣਾਂ ਸ਼ੁਰੂ ਕਰਨ ਦੀ ਮੰਗ ਕਰਦਿਆਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਹੈ ਕਿ ਕਾਰਗੋ ਉਡਾਣਾਂ ਸ਼ੁਰੂ ਹੋਣ ਨਾਲ ਐਗਰੋ ਇੰਡਸਟਰੀ ਮਜ਼ਬੂਤ ਹੋਵੇਗੀ ਅਤੇ ਕਿਸਾਨਾਂ ਨੂੰ ਫ਼ਸਲੀ ਚੱਕਰ ’ਚੋਂ ਬਾਹਰ ਕੱਢਿਆ ਜਾ ਸਕੇਗਾ। ਸਾਹਨੀ ਅੱਜ ਇਥੇ ਪੀ. ਐਚ. ਡੀ. ਚੈਂਬਰ ਆਫ਼ ਕਾਮਰਸ ਵਲੋਂ ਆਯੋਜਿਤ ਕੀਤੇ ਜਾ ਰਹੇ ਪੰਜਾਬ

ਸਰਕਾਰ ਸੂਬੇ ਵਿਚ ਅਮਨ ਕਾਨੂੰਨ ਵਿਵਸਥਾ ਕਾਇਮ ਰੱਖਣ 'ਚ ਫੇਲ੍ਹ, ਭਗਵੰਤ ਮਾਨ ਦੇਵੇ ਅਸਤੀਫਾ : ਚੀਮਾ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸ੍ਰੀ ਭਗਵੰਤ ਮਾਨ ਤੋਂ ਮੁੱਖ ਮੰਤਰੀ ਵਜੋਂ ਅਸਤੀਫਾ ਮੰਗਿਆ ਕਿਉਂਕਿ ਉਹਨਾਂ ਦੀ ਅਗਵਾਈ ਵਾਲੀ ਆਪ ਸਰਕਾਰ ਸੂਬੇ ਵਿਚ ਅਮਨ ਕਾਨੂੰਨ ਵਿਵਸਥਾ ਕਾਇਮ ਰੱਖਣ ਵਿਚ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ ਜਦੋਂ ਕਿ ਪਾਰਟੀ ਨੇ ਤਰਨਤਾਰਨ ਦੇ ਸਰਹਾਲੀ ਪੁਲਿਸ ਥਾਣੇ ’ਤੇ ਆਰ ਪੀ ਜੀ ਹਮਲੇ ਨੂੰ ਪੁਲਿਸ ਫੋਰਸ ਦਾ ਮਨੋਬਲ ਡੇਗਣ ਤੇ ਉਸਨੂੰ ਚੁਣੌਤੀ ਦੇਣ