ਲੁਧਿਆਣਾ, 17 ਫਰਵਰੀ (ਰਘਵੀਰ ਸਿੰਘ ਜੱਗਾ ) : ਸਾਹਿਬਜ਼ਾਦਾ ਅਜੀਤ ਸਿੰਘ ਯੂਥ ਸਪੋਰਟਸ ਕਲੱਬ ਪਿੰਡ ਬੁਰਜ ਹਰੀ ਸਿੰਘ ਵਲੋਂ ਪ੍ਰਵਾਸੀ ਪੰਜਾਬੀ ਵੀਰਾਂ, ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਉੱਘੇ ਕਬੱਡੀ ਖਿਡਾਰੀ ਸਵ. ਸੰਦੀਪ ਨੰਗਲ ਅੰਬੀਆਂ ਦੀ ਯਾਦ ’ਚ ਕਰਵਾਇਆ ਗਿਆ ਪਹਿਲਾ ਕਬੱਡੀ ਅਮਿੱਟ ਪੈੜਾਂ ਛੱਡਦਾ ਅਗਲੇ ਸਾਲ ਫਿਰ ਮਿਲਣ ਦੇ ਵਾਅਦੇ ਨਾਲ ਸਮਾਪਤ ਹੋ ਗਿਆ। ਟੂਰਨਾਮੈਂਟ ਦੇ ਆਖਰੀ ਦਿਨ ਮੇਜਰ ਕਬੱਡੀ ਲੀਗ ਦੀਆਂ 8 ਟੀਮਾਂ ਦਰਮਿਆਨ ਮੁਕਾਬਲੇ ਹੋਏ, ਅਤੇ ਇੱਕ ਸਖ਼ਤ ਫਾਈਨਲ ਮੁਕਾਬਲੇ ’ਚ ਬੇਅ ਆਫ਼ ਪਲੈਂਟੀ ਨਿਊਜ਼ੀਲੈਂਡ ਦੀ ਟੀਮ ਨੇ ਸ਼ਾਹਕੋਟ ਲਾਇੰਨਜ਼ ਦੀ ਟੀਮ ਨੂੰ ਹਰਾ ਕੇ ਕੱਪ ’ਤੇ ਕਬਜ਼ਾ ਜਮਾਇਆ। ਜਦਕਿ ਸ਼ਾਹਕੋਟ ਲਾਇੰਨਜ਼ ਨੂੰ ਦੂਜੇ ਇਨਾਮ ਨਾਲ ਸਬਰ ਕਰਨਾ ਪਿਆ। ਇਸ ਮੁਕਾਬਲੇ ’ਚ ਸ਼ੀਲੂ (ਹਰਿਆਣਾ) ਨੂੰ ਸਰਬੋਤਮ ਜਾਫ਼ੀ ਅਤੇ ਰਮਨਾ ਮੱਲ੍ਹੀਆਂ ਨੂੰ ਸਰਬੋਤਮ ਧਾਵੀ ਐਲਾਨਿਆਂ ਗਿਆ, ਜਿੰਨ੍ਹਾਂ ਨੂੰ 51-51 ਹਜ਼ਾਰ ਰੁਪਏ ਦੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਕਬੱਡੀ ਓਪਨ ਦੇ ਮੁਕਾਬਲੇ ’ਚ ਕਾਉਂਕੇ ਕਲਾਂ ਨੇ ਪਹਿਲਾ ਅਤੇ ਹਿੰਮਤਪੁਰਾ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਜਿਸ ਵਿੱਚ ਖਰਾਜੀ ਕਾਉਂਕੇ ਨੂੰ ਬੈਸਟ ਰੇਡਰ ਅਤੇ ਜੱਸਾ ਕਾਉਂਕੇ ਨੂੰ ਬੈਸਟ ਜਾਫ਼ੀ ਐਲਾਨਿਆਂ ਗਿਆ। ਟੂਰਨਾਮੈਂਟ ਦੇ ਆਖ਼ਰੀ ਦਿਨ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕਰਨ ਲਈ ਹਲਕਾ ਵਿਧਾਇਕ ਠੇਕੇਦਾਰ ਹਾਕਮ ਸਿੰਘ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੇ ਜੀਜਾ ਜੀ ਤਰਲੋਕ ਸਿੰਘ ਤੂਰ ਵੀ ਉਚੇਚੇ ਤੌਰ ਤੇ ਪਿੰਡ ਬੁਰਜ ਹਰੀ ਸਿੰਘ ਵਿੱਖੇ ਪੁੱਜੇ। ਉਨ੍ਹਾਂ ਨਾਲ ਡਾ. ਗੁਨਿੰਦਰਜੀਤ ਸਿੰਘ ਮਿੰਕੂ ਚੇਅਰਮੈਨ ਇਨਫੋਟੈਕ ਕਾਰਪੋਰੇਸ਼ਨ ਪੰਜਾਬ, ਪਰਮਿੰਦਰ ਸਿੰਘ ਪੰਨੂ ਕਾਤਰੋਂ ਡੀ.ਐਸ.ਪੀ ਰਾਏਕੋਟ ਰਛਪਾਲ ਸਿੰਘ ਢੀਂਡਸਾ, ਐਸ.ਐਚ.ਓ ਹਰਦੀਪ ਸਿੰਘ, ਬਿੰਦਰਜੀਤ ਸਿੰਘ ਗਿੱਲ ਪ੍ਰਧਾਨ ਟਰੱਕ ਯੂਨੀਅਨ, ਤੇਜੀ ਕੱਕੜਵਾਲ, ਰੁਪਿੰਦਰ ਰੂਪੀ, ਬਲਵਿੰਦਰ ਸਿੰਘ ਭੂਦਨ, ਆਮਨ ਬਾਗੜੀ, ਸਿਮਰਦੀਪ ਸਿੰਘ ਸਿੰਮੀ ਵੀ ਮੌਕੇ ’ਤੇ ਮੌਜ਼ੂਦ ਸਨ। ਆਏ ਹੋਏ ਮਹਿਮਾਨਾਂ ਨੇ ਸਾਹਿਬਜ਼ਾਦਾ ਅਜੀਤ ਸਿੰਘ ਯੂਥ ਸਪੋਰਟਸ ਕਲੱਬ ਵਲੋਂ ਟੂਰਨਾਮੈਂਟ ਕਰਵਾਉਣ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਜੇਤੂ ਟੀਮਾਂ ਨੂੰ ਕਲੱਬ ਮੈਂਬਰਾਂ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਦੀ ਮੌਜ਼ੂਦਗੀ ’ਚ ਇਨਾਮਾਂ ਦੀ ਵੰਡ ਕੀਤੀ। ਟੂਰਨਾਮੈਂਟ ਦੀ ਸਮਾਪਤੀ ’ਤੇ ਕਲੱਬ ਪ੍ਰਧਾਨ ਗਗਨਦੀਪ ਸਿੰਘ ਧਾਲੀਵਾਲ ਨੇ ਟੂਰਨਾਮੈਂਟ ਨੂੰ ਸਫ਼ਲ ਬਣਾਉਣ ਵਿੱਚ ਯੋਗਦਾਨ ਪਾਉਣ ਵਾਲੇ ਸਮੁੱਚੇ ਸਹਿਯੋਗੀ ਸੱਜਣਾਂ ਪ੍ਰਵਾਸੀ ਪੰਜਾਬੀਆਂ ਅਤੇ ਗ੍ਰਾਮ ਪੰਚਾਇਤ ਦਾ ਧੰਨਵਾਦ ਕੀਤਾ ਅਤੇ ਆਏ ਹੋਏ ਮਹਿਮਾਨਾਂ ਅਤੇ ਸਹਿਯੋਗੀ ਸੱਜਣਾਂ ਨੂੰ ਸਨਮਾਨ ਨਿਸ਼ਾਨੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਟੂਰਨਾਮੈਂਟ ਦੌਰਾਨ ਦਰਸ਼ਕਾਂ ਲਈ ਵੀ ਵਿਸੇਸ਼ ਡਰਾਅ ਕੱਢ ਕੇ ਸ਼ਾਨਦਾਰ ਇਨਾਮ ਦਿੱਤੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੌਮਾਂਤਰੀ ਕਬੱਡੀ ਖਿਡਾਰੀ ਗੁਰਪ੍ਰੀਤ ਸਿੰਘ ਗੋਰੂ ਕੈਨੇਡਾ, ਅੰਤਰਾਸ਼ਟਰੀ ਕਬੱਡੀ ਖਿਡਾਰੀ ਡਿੱਪੀ ਧਾਲੀਵਾਲ, ਸੰਦੀਪ ਸਿੰਘ ਗਰੇਵਾਲ, ਸੰਦੀਪ ਸਿੰਘ (ਸਰਪੰਚ) ਕਬੱਡੀ ਖਿਡਾਰੀ, ਅੰਤਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਲੁੱਧੜ, ਕਬੱਡੀ ਪ੍ਰਮੋਟਰ ਬੂਟਾ ਸਿੰਘ ਛਾਪਾ, ਕਮਲ ਨਵਾਂ ਪਿੰਡ, ਗੁਰੀ ਧਲੇਰ, ਮੰਗੀ ਬੱਗਾ ਪਿੰਡ, ਗਗਨ ਸੂਰੇਵਾਲੀਆ, ਦੀਪਕ ਕਾਸ਼ੀਪੁਰੀਆ, ਬੇਅੰਤ ਸਿੰਘ ਧਾਲੀਵਾਲ ਕੈਨੇਡਾ, ਬਲਵਿੰਦਰ ਸਿੰਘ ਯੂਕੇ, ਸੀਪ ਗਿੱਲ ਆਸਟ੍ਰੇਲੀਆ, ਰਿੰਕਾ ਅਸਟ੍ਰੇਲੀਆ, ਹਾਕੀ ਖਿਡਾਰੀ ਗੋਲਡੀ, ਸੋਨੂੰ ਅਮਰੀਕਾ, ਅਵਤਾਰ ਸਿੰਘ ਗਿੱਲ (ਚੇਅਰਮੈਨ ਮਾਰਕੀਟ ਸੁਸਾਇਟੀ), ਸਰਪੰਚ ਸ੍ਰੀਮਤੀ ਭੁਪਿੰਦਰ ਕੌਰ, ਪੰਚ ਦਲਜੀਤ ਸਿੰਘ ਜੀਤਾ ਗਰੇਵਾਲ, ਮੁਖਤਿਆਰ ਸਿੰਘ, ਜਗਰਾਜ ਸਿੰਘ ਸੰਘਾ, ਸਵਰਨ ਸਿੰਘ ਖਹਿਰਾ, ਸੋਹਣ ਸਿੰਘ ਗਰੇਵਾਲ, ਅਵਤਾਰ ਸਿੰਘ ਖਹਿਰਾ, ਹਰਬੰਸ ਸਿੰਘ ਖਹਿਰਾ, ਰਣਜੀਤ ਸਿੰਘ, ਅਵਤਾਰ ਸਿੰਘ, ਝੱਖੜ ਸਿੰਘ ਗਰੇਵਾਲ, ਨੰਬਰਦਾਰ ਕਮਲ ਧਾਲੀਵਾਲ, ਮੀਤ ਪ੍ਰਧਾਨ ਮਨਪ੍ਰੀਤ ਸਿੰਘ ਧਾਲੀਵਾਲ, ਏ.ਐਸ.ਆਈ ਅਵਤਾਰ ਸਿੰਘ, ਬਿੰਦਰੀ ਗਿੱਲ, ਹਰਬੰਸ ਸਿੰਘ ਖਹਿਰਾ, ਸਵਰਨਜੀਤ ਸਿੰਘ ਖਹਿਰਾ, ਗੁਰਮਿੰਦਰ ਸਿੰਘ ਤੂਰ, ਪ੍ਰਧਾਨ ਦਰਬਾਰਾ ਸਿੰਘ, ਗੁਰਜੀਤ ਸਿੰਘ ਗਿੱਲ, ਕੈਪਟਨ ਹਰਭਜਨ ਸਿੰਘ ਗਰੇਵਾਲ, ਟੀਟੂ ਗਰੇਵਾਲ, ਜੱਗਾ ਗਿੱਲ, ਜੱਸਾ ਗਿੱਲ, ਗੁਰਵਿੰਦਰ ਸਿੰਘ ਗਿੱਲ, ਸ਼ਿੰਦਾ ਗਿੱਲ, ਦੀਪਾ ਸਿੰਘ ਗਿੱਲ, ਰਾਜਾ ਧਾਲੀਵਾਲ, ਲਖਵੀਰ ਗਿਰ, ਕਾਕਾ ਗਿੱਲ, ਜੈਜੀ ਗਿੱਲ, ਪੀਤਾ ਗਰੇਵਾਲ, ਕੁਮੈਂਟੇਟਰ ਰਵਿੰਦਰ ਸਿੰਘ ਦੱਧਾਹੂਰ, ਜੰਟੀ ਗਿੱਲ, ਰਣਜੀਤ ਸਿੰਘ ਜੰਡੂ, ਗੁਰਪ੍ਰੀਤ ਸਿੰਘ ਗਰੇਵਾਲ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।