ਨਿਊਕੈਸਲ ਯੂਨਾਈਟਿਡ ਫੁੱਟਬਾਲ ਕਲੱਬ ਵਿਚ ਗੋਲਕੀਪਿੰਗ ਕੋਚ ਵਜੋਂ ਅਮਰੀਕ ਸਿੰਘ ਦੀ ਹੋਈ ਚੋਣ 

ਓਨਟਾਰੀਓ, 02 ਫਰਵਰੀ : ਕੈਨੇਡਾ ਦੇ ਓਨਟਾਰੀਓ ਦੇ ਰਹਿਣ ਵਾਲੇ ਅਮਰੀਕ ਸਿੰਘ ਦੀ ਨਿਊਕੈਸਲ ਯੂਨਾਈਟਿਡ ਫੁੱਟਬਾਲ ਕਲੱਬ ਵਿਚ ਗੋਲਕੀਪਿੰਗ ਕੋਚ ਵਜੋਂ ਚੋਣ ਹੋਈ ਹੈ। ਇਸ ਦੇ ਨਾਲ ਹੀ ਅਮਰੀਕ ਸਿੰਘ ਨਿਊਕੈਸਲ ਯੂਨਾਈਟਿਡ ਵਿਚ ਸ਼ਾਮਲ ਹੋਣ ਵਾਲੇ ਪਹਿਲੇ ਸਿੱਖ ਬਣ ਗਏ ਹਨ। ਨਿਊਕੈਸਲ ਯੂਨਾਈਟਿਡ ਵਿਚ ਸ਼ਾਮਲ ਹੋਣ ਦੀ ਖੁਸ਼ੀ ਜ਼ਾਹਰ ਕਰਦਿਆਂ ਅਮਰੀਕ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਪੋਸਟ ਸਾਂਝੀ ਕੀਤੀ ਹੈ। ਅਮਰੀਕ ਸਿੰਘ ਨੇ ਲਿਖਿਆ, “ਹਮੇਸ਼ਾ ਜਦੋਂ ਲੋਕ ਮੈਨੂੰ ਪੁੱਛਦੇ ਸਨ ਕਿ ਕਿਵੇਂ ਚੱਲ ਰਿਹਾ ਹੈ? ਤਾਂ ਮੈਂ ਕਹਿੰਦਾ ਸੀ ‘ਸੁਪਨੇ ਨੂੰ ਜੀ ਰਿਹਾ ਹਾਂ’। ਸਾਲਾਂ ਦੌਰਾਨ ਪੂਰਾ ਸਮਾਂ ਕੋਚਿੰਗ ਕਰਨ ਮਗਰੋਂ ਨਿਊਕੈਸਲ ਯੂਨਾਈਟਿਡ ਐਫਸੀ ਅਕੈਡਮੀ ਵਿਚ ਸ਼ਾਮਲ ਹੋਣਾ ਇਕ ਸੁਪਨਾ ਜੀਉਣ ਵਾਂਗ ਹੈ”।