ਰਾਏਕੋਟ, 29 ਦਸੰਬਰ (ਚਮਕੌਰ ਸਿੰਘ ਦਿਓਲ) : ਯੰਗ ਸਪੋਰਟਸ ਕਲੱਬ ਵਲੋਂ ਨਗਰ ਨਿਵਾਸੀਆਂ ਅਤੇ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਪ੍ਰਧਾਨ ਬੂਟਾ ਸਿੰਘ ਛਾਪਾ ਦੀ ਅਗਵਾਈ ’ਚ ਕਰਵਾਇਆ ਗਿਆ ਤਿੰਨ ਰੋਜ਼ਾ ਸਲਾਨਾ ਖੇਡ ਮੇਲਾ ਸਮਾਪਤ ਹੋ ਗਿਆ। ਰਾਤ ਖੇਡੇ ਗਏ ਇੱਕ ਫਸਵੇਂ ਕਬੱਡੀ ਓਪਨ ਦੇ ਮੁਕਾਬਲੇ ’ਚ ਪਿੰਡ ਅੱਚਰਵਾਲ ਦੀ ਟੀਮ ਨੇ ਗੁਰਮਾਂ ਦੀ ਟੀਮ ਨੂੰ ਹਰਾ ਕੇ 71 ਹਜ਼ਾਰ ਦੇ ਪਹਿਲੇ ਇਨਾਮ ਅਤੇ ਕੱਪ ’ਤੇ ਕਬਜ਼ਾ ਕੀਤਾ। ਇਸ ਮੁਕਾਬਲੇ ’ਚ ਸ਼ੀਲੂ ਹਰਿਆਣਾ ਸਰਬੋਤਮ ਜਾਫ਼ੀ ਅਤੇ ਅੰਬਾ ਸੁਰਸਿੰਘਵਾਲਾ ਨੂੰ ਸਰਬੋਤਮ ਧਾਵੀ ਐਲਾਨਿਆ ਗਿਆ, ਜਿੰਨ੍ਹਾਂ ਨੂੰ 51-51 ਹਜ਼ਾਰ ਦੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਕਬੱਡੀ 75 ਕਿੱਲੋ ਦੇ ਮੁਕਾਬਲੇ ’ਚ ਲੌਂਗੋਵਾਲ ਦੀ ਟੀਮ ਨੇ ਪਹਿਲਾ ਅਤੇ ਰਾਮਪੁਰ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਮੁਕਾਬਲੇ ’ਚ ਸਰਬੋਤਮ ਧਾਵੀ ਖੁਸ਼ੀ ਰਾਮਗੜ੍ਹ ਅਤੇ ਅਮਰੀਕ ਰਾਮਪੁਰਾ ਨੂੰ ਸਰਬੋਤਮ ਜਾਫ਼ੀ ਐਲਾਨਿਆ ਗਿਆ, ਜਿੰਨ੍ਹਾਂ ਨੂੰ ਐਲ.ਈ.ਡੀ ਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਟੂਰਨਾਮੈਂਟ ਦੇ ਆਖ਼ਰੀ ਦਿਨ ਹਲਕਾ ਵਿਧਾਇਕ ਹਾਕਮ ਸਿੰਘ ਠੇਕੇਦਾਰ ਆਈ.ਜੀ ਸੁਰਿੰਦਰ ਕੁਮਾਰ ਮੁੱਖ ਮਹਿਮਾਨ ਦੇ ਤੌਰ ’ਤੇ ਪੁੱਜੇ ਅਤੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ। ਇਸ ਮੌਕੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਇਸ ਉਪਰਾਲੇ ਲਈ ਪ੍ਰ੍ਰਧਾਨ ਬੂਟਾ ਸਿੰਘ ਛਾਪਾ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਟਰੱਕ ਯੂਨੀਅਨ ਪ੍ਰਧਾਨ ਬਿੰਦਰਜੀਤ ਸਿੰਘ ਗਿੱਲ, ਚੇਅਰਮੈਨ ਗੁਰਮਿੰਦਰ ਸਿੰਘ ਤੂਰ, ਬਲਜੀਤ ਸਿੰਘ ਲਾਡੂ ਬਾਬਾ, ਸਾਬਕਾ ਪ੍ਰਧਾਨ ਸਲਿਲ ਜੈਨ, ਸਰਪੰਚ ਕੇਸਰ ਸਿੰਘ ਠੱਕਰਵਾਲ, ਜਗਤਾਰ ਸਿੰਘ ਸੰਤ, ਪ੍ਰਸ਼ੋਤਮ ਗੁਪਤਾ, ਹੀਰਾ ਲਾਲ ਬਾਂਸਲ, ਹਰਬੰਸ ਸਿੰਘ ਢੇਸੀ, ਸੂਬੇਦਾਰ ਪਰਮਿੰਦਰ ਸਿੰਘ, ਸ਼ੁਗਲ ਸਿੰਘ ਸਿੱਧੂ, ਮਾਸਟਰ ਭੁਪਿੰਦਰ ਸਿੰਘ ਗਰੇਵਾਲ, ਕੁਲਵੰਤ ਸਿੰਘ ਰਾਏ, ਜੋਰਾ ਸਿੰਘ ਰਾਏ, ਸੰਦੀਪ ਸਿੰਘ ਸਿੱਧੂ ਜੌਹਲਾ, ਬਲਵਿੰਦਰ ਸਿੰਘ ਯੂ.ਕੇ, ਪ੍ਰਧਾਨ ਗੁਰਜੀਤ ਸਿੰਘ ਰਿੰਟਾ, ਯਸ਼ਪਾਲ ਸਿੰਘ, ਗੁਰਜੰਟ ਸਿੰਘ, ਗੋਲੂ ਸਰਪੰਚ ਕਲਸੀਆਂ, ਅਮਨਦੀਪ ਸਿੱਧੂ ਜੌਹਲਾਂ, ਵਰਿੰਦਰ ਕੁਮਾਰ ਕਾਲਾ, ਦਵਿੰਦਰ ਸਿੰਘ ਧਾਲੀਵਾਲ ਬੱਸੀਆਂ, ਭੁਪਿੰਦਰ ਸਿੰਘ ਭਿੰਦਾ, ਗੁਰਜੀਤ ਸਿੰਘ ਗਿੱਲ, ਅਨੀਤ ਭੱਲਾ, ਨਿੱਕਾ ਗਰੇਵਾਲ, ਕੁਮੈਂਟੇਟਰ ਸਤਪਾਲ ਸਿੰਘ ਹੇਰਾਂ, ਕੁਮੈਂਟੇਟੇਰ ਰਵਿੰਦਰ ਸਿੰਘ ਦੱਧਾਹੂਰ, ਡਾ. ਅਜੇ ਸ਼ਰਮਾਂ ਕਬੱਡੀ ਕੋਚ, ਹਾਕੀ ਕੋਚ ਜੋਗਿੰਦਰ ਸਿੰਘ ਆਦਿ ਵੀ ਹਾਜਰ ਸਨ।