ਘਲੋਟੀ ਦਾ 45ਵਾਂ ਖੇਡ ਮੇਲਾ 6 ਫਰਵਰੀ ਤੋਂ ਹੋਵੇਗਾ ਸ਼ੁਰੂ

ਰਾੜਾ ਸਾਹਿਬ, 31 ਜਨਵਰੀ (ਸਿਮਰਨ ਰਾੜਾ ਸਾਹਿਬ) : ਸੰਘਰਸ਼ੀ ਯੋਧਾ ਸ਼ਹੀਦ ਸ੍ਰ. ਮਨਮੋਹਨ ਸਿੰਘ ਭਾਰਤੀ ਕਿਸਾਨ ਯੂਨੀਅਨ ਦੀ ਯਾਦ ਨੂੰ ਸਮਰਪਿਤ ਨੇੜਲੇ ਪਿੰਡ ਘਲੋਟੀ ਵਿਖੇ 45ਵਾਂ ਪੇਂਡੂ ਖੇਡ ਮੇਲਾ ਮਿਤੀ 6, 7 ਤੇ 8 ਫਰਵਰੀ ਨੂੰ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ।ਜਿਸ ਵਿੱਚ ਕਬੱਡੀ 40 ਕਿਲੋ, 55 ਕਿਲੋ, 65 ਕਿਲੋ ਅਤੇ ਕਬੱਡੀ ਓਪਨ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ, ਇੱਕ ਖਿਡਾਰੀ ਬਾਹਰੋਂ ਖੇਡ ਸਕਦਾ ਹੈ। ਇਸ ਤੋਂ ਇਲਾਵਾ ਫੁੱਟਬਾਲ, ਵਾਲੀਬਾਲ, ਅੰਡਰ 14 ਅਤੇ ਅੰਡਰ 17  ਦੇ ਅਥਲੈਟਿਕਸ ਮੁਕਾਬਲੇ ਕਰਵਾਏ ਜਾਣਗੇ।