ਅਣਪਛਾਤੇ ਵਾਹਨ ਨੇ ਐਕਟਿਵਾ ਨੂੰ ਮਾਰੀ ਟੱਕਰ, ਤਿੰਨ ਦੀ ਮੌਤ

ਗੜ੍ਹਸ਼ੰਕਰ, 03 ਅਪ੍ਰੈਲ : ਹੁਸ਼ਿਆਰਪੁਰ – ਫਗਵਾੜਾ ਰੋਡ ਤੇ ਪੈਂਦੇ ਪਿੰਡ ਸਿੰਬਲੀ ਵਿਖੇ ਵਾਪਰੇ ਇੱਕ ਸੜਕ ਹਾਦਸੇ ‘ਚ ਪਤੀ, ਪਤਨੀ ਅਤੇ ਨੌਜਵਾਨ ਪੁੱਤ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਨੌਜਵਾਨ ਸੰਨੀ ਕੁਮਾਰ ਆਪਣੇ ਪਿਤਾ ਤਰਸੇਮ ਲਾਲ ਤੇ ਮਾਤਾ ਚਰਨਜੀਤ ਕੌਰ ਨੂੰ ਦਵਾਈ ਦਿਵਾਉਣ ਲਈ ਲੈ ਕੇ ਜਾ ਰਿਹਾ ਸੀ ਤਾਂ ਇੱਕ ਅਣਪਛਾਤੇ ਵਾਹਨ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਤਿੰਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ, ਮ੍ਰਿਤਕ ਪਿੰਡ ਅਜੜਾਮ (ਹੁਸ਼ਿਆਰਪੁਰ) ਦੇ ਵਸਨੀਕ ਸਨ। ਇਸ ਘਟਨਾਂ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਸੰਨੀ ਕੁਮਾਰ ਆਪਣੇ ਮਾਤਾ ਚਰਨਜੀਤ ਕੌਰ ਤੇ ਪਿਤਾ ਤਰਸੇਮ ਲਾਲ ਨੂੰ ਦਵਾਈ ਦਿਵਾਉਣ ਲਈ ਜਾ ਰਿਹਾ ਸੀ, ਕਿ ਪਿੰਡ ਸਿੰਬਲੀ ਮੋੜ ਤੇ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਤਿੰਨਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਮੁਕੱਦਮਾ ਦਰਜ ਕਰਕੇ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਹਨ, ਤਾਂ ਜੋ ਇਸ ਟੱਕਰ ਮਾਰਨ ਵਾਲੇ ਵਾਹਨ ਦੀ ਪਛਾਣ ਕਰਕੇ ਕਾਬੂ ਕੀਤਾ ਜਾ ਸਕੇ।