ਸਰਹੰਦ ਰੋਡ ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਤਿੰਨ ਭਰਾਵਾਂ ਦੀ ਮੌਤ, ਦੋ ਜਖ਼ਮੀ

ਪਟਿਆਲਾ, 13 ਅਕਤੂਬਰ 2024 : ਪਟਿਆਲਾ ‘ਚ ਬੀਤੀ ਰਾਤ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਅਤੇ ਦੋ ਦੇ ਜਖ਼ਮੀ ਹੋ ਜਾਣ ਦੀ ਦੁੱਖਦਾਈ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਪਟਿਆਲਾ – ਸਰਹੰਦ ਰੋਡ ਤੇ ਜਾ ਰਹੇ ਟਰੈਕਟਰ ਨਾਲ ਇੱਕ ਕਾਰ ਦੀ ਭਿਆਨਕ ਟੱਕਰ ਹੋ ਗਈ, ਜਿਸ ਕਾਰਨ ਕਾਰ ‘ਚ ਸਵਾਰ 5 ਲੋਕਾਂ ਵਿੱਚੋ ਤਿੰਨ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਰਛਪਾਲ ਸਿੰਘ, ਰਘਵੀਰ ਸਿੰਘ (ਦੋਵੇਂ ਸਕੇ ਭਰਾ), ਹਰਮਨ ਸਿੰਘ (ਚਾਚੇ ਦਾ ਮੁੰਡਾ), ਇੰਨ੍ਹਾਂ ਤੋਂ ਇਲਾਵਾ ਕਾਲੂ ਸਿੰਘ (ਹਰਮਨ ਸਿੰਘ ਦਾ ਭਰਾ) ਵਾਸੀ ਪਿੰਡ ਜਖਵਾਲੀ ਵਜੋਂ ਹੋਈ ਹੈ ਸਮੇਤ ਅਤੇ ਇੱਕ ਹੋਰ ਨੌਜਵਾਨ ਜਖ਼ਮੀ ਹੋ ਗਿਆ।ਮੌਕੇਤ ੇ ਪੁੱਜੀ ਪੁਲਿਸ ਪਾਰਟੀ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਰਜਿੰਦਰਾ ਹਸਪਤਾਲ ਦੀ ਮੋਰਚਰੀ ਵਿਖੇ ਰਖਵਾ ਦਿੱਤਾ ਗਿਆ ਅਤੇ ਜਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।