ਸਹਾਇਕ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨਾਂ ਦੇ ਸੰਘਰਸ਼ ਦੀ ਹਮਾਇਤ ਕੀਤੀ ਜਾਵੇਗੀ- ਨਰਾਇਣ ਦੱਤ

ਬਰਨਾਲਾ : ਉਚੇਰੀ ਸਿੱਖਿਆ ਮੰਤਰੀ ਮੀਤ ਹੇਅਰ ਦੀ ਕੋਠੀ ਵੱਲ ਮਾਰਚ ਕਰ ਰਹੇ 1158 ਸਹਾਇਕ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨਾਂ ਦੇ ਸੰਘਰਸ਼ ਨੂੰ ਪੁਲਿਸ ਨੇ ਅੰਨ੍ਹੇ ਤਸ਼ੱਦਦ ਰਾਹੀਂ ਦਬਾਉਣ ਦਾ ਭਰਮ ਪਾਲਿਆ ਸੀ। ਬੇਤਹਾਸ਼ਾ  ਲਾਠੀਚਾਰਜ ਮਰਦਾਨਾ ਵਰਦੀਧਾਰੀ ਪਲਿਸ ਵੱਲੋਂ ਔਰਤਾਂ ਉੱਤੇ ਲਾਠੀਚਾਰਜ ਕੀਤਾ। ਲਾਠੀਚਾਰਜ ਕਰਨ ਤੋਂ ਬਾਅਦ ਦਹਿਸ਼ਤ ਪਾਉਣ ਲਈ ਇਨ੍ਹਾਂ ਸਾਥੀਆਂ ਨੂੰ ਮਹਿਲਕਲਾਂ, ਬਰਨਾਲਾ ਸਿਟੀ-2, ਭਦੌੜ ਅਤੇ ਤਪਾ ਥਾਣਿਆਂ ਵਿੱਚ ਬੰਦ ਕਰ ਦਿੱਤਾ ਸੀ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਇਨਕਲਾਬੀ ਕੇਂਦਰ, ਪੰਜਾਬ, ਜਮਹੂਰੀ ਅਧਿਕਾਰ ਸਭਾ, ਕੁੱਲ ਹਿੰਦ ਸਿੱਖਿਆ ਅਧਿਕਾਰ ਮੰਚ, ਕਿਸਾਨ ਯੂਨੀਅਨ ਉਗਰਾਹਾਂ, ਡੀਟੀਐੱਫ ਦੀ ਪੁਰਜੋਰ ਹਮਾਇਤ ਮਿਲਣ ਸਦਕਾ ਅਤੇ ਬਿਨ?ਾਂ ਸ਼ਰਤ ਰਿਹਾਅ ਨਾ ਕਰਨ ਦੀ ਸੂਰਤ ਵਿੱਚ ਸੜਕਾਂ ਜਾਮ ਕਰਨ ਦੇ ਜੁਅਰਤਮੰਦ ਐਲਾਨ ਤੋਂ ਬਾਅਦ ਰਾਤ 11.30 ਵਜੇ ਤੱਕ ਸਾਰੇ ਸਾਥੀ ਬਿਨ?ਾਂ ਸ਼ਰਤ ਕਰਨ ਲਈ ਪੁਲਿਸ ਨੂੰ ਮਜਬੂਰ ਕਰ ਦਿੱਤਾ ਸੀ। ਸਵੇਰ ਤੱਕ ਸਾਰੇ ਸਾਥੀ ਆਪੋ ਆਪਣੇ ਟਿਕਾਣਿਆਂ ਤੇ ਪਹੁੰਚ ਗਏ ਹਨ। ਇੱਕ ਵਾਰ ਹਕੂਮਤ ਦਾ ਜਾਬਰ ਹੱਲਾ ਪਛਾੜ ਦਿੱਤਾ ਹੈ। ਪਰ ਆਉਣ ਵਾਲੇ ਸਮੇਂ ਦੀਆਂ ਵਡੇਰੀਆਂ ਚੁਣੌਤੀਆਂ ਸੰਗ ਮੱਥਾ ਲਾਉਣ ਲਈ ਚੇਤੰਨ ਜਥੇਬੰਦਕ ਏਕਾ ਮਜ਼ਬੂਤ ਕਰਨਾ ਸਮੇਂ ਦੀ ਹਕੀਕੀ ਲੋੜ ਹੈ। ਇਨਕਲਾਬੀ ਕੇਂਦਰ, ਪੰਜਾਬ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂਆਂ ਨਰਾਇਣ ਦੱਤ ਅਤੇ ਮਨਜੀਤ ਧਨੇਰ ਨੇ ਸਹਾਇਕ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨਾਂ ਸੰਘਰਸ਼ ਵਿੱਚ ਸ਼ਾਮਿਲ ਨੌਜਵਾਨ ਧੀਆਂ ਦੇ ਸਿਦਕ ਨੂੰ ਸਲਾਮ ਆਖੀ। ਜਿਨ੍ਹਾਂ ਦੀ ਗੋਦੀ ਵਿੱਚ ਛੋਟੇ-ਛੋਟੇ ਬੱਚੇ ਵੀ ਸਨ ਪਰ ਪੂਰੀ ਸਿਦਕਦਿਲੀ ਨਾਲ ਆਖਰੀ ਪਲਾਂ ਰਾਤ 11.30 ਵਜੇ ਤੱਕ ਸੰਘਰਸ਼ ਦੇ ਮੈਦਾਨ ਵਿੱਚ ਡਟੀਆਂ ਰਹੀਆਂ। ਆਗੂਆਂ ਕਿਹਾ ਇਨ੍ਹਾਂ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨਾਂ ਦਾ ਸੰਘਰਸ਼ ਨਵੀਂ ਸਿੱਖਿਆ ਨੀਤੀ ਖਿਲਾਫ਼ ਸੰਘਰਸ਼ ਦੀ ਕੜੀ ਹੈ। ਹਮਾਇਤੀ ਲਲਕਾਰਾ ਮਾਰਨ ਵਾਲੀਆਂ ਸਾਰੀਆਂ ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਿਆਂ ਆਗੂਆਂ ਜਗਰਾਜ ਹਰਦਾਸਪੁਰਾ,ਭੋਲਾ ਸਿੰਘ ਛੰਨਾਂ, ਕੁਲਵੰਤ ਭਦੌੜ, ਡਾ ਰਾਜਿੰਦਰ ਪਾਲ,ਗੁਰਦੇਵ ਸਿੰਘ ਮਾਂਗੇਵਾਲ, ਅਮਨਦੀਪ ਰਾਏਸਰ, ਕਾਲਾ ਜੈਦ, ਪਰਮਿੰਦਰ ਸਿੰਘ ਹੰਡਿਆਇਆ, ਬਾਬੂ ਸਿੰਘ ਖੁੱਡੀਕਲਾਂ, ਹਰਚਰਨ ਚਹਿਲ, ਬਿੱਕਰ ਸਿੰਘ ਔਲਖ,ਨਿਰਮਲ ਸਿੰਘ ਚੁਹਾਨਕੇ, ਪਲਵਿੰਦਰ ਸਿੰਘ ਠੀਕਰੀਵਾਲਾ,ਨੌਜਵਾਨ ਆਗੂ ਹਰਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਕੁਲਵੀਰ ਔਲਖ, ਦਰਸ਼ਨ ਸਿੰਘ ਦਸੌਂਧਾ ਸਿੰਘ ਵਾਲਾ, ਗੁਰਮੇਲ ਸਿੰਘ ਠੁੱਲੀਵਾਲ, ਪਰਮਜੀਤ ਕੌਰ ਜੋਧਪੁਰ, ਪਰੇਮਪਾਲ ਕੌਰ ਨੇ ਸ਼ਹੀਦ ਭਗਤ ਸਿੰਘ ਦੇ ਇਨਕਲਾਬ-ਜਿੰਦਾਬਾਦ ਦੇ ਫੋਕੇ ਨਾਹਰੇ ਮਾਰਨ ਅਤੇ ਦਫਤਰਾਂ ਵਿੱਚ ਸ਼ਹੀਦ ਭਗਤ ਸਿੰਘ ਦੀਆਂ ਫੋਟੋਆਂ ਲਾਉਣ ਵਾਲੀ ਪੰਜਾਬ ਹਕੂਮਤ ਨੂੰ ਸਖਤ ਲਹਿਜੇ ਵਿੱਚ ਚਿਤਾਵਨੀ ਦਿੰਦਿਆਂ ਕਿਹਾ ਕਿ ਲੋਕ ਜੱਦੋ-ਜਹਿਦਾਂ ਦਾ ਕੰਧ’ਤੇ ਲਿਖਿਆ ਜੂਝ ਮਰਨ ਦਾ ਇਤਿਹਾਸ ਜਰੂਰ ਪੜ? ਲੈਣ। ਜਬਰ ਦੇ ਨਾਲ ਹੱਕੀ ਸੰਘਰਸ਼ਾਂ ਨੂੰ ਦਬਾਇਆ ਨਹੀਂ ਜਾ ਸਕਦਾ ਸਗੋਂ ਹਕੂਮਤਾਂ ਦਾ ਇਹ ਜਬਰ ਸੰਘਰਸ਼ਾਂ ਦੀ ਖੁਰਾਕ ਬਣ ਜਾਇਆ ਕਰਦਾ ਹੈ। ਅਜਿਹਾ ਹੀ ਹੁਣ ਹੋਵੇਗਾ ਜਬਰ ਤੋਂ ਬਾਅਦ ਵੀ ਇੱਕ ਹਲਕੇ ਮੋੜ ਤੋਂ ਬਾਅਦ ਹੋਰ ਵੱਧ ਤਿਆਰੀ ਨਾਲ ਹਕੂਮਤ ਦੀ ਕਾਰਪੋਰੇਟ ਪੱਖੀ ਨੀਤੀ ਖਿਲਾਫ਼ ਸੰਘਰਸ਼ ਦਾ ਘੇਰਾ ਹੋਰ ਵਿਸ਼ਾਲ ਵੀ ਹੋਵੇਗਾ ਅਤੇ ਤਿੱਖਾ ਵੀ।