ਗਾਇਕ ਅਲਫਾਜ਼ ਸੜਕ ਹਾਦਸੇ ’ਚ ਹੋਏ ਜਖ਼ਮੀ

ਚੰਡੀਗੜ੍ਹ : ਪੰਜਾਬੀ ਗਾਇਕ ਅਲਫ਼ਾਜ਼ ਦਾ ਦੇਰ ਰਾਤ ਸੜਕ ਹਾਦਸੇ ’ਚ ਗੰਭੀਰ ਜ਼ਖ਼ਮੀ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਗਾਇਕ ਅਲਫਾਜ਼ ਦੀ ਰੀੜ੍ਹ ਦੀ ਹੱਡੀ ’ਤੇ ਗੰਭੀਰ ਸੱਟ ਵੱਜੀ ਹੈ, ਜਿਸ ਨੂੰ ਇੱਕ ਨਿੱਜੀ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਇਹ ਹਾਦਸਾ ਲਾਂਡਰਾਂ- ਬਨੂੜ ਸੜਕ ’ਤੇ ਸਨੇਟਾ ਪੈਟਰੋਲ ਪੰਪ ਦੇ ਨਜ਼ਦੀਕ ਹੋਇਆ ਹੈ, ਜਦੋਂ ਉਹ ਤੇਲ ਪਵਾਉਣ ਲਈ ਰੁਕਿਆ ਸੀ, ਜਦੋਂ ਗਾਇਕ ਅਲਫ਼ਾਜ਼ ਬਾਥਰੂਮ ਜਾਣ ਲਈ ਉਤਰਿਆ ਤਾਂ ਅਣਪਛਾਤੇ ਟੈਂਪੂ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਹਾਲਾਂਕਿ ਸੋਸ਼ਲ ਮੀਡੀਆ ’ਤੇ ਗਾਇਕ ਅਲਫਾਜ਼ ਤੇ ਹਮਲਾ ਹੋਣ ਦੀਆਂ ਅਫ਼ਵਾਹਾਂ ਕਾਰਨ ਬਾਜ਼ਾਰ ਵੀ ਗਰਮ ਰਿਹਾ।