ਸਮਾਜ ਕੀ ਸੇਵਾ ਐਮਰਜੈਂਸੀ ਵੈਲਫੇਅਰ ਸੋਸਾਇਟੀ ਨੇ ਖੂਨਦਾਨ ਕਰਕੇ ਬਚਾਈ ਮਰੀਜ਼ ਦੀ ਜਾਨ

 

ਰਾਮਪੁਰਾ ਫੂਲ (ਅਮਨਦੀਪ ਸਿੰਘ ਗਿਰ) : ਅੱਜ ਸਮਾਜ ਕੀ ਸੇਵਾ ਵੈਲਫੇਅਰ ਸੋਸਾਇਟੀ ਪ੍ਧਾਨ ਦੇਵਰਾਜ ਗਰਗ ਨੇ ਦੱਸਿਆ ਕਿ ਅਪੈਕਸ ਹਸਪਤਾਲ ਰਾਮਪੁਰਾ ਫੂਲ ਵਿੱਚ ਗੰਭੀਰ ਹਾਲਤ ਵਿੱਚ ਦਾਖਿਲ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੇ ਏ ਪਾਜੇਟਿਵ ਐਸਡੀਪੀ ਦੀ ਸਖਤ ਜਰੂਰਤ ਹੋਣ ਬਾਰੇ ਦੱਸਿਆ ਸੰਸਥਾ ਨੂੰ ਮਦਦ ਕਰਨ ਲਈ ਕਿਹਾ,ਸੰਸਥਾ ਦੇ ਮੈਂਬਰ ਸੋਨੀ ਗੋਇਲ,ਸ਼ੁਭਮ ਸ਼ਰਮਾਂ,ਅਜੈ ਸ਼ਰਮਾਂ,ਹਰਿੰਦਰਪਾਲ ਦੀ ਪ੍ਰੇਰਨਾ ਨਾਲ ਸੰਸਥਾ ਦੇ ਪ੍ਧਾਨ ਦੇਵਰਾਜ ਗਰਗ ਦੇ ਪੁੱਤਰ ਭਵਯ ਗਰਗ ਨੇ ਬਿਨਾਂ ਕਿਸੇ ਦੇਰੀ ਤੋਂ ਗੋਇਲ ਬਲੱਡ ਬੈਂਕ ਬਠਿੰਡਾ ਵਿੱਚ ਪੁਹੰਚ ਕੇ ਏ ਪਾਜੇਟਿਵ ਐਡੀਪੀ ਦਾਨ ਕਰਕੇ ਮਰੀਜ਼ ਦੀ ਬੇਸ਼ਕੀਮਤੀ ਜਾਨ ਬਚਾਉਣ ਵਿੱਚ ਸਹਿਯੋਗ ਕੀਤਾ ਇੱਥੇ ਜਿਕਰਯੋਗ ਗੱਲ ਇਹ ਹੈ ਕਿ ਸਿਰਫ 18 ਸਾਲ ਦੀ ਛੋਟੀ ਉਮਰ ਵਿੱਚ ਪਹਿਲੀ ਵਾਰ ਐਡੀਪੀ ਦਾਨ ਕੀਤੇ ਜਿਸ ਨਾਲ ਨੌਜਵਾਨਾਂ ਵਿੱਚ ਇੱਕ ਚੰਗਾ ਸੁਨੇਹਾ ਜਾਵੇਗਾ। ਭਵਯ ਗਰਗ ਨੇ ਗੱਲ ਕਰਦੇ ਹੋਏ ਦੱਸਿਆ ਕਿ ਖੂਨਦਾਨ ਕਰਨ ਦੀ ਚੇਟਕ ਆਪਣੇ ਪਿਤਾ ਦੇਵਰਾਜ ਗਰਗ ਤੋਂ ਲੱਗੀ ਜੋ ਕਿ ਖੂਨਦਾਨ ਕਰਨ ਅਤੇ ਸਮਾਜਿਕ ਕੰਮਾਂ ਲਈ ਹਮੇਸ਼ਾ ਤਤਪਰ ਰਹਿੰਦੇ ਹਨ,ਇਸ ਮੌਕੇ ਅਪੈਕਸ ਹਸਪਤਾਲ ਦੇ ਸੰਸਥਾਪਕ ਡਾਕਟਰ ਗੁਰਿੰਦਰ ਮਾਨ ਨੇ ਵੀ ਭਵਯ ਗਰਗ ਦੀ ਹੌਂਸਲਾ ਅਫ਼ਜ਼ਾਈ ਕੀਤੀ। ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੇ ਸੰਸਥਾ ਦੇ ਮੈਂਬਰਾਂ ਦਾ ਅਤੇ ਪ੍ਧਾਨ ਦੇਵਰਾਜ ਗਰਗ ਜੀ ਦਾ ਬਹੁਤ ਬਹੁਤ ਧੰਨਵਾਦ ਕੀਤਾ।