ਰਿਲਾਇੰਸ ਫਾਊਂਡੇਸ਼ਨ ਵੱਲੋਂ ਗਾਜਰ ਬੂਟੀ ਜਾਗਰੂਕਤਾ ਹਫ਼ਤੇ ਤਹਿਤ ਯੂ ਟਿਊਬ ਲਾਈਵ ਪਰੋਗਰਾਮ ਕੀਤਾ ਗਿਆ

ਰਿਲਾਇੰਸ ਫਾਊਂਡੇਸ਼ਨ ਵੱਲੋਂ ਕਿਸਾਨਾਂ ਨੂੰ ਗਾਜਰ ਬੂਟੀ ਦੇ, ਪਸ਼ੂਆਂ, ਫਸਲਾਂ ਅਤੇ ਚੌਗਿਰਦੇ ਓੱਪਰ ਪੈਣ ਵਾਲੇ ਮਾੜੇ ਪ੍ਰਭਾਵਾਂ ਸਬੰਧੀ ਜਾਗਰੂਕ ਕਰਨ ਲਈ ਯੂ ਟਿਊਬ ਲਾਈਵ ਪਰੋਗਰਾਮ ਕੀਤਾ ਗਿਆ। ਇਸ ਪਰੋਗਰਾਮ ਵਿੱਚ ਮਾਹਿਰ ਵਜੋਂ ਖੇਤੀਬਾੜੀ ਵਿਭਾਗ ਦੇ ਫੀਲਡ ਅਫਸਰ ਸ ਕੰਵਲਜੀਤ ਸਿੰਘ ਨੇ ਭਾਗ ਲਿਆ। ਓਹਨਾ ਨੇ ਗਾਜਰ ਬੂਟੀ ਦੇ ਮਾੜੇ ਪ੍ਭਾਵਾਂ, ਇਸ ਦੇ ਉਪਯੁਕਤ ਹੱਲ ਲਈ ਸਿਫਾਰਿਸ਼ ਨਦੀਨ ਨਾਸ਼ਕਾਂ ਅਤੇ ਇਹਨਾ ਦੀ ਸਹੀ ਵਰਤੋਂ ਸਬੰਧੀ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਓਹਨਾ ਪਰੋਗਰਾਮ ਵਿੱਚ ਭਾਗ ਲੈਣ ਵਾਲੇ ਕਿਸਾਨਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ। ਕੰਵਲਜੀਤ ਸਿੰਘ ਵੱਲੋ ਇਸ ਦੇ ਸਹੀ ਹੱਲ ਲਈ ਕਿਸਾਨਾਂ, ਗੈਰ ਸਰਕਾਰੀ ਸੰਗਠਨਾ ਅਤੇ ਸਰਕਾਰੀ ਸੰਸਥਾਵਾਂ ਵੱਲੋਂ ਸੰਯੁਕਤ ਓਪਰਾਲੇ ਕਰਨ ਬਾਰੇ ਆਖਿਆ ਅਤੇ ਕਿਸਾਨਾਂ ਨੂੰ ਇਸ ਦੇ ਸੁਰੱਖਿਤ ਰੋਕਥਾਮ ਲਈ ਸੁਯੰਕਤ ਪੱਧਰ ਤੇ ਸਮੇ ਸਮੇ ਤੇ ਸਰਕਾਰੀ ਵਿਭਾਗ ਦੁਆਰਾ ਉਲੀਕੇ ਜਾਦੇਂ ਪਰੋਗਰਾਮ ਦਾ ਸਹਿਯੋਗ ਦੇਣ ਲਈ ਵੀ ਪਰੇਰਿਤ ਕੀਤਾ। ਇਸ ਤੋਂ ਇਲਾਵਾ ਰਿਲਾਇੰਸ ਫਾਊਂਡੇਸ਼ਨ ਦੀ ਟੀਮ ਵੱਲੋਂ ਮੁਫਤ ਸਹਾਇਤਾ ਨੰਬਰ  1800 419 8800 ਤੇ ਉਪਲਬਧ ਸੇਵਾਵਾਂ ਬਾਰੇ ਦੱਸਿਆ ਗਿਆ ਅਤੇ ਭਾਗ ਲੈਣ ਵਾਲੇ ਕਿਸਾਨਾਂ ਅਤੇ ਮਾਹਿਰ ਸਹਿਬਾਨ ਦਾ ਧੰਨਵਾਦ ਕੀਤਾ।