ਪੰਜਾਬ ਵਿੱਚ ਬਾਜਰੇ ਨੂੰ ਮੁੜ ਤੋਂ ਖਾਣੇ ਦੀ ਪਲੇਟ ਵਿੱਚ ਵਾਪਸ ਲਿਆਉਣ ਲਈ ਇੱਕ ਪ੍ਰੋਗਰਾਮ ਆਹਾਰ ਸੇ ਅਰੋਗਿਆ ਕਰਵਾਇਆ ਗਿਆ।

ਫਰੀਦਕੋਟ ਵਿੱਚ 20 ਜੂਨ ਨੂੰ ਇਸ ਸੂਬਾ ਪੱਧਰੀ ਪ੍ਰੋਗਰਾਮ ਦਾ ਸੰਚਾਲਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੀਤਾ। ਬਾਜਰੇ ਨੂੰ ਸਾਡੀਆਂ ਫੂਡ ਪਲੇਟਾਂ ਵਿੱਚ ਵਾਪਸ ਲਿਆਉਣ ਲਈ ਕਰਵਇਆ ਗਿਆ ਇਹ ਪ੍ਰੋਗਰਾਮ ਖੇਤੀ ਵਿਰਾਸਤ ਮਿਸ਼ਨ ਪੰਜਾਬ, ਜੋ ਕਿ ਪਿਛਲੇ 16 ਸਾਲਾਂ ਪੰਜਾਬ ਵਿੱਚ ਜੈਵਿਕ ਖੇਤੀ ਅੰਦੋਲਨਾਂ ਨੂੰ ਸਮਰਥਨ ਦੇਣ ਅਤੇ ਜਥੇਬੰਦ ਕਰਨ ਵਿੱਚ ਸਭ ਤੋਂ ਅੱਗੇ ਹੈ, ਦੇ ਯਤਨਾਂ ਸਦਕਾ ਨੇਪਰੇ ਚੜਿਆ।
ਖੇਤੀ ਵਿਰਾਸਤ ਮਿਸ਼ਨ (ਕੇਵੀਐਮ) ਨੇ ਕੁਦਰਤੀ ਭੋਜਨ, ਸੰਪੂਰਨ ਸਿਹਤ ਅਤੇ ਮਿਲਟਾਂ ਨੂੰ ਪੰਜਾਬ ਵਿੱਚ ਮਪੜ ਪ੍ਰਚੱਲਿਤ ਕਰਨ ਲਈ ਕਈ ਪ੍ਰੋਜੈਕਟ ਕੀਤੇ ਹਨ। ਇਸ ਲੜੀ ਤਹਿਤ ਸਾਲ 2023 ਨੂੰ, “ਅੰਤਰਰਾਸ਼ਟਰੀ ਮਿਲਟ ਸਾਲ 2023” ਦੇ ਤੌਰ ਤੇ ਮਨਾਉਣ ਲਈ ਆਪਣੀ ਪਹਿਲਕਦਮੀ ਕਰ ਰਿਹਾ ਹੈ। ਇਹ ਸੰਸਥਾ ਪੰਜਾਬ ਰਾਜ ਵਿੱਚ ਟਿਕਾਊ ਖੇਤੀ ਲਈ ਇੱਕ ਵਿਕਲਪਿਕ ਮਾਡਲ ਦੀ ਲੋੜ ਨੂੰ ਸਮਝਦੀ ਹੈ।
ਕੇਵੀਐਮ ਦੇ ਕਾਰਜਕਾਰੀ ਨਿਰਦੇਸ਼ਕ, ਉਮੇਂਦਰ ਦੱਤ ਨੇ ਇਸ ਪ੍ਰੋਗਰਾਮ ਵਿੱਚ ਕਿਹਾ, “ਕਿਸੇ ਸਮੇਂ ਬਾਜਰਾ, ਕੋਦਰਾ, ਸਵਾਂਕ, ਕੰਗਣੀ, ਕੁਤਕੀ, ਰਾਗੀ ਅਤੇ ਜਵਾਰ ਪੰਜਾਬ ਅਤੇ ਹਰਿਆਣਾ ਦੀਆਂ ਪ੍ਰਚਲਿਤ ਫਸਲਾਂ ਸਨ। ਜਦੋਂ ਕਿ ਕਣਕ ਅਤੇ ਚੌਲਾਂ ਹੇਠਲਾ ਰਕਬੇ ਬਹੁਤ ਘੱਟ ਸੀ। 'ਹਰੀ ਕ੍ਰਾਂਤੀ' ਨੇ ਇਹਨਾਂ ਈਕੋ-ਸਮਾਰਟ ਫਸਲਾਂ ਦਾ ਸਫਾਇਆ ਕਰ ਦਿੱਤਾ ਅਤੇ ਉਹਨਾਂ ਦੀ ਥਾਂ 'ਤੇ ਵੱਧ ਤੋਂ ਵੱਧ ਪਾਣੀ ਦੀ ਲੋੜ ਵਾਲੇ ਝੋਨੇ ਨੇ ਲੈ ਲਈ।"
ਡਾਇਰੈਕਟਰ ਨੇ ਜ਼ੋਰ ਦੇ ਕੇ ਕਿਹਾ ਕਿ ਸੂਬੇ ਵਿੱਚ ਝੋਨੇ ਦੀ ਕਾਸ਼ਤ ਨੇ ਬਿਪਤਾ ਲਿਆਂਦੀ ਹੈ। ਉਸਨੇ ਅੱਗੇ ਕਿਹਾ ਕਿ "ਹੁਣ ਸਾਨੂੰ ਇੱਕ ਵਿਕਲਪਿਕ ਖੇਤੀ ਮਾਡਲ ਨੂੰ ਲਾਗੂ ਕਰਨ ਦੀ ਸਖਤ ਜਰੂਰਤ ਹੈ ਬਾਜਰੇ ਦੀ ਖੇਤੀ ਸਾਨੂੰ ਇਹ ਵਿਕਲਪ ਪ੍ਰਦਾਨ ਕਰਦੀ ਹੈ। ਇਹ ਇੱਕ ਜਲਵਾਯੂ-ਸਮਰੱਥਕ ਖੁਸ਼ਕ ਮੌਸਮ ਦੀ ਫਸਲ ਹੈ। ਜੋਕਿ ਪੰਜਾਬ ਵਿੱਚ ਮਾਨਸੂਨ ਦੇ ਮੌਸਮ ਵਿੱਚ ਆਸਾਨੀ ਨਾਲ ਉੱਗ ਸਕਦੀ ਹੈ। ਇਸ ਫਸਲ ਨੂੰ ਉਗਾਉਣ ਲਈ ਕਿਸੇ ਕੀਟਨਾਸ਼ਕ ਦੀ ਲੋੜ ਨਹੀਂ ਪੈਂਦੀ ਅਤੇ ਇਹ ਹਰ ਕਿਸਮ ਦੀ ਮਿੱਟੀ ਵਿੱਚ ਉਗਾਈ ਜਾ ਸਕਦੀ ਹੈ।”
ਉਹਨਾਂ ਨੇ ਇਸ ਗੱਲ ਤੇ ਵੀ ਚਰਚਾ ਕੀਤੀ ਕਿ ਉਹ ਪੰਜਾਬ ਵਿੱਚ ਮਿੱਲਾਂ ਲੈ ਕੇ ਤੋਂ ਪ੍ਰਚੂਨ ਬਾਜ਼ਾਰਾਂ ਤੱਕ ਸਪਲਾਈ ਚੇਨ ਕਿਵੇਂ ਬਣਾਉਣਗੇ ਅਤੇ ਉਤਸ਼ਾਹਿਤ ਕਰਨਗੇ। ਉਹ ਬਾਜਰੇ ਦੇ ਇਸ 2023 ਅੰਤਰਰਾਸ਼ਟਰੀ ਸਾਲ ਦੇ ਤਹਿਤ ਰਾਜ ਅਤੇ ਕੇਂਦਰ ਸਰਕਾਰਾਂ ਨਾਲ ਸਹਿਯੋਗ ਦੀ ਵੀ ਉਮੀਦ ਕਰ ਰਹੇ ਸਨ।
ਇਸ ਪ੍ਰੋਗਰਾਮ ਵਿੱਚ ਭਾਰਤ ਦੇ ਉੱਘੇ ਖੇਤੀ ਮਾਹਰ ਡਾ. ਖਾਦਰ ਵਲੀ ਵੀ ਇਸ ਸਮਾਗਮ ਵਿੱਚ ਮੌਜੂਦ ਸਨ ਅਤੇ  ਉਹਨਾਂ ਕਿਹਾ, “ਇਹ ਇੱਕ ਚਮਤਕਾਰੀ ਅਨਾਜ ਹੈ ਜੋ ਸਰੀਰ ਨੂੰ ਪੋਸ਼ਣ ਅਤੇ ਤੰਦਰੁਸਤ ਕਰਨ ਦੀ ਸਮਰੱਥਾ ਲਈ ਜਾਣਿਆ ਜਾਂਦਾ ਹੈ। ਫਾਈਬਰ, ਖਣਿਜ ਅਤੇ ਪ੍ਰੋਟੀਨ ਨਾਲ ਭਰਪੂਰ, ਇਹ ਅਨਾਜ ਪੋਸ਼ਣ ਦਾ ਪਾਵਰਹਾਊਸ ਹਨ। ਉਹਨਾਂ ਅੱਗੇ ਚਰਚਾ ਕੀਤੀ ਕਿ ਬਾਜਰੇ ਦੀ ਵਰਤੋਂ ਜੀਵਨ ਸ਼ੈਲੀ ਦੀਆਂ ਬਿਮਾਰੀਆਂ ਦੇ ਇਲਾਜ ਅਤੇ ਪ੍ਰਬੰਧਨ ਲਈ ਕਿਵੇਂ ਕੀਤੀ ਜਾ ਸਕਦੀ ਹੈ।
ਦੱਤ ਨੇ ਸਮਾਗਮ ਤੋਂ ਬਾਅਦ ਕਿਹਾ, “ਖੇਤੀ ਵਿਰਾਸਤ ਮਿਸ਼ਨ ਦਾ ਪੱਕਾ ਵਿਸ਼ਵਾਸ ਹੈ ਕਿ ਇਸ ਚਮਤਕਾਰੀ ਅਨਾਜ ਦੇ ਮੁੜ ਸੁਰਜੀਤ ਹੋਣ ਨਾਲ ਪੰਜਾਬ ਦੀ ਮਿੱਟੀ, ਸਿਹਤ ਅਤੇ ਪਾਣੀ ਦੇ ਸੰਕਟ ਉੱਤੇ ਸਕਾਰਾਤਮਕ ਪ੍ਰਭਾਵ ਪਵੇਗਾ।”