ਗਵਰਨਰ ਪੰਜਾਬ ਕੈਬਨਿਟ ਵੱਲੋਂ ਸੱਦੇ ਗਏ ਇਜਲਾਸ ਨੂੰ ਕਿਵੇਂ ਮਨਾਂ ਕਰ ਸਕਦੇ ਹਨ ? - ਕੇਜਰੀਵਾਲ

ਨਵੀਂ ਦਿੱਲੀ : ਪੰਜਾਬ ਦੇ ਰਾਜਪਾਲ ਵਲੋਂ ਸਰਕਾਰ ਦੁਆਰਾ ਬੁਲਾਏ ਗਏ ਇਜਲਾਸ ਨੂੰ ਰੱਦ ਕਰਨ 'ਤੇ ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਕਿਹਾ ਕਿ ਰਾਜਪਾਲ ਕੈਬਨਿਟ ਦੁਆਰਾ ਬੁਲਾਏ ਗਏ ਇਜਲਾਸ ਨੂੰ ਕਿਵੇਂ ਮਨਾਂ ਕਰ ਸਕਦੇ ਹਨ ? ਫਿਰ ਤਾਂ ਜਨ-ਤੰਤਰ ਖ਼ਤਮ ਹੈ। ਰਾਜਪਾਲ ਨੇ ਅਜੇ 2 ਦਿਨ ਪਹਿਲਾਂ ਹੀ ਇਜਲਾਸ ਦੀ ਇਜਾਜ਼ਤ ਦਿੱਤੀ ਸੀ। ਜਦੋਂ ਆਪ੍ਰੇਸ਼ਨ ਲੋਟਸ ਫ਼ੇਲ੍ਹ ਹੁੰਦਾ ਦਿਖਾਈ ਦੇਣ ਹੋਣ ਲੱਗਾ ਅਤੇ ਸੰਖਿਆ ਪੂਰੀ ਨਹੀਂ ਹੋਈ ਤਾਂ ਉੱਪਰੋਂ ਇੱਕ ਕਾਲ ਆਈ ਜਿਸ ਵਿੱਚ ਇਜਾਜ਼ਤ ਵਾਪਸ ਲੈਣ ਲਈ ਕਿਹਾ ਗਿਆ। ਅੱਜ ਦੇਸ਼ ਵਿੱਚ ਇੱਕ ਪਾਸੇ ਸੰਵਿਧਾਨ ਹੈ ਅਤੇ ਦੂਜੇ ਪਾਸੇ ਅਪਰੇਸ਼ਨ ਲੋਟਸ।