ਚੰਡੀਗੜ੍ਹ : ਪਿਛਲੇ ਦਿਨੀਂ ਅਮਰੀਕਾ ਵਿੱਚ ਅਗਵਾਹ ਹੋਏ ਪਰਿਵਾਰ ਸਮੇਤ 8 ਮਹੀਨੇ ਦੇ ਬੱਚੀ ਦੀ ਕਤਲ ਖ਼ਬਰ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ, ਉਨ੍ਹਾਂ @drsjiashankar ਨੂੰ ਟਵੀਟ ਕਰਕੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਕੈਲੀਫੋਰਨੀਆ ਦੇ ਸੈਰਿਫ ਨੇ ਕਿਹਾ ਕਿ ਅਗਵਾ ਕੀਤਾ ਗਿਆ ਪੰਜਾਬੀ ਪਰਿਵਾਰ ਇੱਕ ਬਾਗ ਵਿੱਚ ਮ੍ਰਿਤਕ ਮਿਲਿਆ ਹੈ। ਪਰਿਵਾਰ ਵਿੱਚ ਇੱਕ ਬੱਚਾ ਮਾਤਾ ਪਿਤਾ ਅਤੇ ਇੱਕ ਚਾਚਾ ਸ਼ਾਮਲ ਹਨ। ਮਰਸਡ ਕਾਉਂਟੀ ਵਿੱਚ ਅਗਵਾ ਕੀਤੇ ਗਏ ਸਾਰੇ 4 ਪੰਜਾਬ ਪਰਿਵਾਰ ਦੀਆਂ ਲਾਸ਼ਾਂ ਇੱਕ ਬਾਗ ਵਿੱਚੋਂ ਬਰਾਮਦ ਹੋਈਆਂ ਹਨ। ਇਸ ਗੱਲ ਦੀ ਪੁਸ਼ਟੀ ਸਿਟੀ ਸੈਰਿਫ ਵਾਰਨਕੇ ਵੱਲੋਂ ਕੀਤੀ ਗਈ ਹੈ।