ਦੋ ਟਰੈਕਟਰਾਂ ਦੀ ਟੱਕਰ 'ਚ ਤਾਏ - ਭਤੀਜੇ ਦੀ ਮੌਤ

ਬਠਿੰਡਾ : ਲਹਿਰਾਗਾਗਾ ਦੇ ਨੇੜਲੇ ਪਿੰਡ ਬੁਸ਼ਹਿਰਾ ਨਜਦੀਕ ਦੋ ਟਰੈਕਟਰਾਂ ਦੀ ਟੱਕਰ 'ਚ ਦੋ ਦੀ ਮੌਤ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਨਾਜਰ ਸਿੰਘ ਆਪਣੇ ਭਤੀਜੇ ਅਮਨਜੋਤ ਸਿੰਘ ਨਾਲ ਸਵਰਾਜ ਟਰੈਕਟਰ ਤੇ ਪਿੰਡ ਮੂਨਕ ਤੋਂ ਸਮਾਨ ਲੈ ਕੇ ਵਾਪਸ ਆਪਣੇ ਘਰ ਪਿੰਡ ਬੁਸ਼ਹਿਰਾ ਜਾ ਰਿਹਾ ਸੀ, ਜਦੋਂ ਉਹ ਪਿੰਡ ਦੀ ਅਨਾਜ ਮੰਡੀ ਨਜਦੀਕ ਪੁੱਜੇ ਤਾਂ ਪਿੱਛੇ ਤੋਂ ਆ ਰਹੇ ਟਰੈਕਟਰ ਟਰਾਲੀ ਜੋ ਸੀਮਿੰਟ ਨਾਲ ਭਰਿਆ ਹੋਇਆ ਸੀ, ਨੇ ਜਬਰਦਸਤ ਟੱਕਰ ਮਾਰ ਦਿੱਤੀ, ਜਿਸ ਕਾਰਨ ਦੂਸਰੇ ਟਰੈਕਟਰ ਤੇ ਸਵਾਰ ਤਾਏ ਭਤੀਜੇ ਦੀ ਮੌਕੇ ਤੇ ਮੌਤ ਹੋ ਜਾਣ ਦੀ ਖਬਰ ਹੈ।