ਸਿੱਖਿਆ ਵਿਭਾਗ ਨੇ 1 ਮਾਰਚ 2025  ਤੋਂ ਪੰਜਾਬ ‘ਚ ਸਕੂਲਾਂ ਦਾ ਸਮਾਂ ਬਦਲਿਆ 

ਚੰਡੀਗੜ੍ਹ, 27 ਫਰਵਰੀ 2025 : ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸੂਬੇ ‘ਚ ਸਕੂਲਾਂ ਦੇ ਸਮੇਂ ‘ਚ ਬਦਲਾਅ ਕੀਤਾ ਗਿਆ ਹੈ। ਸਿੱਖਿਆ ਵਿਭਾਗ ਮੁਤਾਬਕ ਅਗਲੇ ਮਹੀਨੇ 1 ਮਾਰਚ 2025 ਤੋਂ ਸਕੂਲਾਂ ਦੇ ਸਮੇਂ ‘ਚ ਬਦਲਾਅ ਕੀਤਾ ਗਿਆ ਹੈ। ਸਿੱਖਿਆ ਵਿਭਾਗ ਮੁਤਾਬਕ ਸੂਬੇ ਦੇ ਸਾਰੇ ਸਰਕਾਰੀ ਸਕੂਲ ਹੁਣ ਸਵੇਰੇ 8.30 ਵਜੇ ਖੁੱਲ੍ਹਣਗੇ ਅਤੇ 2.50 ਤੱਕ ਵਜੇ ਛੁੱਟੀ ਹੋਵੇਗੀ। ਸਕੂਲ ‘ਚ ਪਹਿਲਾ ਪੀਰੀਅਡ 8.55 ਤੋਂ 9.35, ਦੂਜਾ ਪੀਰੀਅਡ: 9.35 ਤੋਂ 10.15, ਤੀਜਾ ਪੀਰੀਅਡ: 10.15 ਤੋਂ 10.55, ਚੌਥਾ ਪੀਰੀਅਡ:10.55 ਤੋਂ 11.35, ਪੰਜਵਾਂ ਪੀਰੀਅਡ: 11.35 ਤੋਂ 12.15, ਇਸ ਤੋਂ ਬਾਅਦ 12.15 ਤੋਂ 12.50 ਤੱਕ ਅੱਧੀ ਛੁੱਟੀ ਦੌਰਾਨ ਸਕੂਲ ਦੇ ਬੱਚੇ 12.15 ਤੋਂ 12.50 ਤੱਕ ਖਾਣਾ ਖਾ ਸਕਦੇ ਹਨ। ਛੇਵਾਂ ਪੀਰੀਅਡ:12.50 ਤੋਂ 1.30 ਤੱਕ, ਸੱਤਵਾਂ ਪੀਰੀਅਡ:1.30 ਤੋਂ 2.10 ਤੱਕ, ਅੱਠਵਾਂ ਪੀਰੀਅਡ: 2.10 ਤੋਂ 2.50 ਤੱਕ