ਸਵਾਈਨ ਫਲੂ ਕਾਰਨ ਪੰਜਾਬ ਨੂੰ ਐਲਾਨਿਆ “ਕੰਟਰੋਲ ਏਰੀਆ” ! ਸੂਰਾਂ ਤੋਂ ਫੈਲਿਆ ਪਾਇਆ ਗਿਆ ਇਹ ਅਫਰੀਕੀ ਸਵਾਈਨ ਫਲੂ !

 

ਇਹਨੀ ਦਿਨੀਂ ਪੰਜਾਬ ਵਿੱਚ ਸਵਾਈਨ ਫਲੂ ਦੇ ਕੇਸਾਂ ਨਾਲ ਮੌਤਾਂ ਦੀ ਪੁਸ਼ਟੀ ਹੋਣ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ । ਜਾਂਚ ਦੌਰਾਨ ਪਾਇਆ ਗਿਆ ਕਿ ਪੰਜਾਬ ਵਿੱਚ ਅਫਰੀਕੀ ਸਵਾਈਨ ਫਲੂ ਨਾਮਕ ਇਹ ਵਾਇਰਸ ਸੂਰਾਂ ਤੋਂ ਫੈਲਿਆ ਹੈ। ਇਸ ਸਬੰਧੀ ਸ਼੍ਰੀਮਤੀ ਸੁਰਭੀ ਮਲਿਕ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਾਇਰਸ ਦੀ ਜਾਂਚ ਲਈ ਕੁਝ ਸੂਰਾਂ ਦੇ ਸੈਂਪਲ ਜਦੋਂ ਜਾਂਚ ਲਈ ਲੈਬ ਵਿੱਚ ਭੇਜੇ ਗਏ ਤਾਂ ਇਸਦੀ ਪੁਸ਼ਟੀ ਹੋਣ ਪਿੱਛੋਂ ਤੁਰੰਤ ਪ੍ਰਸ਼ਾਸ਼ਨ ਨੇ ਹਰਕਤ ਵਿੱਚ ਆਉਂਦਿਆਂ ਪੂਰੇ ਪੰਜਾਬ ਨੂੰ ਇਸ ਵਾਇਰਸ ਤੋਂ ਲੋਕਾਂ ਨੂੰ ਸੁਰਖਿਅਤ ਰੱਖਣ ਲਈ “ਕੰਟਰੋਲ ਏਰੀਆ” ਘੋਸ਼ਿਤ ਕਰ ਦਿੱਤਾ । ਮੈਡਮ ਮਲਿਕ ਨੇ ਦੱਸਿਆ ਕਿ ਪਟਿਆਲਾ ਜਿਲ੍ਹੇ ਵਿੱਚ ਪੈਂਦੇ ਪਿੰਡ ਮਝਾਲ ਖੁਰਦ ‘ਚੋਂ ਸਵਾਈਨ ਫਲੂ (ਏ ਐੱਸ ਐੱਫ) ਦੇ ਕੇਸ ਸਾਹਮਣੇ ਆਉਣ ‘ਤੇ ਇਸਦੇ ਆਲੇ ਦੁਆਲੇ ਦੇ ਇੱਕ ਕਿਲੋਮੀਟਰ ਤੱਕ ਦੇ ਇਲਾਕੇ ਨੂੰ “ਸੰਕ੍ਰਮਿਤ ਜ਼ੋਨ” ਐਲਾਨਿਆ ਗਿਆ ਹੈ ਅਤੇ ਇਸ ਜ਼ੋਨ ਦੇ 10 ਕਿਲੋਮੀਟਰ ਤੱਕ ਦੇ ਇਲਾਕੇ ਨੂੰ “ਨਿਗਰਾਨੀ ਜ਼ੋਨ” ਵਜੋਂ ਐਲਾਨਿਆ ਗਿਆ ਹੈ । ਲੋਕਾਂ ਦੀ ਸਿਹਤ ਦੇ ਮੱਦੇ-ਨਜ਼ਰ ਪ੍ਰਸ਼ਾਸ਼ਨ ਵੱਲੋਂ ਸੰਕ੍ਰਮਿਤ ਜ਼ੋਨ ਵਿੱਚ ਪੈਂਦੇ ਖੇਤਰ ਵਿੱਚ ਕਿਸੇ ਵੀ ਪੋਲਟਰੀ ਫਾਰਮ ਤੋਂ ਜਿੰਦਾ ਜਾਂ ਮਰਿਆ ਸੂਰ (ਜੰਗਲੀ ਸੂਰਾਂ ਸਮੇਤ) ਅਤੇ ਗੈਰ ਪ੍ਰੋਸੈਸਡ ਸੂਰ ਦਾ ਮੀਟ ਅਤੇ ਖਾਦ ਸਮੱਗਰੀ ਬਾਹਰੋਂ ਆਉਣ ਜਾਣ ਤੇ ਪੂਰੀ ਤਰਾਂ ਪਾਬੰਦੀ ਹੈ । ਇਸਦੇ ਨਾਲ ਹੀ ਅੰਤਰਰਾਜੀ ਆਵਾਜਾਈ ਰਾਹੀਂ ਕਿਸੇ ਵੀ ਵਿਅਕਤੀ ਨੂੰ ਸੰਕ੍ਰਮਿਤ ਸੂਰ ਜਾਂ ਸੂਰ ਉਤਪਾਦ ਸੂਬੇ ਅੰਦਰ ਦਾਖਲ ਕਰਨ ਦੀ ਮਨਾਹੀ ਹੈ । ਉਹਨਾਂ ਕਿਹਾ ਕਿ ਅਜਿਹਾ ਫੈਸਲਾ ਅਫਰੀਕਨ ਸਵਾਈਨ ਫਲੂ ( ਏ ਐੱਸ ਐੱਫ ) ਉੱਤੇ ਨਿਯੰਤਰਣ ਕਰਨ, ਸਵਾਈਨ ਫਲੂ ਦੀ ਰੋਕਥਾਮ ਅਤੇ ਇਸ ਵਾਇਰਸ ਦੇ ਖਾਤਮਾ ਕਰਨ ਦੇ ਉਦੇਸ਼ ਲਈ ਸਖ਼ਤ ਫੈਸਲਾ ਲੈਣਾ ਪਿਆ ਹੈ ।