ਚੰਡੀਗੜ੍ਹ, 26 ਅਕਤੂਬਰ 2024 : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਅਤੇ ਹੋਰ ਕਈ ਮਾਮਲਿਆਂ ਤਹਿਤ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੱਕ ਨਿੱਜੀ ਚੈਨਲ ਵੱਲੋਂ ਇੰਟਰਵਿਊ ਕਰਵਾਏ ਜਾਣ ਦਾ ਹਾਈ ਕੋਰਟ ਵੱਲੋਂ ਸਖਤ ਨੋਟਿਸ ਲੈਣ ਤੇ ਜਾਂਚ ਦੌਰਾਨ ਦੋਸ਼ੀ ਪਾਏ ਗਏ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਸਮੇਤ 7 ਹੋਰ ਪੁਲਿਸ ਕਰਮੀਆਂ ਨੂੰ ਅੱਜ ਸਸਪੈਂਡ ਕਰ ਦਿੱਤਾ ਗਿਆ ਹੈ। ਗੁਰਸ਼ੇਰ ਸੰਧੂ ਤੇ ਇਲਜ਼ਾਮ ਲੱਗੇ ਨੇ ਕੀ ਲਾਰੈੰਸ ਬਿਸ਼ਨੋਈ ਨੂੰ ਇਸਨੇ ਹੀ ਆਪਣਾ ਫੋਨ ਦੇ ਕੇ ਨਿੱਜੀ ਚੈਨਲ ਨੂੰ ਇੰਟਰਵਿਊ ਕਰਵਾਇਆ ਹੈ। ਇਸ ਤੋਂ ਇਲਾਵਾ ਜੋ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਐਕਸ਼ਨ ਲਿਆ ਗਿਆ। ਉਸ ਦੇ ਵਿੱਚ ਸੱਤ ਪੁਲਿਸ ਅਧਿਕਾਰੀਆਂ ਚ ਸਮਰ ਵਨੀਤ ਦਾ ਨਾਮ ਸ਼ਾਮਿਲ ਹੈ। ਇਸ ਤੋਂ ਇਲਾਵਾ ਸਬ ਇੰਸਪੈਕਟਰ ਰੀਨਾ, ਸਬ ਇੰਸਪੈਕਟਰ ਜਗਤਪਾਲ ਜਾਗੋ, ਸਬ ਇੰਸਪੈਕਟਰ ਸ਼ਗਨਜੀਤ ਸਿੰਘ ਏਐਸਆਈ ਮੁਖਤਿਆਰ ਸਿੰਘ ਹੈਡ ਕਾਂਸਟੇਬਲ ਓਮ ਪ੍ਰਕਾਸ਼ ਨੂੰ ਵੀ ਤੁਰੰਤ ਪ੍ਰਭਾਵਾਂ ਦੇ ਨਾਲ ਸਸਪੈਂਡ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ 3 ਅਪ੍ਰੈਲ 2022 ਨੂੰ ਲਾਰੈਂਸ ਦੀ ਇੰਟਰਵਿਊ ਹੋਈ ਸੀ। ਉਸ ਸਮੇਂ ਲੋਰੈਂਸ ਖਰੜ ਸੀਆਈਏ ਸਟਾਫ ਦੀ ਕਸਟਡੀ ਦੇ ਵਿੱਚ ਸੀ ਤੇ ਇਸੇ ਦੌਰਾਨ ਜਦੋਂ ਇੰਟਰਵਿਊ ਹੋਈ ਤਾਂ ਤਰ੍ਹਾਂ ਤਰ੍ਹਾਂ ਦੇ ਸਵਾਲ ਉੱਠਣ ਲੱਗੇ ਕਿਉਂਕਿ ਲਾਰੈਂਸ ਬਿਸ਼ਨੋਈ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਵੀ ਮੁੱਖ ਮੁਲਜ਼ਮ ਹੈ। ਸਭ ਤੋਂ ਪਹਿਲਾਂ ਇਸ ਇੰਟਰਵਿਊ ਨੂੰ ਲੈ ਕੇ ਸਵਾਲ ਵੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਵੱਲੋਂ ਹੀ ਚੁੱਕੇ ਗਏ ਸਨ। ਜਿਨਾਂ ਨੇ ਸਰਕਾਰ ਨੂੰ ਲਗਾਤਾਰ ਅਪੀਲ ਕੀਤੀ ਸੀ ਕਿ ਜਲਦ ਤੋਂ ਜਲਦ ਇਸ ਇੰਟਰਵਿਊ ਨੂੰ ਲੈ ਕੇ ਕਾਰਵਾਈ ਕੀਤੀ ਜਾਵੇ। ਹਾਲ ਹੀ ਦੇ ਦਿਨਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਲਾਰੈਂਸ ਬਿਸ਼ਨੋਈ ਸੁੱਰਖੀਆਂ ਦੇ ਵਿੱਚ ਹੈ। ਕਿਉਂਕਿ ਸਲਮਾਨ ਖਾਨ ਦੇ ਕਰੀਬੀ ਬਾਬਾ ਸਿੱਦਕੀ ਦੇ ਕਤਲ ਮਾਮਲੇ ਦੇ ਵਿੱਚ ਜਿੰਨੇ ਵੀ ਸ਼ੂਟਰਾਂ ਨੂੰ ਗਿਰਫਤਾਰ ਕੀਤਾ ਗਿਆ। ਉਹਨਾਂ ਦੇ ਵੱਲੋਂ ਲਾਰੈਂਸ ਬਿਸ਼ਨੋਈ ਦਾ ਹੀ ਨਾਮ ਲਿਆ ਜਾ ਰਿਹਾ। ਜਿਸ ਤੇ ਕਿਹਾ ਜਾ ਰਿਹਾ ਕਿ ਲਾਰੈਂਸ ਬਿਸ਼ਨੋਈ ਹੀ ਬਾਬਾ ਸਿੱਦਕੀ ਕਤਲ ਕਾਂਡ ਦਾ ਮੁੱਖ ਮੁਲਜ਼ਮ ਹੈ। ਫਿਲਹਾਲ ਪੁਲਿਸ ਦੇ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ।