ਸੁਖਬੀਰ ਬਾਦਲ ਦੇ ਅਧਿਕਾਰਿਤ ਆਈਟੀ ਵਿੰਗ ਦੇ ਗੁੰਡਿਆਂ ਖਿਲਾਫ ਪੰਥ ਇਕੱਠਾ ਹੋਵੇ : ਅਕਾਲੀ ਦਲ ਸੁਧਾਰ ਲਹਿਰ

  • ਐਸਜੀਪੀਸੀ ਮੈਂਬਰਾਂ ਵੱਲੋਂ ਜਥੇਦਾਰ ਨੂੰ ਅਸਤੀਫ਼ਾ ਵਾਪਸ ਲੈਣ ਦੀ ਅਪੀਲ: 
  • ਐਸਜੀਪੀਸੀ ਪ੍ਰਧਾਨ ਧਾਮੀ ਵਲੋ ਧਮਕੀਆਂ ਦੇਣ ਵਾਲਿਆਂ ਲਈ ਇੱਕ ਸ਼ਬਦ ਨਾ ਵਰਤਣਾ ਸਾਫ ਕਰਦਾ ਹੈ ਬਾਦਲ ਵਲਟੋਹਾ ਜੁੰਡਲੀ ਦਾ ਦਬਾਅ 
  • ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਆਪਣੀ ਸਥਿਤ ਸਪਸ਼ਟ ਕਰਨ

ਚੰਡੀਗੜ 17 ਅਕਤੂਬਰ 2024 : ਸਿੱਖ ਪੰਥ ਵਿੱਚ ਵਾਪਰ ਰਹੀਆਂ ਦਿਲ ਝੰਜੋੜ ਦੇਣ ਵਾਲੀਆਂ ਘਟਨਾਵਾਂ ਤੇ ਤਿੱਖਾ ਰੋਸ ਪ੍ਰਗਟ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਅਤੇ ਐਸਜੀਪੀਸੀ ਮੈਂਬਰਾਂ ਭਾਈ ਮਨਜੀਤ ਸਿੰਘ, ਜਥੇ: ਸੁਰਿੰਦਰ ਸਿੰਘ ਭੁਲੇਵਾਲ, ਬਾਬਾ ਗੁਰਮੀਤ ਸਿੰਘ ਤਿਲੋਕੇਵਾਲਾ, ਕੁਲਦੀਪ ਕੌਰ ਟੌਹੜਾ, ਪਰਮਜੀਤ ਕੌਰ ਲਾਡਰਾਂ, ਮਹਿੰਦਰ ਸਿੰਘ ਹੁਸੈਨਪੁੱਰ, ਸਤਵਿੰਦਰ ਸਿੰਘ ਟੌਹੜਾ, ਮਾਸਟਰ ਮਿੱਠੂ ਸਿੰਘ ਕਾਹਨੇਕੇ ਅਤੇ ਜਰਨੈਲ ਸਿੰਘ ਕਰਤਾਰਪੁੱਰ ਨੇ ਕਿਹਾ ਕਿ ਪੰਥ ਲਈ ਸਿੰਘ ਸਾਹਿਬਾਨ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫ਼ਾ ਕਾਲੇ ਦਿਨ ਤੋ ਘੱਟ ਨਹੀਂ ਹੈ। ਉੱਨਾਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਸਤੀਫ਼ਾ ਵਾਪਸ ਲੈਣ ਦੀ ਬੇਨਤੀ ਕੀਤੀ, ਕਿਉਂਕਿ ਸਾਰੇ ਐਸਜੀਪੀਸੀ ਮੈਂਬਰ ਉਹਨਾਂ ਨਾਲ ਚਟਾਨ ਵਾਂਗ ਖੜੇ ਹਨ। ਆਗੂਆਂ ਨੇ ਬਾਦਲ ਦਲ ਦੇ ਗੁੰਡਾ ਟੋਲੇ ਨੂੰ ਚਿਤਾਵਨੀ ਦਿੱਤੀ ਕਿ ਤੁਸੀ ਪੰਥ ਨੂੰ ਵੰਗਾਰ ਰਹੇ ਹੋ ਜੋ ਬੜਾ ਮੰਦਭਾਗਾ ਹੈ।ਜੇਕਰ ਸਿੰਘ ਸਾਹਿਬਾਨ ਜਾਂ ਓਹਨਾ ਦੇ ਪਰਿਵਾਰ ਦਾ ਕੋਈ ਨੁਕਸਾਨ ਹੋਇਆ ਤਾਂ ਸਿੱਖ ਕੌਮ ਦਾ ਰੋਹ ਬਾਦਲ ਦੇ ਗੁੰਡਾ ਟੋਲੇ ਨੂੰ ਸਬਕ ਸਿਖਾ ਦੇਵੇਗਾ। ਇਸ ਦੇ ਨਾਲ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਆਈਟੀ ਵਿੰਗ ਬਾਦਲ ਦਲ ਦਾ ਗੁੰਡਾ ਟੋਲਾ ਬਣ ਚੁੱਕਾ ਹੈ ਜਿਸ ਦੀ ਸਰਪ੍ਰਸਤੀ ਤਨਖਾਹੀਆ ਪ੍ਧਾਨ ਸੁਖਬੀਰ ਸਿੰਘ ਬਾਦਲ ਅਤੇ ਵਿਰਸਾ ਵਲਟੋਹਾ ਕਰ ਰਹੇ ਹਨ। ਇਸ ਗੁੰਡੇ ਟੋਲੇ ਦੀ ਅਗਵਾਈ ਤਿੱਕੜੀ ਕਰ ਰਹੀ ਹੈ ਜਿਸ ਦਾ ਜ਼ਿਕਰ ਕੱਲ ਸਿੰਘ ਸਹਿਬਾਨ (ਨੋਨੀ, ਟੋਨੀ , ਮੋਨੀ) ਨੇ ਆਪਣੇ ਸ਼ਬਦਾਂ ਵਿੱਚ ਖੁੱਦ ਕੀਤਾ ਸੀ। ਇਸ ਤੋਂ ਇਲਾਵਾ ਆਗੂਆਂ ਨੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਸਵਾਲ ਕੀਤਾ ਕਿ ਓਹ ਬੇਸ਼ਕ ਸਿੰਘ ਸਾਹਿਬਾਨ ਦੇ ਅਸਤੀਫੇ ਨੂੰ ਨਾ ਮਨਜੂਰ ਕਰਨ ਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਹੋਣ ਤੋ ਤਿੰਨ ਘੰਟੇ ਬਾਅਦ ਅਤੇ ਜਥੇਦਾਰ ਜੀ ਦੇ ਅਸਤੀਫ਼ਾ ਦੇਣ ਤੋ ਲਗਭਗ ਪੰਜ ਘੰਟੇ ਬਾਅਦ ਬੋਲੇ ਜਿਸ ਵਿੱਚ ਜਥੇਦਾਰ ਸਹਿਬਾਨ ਨੂੰ ਹੀ ਪਾਠ ਪੜਾਇਆ ਪਰ ਬਾਦਲ ਦਲ ਦੇ ਗੁੰਡੇ ਟ੍ਰੋਲ ਟੋਲੇ ਜਿਸ ਤੇ ਇਲਜਾਮ ਹਨ ਓਹਨਾਂ ਨੂੰ ਹਾਲੇ ਤੱਕ ਸਖ਼ਤ ਤਾੜਨਾ ਤੱਕ ਨਹੀਂ ਕੀਤੀ ਗਈ, ਜਿਸ ਤੋਂ ਸਾਫ ਹੈ ਕਿ ਧਾਮੀ ਸਾਹਿਬ ਬੇਬਸ ਤੇ ਲਾਚਾਰ ਆਗੂ ਹਨ। ਜੋ ਪ੍ਰਧਾਨ ਜਥੇਦਾਰ ਦੇ ਹੱਕਾਂ ਦੀ ਰਾਖੀ ਨਹੀ ਕਰ ਸਕਦਾ ਉਹ ਸਮੁੱਚੀ ਕੌਮ ਦੀ ਕੀ ਰਾਖੀ ਕਰੇਗਾ। ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਤੋ ਓਹਨਾ ਦੀ ਸਥਿਤੀ ਤੇ ਸਪਸ਼ਟੀਕਰਨ ਮੰਗਦਿਆਂ ਕਿਹਾ ਕਿ ਓਹ ਧ੍ਰਿਤ ਰਾਸ਼ਟਰ ਵਾਲੀ ਭੂਮਿਕਾ ਤੋ ਬਾਹਰ ਆਉਣ। ਆਗੂਆਂ ਨੇ ਕਿਹਾ ਕਿ ਓਹਨਾ ਨੂ ਜਾਣਕਾਰੀ ਮਿਲੀ ਹੈ ਕਿ ਬੀਤੇ ਦਿਨ ਦੇ ਘਟਨਾਕ੍ਰਮ ਤੋਂ ਬਾਅਦ ਓਹਨਾ ਨੇ ਆਪਣੇ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਸੀ ਪਰ ਦਬਾਅ ਹੇਤੁ ਵਾਪਿਸ ਕੀਤਾ। ਜਦੋ ਓਹਨਾਂ ਦੀ ਅੰਤਰ ਆਤਮਾ ਗੁੰਡੇ ਟੋਲੇ ਦੇ ਖਿਲਾਫ ਹੈ ਤਾਂ ਉਹ ਆਪਣੀ ਜਿੰਦਗੀ ਦੇ ਆਖਰੀ ਪੜਾਅ ਨੂੰ ਪਾਰਟੀ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਵਰਤਦੇ ਹੋਏ ਅੱਗੇ ਆਉਣ ਅਤੇ ਗੁੰਡੇ ਟੋਲੇ ਨੂੰ ਪਾਰਟੀ ਤੋ ਬਾਹਰ ਦਾ ਰਸਤਾ ਦਿਖਾਉਣ ਸਮੇਤ ਸੁਖਬੀਰ ਸਿੰਘ ਬਾਦਲ ਦੇ।