ਰਾਮਾਂ ਮੰਡੀ ਦੇ ਵਪਾਰੀ ਤੋਂ ਇੱਕ ਕਰੋੜ ਦੀ ਫਿਰੌਤੀ ਮੰਗਣ ਦੀ ਸਾਜ਼ਿਸ਼ ਘੜੀ ਗਈ ਸੀ ਫ਼ਿਰੋਜ਼ਪੁਰ ਜੇਲ੍ਹ ਚੋਂ

ਬਠਿੰਡਾ : ਰਾਮਾ ਮੰਡੀ ਦੇ ਵਪਾਰੀ  ਅੰਕਿਤ ਗੋਇਲ ਤੋਂ ਪਿਛਲੇ ਦਿਨੀਂ  ਇੱਕ ਕਰੋੜ ਦੀ ਫਿਰੌਤੀ ਮੰਗਣ ਅਤੇ ਉਸ ਦੇ ਘਰ ਦੇ ਬਾਹਰ ਗੋਲੀਆਂ ਚਲਾਉਣ ਦੇ ਮਾਮਲੇ ਵਿਚ ਬਠਿੰਡਾ ਪੁਲੀਸ ਨੇ ਫਿਰੋਜ਼ਪੁਰ ਜੇਲ੍ਹ ਵਿਚੋਂ ਪ੍ਰੋਡਕਸ਼ਨ ਵਰੰਟ ਤੇ ਲਿਆਂਦੇ ਸਿੱਧੂ ਮੂਸੇ ਵਾਲਾ ਕਤਲ ਕਾਂਡ ਵਿੱਚ ਅਹਿਮ ਰੋਲ ਅਦਾ ਕਰਨ ਵਾਲੇ ਗੈਂਗਸਟਰ ਮਨਪ੍ਰੀਤ ਮੰਨਾ ਅਤੇ ਗੋਲਡੀ ਬਰਾੜ ਨੂੰ ਮੁੱਖ ਸਾਜ਼ਿਸ਼ ਕਰਤਾ ਕਰਾਰ ਦਿੰਦਿਆਂ ਐਸਐਸਪੀ ਬਠਿੰਡਾ ਜੇ ਇਲੈਚੀਅਨਜ ਨੇ ਦੱਸਿਆ ਕਿ  ਫ਼ਿਰੋਜ਼ਪੁਰ ਜੇਲ੍ਹ ਵਿੱਚ ਬੰਦ  ਗੈਂਗਸਟਰ ਮਨਪ੍ਰੀਤ ਮੰਨਾ ਅਤੇ  ਉਸ ਦੇ ਨਾਲ ਹੀ ਜੇਲ੍ਹ ਵਿਚ ਬੰਦ ਮਨਪ੍ਰੀਤ ਮੰਨਾ ਨਾਲ ਮਿਲ ਕੇ ਸਾਜ਼ਿਸ਼ ਘੜੀ ਅਤੇ ਗੋਲਡੀ ਬਰਾੜ ਇਸ ਸਾਜ਼ਿਸ਼ ਵਿੱਚ ਸ਼ਾਮਲ ਸੀ। ਫਿਰ ਇਨ੍ਹਾਂ ਵੱਲੋਂ ਤਿੰਨ ਸ਼ੂਟਰਾਂ ਨੂੰ ਹਾਇਰ ਕੀਤਾ ਗਿਆ ਅਤੇ ਵਪਾਰੀ ਨੂੰ ਡਰਾਉਣ ਲਈ ਗੋਲਡੀ ਬਰਾੜ ਵੱਲੋਂ ਵੁਆਇਸ ਮੈਸੇਜ ਵਪਾਰੀ ਨੂੰ ਭੇਜੇ ਗਏ  ਤਲਵੰਡੀ ਸਾਬੋ ਦੇ ਪਿੰਡ ਝੱਜਲ ਦਾ ਰਹਿਣ ਵਾਲਾ ਜਸਵਿੰਦਰ ਸਿੰਘ ਅਤੇ ਗੁਰਦਾਸਪੁਰ ਤੋਂ ਨਵਦੀਪ ਸਿੰਘ  ਅਤੇ ਰਵਿੰਦਰ ਸਿੰਘ  ਨੇ ਰਲ ਕੇ ਵਪਾਰੀ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ। ਅਰਵਿੰਦਰ ਅਤੇ ਨਵਦੀਪ ਨੂੰ ਮਨਪ੍ਰੀਤ ਮੰਨਾ ਵੱਲੋਂ ਹਾਇਰ ਕੀਤਾ ਗਿਆ ਜਦੋਂ ਕਿ ਗੈਂਗਸਟਰ ਮਨਪ੍ਰੀਤ ਮੰਨਾ ਵੱਲੋਂ ਜਸਵਿੰਦਰ ਸਿੰਘ ਰਾਹੀਂ ਇਸ ਘਟਨਾ ਨੂੰ ਅੰਜਾਮ ਦਿਵਾਇਆ ਗਿਆ  ਅਤੇ ਇਸ ਘਟਨਾ ਵਿਚ ਜਿਹੜੇ ਹਥਿਆਰ ਦੀ ਵਰਤੋਂ ਕੀਤੀ ਕੀ ਉਹ ਅੰਗਰੇਜ ਸਿੰਘ ਨਾਮਕ ਵਿਅਕਤੀ ਵਲੋਂ ਜਸਵਿੰਦਰ ਸਿੰਘ ਨੂੰ ਦਿੱਤਾ ਗਿਆ ਸੀ। ਇਹ ਅਸਲਾ ਕਿੱਥੋਂ ਆਇਆ ਇਸ ਸਬੰਧੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਵੱਲੋਂ ਇਸ ਮਾਮਲੇ ਵਿੱਚ ਮਨਪ੍ਰੀਤ ਸਿੰਘ ਮੰਨਾ ਜਸਵਿੰਦਰ ਸਿੰਘ ਅਤੇ ਹਥਿਆਰ ਸਪਲਾਈ ਕਰਨ ਵਾਲੇ ਅੰਗਰੇਜ਼ ਸਿੰਘ ਲਾਡੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ  ਅਤੇ ਗੁਰਦਾਸਪੁਰ ਦੇ ਰਹਿਣ ਵਾਲੇ ਦੋਵੇਂ ਸ਼ੂਟਰ ਫਿਲਹਾਲ ਪੁਲਸ ਦੀ ਗ੍ਰਿਫਤ ਤੋਂ ਬਾਹਰ ਹਨ ਜਿਨ੍ਹਾਂ ਨੂੰ ਫੜਨ ਲਈ ਪੁਲੀਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਗੋਲੀਆਂ ਚਲਾਉਣ ਤੋਂ ਬਾਅਦ ਜੋ ਮੈਸੇਜ ਭੇਜਿਆ ਗਿਆ ਸੀ ਉਹ ਵਾਈਸ ਮੈਸੇਜ ਗੋਲਡੀ ਬਰਾੜ ਵੱਲੋਂ ਭੇਜਿਆ ਗਿਆ ਸੀ।