ਮੁੱਖ ਮੰਤਰੀ ਤਾਂ ਬਿਲਡਿੰਗਾਂ ਢਹਾ ਰਹੇ ਸੀ,  ਪਰ ਨਸ਼ਾ ਤਾਂ ਉਨ੍ਹਾਂ ਦੀ ਨੱਕ ਹੇਠ ਵਿਕ ਰਿਹਾ ਸੀ : ਬਿਕਰਮ ਸਿੰਘ ਮਜੀਠੀਆ

  • ਪ੍ਰਸ਼ਾਸ਼ਨ ਵੱਲੋਂ ਇਸ ਮਾਮਲੇ ਨੂੰ ਦਬਾਇਆ ਜਾ ਰਿਹਾ ਸੀ : ਬਿਕਰਮ ਮਜੀਠੀਆ
  • ਕੁੱਝ ਲੋਕਾਂ ਦਾ ਬਿਨ੍ਹਾਂ ਪੋਸਟ ਮਾਰਟਮ ਕੀਤਿਆਂ ਕੀਤਾ ਸਸਕਾਰ : ਬਿਕਰਮ ਮਜੀਠੀਆ
  • ਸਰਕਾਰ ਮ੍ਰਿਤਕ ਪਰਿਵਾਰਾਂ ਨੂੰ 25 ਲੱਖ ਤੱਕ ਦਾ ਮੁਆਵਜਾ ਦੇਵੇ : ਮਜੀਠੀਆ

ਅੰਮ੍ਰਿਤਸਰ, 13 ਮਈ 2025 : ਮਜੀਠਾ ਇਲਾਕੇ ਵਿੱਚ ਹੋਈਆਂ ਮੌਤਾਂ ਤੋਂ ਬਾਅਦ ਵਿੱਚ ਅੱਜ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਮ੍ਰਿਤਕ ਪਰਿਵਾਰਾਂ ਨੂੰ ਮਿਲੇ ਅਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਸ਼ਰਾਬ ਨਾਲ ਮਰੇ ਲੋਕਾਂ ਦੇ ਪਰਿਵਾਰਾਂ ਨਾਲ ਡੂੰਘੇ ਦੁੱਖਦਾ ਪ੍ਰਗਾਟਾਵਾ ਕਰਦਿਆਂ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹ ਦੂਜੀ-ਤੀਜੀ ਘਟਨਾਂ ਹੈ, ਜੋ ਸ਼ਰਾਬ ਦੇ ਕਾਰਨ ਵਾਪਰੀ ਹੈ। ਉਨ੍ਹਾਂ ਕਿਹਾ ਕਿ 16 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ, ਕੁੱਝ ਲੋਕ ਸੀਰੀਅਸ ਹਨ, ਸ਼ਾਇਦ ਇਹ ਅੰਕੜਾ ਵਧ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਸ ਕੋਲ ਬੀਤੇ ਕੱਲ੍ਹ ਰਿਪੋਰਟ ਆਈ ਸੀ, ਪਰ ਇਸ ਗੱਲ ਨੂੰ ਦਬਾਇਆ ਗਿਆ ਹੈ।ਜਦੋਂ ਇਸ ਸਬੰਧੀ ਉਨ੍ਹਾਂ ਦੇ ਪਿੰਡ ਦੇ ਲੋਕਾਂ ਨਾਲ ਸੰਪਰਕ ਕੀਤਾ ਤਾਂ ਪਤਾ ਲੱਗਾ ਕੇ ਕੁੱਝ ਲੋਕਾਂ ਦਾ ਕੱਲ੍ਹ ਸਸਕਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕਾਂ ਦਾ ਸਸਕਾਰ ਕੀਤਾ ਗਿਆ ਹੈ, ਉਨ੍ਹਾਂ ਦਾ ਕੋਈ ਪੋਸਟਮਾਰਟਮ ਨਹੀਂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕੱਲ੍ਹ ਹੀ ਸਮਝ ਆ ਗਈ ਸੀ ਕਿ ਇਹ ਇਲਾਜ ਲਈ ਗਏ ਸਨ, ਜਿਹੜੀ ਹਰਕਤ ਵਿੱਚ ਅੱਜ ਪ੍ਰਸ਼ਾਸ਼ਨ ਆਇਆ ਤਾਂ ਅਇਆ ਕਿ ਮੌਤਾਂ ਦਾ ਅੰਕੜਾ ਦਾ ਵਧ ਰਿਹਾ ਸੀ। ਨਹੀਂ ਤਾਂ ਕੱਲ੍ਹ ਤੱਕ ਇਸ ਘਟਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਬਿਕਰਮ ਮਜੀਠੀਆ ਨੇ ਕਿਹਾ ਕਿ ਉਸ ਦੀ ਪਿੰਡ ਦੇ ਕੁੱਝ ਮੋਹਤਬਰ ਲੋਕਾਂ ਨਾਲ ਗੱਲ ਹੋਈ ਸੀ, ਜਿੰਨ੍ਹਾਂ ਨੇ ਕਿਹਾ ਕਿ ਅਸੀਂ ਕਹਿ ਰਹੇ ਹਾਂ ਕਿ ਇਹ ਮੌਤਾਂ ਜਹਿਰੀਲੀ ਸ਼ਰਾਬ ਨਾਲ ਹੋਈਆਂ ਹਨ। ਉਨ੍ਹਾਂ ਕਿਹਾ ਕਿ ਉਹ ਇਸ ਮੁੱਦੇ ਤੇ ਸਿਆਸਤ ਨਹੀਂ ਸੀ ਕਰਨਾ ਚਾਹੁੰਦੇ, ਪਰ ਅੱਜ ਮੀਡੀਆ ਵਿੱਚ ਸਭ ਕੁੱਝ ਸਾਫ ਹੋ ਗਿਆ।ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਆਉਣਗੇ, ਪਰਿਵਾਰਾਂ ਨਾਲ ਦੁੱਖ ਸਾਂਝਾਂ ਕਰਨਗੇ, ਉਨ੍ਹਾਂ ਦੀ ਜਿੰਮਵਾਰੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤਾਂ ਬਿਲਡਿੰਗਾਂ ਢਹਾ ਰਹੇ ਸੀ, ਨਸ਼ੇ ਦੇ ਖਿਲਾਫ ਆਪਣੀ ਮੁਹਿੰਮ ਚਲਾ ਰਹੇ ਸੀ, ਨਸ਼ਾ ਤਾਂ ਉਨ੍ਹਾਂ ਦੀ ਨੱਕ ਹੇਠ ਵਿਕ ਰਿਹਾ ਸੀ। ਮਜੀਠੀਆ ਨੇ ਕਿਹਾ ਕਿ ਕੀ ਤੁਸੀਂ ਗਰੀਬ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਕੇ ਚਲੇ ਜਾਓਗੇ।ਉਨ੍ਹਾਂ ਕਿਹਾ ਕਿ ਜਿਹੜੇ ਲੋਕਾਂ ਦੀ ਮੌਤ ਹੋਈ ਹੈ, ਉਨ੍ਹਾਂ ਨੂੰ ਮੁਆਵਜੇ ਵਜੋਂ 25 ਲੱਖ ਰੁਪੈ ਦਿਓ, ਕਿਉਂਕਿ ਸਰਕਾਰ ਸ਼ਰਾਬ ਤੋਂ 11 ਹਜ਼ਾਰ ਕਰੋੜ ਕਮਾ ਰਹੀ ਹੈ।ਜੇ ਮ੍ਰਿਤਕ ਪਰਿਵਾਰਾਂ ਨੂੰ 25-25 ਦੇ ਵੀ ਦਿੱਤਾ ਤਾਂ 5 ਕਰੋੜ ਵੀ ਨਹੀਂ ਬਣਨਾ। ਜੇ ਤੁਸੀਂ ਆਮਦਨ ਕਰ ਰਹੇ ਹੋ ਤਾਂ ਦੇਣ ਵਿੱਚ ਕੀ ਹਰਜ਼ ਹੈ। ਮਜੀਠੀਆ ਨੇ ਕਿਹਾ ਕਿ ਅੰਮ੍ਰਿਤਸਰ ‘ਚ ਨਜ਼ਾਇਜ ਸ਼ਰਾਬ ਵਿਕ ਕਿਉਂ ਰਹੀ ਹੈ,ਕਿਉਂਕਿ ਜਿਹੜੇ ਲੋਕ ਐਮਆਰਪੀ ਤੇ ਵੇਚ ਰਹੇ ਸੀ, ਉਨ੍ਹਾਂ ਨੂੰ ਤਾਂ ਬੰਦ ਕਰਵਾ ਰਹੇ ਹਨ ਅਤੇ ਜਿਹੜੇ ਮੁਨਾਫਾ ਕਮਾ ਰਹੇ ਸੀ, ਆਮ ਆਦਮੀ ਪਾਰਟੀ ਨਾਲ ਰਲੇ ਹੋਏ ਹਨ, ਉਨ੍ਹਾਂ ਦੇ ਪਾਟਨਰ ਹਨ, ਜਿਸ ਕਾਰਨ ਉਹ ਇੱਧਰ ਹੋ ਗਏ। ਉਨ੍ਹਾਂ ਇਸ ਮੌਕੇ ਸਰਕਾਰ ਤੋਂ ਮ੍ਰਿਤਕ ਪਰਿਵਾਰਾਂ ਨੂੰ ਨੌਕਰੀ ਦੇਣ, ਕਾਰਵਾਈ, ਮੁਆਵਜਾ ਦੇਣ ਆਦਿ ਦੀ ਮੰਗ ਕਰਦਾ ਹਾਂ। ਉਨ੍ਹਾਂ ਕਿਹਾ ਕਿ ਇਹ ਮਸਲਾ ਤਾਂ ਬਹੁਤ ਵੱਡੀ ਪੱਧਰ ਤੇ ਹੈ, ਅਫਸਰਾਂ ਨੂੰ ਮੁਅੱਤਲ ਕਰਨ ਨਾਲ ਕੁੱਝ ਨਹੀਂ ਹੋਣਾ। ਉਨ੍ਹਾਂ ਕਿਹਾ ਕਿ ਕੁੱਝ ਦਿਨ ਪਹਿਲਾਂ ਇਹ ਵੱਡੇ ਸ਼ਰਾਬ ਦੇ ਠੇਕੇਦਾਰ ਪਿਛਲੇ ਦਿਨੀਂ ਪਹਿਲਾਂ ਮੁੱਖ ਮੰਤਰੀ ਵੱਲੋਂ ਪਾਰਟੀ ਕੀਤੀ ਗਈ ਸੀ, ਉਸ ਵਿੱਚ ਸ਼ਾਮਲ ਹੋਏ ਸਨ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਛੋਟੇ ਮੋਟੇ ਕਰਿੰਦਿਆਂ ਤੇ ਕਾਰਵਾਈ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾਂ ਲਈ ਸਰਕਾਰ ਸਿੱਧੀ ਜਿੰਮੇਵਾਰ ਹੈ। ਉਨ੍ਹਾਂ ਮੰਗ ਕੀਤੀ ਕਿ ਐਕਸਾਈਜ ਮੰਤਰੀ ਨੂੰ ਅਸਤੀਫਾ ਦੇਣਾ ਚਾਹੀਦਾ ਹੈ,  ਪੁਲਿਸ ਦਾ ਫੇਲੀਅਰ ਹੈ, ਐਕਸਾਈਜ ਤੇ ਪੁਲਸ ਦੇ ਵੱਡੇ ਅਫਸਰਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੇ ਡੀਜੀਪੀ ਰੋਜਾਨਾ ਲਾਇਵ ਆ ਕੇ ਨਸ਼ਾ ਖਤਮ ਬਾਰੇ ਬੋਲਦੇ ਹਨ, ਪਰ ਉਨ੍ਹਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਕੀ ਹੋਇਆ।  

https://www.facebook.com/BikramSinghMajithia/videos/2904616449746944