ਬਟਾਲਾ ਪੁਲਿਸ ਨੇ 2 ਵਿਅਕਤੀਆਂ ਨੂੰ 83 ਲੱਖ ਰੁਪਏ, ਗੈਰ-ਕਾਨੂੰਨੀ ਹਥਿਆਰ ਅਤੇ ਲਗਜ਼ਰੀ ਵਾਹਨ ਸਮੇਤ ਕੀਤਾ ਗ੍ਰਿਫ਼ਤਾਰ 

ਬਟਾਲਾ, 23 ਫਰਵਰੀ 2025 : ਬਟਾਲਾ ਪੁਲਿਸ ਵੱਲੋ ਇੱਕ ਵੱਡੀ ਸਫਲਤਾ ਹਾਸਿਲ ਕਰਦੇ ਹੋਏ ਅਮਰੀਕਾ ਸਥਿਤ ਗੁਰਦੇਵ ਜੱਸਲ ਦੁਆਰਾ ਚਲਾਏ ਜਾ ਰਹੇ ਇੱਕ ਵੱਡੇ ਫਿਰੌਤੀ ਰੈਕੇਟ ਦਾ ਪਰਦਾਫਾਸ਼ ਕਰਕੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁੱਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ 4 ਫਰਵਰੀ ਨੂੰ ਜੱਸਲ ਦੇ ਸਾਥੀਆਂ ਨੇ ਕਲਾਨੌਰ ਸਥਿਤ ਵਪਾਰੀ ਦੇ ਪੈਟਰੋਲ ਪੰਪ 'ਤੇ ਗੋਲੀਬਾਰੀ ਕੀਤੀ ਸੀ। ਲਗਾਤਾਰ ਧਮਕੀ ਭਰੇ ਕਾਲਾਂ ਕਰਨ ਅਤੇ ₹1 ਕਰੋੜ ਦੀ ਮੰਗ ਤੋਂ ਬਾਅਦ, ਕਾਰੋਬਾਰੀ ਨੇ ਆਖਰਕਾਰ 11 ਫਰਵਰੀ ਨੂੰ 50 ਲੱਖ ਰੁਪਏ ਦੇ ਦਿੱਤੇ ਸੀ। ਤਕਨੀਕੀ ਜਾਂਚ 'ਤੇ ਕਾਰਵਾਈ ਕਰਦੇ ਹੋਏ, ਏ.ਐੱਸ.ਆਈ. ਸੁਰਜੀਤ ਸਿੰਘ ਅਤੇ ਅੰਕੁਸ ਮੈਨੀ ਨੂੰ ਫਿਰੌਤੀ ਫੰਡ ਇਕੱਠੇ ਕਰਨ ਅਤੇ ਵੰਡਣ ਵਿੱਚ ਸ਼ਾਮਲ ਹੋਣ ਲਈ ਗ੍ਰਿਫਤਾਰ ਕੀਤਾ ਗਿਆ ਸੀ। ਜੱਸਲ ਦੇ ਗਿਰੋਹ ਨੇ ਧਮਕੀਆਂ ਅਤੇ ਫਿਰੌਤੀਆਂ ਲਈ ਵਿਦੇਸ਼ੀ ਨੰਬਰਾਂ ਦੀ ਵਰਤੋਂ ਕੀਤੀ ਅਤੇ ਫਿਰੌਤੀ ਫੰਡ ਕਈ ਵਿਚੋਲਿਆਂ ਰਾਹੀਂ ਭੇਜੇ ਗਏ। ਮੁਲਜ਼ਮਾਂ ਤੋਂ 83 ਲੱਖ ਰੁਪਏ, ਗੈਰ-ਕਾਨੂੰਨੀ ਹਥਿਆਰ ਅਤੇ ਲਗਜ਼ਰੀ ਵਾਹਨ ਬਰਾਮਦ ਕੀਤੇ ਗਏ ਹਨ। ਐਸਐਸਪੀ ਬਟਾਲਾ ਸੁਹੇਲ ਕਾਸਿਮ ਮੀਰ ਨੇ ਪ੍ਰੈਸ ਕਾਨਫਰੈਂਸ ਰਾਹੀ ਦੱਸਿਆ ਕਿ 14 ਫਰਵਰੀ ਨੂੰ ਐਸ.ਐਚ.ਓ ਥਾਣਾ ਸਦਰ ਬਟਾਲਾ ਨੂੰ ਇਤਲਾਹ ਮਿਲੀ ਕਿ ਏ ਐਸ.ਆਈ ਸੁਰਜੀਤ ਸਿੰਘ ਜੋ ਥਾਣਾ ਸਦਰ ਬਟਾਲਾ ਅਧੀਨ ਆਉਂਦੀ ਪੁਲਿਸ ਚੌਕੀ ਸੇਖੂਪੁਰ ਵਿਖੇ ਤਾਇਨਾਤ ਹੈ, ਜਿਸਨੇ ਕਾਫੀ ਪੈਸਾ ਇਕੱਠਾ ਕਰਕੇ ਆਪਣੇ ਘਰ ਰੱਖਿਆ ਹੋਇਆ ਹੈ। ਜੇਕਰ ਰੋਡ ਕੀਤਾ ਜਾਵੇ ਤਾਂ ਬ੍ਰਾਮਦੀ ਹੋ ਸਕਦੀ ਹੈ, ਇਸ ਸਬੰਧ ਵਿੱਚ ਮੁਕੱਦਮਾ ਥਾਣਾ ਸਦਰ ਬਟਾਲਾ ਵਿਖੇ ਦਰਜ ਕੀਤਾ ਗਿਆ ਅਤੇ ਇਸ ਕੇਸ ਦੀ ਤਫਤੀਸ  ਵਿਪਨ ਕੁਮਾਰ, ਡੀ.ਐਸ.ਪੀ. ਫਤਹਿਗੜ੍ਹ ਚੂੜੀਆਂ ਵੱਲ ਕਾਰਵਾਈ ਅਰੰਭ ਕੀਤੀ ਗਈ ਦੋਰਾਨੇ ਤਫਤੀਸ ਏ.ਐਸ.ਆਈ ਸੁਰਜੀਤ ਸਿੰਘ ਮੌਜੂਦਗੀ ਵਿੱਚ ਉਸਦੇ ਘਰ  ਦੀ ਤਲਾਸ਼ੀ ਕਰਨ ਤੇ ਘਰ ਵਿੱਚੋਂ ਨੋਟਾਂ ਨਾਲ ਭਰੇ ਇੱਕ ਬੈਂਗ ਅਤੇ ਇੱਕ ਬੋਰੀ ਪਲਾਸਟਿਕ ਨੂੰ ਕਾਨੂੰਨੀ ਨਿਯਮਾਂ ਮੁਤਾਬਿਕ ਚੈੱਕ ਕੀਤੇ ਜਾਣ ਤੇ ਕੁੱਲ ਰਕਮ 76,32000/-ਰੁਪਏ ਭਾਰਤੀ ਕਰੰਸੀ ਨੋਟ ਬ੍ਰਾਮਦ ਹੋਏ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਐਸ.ਐਸ.ਪੀ ਬਟਾਲਾ ਨੇ ਦੱਸਿਆ ਕਿ ਮਾਮਲੇ ਦੀ ਤਫਤੀਸ਼ ਲਈ ਲਈ ਸਪੈਸ਼ਲ ਟੀਮ ਨਿਯੁਕਤ ਕੀਤੀ ਗਈ ਅਤੇ ਪਾਇਆ ਗਿਆ ਕਿ ਏ.ਐਸ.ਆਈ ਸੁਰਜੀਤ ਸਿੰਘ ਨੂੰ ਵਿਦੇਸ਼ ਤੋਂ ਇੱਕ ਸਾਹ ਨਾਮ ਦੇ ਵਿਅਕਤੀ ਵੱਲੋਂ ਕਾਲ ਆਉਂਦੀ ਹੈ, ਜੋ ਕਿ ਉਸਨੂੰ ਪੈਸੇ ਭੇਜਦਾ ਹੈ ਅਤੇ ਆਸ ਪਾਸ ਦੇ ਇਲਾਕੇ ਵਿੱਚ ਰਹਿੰਦੇ ਵਪਾਰੀ ਵਰਗ ਨੂੰ ਧਮਕਾ ਕੇ ਵੀ ਕੁਝ ਲੋਕ ਫਰੋਤੀਆ ਵਸੂਲਦੇ ਹਨ ਜੋ ਰਕਮ ਉਸ ਤੱਕ ਪਹੁੰਚਦੀ ਹੈ। ਹੁਣ ਤੱਕ ਉਹ ਦੋ ਕਰੋੜ ਤੋਂ ਵੱਧ ਰਕਮ ਇਕੱਠੀ ਕਰ ਚੁੱਕਿਆ ਹੈ ਤੇ ਇਸ ਰਕਮ ਨਾਲ ਇੱਕ ਪਲਾਟ ਅਤੇ ਫੋਰਚੂਨਰ ਗੱਡੀ ਵੀ ਖਰੀਦੀ ਹੈ। ਕੇਸ ਦੀ ਪੜਤਾਲ ਦੌਰਾਨ ਅਕੁੰਸ਼ ਮੈਨੀ ਪੁੱਤਰ ਵਿੱਕੀ ਪਾਲ ਮੈਨੀ ਵਾਸੀ ਬਾਬਾ ਕਾਰ ਕਲੋਨੀ, ਕਲਾਨੌਰ ਦੀ ਸ਼ਮੂਲੀਅਤ ਪਾਈ ਗਈ ਅਤੇ ਉਸ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਜਿਸ ਪਾਸੋਂ ਇੱਕ ਪਿਸਟਲ 32 ਬੋਰ ਸਮੇਤ 2 ਰੋਂਦ, ਕਰੀਬ 6 ਲੱਖ ਰੁਪਏ ਅਤੇ ਇੱਕ ਸਕਾਰਪੀਓ ਗੱਡੀ ਵੀ ਬਰਾਮਦ ਹੋਈ, ਜਿਸ ਬਾਰੇ ਅਕੰਸ਼ ਮੰਨੀ ਨੇ ਇੰਕਸਾਫ ਕੀਤਾ ਕਿ ਉਹ ਆਪਣੇ ਸਾਥੀਆਂ ਨਾਲ ਰਲ ਕੇ ਵਿਦੇਸ਼ ਵਿੱਚ ਬੈਠੇ ਜੈਸਲ ਲੰਡਾ ਗੈਂਗਸਟਰ ਦੇ ਕਹਿਣ ਤੇ ਫਿਰੋਤੀਆਂ ਦਾ ਧੰਦਾ ਕਰਦੇ ਹਨ। 4 ਫਰਵਰੀ ਨੂੰ ਵਿਦੇਸ਼ ਵਿੱਚ ਬੈਠੇ ਜੈਸਲ ਲੰਡਾ ਵੱਲੋਂ ਕਲਾਨੇਰ ਪੈਟਰੋਲ ਪੰਪ ਤੇ ਉਸ ਪਾਸੋਂ ਫਾਇਰ ਕਰਵਾ ਕੇ ਇੱਕ ਕਰੋੜ ਰੁਪਏ ਦੀ ਫਿਰੋਤੀ ਮੰਗੀ ਗਈ ਸੀ। ਜਿਨਾਂ ਵਿੱਚੋਂ 50 ਲੱਖ ਰੁਪਏ ਉਸ ਨੂੰ ਮਿਲ ਵੀ ਗਏ ਸੀ ਅਤੇ ਉਸਨੇ ਇਹ ਪੈਸੇ ਏਐਸਆਈ ਸੁਰਜੀਤ ਸਿੰਘ ਨੂੰ ਦੇ ਦਿੱਤੇ ਸੀ । ਮਾਮਲੇ ਵਿੱਚ ਹੋਰ ਵੀ ਖੁਲਾਸੇ ਅਤੇ ਗ੍ਰਿਫਤਾਰੀਆਂ ਹੋਣ ਦੇ ਦਾਵੇ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਹਨ।