ਦਿੱਲੀ ਵਿੱਚ ਖੇਤੀ ਅਰਡੀਨੈਂਸਾਂ ਵਿਰੁੱਧ ਕਿਸਾਨ ਅੰਦੋਲਨ ਚੌਥੇ ਮਹੀਨੇ ਵਿੱਚ ਪੈਰ ਰੱਖ ਚੁੱਕਾ ਹੈ । ਪਰ ਸਰਕਾਰ ਦੇ ਅਜੇ ਤੱਕ ਕੰਨ ਤੇ ਜੂੰ ਤੱਕ ਨਹੀਂ ਸਰਕੀ। ਸੰਯੁਕਤ ਕਿਸਾਨ ਮੋਰਚਾ ਇਹ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਦੇਸ਼ ਦੇ ਕਿਸਾਨਾਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਲਾਮਬੰਦ ਕਰਨ ਲਈ ਵੱਖ-ਵੱਖ ਸੂਬਿਆਂ ਵਿੱਚ ਮਹਾਂ-ਪੰਚਾਇਤਾਂ ਬੁਲਾ ਕੇ ਸਰਕਾਰ ਉੱਤੇ ਦਬਾਅ ਬਣਾ ਰਿਹਾ ਹੈ । ਪਰ ਪ੍ਰਧਾਨ ਮੰਤਰੀ ਮੋਦੀ ਦੇ ਅੜੀਅਲ ਰਵਈਏ ਕਾਰਨ ਕਿਸਾਨ ਨੇਤਾਵਾਂ ਨਾਲ 12 ਗੇੜ ਦੀ ਵਾਰਤਾ ਪਿੱਛੋਂ ਵੀ ਗੱਲ ਕਿਸੇ....
ਰਾਜਨੀਤੀ
ਬੰਗਾਲ ਵਿੱਚ ਚੋਣ ਪ੍ਰਚਾਰ ਇਸ ਵੇਲੇ ਆਪਣੇ ਪੂਰੇ ਜੋਬਨ ‘ਤੇ ਹੈ । ਵੱਖ-ਵੱਖ ਚੋਣ ਜਲਸਿਆਂ ਵਿੱਚ ਹਰ ਵਿਰੋਧੀ ਪਾਰਟੀ ਇੱਕ ਦੂਸਰੇ ਦਿਰੁੱਧ ਦੂਸ਼ਣਬਾਜੀਆਂ ਲਾਉਣ ਦਾ ਪੂਰਾ ਜੋਰ ਲਾ ਰਹੀ ਹੈ । ਜਿੱਥੇ ਭਾਰਤੀ ਜਨਤਾ ਪਾਰਟੀ ਦੇ ਦਿੱਗਜ ਆਗੂਆਂ ਸਮੇਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਇਸ ਵਾਰ ਸੱਤਾ ਤੋਂ ਲਾਂਭੇ ਕਰਨ ਲਈ ਹਰ ਹੱਥਕੰਡੇ ਅਪਣਾ ਰਹੇ ਹਨ, ਉੱਥੇ ਬੀਬੀ ਮਮਤਾ ਬੈਨਰਜੀ ਨੇ ਹੂਗਲੀ ਜਿਲ੍ਹੇ ਵਿੱਚ ਪੈਂਦੇ ਸ਼ਾਹਗੰਜ ਵਿੱਚ ਚੁਣਾਵੀ ਰੈਲੀ ਵਿੱਚ ਪ੍ਰਧਾਨ ਮੰਤਰੀ ਮੋਦੀ....
ਜਿਵੇਂ ਅੱਜ ਭਾਰਤ ਦੀ ਲੋਕਤੰਤਰ ਵਿਵਸਥਾ ਵਿੱਚ ਲੋਕ ਰਾਜ ਇੱਕ ਨਾਂ ਦਾ ਹੀ ਬਣਕੇ ਰਹਿ ਗਿਆ ਹੈ, ਉਸੇ ਤਰਾਂ ਹੁਣ ਇੱਥੋਂ ਦੀ ਨਿਆਂ ਪ੍ਰਣਾਲੀ ਵੀ ਸ਼ੱਕ ਦੇ ਘੇਰੇ ਵਿੱਚ ਆ ਚੁੱਕੀ ਹੈ । ਦੇਸ਼ ਦੇ ਇਨਸਾਫ ਦੀ ਤਰਾਜੂ ਦਾ ਸੰਤੁਲਨ ਹੁਣ ਭਾਰਤ ਦੇ ਰਾਜਨੀਤਕ ਆਕਿਆਂ ਵੱਲੋਂ ਆਪਣੇ ਨਿੱਜੀ ਹਿੱਤਾਂ ਅਨੁਸਾਰ ਤਿਆਰ ਕੀਤਾ ਜਾਣ ਲੱਗਾ ਹੈ । ਲੋਕਾਂ ਦਾ ਨਿਆਂਇਕ ਵਿਵਸਥਾ ਤੋਂ ਵਿਸ਼ਵਾਸ ਟੁੱਟ ਚੁੱਕਾ ਹੈ । ਭਾਰਤ ਦੇ ਸਾਬਕਾ ਚੀਫ ਜਸਟਿਸ ਸ਼੍ਰੀ ਰੰਜਨ ਗੋਗੋਈ ਨੇ ਤਾਂ ਭਾਰਤ ਦੀ ਨਿਆਂ ਪ੍ਰਣਾਲੀ ਨੂੰ “ਖਸਤਾ” ਤੱਕ ਕਰਾਰ....
ਮੋਦੀ ਸਰਕਾਰ ਦੇ ਨਵੇਂ ਖੇਤੀ ਬਿੱਲਾਂ ਦੇ ਵਿਰੋਧ ‘ਚ ਦਿੱਲੀ ਧਰਨੇ ਤੇ ਬੈਠੇ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨ ਵਾਲੇ ਖੱਟਰ ਨੂੰ ਸਮਰਥਨ ਦੇਣ ਵਾਲੇ ਵਿਧਾਇਕਾਂ ਦਾ ਝੂਠ ਉਸ ਵੇਲੇ ਨੰਗਾ ਅਤੇ ਜੱਗ ਜਾਹਿਰ ਹੋ ਗਿਆ ਜਦੋਂ ਹਰਿਆਣਾ ਵਿਧਾਨਸਭਾ ਵਿੱਚ ਵਿਰੋਧੀ ਧਿਰ ਕਾਂਗਰਸ ਵੱਲੋਂ ਸਪੀਕਰ ਅੱਗੇ ਭਰੋਸੇ ਬੀਜੇਪੀ ਸਰਕਾਰ ਨੂੰ ਭਰੋਸੇ ਦਾ ਵੋਟ ਹਾਸਲ ਕਰਨ ਲਈ ਪ੍ਰਸਤਾਵ ਰੱਖਿਆ । ਸਪੀਕਰ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ 10 ਮਾਰਚ ਨੂੰ ਵਿਧਾਨ ਸਭਾ ਵਿੱਚ ਭਰੋਸੇ ਦਾ ਵੋਟ ਹਾਸਲ ਕਰਨ ਦਾ ਸਮਾਂ....
ਲੱਗਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੂਰੇ ਭਾਰਤ ਵਿੱਚ ਆਪਣੀ ਸਲਤਨਤ ਕਾਇਮ ਕਰਨ ਦੇ ਤਾਨਾਸ਼ਾਹੀ ਸੁਪਨੇ ਨੂੰ ਖੁਦ ਪ੍ਰਧਾਨ ਮੰਤਰੀ ਮੋਦੀ ਦੇ ਬਣਾਏ ਤਿੰਨ ਖੇਤੀ ਆਰਡੀਨੈਂਸਾਂ ਨੇ ਹੀ ਚੂਰ-ਚੂਰ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹਨਾਂ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਅੱਜ ਭਾਰਤ ਦੇ ਕੋਨੇ ਕੋਨੇ ਤੋਂ ਦਿੱਲੀ ਦੀ ਦਹਿਲੀਜ਼ ‘ਤੇ ਤਕਰੀਬਨ ਤਿੰਨ ਮਹੀਨੇ ਤੋਂ ਕਿਸਾਨ ਸ਼ਾਂਤਮਈ ਧਰਨਿਆਂ ‘ਤੇ ਬੈਠਾ ਹੈ । ਪਰ ਮੋਦੀ ਆਪਣੇ ਹਿੰਡੀ ਰਵਈਏ ਕਾਰਨ ਅੱਜ ਆਪਣੇ ਹੀ ਦੇਸ਼ ਦੇ ਅੰਨਦਾਤਾ ਦੀ ਤਬਾਹੀ ਕਰਨ ਦਾ ਤਹਈਆ....