ਯੂਥ ਕਾਂਗਰਸ ਨੇ ਰਾਏਕੋਟ ਵਿਖੇ ਪ੍ਰਧਾਨ ਮੰਤਰੀ ਦੇ ਜਨਮ ਦਿਨ ਨੂੰ ਮਨਾਇਆ ਬੇਰੁਜ਼ਗਾਰੀ ਦਿਵਸ ਵਜੋਂ

ਰਾਏਕੋਟ  (ਰਘਵੀਰ ਸਿੰਘ ਜੱਗਾ) : ਪੰਜਾਬ ਯੂਥ ਕਾਂਗਰਸ ਵੱਲੋਂ ਅੱਜ ਪ੍ਰਧਾਨ ਬਰਿੰਦਰ ਸਿੰਘ ਢਿੱਲੋ ਤੇ ਜਿਲ੍ਹਾ ਪ੍ਰਧਾਨ ਲੱਕੀ ਸੰਧੂ ਦੇ ਦਿਸ਼ਾ ਨਿਰਦੇਸ਼ ਤੇ ਪ੍ਰਧਾਨ ਮੰਤਰੀ  ਨਰਿੰਦਰ ਮੋਦੀ ਦਾ ਜਨਮ ਦਿਨ ਰਾਸ਼ਟਰੀ ਬੇਰੋਜਗਾਰੀ ਦਿਵਸ ਤੌਰ ਤੇ  ਹਲਕਾ ਪ੍ਧਾਨ ਨਵਰਾਜ ਅਕਾਲਗੜ੍ਹ, ਪਰਦੀਪ ਗਰੇਵਾਲ ਜਿਲਾ ਸੋਸ਼ਲ ਮੀਡੀਆ ਇੰਚਾਰਜ ਦੀ ਅਗਵਾਈ ਹੇਠ ਮਨਾਇਆ ਗਿਆ।
            ਇਸ ਮੌਕੇ ਪ੍ਰਧਾਨ ਨਵਰਾਜ ਸਿੰਘ ਅਕਾਲਗੜ੍ਹ ਨੇ ਕਿਹਾ ਕਿ ਕੇਂਦਰ ਵਿੱਚ ਭਾਜਪਾ ਦੀ ਮੋਦੀ ਸਰਕਾਰ ਅੱਛੇ ਦਿਨਾਂ ਦਾ ਲਾਰਾ ਲਗਾ ਅਤੇ ਹਰ ਸਾਲ 2 ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕਰ ਸੱਤਾ ‘ਚ ਆਈ ਸੀ, ਪਰ ਮੋਦੀ ਸਰਕਾਰ ਨੇ ਨੌਜਵਾਨਾਂ ਨੂੰ ਨੌਕਰੀਆਂ ਤਾਂ ਕੀ ਦੇਣੀਆਂ ਸਨ, ਸਗੋਂ ਸਰਕਾਰ ਦੇ 8 ਸਾਲਾ ਤੋਂ ਵਧੇਰੇ ਸਮੇਂ ਦੇ ਕਾਰਜਕਾਲ ‘ਚ ਰੁਜਗਾਰ ਖੋਹਣ ਦਾ ਕੰੰਮ ਕੀਤਾ ਹੈ। ਮੋਦੀ ਸ਼ਾਸਨ ਦੌਰਾਨ ਬੇਰੁਜਗਾਰੀ ਦਰ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਦੇਸ਼ ਦਾ ਨੌਜਵਾਨ ਸੜਕਾਂ ‘ਤੇ ਧੱਕੇ ਖਾ ਰਿਹਾ ਹੈ। ਮੋਦੀ ਸਰਕਾਰ ਨਿਜੀਕਰਨ ਦਾ ਕੁਹਾੜਾ ਫੇਰ ਰੁਜਗਾਰ ਦੇ ਮੌਕੇ ਖਤਮ ਕਰਨ ‘ਤੇ ਤੁਲੀ ਹੋਈ ਹੈ। ਉਨਾਂ ਕਿਹਾ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਹੈ, ਜਿਸ ਨੂੰ ਉਨ੍ਹਾਂ ਵੱਲੋਂ ਬੇਰੋਜਗਾਰੀ ਦਿਵਸ ਵਜੋਂ ਮਨਾਇਆ ਗਿਆ ਹੈ। ਇਸ ਮੌਕੇ ਕੌਂਸਲਰ ਮੁਹੰਮਦ ਇਮਰਾਨ ਖਾਨ, ਕੌਂਸਲਰ ਸੁਖਵਿੰਦਰ ਸੁਖੂ, ਸੁਖਵੀਰ ਰਾਏ,ਪ੍ਰਭਜੋਤ ਸਿੰਘ, ਬੂਟਾ ਭੈਣੀ,ਬਲਜਿੰਦਰ ਸਿੰਘ, ਗੁਰਿੰਦਰ ਸਿੰਘ, ਸਤਵੀਰ ਸਿੰਘ, ਵਰਿੰਦਰ ਸਿੰਘ, ਸੰਦੀਪ ਸਿੰਘ, ਦਿਲਪ੍ਰੀਤ ਸਿੰਘ, ਕਮਲਦੀਪ ਸਿੰਘ, ਮਨਜੋਤ ਸਿੰਘ ,ਜਗਦੇਵ ਸਿੰਘ, ਹਰਮਨ ਸਿੰਘ, ਕਾਲਾ ਬੁਰਜ,ਜੁਗਰਾਜ ਸਿੰਘ, ਸੁਭਦੀਪ ਸਿੰਘ, ਗੈਰੀ ਭੈਣੀ ,ਪ੍ਰਦੀਪ ਅਕਾਲਗੜ੍ਹ ਆਦਿ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।