ਰਾਸ਼ਟਰੀ

2036 ਓਲੰਪਿਕ ਦੇ ਸਫਲਤਾਪੂਰਵਕ ਆਯੋਜਨ ਲਈ ਕੋਈ ਕਸਰ ਨਹੀਂ ਛੱਡੇਗਾ ਭਾਰਤ : ਪ੍ਰਧਾਨ ਮੰਤਰੀ ਮੋਦੀ 
ਮੁੰਬਈ, 14 ਅਕਤੂਬਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿਚਰਵਾਰ ਨੂੰ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ 141ਵੇਂ ਸੈਸ਼ਨ ਦਾ ਉਦਘਾਟਨ ਕੀਤਾ। ਇਹ ਸਮਾਗਮ ਮੁੰਬਈ ਦੇ ਜੀਓ ਵਰਲਡ ਸੈਂਟਰ ਵਿੱਚ ਆਯੋਜਿਤ ਕੀਤਾ ਗਿਆ ਸੀ, ਜਿੱਥੇ ਰਿਲਾਇੰਸ ਫਾਊਂਡੇਸ਼ਨ ਦੀ ਚੇਅਰਪਰਸਨ ਨੀਤਾ ਅੰਬਾਨੀ ਸਮੇਤ ਕਈ ਮਸ਼ਹੂਰ ਹਸਤੀਆਂ ਮੌਜੂਦ ਸਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦਾ 141ਵਾਂ ਸੈਸ਼ਨ ਭਾਰਤ ਵਿੱਚ ਹੋਣਾ ਬਹੁਤ ਖਾਸ ਹੈ। 40 ਸਾਲਾਂ ਬਾਅਦ ਭਾਰਤ ਵਿੱਚ ਆਈਓਸੀ ਸੈਸ਼ਨ ਹੋਣਾ ਸਾਡੇ....
ਸਿੱਖ ਗੁਰੂ ਸਾਹਿਬਾਨ ਵੱਲੋਂ ਦਿੱਤੇ ਯੋਗਦਾਨ ਦੀ ਦੇਣ ਦੇਸ਼ ਹਜ਼ਾਰਾਂ ਸਾਲਾਂ ਵਿਚ ਵੀ ਨਹੀਂ ਮੋੜ ਸਕਦੇ : ਅਮਿਤ ਸ਼ਾਹ
ਨਵੀਂ ਦਿੱਲੀ, 14 ਅਕਤੂਬਰ : ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਸਨਮਾਨ ਸਮਾਰੋਹ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਸਿੱਖ ਕੌਮ ਦੀ ਸ਼ਲਾਘਾ ਕਰਦਿਆ ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਵਾਸਤੇ ਸਿੱਖ ਗੁਰੂ ਸਾਹਿਬਾਨ ਵੱਲੋਂ ਦਿੱਤੇ ਯੋਗਦਾਨ ਦੀ ਦੇਣ ਦੇਸ਼ ਹਜ਼ਾਰਾਂ ਸਾਲਾਂ ਵਿਚ ਵੀ ਨਹੀਂ ਦੇ ਸਕਦਾ। ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਵੇਂ ਦੇਸ਼ ਦੀ ਆਜ਼ਾਦੀ ਦੀ ਲੜਾਈ ਹੋਵੇ ਜਾਂ ਮੁਗਲਾਂ ਖਿਲਾਫ ਲੜਾਈ....
ਤੇਲੰਗਾਨਾ ਵਿਚ 20 ਕਰੋੜ ਦੀ ਨਕਦੀ ਅਤੇ 31.9 ਕਿਲੋ ਸੋਨਾ ਜ਼ਬਤ 
ਤੇਲੰਗਾਨਾ, 13 ਅਕਤੂਬਰ : ਤੇਲੰਗਾਨਾ ਵਿਚ 9 ਅਕਤੂਬਰ ਨੂੰ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਸੂਬੇ ਵਿਚ ਵੱਖ-ਵੱਖ ਥਾਵਾਂ 'ਤੇ 20 ਕਰੋੜ ਰੁਪਏ ਤੋਂ ਵੱਧ ਦੀ ਬੇਹਿਸਾਬੀ ਨਕਦੀ ਅਤੇ 31.9 ਕਿਲੋ ਸੋਨਾ ਜ਼ਬਤ ਕੀਤਾ ਗਿਆ ਹੈ। ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਵਲੋਂ ਜਾਰੀ ਬਿਆਨ ਅਨੁਸਾਰ 31.979 ਕਿਲੋ ਸੋਨਾ, 350 ਕਿਲੋ ਚਾਂਦੀ ਅਤੇ 14.65 ਕਰੋੜ ਰੁਪਏ ਦੀ ਕੀਮਤ ਦੇ 42.203 ਕੈਰੇਟ ਦੇ ਹੀਰੇ ਸਮੇਤ ਕੁੱਲ 20.43 ਕਰੋੜ ਰੁਪਏ ਦੀ ਨਕਦੀ ਜ਼ਬਤ ਕੀਤੀ ਗਈ ਹੈ। ਇਸ ਤੋਂ ਇਲਾਵਾ 86.9 ਲੱਖ ਰੁਪਏ ਦੀ....
ਪੱਛਮ ਬਰਧਮਾਨ 'ਚ ਕੋਲਾ ਖਾਨ ਡਿੱਗਣ ਕਾਰਨ 3 ਮਜ਼ਦੂਰਾਂ ਦੀ ਮੌਤ, ਕਈ ਹੋਰਾਂ ਦੇ ਦੱਬੇ ਹੋਣ ਦਾ ਖਦਸ਼ਾ
ਬਰਧਮਾਨ, 13 ਅਕਤੂਬਰ : ਪੱਛਮੀ ਬੰਗਾਲ ਦੇ ਪੱਛਮ ਬਰਧਮਾਨ ਜ਼ਿਲ੍ਹੇ 'ਚ ਕੋਲੇ ਦੀ ਖਾਨ ਡਿੱਗਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਿਸ ਨੂੰ ਸ਼ੱਕ ਹੈ ਕਿ ਇਹ ਘਟਨਾ ਉਦੋਂ ਵਾਪਰੀ, ਜਦੋਂ ਰਾਣੀਗੰਜ ਥਾਣਾ ਖੇਤਰ ਅਧੀਨ ਆਉਂਦੇ ਈਗਰਾ ਗ੍ਰਾਮ ਪੰਚਾਇਤ ਦੇ ਨਾਰਾਇਣਕੁਡੀ ਖੇਤਰ ਵਿਚ ਈਸਟਰਨ ਕੋਲਫੀਲਡਜ਼ ਲਿਮਟਿਡ (ਈਸੀਐੱਲ) ਖਾਨ ਵਿੱਚੋਂ ਕੋਲਾ ਗ਼ੈਰ-ਕਾਨੂੰਨੀ ਢੰਗ ਨਾਲ ਕੱਢਿਆ ਜਾ ਰਿਹਾ ਸੀ। ਮ੍ਰਿਤਕਾਂ....
ਹਾਥੀ ਗੰਗਾਰਾਮ ਨੇ ਫਿਰ ਲਈ 4 ਲੋਕਾਂ ਦੀ ਮੌਤ, ਮਹਾਵਤ ਨੂੰ ਕੀਤਾ ਬੁਰੀ ਤਰ੍ਹਾਂ ਜਖ਼ਮੀ
ਗੋਰਖਪੁਰ, 13 ਅਕਤੂਬਰ : ਵੱਖ ਵੱਖ ਘਟਨਾਵਾਂ ਵਿੱਚ 4 ਲੋਕਾਂ ਦੀ ਜਾਨ ਲੈਣ ਵਾਲਾ ਹਾਥੀ ਗੰਗਾਰਾਮ ਫਿਰ ਤੋਂ ਨਸ਼ੇ ਵਿੱਚ ਧੁੱਤ ਹੋ ਜਾਣ ਦੇ ਕਾਰਨ ਵਿਨੋਦ ਬਣ ਵਿੱਚ ‘ਚ ਗੰਗਾਰਾਮ ਨੇ ਮਹਾਵਤ ਨੂੰ ਪੱਟਕ ਦਿੱਤਾ, ਜਿਸ ਕਾਰਨ ਮਹਾਵਤ ਬੁਰੀ ਤਰ੍ਹਾਂ ਜਖ਼ਮੀ ਹੋ ਗਿਆ, ਜਿਸ ਕਾਰਨ ਉਸਨੂੰ ਬੀਆਰਡੀ ਮੈਡੀਕਲ ਕਾਲਜ ਵਿੱਚ ਭਰਤੀ ਕਰਵਾਇਆ ਗਿਆ ਹੈ। ਡਾਕਟਰਾਂ ਅਨੁਸਾਰ ਮਹਾਵਤ ਦੀ ਕਮਰ ਦੀ ਹੱਡੀ ਟੁੱਟੀ ਹੈ। ਮਹਾਵਤ ਦੀ ਪਛਾਣ ਮੁਸਤਕੀਨ ਉਰਫ ਮੰਗੂ ਵਾਸੀ ਸਕੂਖੋਰ, ਬਰਹਾਲਗੰਜ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਡੀਐਫਓ....
ਪਾਣੀਪਤ 'ਚੋਂ ਲੰਘਦੀ ਯਮੁਨਾ ਨਦੀ 'ਚ ਨਹਾਉਂਦੇ ਚਾਰ ਨਾਬਾਲਗ ਬੱਚੇ ਡੁੱਬੇ, ਇਕ ਬੱਚੇ ਦੀ ਮੌਤ, 3 ਭਾਲ ਜਾਰੀ
ਪਾਣੀਪਤ, 12 ਅਕਤੂਬਰ : ਹਰਿਆਣਾ ਦੇ ਪਾਣੀਪਤ ਦੇ ਸਨੌਲੀ ਕਸਬੇ 'ਚੋਂ ਲੰਘਦੀ ਯਮੁਨਾ ਨਦੀ 'ਚ ਨਹਾਉਂਦੇ ਸਮੇਂ ਚਾਰ ਨਾਬਾਲਗ ਬੱਚੇ ਸ਼ੱਕੀ ਹਾਲਾਤ 'ਚ ਡੁੱਬ ਗਏ। ਉਹ ਪਾਣੀ ਦੇ ਤੇਜ਼ ਵਹਾਅ ਵਿਚ ਲਾਪਤਾ ਹੋ ਗਏ। ਉਥੇ ਖੜ੍ਹੇ ਹੋਰ ਲੋਕਾਂ ਨੇ ਤੁਰੰਤ ਸਥਾਨਕ ਪ੍ਰਸ਼ਾਸਨ ਅਤੇ ਕੰਟਰੋਲ ਰੂਮ ਦੇ ਨੰਬਰ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ। ਗੋਤਾਖੋਰਾਂ ਦੀ ਟੀਮ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ ਹੈ। ਟੀਮ ਸਾਂਝੇ ਤੌਰ 'ਤੇ ਲਾਪਤਾ ਬੱਚਿਆਂ ਦੀ ਭਾਲ ਕਰ ਰਹੀ ਹੈ। ਇਨ੍ਹਾਂ ਵਿਚੋਂ....
ਦੇਸ਼ 'ਚ ਬੇਰੁਜ਼ਗਾਰੀ ਦਰ ਸਭ ਤੋਂ ਹੇਠਲੇ ਪੱਧਰ 'ਤੇ, ਖ਼ੁਦ ਨੂੰ ਅਪਗ੍ਰੇਡ ਕਰੋ : ਪੀਐਮ ਮੋਦੀ
4 ਦਹਾਕਿਆਂ ਬਾਅਦ ਅਸੀਂ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਲੈ ਕੇ ਆਏ ਹਾਂ : ਪੀਐਮ ਮੋਦੀ ਪਿਥੌਰਾਗੜ੍ਹ, 12 ਅਕਤੂਬਰ : ਪੀਐਮ ਮੋਦੀ ਨੇ ਸ਼ੰਖ ਵਜਾ ਕੇ ਭਗਤੀ ਦੀਆਂ ਤਾਰਾਂ ਨੂੰ ਜੋੜਿਆ। ਇੱਥੇ ਵੱਡੇ ਯਾਤਰੀ ਨਿਵਾਸ ਅਤੇ ਹੋਟਲ ਬਣਾਏ ਜਾਣਗੇ। ਇਸ ਧਾਮ ਦੇ ਆਲੇ-ਦੁਆਲੇ ਭਾਰਤੀ ਟੈਲੀਕਾਮ ਕੰਪਨੀਆਂ ਦਾ ਨੈੱਟਵਰਕ ਉਪਲਬਧ ਹੋਵੇਗਾ, ਪਿੰਡ 'ਚ ਹੋਮ ਸਟੇਅ ਵਧਾਇਆ ਜਾਵੇਗਾ। ਇਸ ਖੇਤਰ ਨੂੰ ਧਾਰਮਿਕ ਯਾਤਰਾ ਲਈ ਪੂਰੀ ਤਰ੍ਹਾਂ ਤਿਆਰ ਕੀਤਾ ਜਾਵੇਗਾ। ਸਭ ਤੋਂ ਪਹਿਲਾਂ ਪੀਐਮ ਮੋਦੀ ਨੇ ਪਿਥੌਰਾਗੜ੍ਹ ਦੇ ਪਾਰਵਤੀ ਕੁੰਡ....
ਬਿਹਾਰ ‘ਚ ਟਰੇਨ ਹੋਈ ਹਾਦਸਾਗ੍ਰਸਤ, 4 ਮੌਤਾਂ, 100 ਜ਼ਖਮੀ
ਸੀਐੱਮ ਨਿਤੀਸ਼ ਕੁਮਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 4 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਕੀਤਾ ਐਲਾਨ ਪਟਨਾ, 12 ਅਕਤੂਬਰ : ਦਿੱਲੀ ਤੋਂ ਬਿਹਾਰ ਦੇ ਗੁਹਾਟੀ ਜਾ ਰਹੀ ਨੌਰਥ-ਈਸਟ ਐਕਸਪ੍ਰੈਸ (12506) ਬੁੱਧਵਾਰ ਰਾਤ ਨੂੰ ਹਾਦਸੇ ਦਾ ਸ਼ਿਕਾਰ ਹੋ ਗਈ। ਰੇਲਗੱਡੀ ਦੀਆਂ ਸਾਰੀਆਂ 21 ਬੋਗੀਆਂ ਪਟੜੀ ਤੋਂ ਉਤਰ ਗਈਆਂ, ਜਿਸ ਵਿੱਚ ਦੋ ਏਸੀ-3 ਟਾਇਰ ਬੋਗੀਆਂ ਵੀ ਸ਼ਾਮਲ ਹਨ ਜੋ ਪਲਟ ਗਈਆਂ। ਇਸ ਹਾਦਸੇ ਵਿੱਚ ਚਾਰ ਯਾਤਰੀਆਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿੱਚ ਦੋ ਪੁਰਸ਼, ਇੱਕ ਔਰਤ ਅਤੇ ਇੱਕ ਬੱਚੀ ਸ਼ਾਮਿਲ....
ਪਾਕਿਸਤਾਨ ਵਿੱਚ ਭਾਰਤ ਦੇ ਮੋਸਟ ਵਾਂਟੇਡ ਅੱਤਵਾਦੀ ਸ਼ਾਹਿਦ ਲਤੀਫ ਦੀ ਗੋਲੀਆਂ ਮਾਰ ਕੇ ਹੱਤਿਆ 
ਨਵੀਂ ਦਿੱਲੀ, 11 ਅਕਤੂਬਰ : ਪਾਕਿਸਤਾਨ ਵਿੱਚ ਭਾਰਤ ਦੇ ਮੋਸਟ ਵਾਂਟੇਡ ਅੱਤਵਾਦੀ ਸ਼ਾਹਿਦ ਲਤੀਫ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਲਤੀਫ ਪਠਾਨਕੋਟ ਹਮਲੇ ਦਾ ਮਾਸਟਰਮਾਈਂਡ ਸੀ। ਦੱਸਿਆ ਜਾ ਰਿਹਾ ਹੈ ਕਿ ਅਣਪਛਾਤੇ ਹਮਲਾਵਰਾਂ ਵੱਲੋਂ ਸਿਆਲਕੋਟ ਵਿੱਚ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਪਾਕਿਸਤਾਨ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ਾਹਿਦ ਲਤੀਫ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਗੁਜਰਾਂਵਾਲਾ ਦਾ ਰਹਿਣ ਵਾਲਾ ਸੀ। ਉਹ ਸਿਆਲਕੋਟ ਸੈਕਟਰ ਦਾ ਕਮਾਂਡਰ ਸੀ, ਜੋ ਭਾਰਤ ਵਿੱਚ....
ਕੈਬਨਿਟ ‘ਚ ਵੱਡਾ ਫੈਸਲਾ, ਮੋਦੀ ਸਰਕਾਰ ਲਾਂਚ ਕਰੇਗੀ ‘MY BHARAT’, ਕਰੋੜਾਂ ਨੌਜਵਾਨਾਂ ਨੂੰ ਹੋਵੇਗਾ ਫਾਇਦਾ
ਨਵੀਂ ਦਿੱਲੀ, 11 ਅਕਤੂਬਰ : ਮੋਦੀ ਕੈਬਨਿਟ ਨੇ ਨੌਜਵਾਨਾਂ ਲਈ 'ਮੇਰਾ ਯੁਵਾ ਭਾਰਤ ਸੰਸਥਾ' ਬਣਾਉਣ ਦਾ ਫੈਸਲਾ ਕੀਤਾ ਹੈ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਪ੍ਰੈੱਸ ਕਾਨਫਰੰਸ 'ਚ ਦੱਸਿਆ ਕਿ ਦੇਸ਼ 'ਚ 15 ਤੋਂ 19 ਸਾਲ ਦੇ ਕਰੀਬ 40 ਕਰੋੜ ਨੌਜਵਾਨ ਹਨ। ਇਨ੍ਹਾਂ ਨੌਜਵਾਨਾਂ ਲਈ ਮਾਈਭਾਰਤ ਨਾਂ ਦੀ ਸੰਸਥਾ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਭਾਰਤ ਦੇ ਨੌਜਵਾਨ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹਨ। ਪ੍ਰਧਾਨ ਮੰਤਰੀ ਪੰਚ ਪ੍ਰਾਣ ਵਿਚ ਫਰਜ਼ ਦੀ ਭਾਵਨਾ ਬਾਰੇ ਵੀ ਗੱਲ ਕਰਦੇ ਹਨ। ਅਨੁਰਾਗ ਠਾਕੁਰ ਨੇ ਕਿਹਾ....
ਭਿਵਾਨੀ ‘ਚ ਬਲੈਨੋ ਕਾਰ ਤੇ ਕੈਂਟਰ ਦੀ ਟੱਕਰ 'ਚ ਕਲੀਨਰ ਸਮੇਤ 6 ਦੀ ਮੌਤ 
ਭਿਵਾਨੀ, 11 ਅਕਤੂਬਰ : ਹਰਿਆਣਾ ਦੇ ਜਿਲ੍ਹਾ ਭਿਵਾਨੀ ‘ਚ ਮੰਗਲਵਾਰ ਦੀ ਦੇਰ ਰਾਤ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ 5 ਨੌਜਵਾਨਾਂ ਸਮੇਤ 6 ਦੀ ਮੌਤ ਹੋ ਜਾਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ 5 ਨੌਜਵਾਨ ਆਪਣੇ ਇੱਕ ਦੋਸਤ ਨੂੰ ਬਲੈਨੋ ਕਾਰ ‘ਚ ਸਵਾਰ ਹੋ ਕੇ ਘਰ ਛੱਡਣ ਲਈ ਜਾ ਰਹੇ ਸਨ ਕਿ ਉਨ੍ਹਾਂ ਦੀ ਕਾਰ ਇੱਕ ਕੈਂਟਰ ਨਾਲ ਟਕਰਾ ਗਈ, ਇਸ ਹਾਦਸੇ ‘ਚ ਕਾਰ ਸਵਾਰ 4 ਦੋਸਤਾਂ ਦੀ ਮੌਤ ਕੇ ਮੌਤ ਹੋ ਗਈ ਅਤੇ ਇੱਕ ਨੂੰ ਜਖਮੀ ਹਾਲਤ ‘ਚ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਇਸ ਹਾਦਸੇ ਵਿੱਚ ਕੈਂਟਰ ਦੇ....
ਅਸੀਂ ਬੀਜੇਪੀ ਵਾਂਗ ਜੁਮਲੇਬਾਜੀ ਨਹੀਂ ਕਰਦੇ, ਜੋ ਗਰੰਟੀ ਦਿੰਦੇ ਹਾਂ ਉਹ ਪੂਰੀ ਕਰਦੇ ਹਾਂ : ਭਗਵੰਤ ਮਾਨ
ਭਗਵੰਤ ਮਾਨ ਨੇ ਮਧਪ੍ਰਦੇਸ਼ ਵਿੱਚ ਚੋਣ ਰੈਲੀਆਂ ਨੂੰ ਕੀਤਾ ਸੰਬੋਧਨ, ਲੋਕਾਂ ਨੂੰ ਬਦਲਾਅ ਲਈ ਵੋਟ ਪਾਉਣ ਦੀ ਅਪੀਲ ਮੱਧ ਪ੍ਰਦੇਸ਼ ਨੂੰ ਬੇਕਾਰ ਡਬਲ ਇੰਜਣ ਦੀ ਨਹੀਂ, ਕੇਜਰੀਵਾਲ ਦੇ ਨਵੇਂ ਇੰਜਣ ਦੀ ਲੋੜ: ਭਗਵੰਤ ਮਾਨ ਆਪ ਨੇ ਪਰਿਵਾਰਵਾਦ ਦੀ ਰਾਜਨੀਤੀ ਕਰਨ ਵਾਲੀਆਂ ਰਵਾਇਤੀ ਪਾਰਟੀਆਂ ਦੇ ਉਲਟ ਆਮ ਅਤੇ ਨੌਜਵਾਨਾਂ ਨੂੰ ਮੌਕੇ ਦਿੱਤੇ ਹਨ, ਮਾਨ ਅਸੀਂ ਡੇਢ ਸਾਲ ਵਿੱਚ ਪੰਜਾਬ ਵਿੱਚ 37,000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ, ਲਗਭਗ 28,000 ਆਰਜ਼ੀ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ : ਮਾਨ ਪੰਜਾਬ ਵਿੱਚ....
ਲੱਦਾਖ 'ਚ ਬਰਫ਼ ਦੇ ਤੋਦੇ ਦੀ ਲਪੇਟ 'ਚ ਆਏ ਚਾਰ ਜਵਾਨ, ਇਕ ਜਵਾਨ ਸ਼ਹੀਦ, ਤਿੰਨ ਲਾਪਤਾ 
ਲੱਦਾਖ, 10 ਅਕਤੂਬਰ : ਲੱਦਾਖ ਦੇ ਮਾਊਂਟ ਕੁਨ ’ਚ ਫ਼ੌਜ ਦੀ ਟੁੱਕੜੀ ਦੇ ਬਰਫ਼ ਦੇ ਤੋਦੇ ਦੀ ਲਪੇਟ ’ਚ ਆਉਣ ਨਾਲ ਇਕ ਫ਼ੌਜੀ ਸ਼ਹੀਦ ਹੋ ਗਿਆ ਤੇ ਤਿੰਨ ਹੋਰ ਹਾਲੇ ਲਾਪਤਾ ਦੱਸੇ ਜਾ ਰਹੇ ਹਨ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਰੱਖਿਆ ਸੂਤਰਾਂ ਨੇ ਦੱਸਿਆ ਕਿ ਹਾਈ ਐਲਟੀਚਿਊਡ ਵਾਰਫੇਅਰ ਸਕੂਲ (ਹਾਕਸ) ਤੇ ਫ਼ੌਜ ਦੀ ਆਰਮੀ ਐਡਵੈਂਚਰ ਵਿੰਗ ਦੇ ਲਗਪਗ 40 ਜਵਾਨਾਂ ਦੀ ਇਕ ਟੁੱਕੜੀ ਮਾਊਂਟ ਕੁਨ ਦੇ ਨਜ਼ਦੀਕ ਨਿਯਮਤ ਸਿਖਲਾਈ ਤੇ ਅਭਿਆਸ ਪ੍ਰੋਗਰਾਮ ’ਚ ਹਿੱਸਾ ਲੈ ਰਹੀ ਸੀ। ਇਸੇ ਦੌਰਾਨ ਇਹ ਹਾਦਸਾ....
“ਸੱਚਾਈ ਇਹ ਹੈ ਕਿ ਸੱਤਾ ਢਾਂਚੇ ਵਿਚ ਓਬੀਸੀ, ਦਲਿਤ ਅਤੇ ਆਦਿਵਾਸੀਆਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ : ਰਾਹੁਲ ਗਾਂਧੀ
ਕੰਮ ਅਤੇ ਕਾਂਗਰਸ ਪਾਰਟੀ 'ਚ ਰੁੱਝਿਆ ਹੋਇਆ ਸੀ ਕਿ ਵਿਆਹ ਬਾਰੇ ਸੋਚ ਹੀ ਨਹੀਂ ਸਕਿਆ : ਰਾਹੁਲ ਗਾਂਧੀ ਜੈਪੁਰ, 10 ਅਕਤੂਬਰ : ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਜੈਪੁਰ ਦੇ ਮਹਾਰਾਣੀ ਕਾਲਜ ਪੁੱਜੇ ਅਤੇ ਉੱਥੇ ਉਨ੍ਹਾਂ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਇਸ ਸਬੰਧੀ ਰਾਹੁਲ ਗਾਂਧੀ ਵੱਲੋਂ ਇੱਕ ਵੀਡੀਓ ਵੀ ਯੂਟਿਊਬ ਤੇ ਸ਼ੇਅਰ ਕੀਤਾ ਗਿਆ ਹੈ, ਜਿਸ ਵਿੱਚ ਜਿੱਥੇ ਰਾਹੁਲ ਗਾਂਧੀ ਇੱਕ ਵਿਦਿਆਰਥਣ ਨਾਲ ਸਕੂਟਰ ਦੀ ਸਵਾਰੀ ਕਰਦੇ....
ਭਾਰਤੀ ਜਨਤਾ ਪਾਰਟੀ ਘੱਟ ਗਿਣਤੀਆਂ ਨੂੰ ਲੁਭਾਉਣ ਲਈ ਕਰੇਗੀ ਇੱਕ ਨਵੀਂ ਮੁਹਿੰਮ ਸ਼ੁਰੂ 
ਨਵੀਂ ਦਿੱਲੀ, 10 ਅਕਤੂਬਰ : ਅਗਲੇ ਸਾਲ ਲੋਕ ਸਭਾ ਚੋਣਾਂ ਹੋਣੀਆਂ ਹਨ, ਇਸ ਸਬੰਧੀ ਭਾਰਤੀ ਜਨਤਾ ਪਾਰਟੀ ਨੇ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਇਸ ਲੜੀ ਵਿੱਚ ਉਹ ਘੱਟ ਗਿਣਤੀਆਂ ਨੂੰ ਲੁਭਾਉਣ ਲਈ ਇੱਕ ਨਵੀਂ ਮੁਹਿੰਮ ਸ਼ੁਰੂ ਕਰਨਗੇ। ਆਓ, ਇਸ ਮੁਹਿੰਮ ਬਾਰੇ ਵਿਸਥਾਰ ਨਾਲ ਜਾਣੀਏ... ਘੱਟ ਗਿਣਤੀ ਸੰਵਾਦ ਪ੍ਰੋਗਰਾਮ ਸ਼ੁਰੂ ਕਰੇਗੀ ਭਾਜਪਾ ਨਿਊਜ਼ ਏਜੰਸੀ ਏਐਨਆਈ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਭਾਜਪਾ ਘੱਟ ਗਿਣਤੀਆਂ ਨੂੰ ਲੁਭਾਉਣ ਅਤੇ ਉਨ੍ਹਾਂ ਨੂੰ ਆਪਣੇ ਪੱਖ ਵਿੱਚ ਲਿਆਉਣ ਲਈ ਘੱਟ ਗਿਣਤੀ....