ਨਵੀਂ ਦਿੱਲੀ, 22 ਜੁਲਾਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਜੀ-20 ਊਰਜਾ ਮੰਤਰੀਆਂ ਦੀ ਮੀਟਿੰਗ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਭਾਰਤ ਵਿੱਚ ਅਸੀਂ ਪਿਛਲੇ 9 ਸਾਲਾਂ ਵਿੱਚ 190 ਮਿਲੀਅਨ ਤੋਂ ਵੱਧ ਪਰਿਵਾਰਾਂ ਨੂੰ ਐੱਲਪੀਜੀ ਨਾਲ ਜੋੜਿਆ ਹੈ। ਇਸ ਤੋਂ ਇਲਾਵਾ ਹਰ ਪਿੰਡ ਨੂੰ ਬਿਜਲੀ ਨਾਲ ਜੋੜਨ ਦਾ ਇਤਿਹਾਸਕ ਮੀਲ ਪੱਥਰ ਵੀ ਹਾਸਲ ਕੀਤਾ ਹੈ। ਪੀਐੱਮ ਮੋਦੀ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਪਾਈਪ ਰਾਹੀਂ ਰਸੋਈ ਗੈਸ ਮੁਹੱਈਆ ਕਰਵਾਉਣ ਲਈ ਵੀ....
ਰਾਸ਼ਟਰੀ

ਸ਼ਿਮਲਾ, 22 ਜੁਲਾਈ : ਉੱਤਰੀ ਭਾਰਤ ਦੇ ਤਿੰਨ ਵੱਖ ਵੱਖ ਪਹਾੜੀ ਸੂਬਿਆਂ ‘ਚ ਮਾਨਸੂਨ ਦੀ ਆਮਦ ਤੋਂ ਬਾਅਦ ਭਾਰੀ ਮੀਂਹ ਅਤੇ ਬੱਦਲ ਫਟਣ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਹਿਮਾਚਲ ਦੇ ਸ਼ਿਮਲਾ ਵਿੱਚ ਸ਼ਨੀਵਾਰ ਨੂੰ ਬੱਦਲ ਫਟਣ ਕਾਰਨ 3 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 2 ਵਿਅਕਤੀ ਪਾਣੀ ਦੇ ਵਹਾਅ ਵਿੱਚ ਵਹਿ ਗਏ। ਇਸ ਤੋਂ ਇਲਾਵਾ ਉੱਤਰਾਖੰਡ ਵਿੱਚ 4 ਥਾਵਾਂ ਤੇ ਬੱਦਲ ਫਟਣ ਕਾਰਨ ਕਾਫੀ ਜਿਆਦਾ ਨੁਸਕਾਨ ਝੱਲਣਾ ਪੈ ਰਿਹਾ ਹੈ। ਜੰਮੂ-ਕਸ਼ਮੀਰ ਵਿੱਚ ਵੀ ਬੱਦਲ ਫਟਣ ਪਏ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਕਾਰਨ....

ਨਵੀਂ ਦਿੱਲੀ, 21 ਜੁਲਾਈ : ਕਾਂਗਰਸ ਦੀ ਅਗਵਾਈ ਵਾਲੇ ਵਿਰੋਧੀ ਧਿਰਾਂ ਦੇ ਲਗਾਤਾਰ ਵਿਰੋਧ ਦੇ ਦੌਰਾਨ ਲੋਕ ਸਭਾ ਨੂੰ 24 ਜੁਲਾਈ ਤੱਕ ਮੁਲਤਵੀ ਕਰ ਦਿੱਤਾ ਗਿਆ ਅਤੇ ਮਨੀਪੁਰ ਵਿੱਚ ਮੌਜੂਦਾ ਸਥਿਤੀ 'ਤੇ ਸਦਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਜਵਾਬ ਮੰਗਿਆ ਗਿਆ। ਦੁਪਹਿਰ 12 ਵਜੇ ਸਦਨ ਦੀ ਬੈਠਕ ਸ਼ੁਰੂ ਹੁੰਦੇ ਹੀ ਵਿਰੋਧੀ ਧਿਰ ਦੇ ਮੈਂਬਰ ਮਣੀਪੁਰ ਹਿੰਸਾ 'ਤੇ ਚਰਚਾ ਦੀ ਮੰਗ ਕਰਦੇ ਹੋਏ ਤਖਤੀਆਂ ਦਿਖਾਉਂਦੇ ਹੋਏ ਅਤੇ ਨਾਅਰੇਬਾਜ਼ੀ ਕਰਦੇ ਹੋਏ ਸਦਨ ਦੇ ਖੂਹ 'ਚ ਦਾਖਲ ਹੋ ਗਏ। ਕਾਂਗਰਸ, ਡੀਐਮਕੇ....

ਨਵੀਂ ਦਿੱਲੀ, 21 ਜੁਲਾਈ : ਮੋਦੀ ਸਰਨੇਮ ਮਾਮਲੇ 'ਚ ਦੋਸ਼ੀ ਕਰਾਰ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਪਟੀਸ਼ਨ 'ਤੇ ਅੱਜ ਸੁਪਰੀਮ ਕੋਰਟ 'ਚ ਸੁਣਵਾਈ ਹੋਈ। ਗੁਜਰਾਤ ਹਾਈ ਕੋਰਟ ਦੇ ਹੁਕਮਾਂ ਨੂੰ ਚੁਣੌਤੀ ਦੇਣ ਵਾਲੀ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਪਟੀਸ਼ਨ 'ਤੇ ਅਦਾਲਤ ਨੇ ਗੁਜਰਾਤ ਸਰਕਾਰ ਅਤੇ ਪਟੀਸ਼ਨਕਰਤਾ ਪੂਰਨੇਸ਼ ਮੋਦੀ ਨੂੰ ਨੋਟਿਸ ਜਾਰੀ ਕੀਤਾ ਹੈ। ਮਾਮਲੇ ਦੀ ਅਗਲੀ ਸੁਣਵਾਈ ਹੁਣ 4 ਅਗਸਤ ਨੂੰ ਹੋਵੇਗੀ। ਜ਼ਿਕਰਯੋਗ ਹੈ ਕਿ ਗੁਜਰਾਤ ਹਾਈ ਕੋਰਟ ਨੇ ਅਪਰਾਧਿਕ ਮਾਣਹਾਨੀ ਮਾਮਲੇ 'ਚ ਰਾਹੁਲ ਦੀ ਸਜ਼ਾ....

ਮਣੀਪੁਰ, 20 ਜੁਲਾਈ : ਮਣੀਪੁਰ ਵਿਚ ਦੋ ਔਰਤਾਂ ਤੋਂ ਨਗਨ ਹਾਲਤ ਵਿਚ ਪਰੇਡ ਕਰਵਾਉਣ ਦੇ ਮਾਮਲੇ ਵਿਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮਣੀਪੁਰ ਦੇ ਮੁੱਖ ਮੰਤਰੀ ਐਨ ਬੀਰੇਨ ਸਿੰਘ ਨੇ ਕਿਹਾ ਕਿ ਇਹ ਮਨੁੱਖਤਾ ਵਿਰੁੱਧ ਅਪਰਾਧ ਹੈ। ਅਸੀਂ ਵੀਡੀਓ ਦੇਖ ਕੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ। ਇੱਕ ਮੁਲਜ਼ਮ ਨੂੰ ਸਵੇਰੇ ਗ੍ਰਿਫ਼ਤਾਰ ਕੀਤਾ ਗਿਆ ਸੀ, ਹੁਣ ਇੱਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜਿਵੇਂ ਹੀ ਇਹ ਵੀਡੀਓ ਸਾਡੇ ਧਿਆਨ ਵਿਚ ਆਇਆ, ਅਸੀਂ....

ਰਾਮਪੁਰ, 20 ਜੁਲਾਈ : ਉੱਤਰ ਪ੍ਰਦੇਸ਼ ਦੇ ਜ਼ਿਲ੍ਹੇ ਰਾਮਪੁਰ ਪਾਣੀ ਨਾਲ ਭਰੇ ਇਕ ਟੋਏ 'ਚ ਨਹਾ ਰਹੇ ਪੰਜ ਬੱਚਿਆਂ ਦੀ ਡੁੱਬਣ ਕਾਰਨ ਮੌਤ ਹੋ ਗਈ। ਪੁਲਿਸ ਨੇ ਸਖ਼ਤ ਮਿਹਨਤ ਤੋਂ ਬਾਅਦ ਸਾਰੇ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ। ਹਾਦਸੇ ਤੋਂ ਬਾਅਦ ਪੂਰੇ ਪਿੰਡ 'ਚ ਸੋਗ ਦਾ ਮਾਹੌਲ ਹੈ। ਹਾਦਸੇ ਤੋਂ ਬਾਅਦ ਪੂਰੇ ਪਿੰਡ 'ਚ ਸੋਗ ਦਾ ਮਾਹੌਲ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ ਰਾਮਪੁਰ ਦੇ ਢਾਕੀਆ ਥਾਣੇ ਦੀ ਪੰਚਾਇਤ ਪਿੰਡ ਗਦਾਮਰ ਪੱਤੀ ਨੇੜੇ ਪਿੰਡ ਗਹਿਣੀ 'ਚ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਸ਼ਰੀਫ....

ਅਹਿਮਦਾਬਾਦ, 20 ਜੁਲਾਈ : ਅਹਿਮਦਾਬਾਦ 'ਚ ਇਕ ਫਲਾਈਓਵਰ 'ਤੇ ਹਾਦਸਾ ਵਾਪਰਿਆਂ ਸੀ, ਜਿਸ ਨੂੰ ਦੇਖਣ ਲਈ ਇੱਕਠੀ ਹੋਈ ਭੀੜ ਨੂੰ ਇਕ ਤੇਜ਼ ਰਫਤਾਰ ਲਗਜ਼ਰੀ ਕਾਰ ਨੇ ਭੀੜ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ 9 ਲੋਕਾਂ ਦੀ ਮੌਤ ਹੋ ਗਈ ਅਤੇ 13 ਜ਼ਖਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਸਰਖੇਜ-ਗਾਂਧੀਨਗਰ ਹਾਈਵੇਅ 'ਤੇ ਇਸਕਾਨ ਪੁਲ 'ਤੇ ਅੱਧੀ ਰਾਤ ਦੇ ਕਰੀਬ ਉਸ ਸਮੇਂ ਵਾਪਰਿਆ ਜਦੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਜਾ ਰਹੀ ਕਾਰ ਦੋ....

ਰਾਏਗੜ੍ਹ, 20 ਜੁਲਾਈ : ਮਹਾਰਾਸ਼ਟਰ ਦੇ ਜ਼ਿਲ੍ਹੇ ਰਾਏਗੜ੍ਹ ’ਚ ਪਹਾੜ ਖਿਸਕਣ ਨਾਲ ਇਕ ਪਿੰਡ ਦੇ ਤਕਰੀਬਨ 17 ਘਰ ਮਲਬੇ ਹੇਠਾਂ ਦਬਣ ਕਾਰਨ ਹੁਣ ਤੱਕ 12 ਮੌਤਾਂ ਹੋ ਗਈਆਂ ਹਨ। ਮਲਬੇ ਹੇਠਾਂ ਹਾਲੇ ਹੋਰ ਲੋਕਾਂ ਦੇ ਦਬੇ ਹੋਣ ਦਾ ਖ਼ਦਸ਼ਾ ਹੈ। ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਰਾਏਗੜ੍ਹ ਦੀ ਖਾਲਾਪੁਰ ਤਹਿਸੀਲ ਨੇੜੇ ਪਹਾੜ ’ਤੇ ਸਥਿਤ ਇਰਸ਼ਾਲਵਾੜੀ ਪਿੰਡ ’ਚ ਤਕਰੀਬਨ 48 ਪਰਿਵਾਰ ਰਹਿੰਦੇ ਹਨ। ਬੁੱਧਵਾਰ ਰਾਤ 11 ਵਜੇ ਦੇ ਆਸਪਾਸ ਪਿੰਡ ਦੇ ਉੱਪਰ ਸਥਿਤ ਪਹਾੜ ਦਾ ਇਕ ਹਿੱਸਾ ਅਚਾਨਕ ਹੇਠਾਂ ਡਿੱਗਣ ਲੱਗਿਆ। ਇਸ ਦੀ....

ਸਿਆਚਿਨ, 19 ਜੁਲਾਈ : ਸਿਆਚਿਨ ਗਲੇਸ਼ੀਅਰ ਵਿਚ ਅੱਜ ਸਵੇਰੇ ਲਗਭਗ 3 ਵਜੇ ਭਾਰਤੀ ਫੌਜ ਦੇ ਕਈ ਟੈਂਟਾਂ ਵਿਚ ਅੱਗ ਲੱਗ ਗਈ। ਹਾਦਸੇ ਵਿਚ ਰੈਜੀਮੈਂਟਲ ਮੈਡੀਕਲ ਅਫਸਰ ਕੈਪਟਨ ਅੰਸ਼ੁਮਾਨ ਸਿੰਘ ਸ਼ਹੀਦ ਹੋ ਗਏ ਜਦੋਂ ਕਿ ਤਿੰਨ ਜਵਾਨ ਜ਼ਖਮੀ ਹੋ ਗਏ। ਉਨ੍ਹਾਂ ਨੂੰ ਏਅਰਲਿਫਟ ਕਰਕੇ ਇਲਾਜ ਲਈ ਚੰਡੀਗੜ੍ਹ ਲਿਜਾਇਆ ਗਿਆ। ਡਿਫੈਂਸ ਪੀਆਰਓ ਨੇ ਦੱਸਿਆ ਕਿ ਤਿੰਨੋਂ ਜਵਾਨ ਸੈਕੰਡ ਡਿਗਰੀ ਤੱਕ ਬਰਨ ਹੋਏ ਹਨ। ਉਨ੍ਹਾਂ ਦੀ ਹਾਲਤ ਸਥਿਰ ਹੈ। ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਹਾਦਸਾ ਸਾਲਟੋਰੋ ਰੀਜਨ ਵਿਚ ਹੋਇਆ। ਗੋਲਾ....

ਕਠੂਆ, 19 ਜੁਲਾਈ : ਜੰਮੂ-ਕਸ਼ਮੀਰ ਦੇ ਕਠੂਆ ਜ਼ਿਲੇ 'ਚ ਜ਼ਮੀਨ ਖਿਸਕਣ ਕਾਰਨ ਘਰ ਦੇ ਢਹਿ ਗਿਆ, ਜਿਸ ਕਾਰਨ 8 ਲੋਕਾਂ ਦੀ ਮੌਤ ਹੋ ਗਈ, ਮਰਨ ਵੱਲਿਆਂ ਵਿੱਚ 5 ਮੈਂਬਰ ਇੱਕੋ ਪਰਿਵਾਰ ਦੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ ਬਾਨੀ ਖੇਤਰ ਵਿੱਚ ਅਬਦੁਲ ਕਯੂਮ ਅਤੇ ਮੁਸ਼ਤਾਕ ਅਹਿਮਦ ਦੇ ਦੋ ਘਰ ਢਹਿ ਗਏ। ਕਯੂਮ ਦੇ ਪਰਿਵਾਰ ਦੇ 5 ਮੈਂਬਰ, ਜਿਨ੍ਹਾਂ ਵਿੱਚ ਬੱਚੇ ਅਤੇ ਔਰਤਾਂ ਵੀ ਸ਼ਾਮਲ ਸਨ, ਮਲਬੇ ਹੇਠ ਦੱਬ ਗਏ। ਅਧਿਕਾਰੀਆਂ ਦਾ ਕਹਿਣਾ ਹੈ ਕਿ ਬਚਾਅ ਮੁਹਿੰਮ ਚਲਾਈ ਗਈ ਅਤੇ ਤਿੰਨ ਲਾਸ਼ਾਂ....

ਬੈਂਗਲੁਰੂ, 19 ਜੁਲਾਈ : ਕੇਂਦਰੀ ਅਪਰਾਧ ਸ਼ਾਖਾ ਨੇ ਕਰਨਾਟਕ ਵਿਚ 5 ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫਤਾਰ ਅੱਤਵਾਦੀਆਂ ਦੀ ਪਛਾਣ ਸਈਦ ਸੁਹੇਲ, ਉਮਰ, ਜਾਨਿਦ, ਮੁਦਾਸਿਰ ਤੇ ਜ਼ਾਹਿਦ ਵਜੋਂ ਹੋਈ ਹੈ। ਇਸ ਦੇ ਨਾਲ ਹੀ ਸੀਸੀਬੀ ਨੇ ਵੱਡੀ ਮਾਤਰਾ ਵਿਚ ਵਿਸਫੋਟਕ ਸਮੱਗਰੀ ਵੀ ਜ਼ਬਤ ਕੀਤੀ ਹੈ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਨ੍ਹਾਂ ਸਾਰੇ ਅੱਤਵਾਦੀਆਂ ਨੇ ਬੈਂਗਲੁਰੂ 'ਚ ਧਮਾਕਾ ਕਰਨ ਦੀ ਯੋਜਨਾ ਬਣਾਈ ਸੀ। ਸੀਸੀਬੀ ਨੇ ਕਿਹਾ ਕਿ ਇਹ ਸਾਰੇ ਸਾਲ 2017 ਦੇ ਇਕ ਕਤਲ ਕੇਸ ਵਿਚ ਦੋਸ਼ੀ ਹਨ....

ਜੋਧਪੁਰ, 19 ਜੁਲਾਈ : ਰਾਜਸਥਾਨ ਦੇ ਜੋਧਪੁਰ ਜ਼ਿਲ੍ਹੇ ਦੇ ਓਸੀਅਨ ਵਿੱਚ ਮੰਗਲਵਾਰ ਰਾਤ ਨੂੰ ਇੱਕ ਹੀ ਪਰਿਵਾਰ ਦੇ 4 ਲੋਕਾਂ ਦੀ ਮੌਤ ਹੋ ਗਈ। ਚਾਰੋਂ ਲਾਸ਼ਾਂ ਇੱਕ ਝੌਂਪੜੀ ਵਿੱਚੋਂ ਸੜੀ ਹਾਲਤ ਵਿੱਚ ਮਿਲੀਆਂ ਹਨ। ਦੱਸ ਦਈਏ ਕਿ ਓਸੀਅਨ ਥਾਣਾ ਖੇਤਰ ਦੇ ਰਾਮਨਗਰ ਗ੍ਰਾਮ ਪੰਚਾਇਤ ਗੰਗਾਨੀਓ ਕੀ ਢਾਣੀ 'ਚ ਇਕ ਲੜਕੀ ਦੇ ਨਾਲ-ਨਾਲ ਇਕ ਵਿਅਕਤੀ ਅਤੇ ਦੋ ਔਰਤਾਂ ਨੇ ਸੁੱਤੇ ਪਏ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਸੀ। ਕਤਲ ਕਰਨ ਤੋਂ ਬਾਅਦ ਉਸ ਨੂੰ ਝੌਂਪੜੀ ਵਿੱਚ ਸਾੜ ਦਿੱਤਾ ਗਿਆ। ਇਸ ਕਤਲੇਆਮ ਨੇ ਸਭ ਨੂੰ ਝੰਜੋੜ....

ਚਮੋਲੀ, 19 ਜੁਲਾਈ : ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਮੰਗਲਵਾਰ ਰਾਤ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਨਮਾਮੀ ਗੰਗੇ ਦੇ ਸੀਵਰ ਟ੍ਰੀਟਮੈਂਟ ਪਲਾਂਟ ਦੇ ਨੇੜੇ ਕਰੰਟ ਫੈਲ ਗਿਆ ਹੈ। ਕਰੰਟ ਲੱਗਣ ਨਾਲ 15 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਪੁਲਿਸ ਵਾਲੇ ਸਮੇਤ ਕਈ ਲੋਕ ਇਸ ਦੀ ਲਪੇਟ 'ਚ ਆ ਚੁੱਕੇ ਹਨ। ਚਮੋਲੀ ਦੇ ਐਸਪੀ ਪਰਮਿੰਦਰ ਡੋਭਾਲ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਦੱਸ ਦੇਈਏ ਕਿ ਬਿਜਲੀ ਦਾ ਕਰੰਟ ਲੱਗਣ ਵਾਲੇ ਲੋਕਾਂ ਨੂੰ ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ....

ਨਵੀਂ ਦਿੱਲੀ, 19 ਜੁਲਾਈ : 'ਵਾਰਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੂੰ ਵਿਦੇਸ਼ ਜਾਣ ਤੋਂ ਮੁੜ ਰੋਕ ਦਿੱਤਾ ਗਿਆ ਹੈ। ਦਰਅਸਲ ਇਹ ਤੀਜੀ ਵਾਰ ਹੈ ਜਦੋਂ ਕਿਰਨਦੀਪ ਨੂੰ ਵਿਦੇਸ਼ ਜਾਣ ਤੋਂ ਰੋਕਿਆ ਗਿਆ ਹੈ। ਜਾਣਕਾਰੀ ਮੁਤਾਬਕ, ਕਿਰਨਦੀਪ ਕੌਰ ਨੂੰ ਹੁਣ ਦਿੱਲੀ ਏਅਰਪੋਰਟ 'ਤੇ ਰੋਕਿਆ ਗਿਆ ਹੈ। ਇਸ ਤੋਂ ਪਹਿਲਾਂ ਉਸ ਨੂੰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ 'ਤੇ ਰੋਕਿਆ ਗਿਆ ਸੀ। ਇਹ ਵੀ ਪਤਾ ਲੱਗਾ ਹੈ ਕਿ ਅੰਮ੍ਰਿਤਪਾਲ ਦੀ ਪਤਨੀ ਇੰਗਲੈਂਡ....

ਸ਼ਿਮਲਾ, 18 ਜੁਲਾਈ : ਹਿਮਾਚਲ ਪ੍ਰਦੇਸ਼ ‘ਚ ਸੜਕ ਹਾਦਸੇ ‘ਚ 3 ਲੋਕਾਂ ਦੀ ਮੌਤ ਹੋ ਗਈ ਹੈ। ਦਰਅਸਲ ਲੈਂਡ ਸਲਾਈਡ ਨਾਲ ਨੁਕਸਾਨੀ ਨਨਖੜੀ-ਪੰਡਾਧਰ ਰੋਡ ‘ਤੇ ਸ਼ਰਨ ਢਾਂਗ ‘ਤੇ ਸੋਮਵਾਰ ਰਾਤ ਨੂੰ ਇਕ ਕਾਰ ਬੇਕਾਬੂ ਹੋ ਕੇ ਖੱਡ ‘ਚ ਜਾ ਡਿੱਗੀ। ਇਸ ਹਾਦਸੇ ਵਿੱਚ ਗੱਡੀ ‘ਚ ਸਵਾਰ ਤਿੰਨ ਲੋਕਾਂ ਦੀ ਜਾਨ ਚਲੀ ਗਈ। ਹਾਦਸੇ ਤੋਂ ਬਾਅਦ ਪੁਲਿਸ ਅਤੇ ਸਥਾਨਕ ਲੋਕਾਂ ਨੇ ਸਖ਼ਤ ਮੁਸ਼ੱਕਤ ਤੋਂ ਬਾਅਦ ਲਾਸ਼ਾਂ ਨੂੰ ਖੱਡ ਵਿੱਚੋਂ ਬਾਹਰ ਕੱਢਿਆ। ਦੱਸਿਆ ਜਾ ਰਿਹਾ ਹੈ ਕਿ ਪੰਡਧਾਰ ‘ਚ ਸ਼ਿਵ ਮੰਦਰ ਨੇੜੇ ਲੈਂਡ ਸਲਾਈਡ ਕਾਰਨ....