- ਨਿਪਾਹ ਵਾਇਰਸ ਨੂੰ ਲੈ ਕੇ ਅਲਰਟ ਜਾਰੀ
- ਦੋ ਮੌਤਾਂ ਨਿਪਾਹ ਵਾਇਰਸ ਕਾਰਨ ਹੋਈਆਂ ਹਨ : ਮੰਤਰੀ ਮਾਂਡਵੀਆ
ਤਿਰੂਵਨੰਤਪੁਰਮ, 12 ਸਤੰਬਰ : ਕੇਰਲ ’ਚ ਨਿਪਾਹ ਵਾਇਰਸ ਦੀ ਲਾਗ ਨਾਲ ਦੋ ਲੋਕਾਂ ਦੀ ਮੌਤ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਹੈ। ਇੱਥੇ ਸਿਹਤ ਵਿਭਾਗ ਨੇ ਕੋਝਿਕੋਡ ਜ਼ਿਲ੍ਹੇ ’ਚ ਅਲਰਟ ਜਾਰੀ ਕੀਤਾ ਗਿਆ ਹੈ। ਕੇਰਲ ਦੇ ਸਿਹਤ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਰਾਜ ਸਰਕਾਰ ਨਿਪਾਹ ਵਾਇਰਸ ਨੂੰ ਲੈ ਕੇ ਬੇਹੱਦ ਅਲਰਟ ਹੈ ਤੇ ਸੂਬੇ ’ਚ ਦੋ ਲੋਕਾਂ ਦੀ ਮੌਤ ਤੋਂ ਬਾਅਦ ਵਧਦੇ ਲਾਗ ਨੂੰ ਦੇਖਦੇ ਹੋਏ ਸਥਿਤੀ ਦੀ ਲਗਾਤਾਰ ਸਮਿਖਿਆ ਕੀਤੀ ਜਾ ਰਹੀ ਹੈ। ਸਿਹਤ ਮੰਤਰੀ ਵੀਨਾ ਜਾਰਜ ਨੇ ਇਸ ਸਬੰਧੀ ਸੂਬੇ ਦੇ ਉੱਚ ਅਧਿਕਾਰੀਆਂ ਨਾਲ ਇਕ ਬੈਠਕ ਵੀ ਕੀਤੀ ਹੈ। ਕੇਰਲ ਦੇ ਸਿਹਤ ਵਿਭਾਗ ਵਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇਕ ਨਿੱਜੀ ਹਸਪਤਾਲ ’ਚ ਬੁਖ਼ਾਰ ਤੋਂ ਬਾਅਦ 2 ਲੋਕਾਂ ਦੀ ਮੌਤ ਹੋ ਗਈ। ਸਿਹਤ ਅਧਿਕਾਰੀਆਂ ਨੇ ਨਿਰਾਸ਼ਾ ਜਤਾਈ ਹੈ ਕਿ ਨਿਪਾਹ ਵਾਇਰਸ ਦੀ ਲਾਗ ਦੇ ਕਾਰਨ ਇਨ੍ਹਾਂ ਦੋ ਮਰੀਜ਼ਾਂ ਦੀ ਮੌਤ ਹੋਈ ਹੈ। ਸਿਹਤ ਵਿਭਾਗ ਨੇ ਦੱਸਿਆ ਕਿ ਇੱਕ ਮ੍ਰਿਤਕ ਦੇ ਰਿਸ਼ਤੇਦਾਰਾਂ ਨੂੰ ਵੀ ICU ’ਚ ਭਰਤੀ ਕਰਵਾਇਆ ਗਿਆ ਹੈ। ਜ਼ਿਕਰਯੋਗ ਕਿ ਕੇਰਲ ਦੇ ਕੋਝੀਕੋਡ ਜ਼ਿਲ੍ਹੇ ’ਚ 2018 ਤੇ 2021 ’ਚ ਵੀ ਨਿਪਾਹ ਵਾਇਰਸ ਕਾਰਨ ਲੋਕਾਂ ਦੀਆਂ ਮੌਤਾਂ ਹੋ ਗਈਆਂ ਸਨ। ਦੱਖਣੀ ਭਾਰਤ ’ਚ Nipah Virus ਦਾ ਪਹਿਲਾ ਮਾਮਲਾ 19 ਮਈ, 2018 ਨੂੰ ਕੋਝੀਕੋਡ ’ਚ ਸਾਹਮਣੇ ਆਇਆ ਸੀ। ਵਿਸ਼ਵ ਸਿਹਤ ਸੰਗਠਨ (WHO) ਅਨੁਸਾਰ ਨਿਪਾਹ ਵਾਇਰਸ ਇਕ ਜੂਨੋਟਿਕ ਬਿਮਾਰੀ ਹੈ, ਜੋ ਜਾਨਵਰਾਂ ਦੇ ਜ਼ਰੀਏ ਇਨਸਾਨਾਂ ’ਚ ਫੈਲਦੀ ਹੈ। ਇਹ ਲਾਗ ਦੂਸ਼ਿਤ ਭੋਜਨ ਦੇ ਜ਼ਰੀਏ ਜਾਂ ਸਿੱਧੇ ਇਕ ਵਿਅਕਤੀ ਤੋਂ ਦੂਸਰੇ ਵਿਅਕਤੀ ’ਚ ਵੀ ਫੈਲ ਸਕਦੀ ਹੈ। ਨਿਪਾਹ ਵਾਇਰਸ ਨਾਲ ਇਫੈਕਟਿਵ ਮਰੀਜ਼ ਨੂੰ ਸਾਹ ਲੈਣ ’ਚ ਕਾਫ਼ੀ ਜ਼ਿਆਦਾ ਸਮੱਸਿਆ ਆਉਂਦੀ ਹੈ ਤੇ ਏਨਸੇਫਲਾਈਟਿਸ ਵਰਗੀਆਂ ਬਿਮਾਰੀਆਂ ਦਾ ਕਾਰਨ ਬਣਦਾ ਹੈ। ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਨਿਪਾਹ ਵਾਇਰਸ ਨਾਲ ਇਫੈਕਟਿਵ ਮਰੀਜ਼ 24 ਤੋਂ 48 ਘੰਟੇ ’ਚ ਕੋਮਾ ਵਿੱਚ ਚਲਾ ਜਾਂਦਾ ਹੈ।
ਨਿਪਾਹ ਵਾਇਰਸ ਨੂੰ ਲੈ ਕੇ ਅਲਰਟ ਜਾਰੀ, ਦੋ ਮੌਤਾਂ ਨਿਪਾਹ ਵਾਇਰਸ ਕਾਰਨ ਹੋਈਆਂ ਹਨ : ਮੰਤਰੀ ਮਾਂਡਵੀਆ
ਕੇਰਲ ਚਮਗਿੱਦੜ ਤੋਂ ਪੈਦਾ ਹੋਣ ਵਾਲੇ ਨਿਪਾਹ ਵਾਇਰਸ ਨੂੰ ਲੈ ਕੇ ਅਲਰਟ ਜਾਰੀ ਕਰਦਾ ਹੈ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਮੰਗਲਵਾਰ ਨੂੰ ਪੁਸ਼ਟੀ ਕੀਤੀ ਕਿ ਰਾਜ ਦੇ ਕੋਝੀਕੋਡ ਜ਼ਿਲ੍ਹੇ ਵਿੱਚ ਦੋ ਮੌਤਾਂ ਨਿਪਾਹ ਵਾਇਰਸ ਕਾਰਨ ਹੋਈਆਂ ਹਨ। ਮੰਤਰੀ ਨੇ ਕਿਹਾ ਕਿ ਮਾਹਿਰਾਂ ਦੀ ਇੱਕ ਕੇਂਦਰੀ ਟੀਮ ਸਥਿਤੀ ਦੀ ਨਿਗਰਾਨੀ ਕਰਨ ਅਤੇ ਨਿਪਾਹ ਵਾਇਰਸ ਦੇ ਪ੍ਰਬੰਧਨ ਵਿੱਚ ਰਾਜ ਸਰਕਾਰ ਦੀ ਸਹਾਇਤਾ ਲਈ ਕੇਰਲ ਭੇਜੀ ਗਈ ਹੈ। ਕੇਰਲ ਦੇ ਸਿਹਤ ਵਿਭਾਗ ਨੇ ਕੱਲ੍ਹ ਕੋਝੀਕੋਡ ਜ਼ਿਲ੍ਹੇ ਵਿੱਚ ਨਿਪਾਹ ਵਾਇਰਸ ਦੀ ਲਾਗ ਕਾਰਨ ਦੋ ਲੋਕਾਂ ਦੀ ਸ਼ੱਕੀ ਮੌਤ ਤੋਂ ਬਾਅਦ ਇੱਕ ਸਿਹਤ ਚਿਤਾਵਨੀ ਜਾਰੀ ਕੀਤੀ ਹੈ। ਕੇਰਲ ਵਿੱਚ ਨਿਪਾਹ ਵਾਇਰਸ ਕਾਰਨ ਹੋਈਆਂ ਮੌਤਾਂ ਸਾਲਾਂ ਬਾਅਦ ਆਈਆਂ ਜਦੋਂ 2018 ਅਤੇ 2021 ਵਿੱਚ ਲਾਗ ਕਾਰਨ ਰਾਜ ਵਿੱਚ ਮੌਤਾਂ ਹੋਈਆਂ। ਦੱਖਣ ਭਾਰਤ ਵਿੱਚ ਨਿਪਾਹ ਵਾਇਰਸ (NiV) ਦਾ ਪਹਿਲਾ ਹਮਲਾ 19 ਮਈ, 2018 ਨੂੰ ਕੋਝੀਕੋਡ ਤੋਂ ਰਿਪੋਰਟ ਕੀਤਾ ਗਿਆ ਸੀ।