ਪਾਲਘਰ, 31 ਜੁਲਾਈ : ਮਹਾਰਾਸ਼ਟਰ ਦੇ ਪਾਲਘਰ ਸਟੇਸ਼ਨ ਨੇੜੇ ਚੱਲਦੀ ਟ੍ਰੇਨ 'ਤੇ ਗੋਲੀਬਾਰੀ 'ਚ 4 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਦਰਅਸਲ, ਮਹਾਰਾਸ਼ਟਰ ਦੇ ਪਾਲਘਰ ਰੇਲਵੇ ਸਟੇਸ਼ਨ ਨੇੜੇ ਜੈਪੁਰ ਐਕਸਪ੍ਰੈਸ ਟ੍ਰੇਨ ਦੇ ਅੰਦਰ ਰੇਲਵੇ ਪ੍ਰੋਟੈਕਸ਼ਨ ਫੋਰਸ (ਆਰਪੀਐਫ) ਦੇ ਜਵਾਨ ਨੇ ਚਾਰ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇੱਕ ਅਧਿਕਾਰੀ ਅਨੁਸਾਰ, ਜਵਾਨ ਨੇ ਆਪਣੇ ਆਟੋਮੈਟਿਕ ਹਥਿਆਰ ਨਾਲ ਗੋਲੀਬਾਰੀ ਕੀਤੀ, ਜਿਸ ਵਿੱਚ ਇੱਕ ਹੋਰ ਆਰਪੀਐਫ ਜਵਾਨ ਅਤੇ ਟ੍ਰੇਨ ਵਿੱਚ ਸਵਾਰ ਤਿੰਨ ਯਾਤਰੀਆਂ ਦੀ ਮੌਤ ਹੋ ਗਈ। ਟ੍ਰੇਨ ਜੈਪੁਰ ਤੋਂ ਮੁੰਬਈ ਜਾ ਰਹੀ ਸੀ। ਪਾਲਘਰ ਮੁੰਬਈ ਤੋਂ ਲਗਪਗ 100 ਕਿਲੋਮੀਟਰ ਦੂਰ ਹੈ। ਆਰਪੀਐਫ ਦੇ ਏਐਸਆਈ ਅਤੇ ਤਿੰਨ ਹੋਰ ਯਾਤਰੀਆਂ ਨੂੰ ਗੋਲੀ ਮਾਰਨ ਤੋਂ ਬਾਅਦ ਦੋਸ਼ੀ ਨੇ ਦਹਿਸਰ ਸਟੇਸ਼ਨ ਦੇ ਕੋਲ ਟਰੇਨ ਤੋਂ ਛਾਲ ਮਾਰ ਦਿੱਤੀ। ਪੱਛਮੀ ਰੇਲਵੇ ਨੇ ਦੱਸਿਆ ਕਿ ਮੁਲਜ਼ਮ ਕਾਂਸਟੇਬਲ ਨੂੰ ਹਥਿਆਰ ਸਮੇਤ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਹੋਰ ਵੇਰਵਿਆਂ ਦੀ ਉਡੀਕ ਹੈ।