ਮਹਾਰਾਸ਼ਟਰ : ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਸ਼ੁਰੂ ਹੋਈ ਭਾਰਤ ਜੋੜੋ ਯਾਤਰਾ ਦਾ ਤੇਲੰਗਾਨਾ ਪੜਾਅ 7 ਨਵੰਬਰ ਨੂੰ ਸਮਾਪਤ ਹੋਵੇਗਾ। ਇਸ ਤੋਂ ਬਾਅਦ ਸੋਮਵਾਰ ਤੋਂ ਮਹਾਰਾਸ਼ਟਰ ‘ਚ ਪਦਯਾਤਰਾ ਦਾ ਦੌਰ ਸ਼ੁਰੂ ਹੋਵੇਗਾ। ਪਾਰਟੀ ਦੇ ਇਕ ਸੀਨੀਅਰ ਨੇਤਾ ਨੇ ਦੱਸਿਆ ਕਿ ਭਾਰਤ ਜੋੜੋ ਯਾਤਰਾ ਮਹਾਰਾਸ਼ਟਰ ‘ਚ ਪਹੁੰਚਣ ਤੋਂ ਬਾਅਦ ਨੇਤਾ ਰਾਹੁਲ ਗਾਂਧੀ 10 ਅਤੇ 18 ਨਵੰਬਰ ਨੂੰ ਸੂਬੇ ‘ਚ ਦੋ ਰੈਲੀਆਂ ਨੂੰ ਸੰਬੋਧਨ ਕਰਨਗੇ। 7 ਸਤੰਬਰ ਨੂੰ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਇਹ ਯਾਤਰਾ 7 ਨਵੰਬਰ ਨੂੰ ਸ਼ਾਮ 7 ਵਜੇ ਗੁਆਂਢੀ ਤੇਲੰਗਾਨਾ ਰਾਜ ਤੋਂ ਹੁੰਦੀ ਹੋਈ ਮਹਾਰਾਸ਼ਟਰ ਦੇ ਨਾਂਦੇੜ ਜ਼ਿਲ੍ਹੇ ਦੇ ਡੇਗਲੂਰ ਦੇ ਮਦਨੂਰ ਨਾਕਾ ਵਿਖੇ ਪਹੁੰਚੇਗੀ। ਕਾਂਗਰਸ ਦੇ ਸੀਨੀਅਰ ਨੇਤਾ ਅਤੇ ਯਾਤਰਾ ਦੇ ਸੂਬਾ ਸੰਯੋਜਕ ਬਾਲਾਸਾਹਿਬ ਥੋਰਾਟ ਨੇ ਕਿਹਾ ਕਿ ਰਾਹੁਲ ਗਾਂਧੀ ਯਾਤਰਾ ਦੌਰਾਨ ਮਹਾਰਾਸ਼ਟਰ ‘ਚ ਦੋ ਰੈਲੀਆਂ ਨੂੰ ਸੰਬੋਧਨ ਕਰਨਗੇ। ਉਹ 10 ਨਵੰਬਰ ਨੂੰ ਨਾਂਦੇੜ ਜ਼ਿਲੇ ‘ਚ ਪਹਿਲੀ ਰੈਲੀ ਨੂੰ ਸੰਬੋਧਿਤ ਕਰਨਗੇ, ਜਦਕਿ ਦੂਜੀ ਰੈਲੀ ਨੂੰ 18 ਨਵੰਬਰ ਨੂੰ ਬੁਲਢਾਣਾ ਜ਼ਿਲੇ ਦੇ ਸ਼ੇਗਾਓਂ ‘ਚ ਸੰਬੋਧਨ ਕਰਨਗੇ।