ਅਹਿਮਦਾਬਾਦ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਮੇਹਸਾਣਾ ਦੇ ਮੋਢੇਰਾ ਵਿੱਚ ਕਈ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਇਨ੍ਹਾਂ ਪ੍ਰੋਜੈਕਟਾਂ ਦੇ ਤਹਿਤ ਪੀਐੱਮ ਮੋਦੀ ਨੇ ਮੇਹਸਾਣਾ ਜ਼ਿਲ੍ਹੇ ਦੇ ਮੋਢੇਰਾ ਪਿੰਡ ਨੂੰ ਦੇਸ਼ ਦੇ ਪਹਿਲੇ ਸੋਲਰ ਪਿੰਡ ਵਜੋਂ ਸਮਰਪਿਤ ਕੀਤਾ। ਇਸ ਮੌਕੇ 'ਤੇ ਪੀਐੱਮ ਮੋਦੀ ਨੇ ਕਿਹਾ ਕਿ ਅੱਜ ਮੇਹਸਾਣਾ ਅਤੇ ਮੋਢੇਰਾ ਪਿੰਡਾਂ ਲਈ ਮਾਣ ਵਾਲਾ ਪਲ ਹੈ। ਅੱਜ ਜਦੋਂ ਅਸੀਂ ਸੂਰੀਆ ਪਿੰਡ ਮੋਢੇਰਾ ਵਿੱਚ ਹਾਂ ਤਾਂ ਇਹ ਇਤਫ਼ਾਕ ਹੈ ਕਿ ਅੱਜ ਸ਼ਰਦ ਪੂਰਨਿਮਾ ਵੀ ਹੈ। ਇਹ ਵੀ ਇਤਫ਼ਾਕ ਹੈ ਕਿ ਅੱਜ ਵਾਲਮੀਕਿ ਜੈਅੰਤੀ ਵੀ ਹੈ।