ਨਵੀਂ ਦਿੱਲੀ : ਕਾਂਗਰਸ ਪਾਰਟੀ ਦੇ ਪ੍ਰਧਾਨ ਦਾ ਅਹੁਦਾ ਮਲਿਕਾਅਰਜੁਨ ਖੜਗੇ ਬੁੱਧਵਾਰ ਨੂੰ ਸੰਭਾਲਣਗੇ। ਇਸ ਮੌਕੇ ਪਾਰਟੀ ਆਗੂ ਰਾਹੁਲ ਗਾਂਧੀ ਵੀ ਮੌਜੂਦ ਰਹਿਣਗੇ। ਰਾਹੁਲ ਭਾਰਤ ਜੋੜੋ ਯਾਤਰਾ ਦੇ ਤਿੰਨ ਦਿਨ ਦੇ ਬ੍ਰੇਕ ਦੌਰਾਨ ਹੀ ਦਿੱਲੀ 'ਚ ਹੋਣਗੇ। ਦੱਸ ਦੇਈਏ ਕਿ ਮਲਿਕਾਅਰਜੁਨ ਖੜਗੇ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਜਿੱਤੇ ਸਨ। ਇਸ ਤਰ੍ਹਾਂ ਦੋ ਦਹਾਕਿਆਂ ਤੋਂ ਵੱਧ ਸਮੇਂ ਵਿੱਚ ਪਾਰਟੀ ਦੇ ਪਹਿਲੇ ਗੈਰ-ਗਾਂਧੀ ਮੁਖੀ ਬਣ ਗਏ ਹਨ। ਸੋਮਵਾਰ ਨੂੰ ਹੋਈਆਂ ਕਾਂਗਰਸ ਪ੍ਰਧਾਨ ਚੋਣਾਂ 'ਚ ਉਨ੍ਹਾਂ ਨੇ ਸ਼ਸ਼ੀ ਥਰੂਰ ਨੂੰ ਹਰਾਇਆ ਸੀ। ਉਹ ਅੰਤਰਿਮ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਥਾਂ ਲੈਣਗੇ। ਮਲਿਕਾਅਰਜੁਨ ਖੜਗੇ ਨੂੰ 7,000 ਤੋਂ ਵੱਧ ਵੋਟਾਂ ਮਿਲੀਆਂ ਜਦੋਂ ਕਿ ਉਨ੍ਹਾਂ ਦੇ ਵਿਰੋਧੀ ਸ਼ਸ਼ੀ ਥਰੂਰ ਨੂੰ ਕਰੀਬ 1,000 ਵੋਟਾਂ ਮਿਲੀਆਂ।ਪ੍ਰਮੋਦ ਤਿਵਾਰੀ ਨੇ ਕਿਹਾ ਹੈ ਕਿ ਮਲਿਕਾਰਜੁਨ ਖੜਗੇ ਨੇ 7,897 ਵੋਟਾਂ ਨਾਲ ਕਾਂਗਰਸ ਦੇ ਪ੍ਰਧਾਨ ਦੀ ਚੋਣ ਜਿੱਤੀ। ਸ਼ਸ਼ੀ ਥਰੂਰ ਨੂੰ ਲਗਭਗ 1,000 ਵੋਟਾਂ ਮਿਲੀਆਂ।