ਕਰਨਾਲ, 14 ਸਤੰਬਰ : ਹਰਿਆਣਾ ਦੇ ਜਿਲ੍ਹਾ ਕਰਨਾਲ ਦੇ ਪਿੰਡ ਇੰਚਲਾ ‘ਚ ਇੱਕ ਮੋਟਰਸਾਈਕਲ ਬੇਕਾਬੂ ਹੋ ਕੇ ਨਹਿਰ ਵਿੱਚ ਡਿੱਗ ਗਿਆ, ਜਿਸ ਕਾਰਨ ਮੋਟਸਾਈਕਲ ਤੇ ਸਵਾਰ ਚਾਰ ਨੌਜਵਾਨਾਂ ਵਿੱਚੋਂ ਤਿੰਨ ਦੀ ਮੌਤ ਹੋ ਗਈ ਅਤੇ ਇੱਕ ਦੀ ਜਾਨ ਬਚ ਗਈ। ਮ੍ਰਿਤਕਾਂ ਦੀ ਪਹਿਚਾਣ ਰਿਤੇਸ਼, ਸਾਹਿਲ ਅਤੇ ਦਿਵਾਯਾਂਸ਼ੂ ਵਜੋਂ ਹੋਈ ਹੈ, ਜਦੋਂ ਕਿ ਚੌਥਾ ਨੌਜਵਾਨ ਦਿਪਾਂਸ਼ੂ ਪਾਣੀਪਤ ਦਾ ਵਾਸੀ ਹੈ। ਜਾਣਕਾਰੀ ਅਨੁਸਾਰ ਪਿੰਡ ਇੰਚਲਾ ਨੇੜੇ ਸੜਕ ਖ਼ਰਾਬ ਹੋਣ ਕਾਰਨ ਬਾਈਕ ਆਪਣਾ ਸੰਤੁਲਨ ਗੁਆ ਬੈਠੀ ਅਤੇ ਨਹਿਰ ਦੇ ਕੰਢੇ ਜਾ ਡਿੱਗੀ। ਬਾਈਕ ਸਵਾਰ ਚਾਰੇ ਨੌਜਵਾਨ ਨਹਿਰ 'ਚ ਡੁੱਬ ਗਏ। ਤਿੰਨਾਂ ਦੀਆਂ ਲਾਸ਼ਾਂ ਰਾਤ ਕਰੀਬ 10 ਵਜੇ ਬਰਾਮਦ ਕੀਤੀਆਂ ਗਈਆਂ। ਮ੍ਰਿਤਕ ਇੱਕੋ ਪਿੰਡ ਦੇ ਸਨ। ਇਕ ਦੀ ਜਾਨ ਬਚ ਗਈ। ਪਿੰਡ ਵਾਸੀਆਂ ਨੂੰ ਇਸ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੂਰੇ ਪਿੰਡ ਇੰਚਲਾ, ਪ੍ਰਸ਼ਾਸਨਿਕ ਅਧਿਕਾਰੀ, ਪੁਲਿਸ ਅਤੇ ਗੋਤਾਖੋਰਾਂ ਦੀ ਟੀਮ ਮੌਕੇ 'ਤੇ ਪਹੁੰਚ ਗਈ। ਪੁਲਿਸ ਅਤੇ ਗੋਤਾਖੋਰਾਂ ਦੀ ਟੀਮ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ। ਕਰੀਬ 2 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਤਿੰਨਾਂ ਮ੍ਰਿਤਕ ਵਿਦਿਆਰਥੀਆਂ ਦੀਆਂ ਲਾਸ਼ਾਂ ਨੂੰ ਨਹਿਰ 'ਚੋਂ ਬਾਹਰ ਕੱਢਿਆ ਗਿਆ। ਪੁਲਿਸ ਨੇ ਤਿੰਨੋਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਹਾਊਸ ਭੇਜ ਦਿੱਤਾ।