ਸ਼੍ਰੀਹਰੀਕੋਟਾ, 02 ਸਤੰਬਰ : ਭਾਰਤੀ ਪੁਲਾੜ ਖੋਜ ਸੰਸਥਾ ISRO ਆਪਣੇ ਪਹਿਲੇ ਸੂਰਜ ਮਿਸ਼ਨ 'ਆਦਿੱਤਿਆ-L1' ਨੂੰ ਲਾਂਚ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਮਿਸ਼ਨ ਨੂੰ ਸ਼੍ਰੀਹਰੀਕੋਟਾ ਸਪੇਸ ਸੈਂਟਰ ਤੋਂ ਸ਼ਨੀਵਾਰ, 2 ਸਤੰਬਰ ਨੂੰ 11:50 'ਤੇ ਲਾਂਚ ਕੀਤਾ ਗਿਆ। ਇਸਰੋ ਭਾਰਤ ਦੇ ਇਸ ਪਹਿਲੇ ਸੂਰਜੀ ਮਿਸ਼ਨ ਨਾਲ ਸੂਰਜ ਦਾ ਅਧਿਐਨ ਕਰੇਗਾ। ISRO ਦੇ ਪਹਿਲੇ ਸੂਰਜ ਮਿਸ਼ਨ ਆਦਿੱਤਿਆ L-1 (ISRO Sun Mission Live Updates) ਨੂੰ ਪੁਲਾੜ ਵਿੱਚ 'ਲੈਗਰੇਂਜ ਪੁਆਇੰਟ' ਯਾਨੀ L-1 ਆਰਬਿਟ ਵਿੱਚ ਰੱਖਿਆ ਜਾਵੇਗਾ। ਇਸ ਤੋਂ ਬਾਅਦ ਇਹ ਉਪਗ੍ਰਹਿ 24 ਘੰਟੇ ਸੂਰਜ 'ਤੇ ਹੋਣ ਵਾਲੀਆਂ ਗਤੀਵਿਧੀਆਂ ਦਾ ਅਧਿਐਨ ਕਰੇਗਾ। ਐਲ-1 ਸੈਟੇਲਾਈਟ ਨੂੰ ਧਰਤੀ ਤੋਂ 15 ਲੱਖ ਕਿਲੋਮੀਟਰ ਦੂਰ ਸਥਾਪਿਤ ਕੀਤਾ ਜਾਵੇਗਾ। ਇਸਰੋ ਨੇ ਸ਼ਨੀਵਾਰ ਨੂੰ ਸਵੇਰੇ 11:50 ਵਜੇ ਆਦਿਤਿਆ ਐਲ-1 ਲਾਂਚ ਕੀਤਾ ਹੈ। ਇਹ ਭਾਰਤ ਦਾ ਪਹਿਲਾ ਸੂਰਜੀ ਮਿਸ਼ਨ ਹੈ। ਇਸ ਨੂੰ ਸ਼੍ਰੀਹਰੀਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਤੋਂ ਲਾਂਚ ਕੀਤਾ ਗਿਆ ਸੀ।
ਸ਼੍ਰੀਹਰੀਕੋਟਾ ਵੱਡੀ ਗਿਣਤੀ 'ਚ ਪਹੁੰਚੇ ਲੋਕ
ਸਤੀਸ਼ ਧਵਨ ਸਪੇਸ ਸੈਂਟਰ (SDSC) SHAR, ਸ਼੍ਰੀਹਰਿਕੋਟਾ ਵਿਖੇ ਇਸਰੋ ਦੇ ਸੂਰਜੀ ਮਿਸ਼ਨ ਆਦਿੱਤਿਆ ਐਲ-1 ਦੀ ਸ਼ੁਰੂਆਤ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਹਨ। ਇਹ ਭਾਰਤ ਦਾ ਪਹਿਲਾ ਸੂਰਜ ਮਿਸ਼ਨ ਹੈ। ਭਾਰਤ ਦਾ ਪਹਿਲਾ ਸੂਰਜ ਮਿਸ਼ਨ ਅੱਜ ਲਾਂਚ ਕੀਤਾ ਜਾਵੇਗਾ। ਇਸ ਇਤਿਹਾਸਕ ਘਟਨਾ ਨੂੰ ਦੇਖਣ ਲਈ ਵੱਡੀ ਗਿਣਤੀ 'ਚ ਸਕੂਲੀ ਵਿਦਿਆਰਥੀ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਸਪੇਸ ਸੈਂਟਰ (SDSC) ਪਹੁੰਚੇ ਹਨ। ਲਾਂਚਿੰਗ ਨੂੰ ਲੈ ਕੇ ਉਨ੍ਹਾਂ ਵਿੱਚ ਉਤਸ਼ਾਹ ਪੈਦਾ ਹੁੰਦਾ ਹੈ। ਉਨ੍ਹਾਂ ਭਾਰਤ, ਭਾਰਤ ਦੇ ਨਾਅਰੇ ਵੀ ਲਾਏ।
ਇਸ ਤਰ੍ਹਾਂ ਤੈਅ ਕਰੇਗਾ ਐੱਲ1 ਤੱਕ ਦਾ ਸਫ਼ਰ
ਸ਼ਨਿਚਰਵਾਰ ਸਵੇਰੇ 11.50 ’ਤੇ ਸ੍ਰੀਹਰਿਕੋਟਾ ਤੋਂ ਪੀਐੱਸਐੱਲਵੀ-ਸੀ 57 ਸ੍ਰੀਹਰਿਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ‘ਆਦਿੱਤਿਆ ਐੱਲ 1 ਉਡਾਣ ਭਰੇਗਾ। ਇਹ ਰਾਕੇਟ ਇਸ ਨੂੰ ਧਰਤੀ ਦੇ ਹੇਠਲੇ ਪੰਧ ਤੱਕ ਲੈ ਜਾਵੇਗਾ। ਇਸ ਤੋਂ ਬਾਅਦ ਪ੍ਰੋਪਲਸ਼ਨ ਮਡਿਊਲ ਦੀ ਸਹਾਇਤਾ ਨਾਲ ਇਸ ਦੇ ਪੰਧ ਨੂੰ ਜ਼ਿਆਦਾ ਵੱਡਾ ਕੀਤਾ ਜਾਵੇਗਾ। ਪੜਾਅਵਾਰ ਤਰੀਕੇ ਨਾਲ ਪੰਧ ਬਦਲਦਿਆਂ ‘ਆਦਿੱਤਿਆ ਐੱਲ 1’ ਨੂੰ ਲੈਂਗ੍ਰੇਜ ਪੁਆਇੰਟ ਵੱਲ ਧਰਤੀ ਦੇ ਗੁਰੂਤਾਕਰਸ਼ਣ ਖੇਤਰ ਤੋਂ ਬਾਹਰ ਪਹੁੰਚਾਇਆ ਜਾਵੇਗਾ। ਧਰਤੀ ਦੇ ਗੁਰੂਤਾਕਰਸ਼ਣ ਖੇਤਰ ’ਚੋਂ ਬਾਹਰ ਨਿਕਲਣ ਤੋਂ ਬਾਅਦ ਇਸ ਦਾ ਕਰੂਜ਼ ਪੜਾਅ ਸ਼ੁਰੂ ਹੋਵੇਗਾ। ਪੁਲਾੜ ਯਾਨ ਨੂੰ ਐੱਲ 1 ਤੱਕ ਪਹੁੰਚਣ ’ਚ 125 ਦਿਨ ਦਾ ਸਮਾਂ ਲੱਗੇਗਾ।
ਐੱਲ 1 ਕੀ ਹੈ
ਐੱਲ 1 (ਲੈਂਗ੍ਰੇਜ ਪੁਆਇੰਟ) ਪੁਲਾੜ ’ਚ ਸਥਿਤ ਉਹ ਪੁਆਇੰਟ ਹੁੰਦਾ ਹੈ, ਜਿੱਥੇ ਦੋ ਪੁਲਾੜੀ ਚੀਜ਼ਾਂ (ਜਿਵੇਂ ਸੂਰਜ ਤੇ ਧਰਤੀ) ਦੇ ਗੁਰੂਤਾਕਰਸ਼ਣ ਬਿੱਲ ਕਾਰਨ ਖਿੱਚ ਤੇ ਇਕ ਦੂਜੇ ਪ੍ਰਤੀ ਖਿੱਚ ਦਾ ਖੇਤਰ ਪੈਦਾ ਹੁੰਦਾ ਹੈ। ਇਨ੍ਹਾਂ ਪੁਆਇੰਟਾਂ ਦੀ ਵਰਤੋਂ ਪੁਲਾੜ ਯਾਨ ਵੱਲੋਂ ਆਪਣੀ ਸਥਿਤੀ ਬਰਕਰਾਰ ਰੱਖਣ ਲਈ ਜ਼ਰੂਰੀ ਈਂਧਣ ਦੀ ਖਪਤ ਨੂੰ ਘੱਟ ਕਰਨ ਲਈ ਕੀਤੀ ਜਾਂਦੀ ਹੈ। ਇਸ ਦਾ ਨਾਮਕਰਨ ਇਤਾਲਵੀ-ਫਰਾਂਸੀਸੀ ਗਣਿਤ ਸ਼ਾਸਤਰੀ ਜੋਸੇਫ-ਲੂਈਸ ਲੈਂਗ੍ਰੇਜ ਦੇ ਨਾਂ ’ਤੇ ਕੀਤਾ ਗਿਆ ਹੈ। ਸੋਲਰ-ਅਰਥ ਸਿਸਟਮ ’ਚ ਪੰਜ ਲੈਂਗ੍ਰੇਜ ਪੁਆਇੰਟਸ ਹਨ। ‘ਆਦਿਤਿਆ’ ਨੂੰ ਐੱਲ 1 ਕੋਲ ਭੇਜਿਆ ਜਾ ਰਿਹਾ ਹੈ।
ਐੱਲ-1 ਨਾਲ ਇਹ ਹੋਵੇਗਾ ਫ਼ਾਇਦਾ
ਇਸਰੋ ਨੇ ਕਿਹਾ ਕਿ ਐੱਲ-1 ਬਿੰਦੂ ਦੇ ਆਸਪਾਸ ਪੰਧ ’ਚ ਰੱਖੇ ਗਏ ਸੈਟੇਲਾਈਟ ਨਾਲ ਸੂਰਜ ਨੂੰ ਬਿਨਾਂ ਕਿਸੇ ਛਾਇਆ/ਗ੍ਰਹਿਣ ਤੋਂ ਲਗਾਤਾਰ ਦੇਖਿਆ ਜਾ ਸਕੇਗਾ। ਇਸ ਨਾਲ ਅਸਲ ਸਮੇਂ ’ਚ ਸੌਰ ਗਤੀਵਿਧੀਆਂ ਅਤੇ ਪੁਲਾੜੀ ਮੌਸਮ ’ਤੇ ਇਸ ਦੇ ਪ੍ਰਭਾਵ ਨੂੰ ਦੇਖਿਆ ਜਾ ਸਕੇਗਾ। ਐੱਲ-1 ਦੀ ਵਰਤੋਂ ਕਰਦਿਆਂ ਚਾਰ ਪੇਲੋਡ ਸਿੱਧੇ ਸੂਰਜ ਵੱਲ ਹੋਣਗੇ। ਬਾਕੀ ਤਿੰਨ ਪੇਲੋਡ ਐੱਲ-1 ’ਤੇ ਹੀ ਖੇਤਰਾਂ ਦਾ ਅਧਿਐਨ ਕਰਨਗੇ।
ਸੌਰ ਮਿਸ਼ਨ ਦੇ ਮਕਸਦ
*ਸੌਰ ਵਾਯੂਮੰਡਲ (ਕ੍ਰੋਮੋਸਫੇਅਰ ਅਤੇ ਕੋਰੋਨਾ) ਦੀ ਗਤੀਸ਼ੀਲਤਾ ਦਾ ਅਧਿਐਨ
*ਕ੍ਰੋਮੋਸਫੇਅਰ ਤੇ ਕੋਰੋਨਾ ਦੀ ਗਰਮੀ ਦਾ ਅਧਿਐਨ
*ਅੰਸ਼ਿਕ ਰੂਪ ’ਚ ਆਇਨਿਤ ਪਲਾਜ਼ਮਾ ਦੀ ਭੌਤਿਕੀ ਬਾਰੇ ਜਾਣਕਾਰੀ ਪ੍ਰਾਪਤ ਕਰਨਾ
*ਸੌਰ ਵਾਤਾਵਰਨ ਨਾਂਲ ਪਲਾਜ਼ਮਾ ਤੇ ਚੁੰਬਕੀ ਖੇਤਰਾਂ ਦੇ ਵੱਡੇ ਪੱਧਰ ’ਤੇ ਧਮਾਕੇ ਦਾ ਅਧਿਐਨ
*ਪੁਲਾੜੀ ਮੌਸਮ ਦੀ ਗਤੀਸ਼ੀਲਤਾ ਨੂੰ ਸਮਝਣਾ
*ਸੂਰਜ ਦੇ ਕੰਬਣ ਦਾ ਅਧਿਐਨ
ਸੂਰਜ ਦੀ ਕੰਬਣੀ ਬਾਰੇ ਜਾਣਨ ਲਈ ਸੂਰਜ ਦੀ ਨਿਗਰਾਨੀ ਜ਼ਰੂਰੀ
ਜਿਸ ਤਰ੍ਹਾਂ ਧਰਤੀ ’ਤੇ ਭੂਚਾਲ ਆਉਂਦੇ ਹਨ, ਉਸੇ ਤਰ੍ਹਾਂ ਸੂਰਜੀ ਭੂਚਾਲ ਵੀ ਹੁੰਦੇ ਹਨ, ਜਿਨ੍ਹਾਂ ਨੂੰ ਕੋਰੋਨਲ ਮਾਸ ਇਜੈਕਸ਼ਨ ਕਿਹਾ ਜਾਂਦਾ ਹੈ। ਸੂਰਜ ਦੀ ਕੰਬਣੀ ਦਾ ਅਧਿਐਨ ਕਰਨ ਲਈ ਸੂਰਜ ਦੀ ਨਿਗਰਾਨੀ ਜ਼ਰੂਰੀ ਹੈ ਕਿਉਂਕਿ ਕੋਰੋਨਲ ਮਾਸ ਇਜੈਕਸ਼ਨ ਨਾਲ ਧਰਤੀ ਦੇ ਭੂ-ਚੁੰਬਕੀ ਖੇਤਰਾਂ ’ਚ ਤਬਦੀਲੀ ਹੋ ਸਕਦੀ ਹੈ। ਕਦੇ-ਕਦੇ ਇਹ ਉਪਗ੍ਰਹਿਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਕੋਰੋਨਲ ਮਾਸ ਇਜੈਕਸ਼ਨ ਕਾਰਨ ਉਪਗ੍ਰਹਿਾਂ ਦੇ ਸਾਰੇ ਇਲੈਕਟ੍ਰਾਨਿਕਸ ਖ਼ਰਾਬ ਹੋ ਸਕਦੇ ਹਨ।
ਐੱਲ 1 ’ਚ ਹਨ ਸੱਤ ਪੇਲੋਡ
ਵਿਜ਼ੀਬਲ ਐਮੀਸ਼ਨ ਲਾਈਨ ਕੋਰੋਨਾਗ੍ਰਾਫ (ਵੀਈਐੱਲਸੀ)
ਸੋਲਰ ਅਲਟਰਾਵਾਇਲਟ ਇਮੇਜਿੰਗ ਟੈਲੀਸਕੋਪ (ਐੱਸਯੂਆਈਟੀ)
ਸੋਲਰ ਲੋ ਐਨਰਜੀ ਐਕਸਰੇ ਸਪੈਕਟ੍ਰੋਮੀਟਰ (ਐੱਸਓਐੱਲਈਐਕਸਐੱਸ)
ਹਾਈ ਐਨਰਜੀ ਐੱਲ 1 ਆਰਬਿਟਿੰਗ ਐਕਸਰੇ ਸਪੈਕਟ੍ਰੋਮੀਟਰ (ਹੇਲ 1 ਓਐੱਸ)
ਆਦਿਤਿਆ ਸੋਲਰ ਵਿੰਡ ਪਾਰਟੀਕਲ ਐਕਸਪੈਰੀਮੈਂਟ (ਏਐੱਸਪੀਈਐਕਸ)
ਪਲਾਜ਼ਮਾ ਐਨਾਲਾਈਜ਼ਰ ਪੈਕੇਜ ਫਾਰ ਆਦਿਤਿਆ (ਪਾਪਾ)
ਅਡਵਾਂਸਡ ਟਰਾਈ-ਐਕਸੀਅਲ ਹਾਈ ਰੈਜੋਲਿਊਸ਼ਨ ਡਿਜੀਟਲ ਮੈਗਨੋਮੀਟਰਜ਼
ਵੀਈਐੱਲਸੀ ਰੋਜ਼ਾਨਾ ਭੇਜੇਗਾ 1,440 ਤਸਵੀਰਾਂ
ਆਦਿਤਿਆ ਮਿਸ਼ਨ ਨਾਲ ਜੁੜੇ ਵਿਗਿਆਨੀਆਂ ਅਨੁਸਾਰ ਵਿਜ਼ੀਬਲ ਐਮੀਸ਼ਨ ਲਾਈਨ ਕੋਰੋਨਾਗ੍ਰਾਫ (ਵੀਈਐੱਲਸੀ) ਪੇਲੋਡ ਗਰਾਊਂਡ ਸਟੇਸ਼ਨ ’ਤੇ ਪੰਜ ਸਾਲ ਤੱਕ ਰੋਜ਼ਾਨਾ 1,440 ਤਸਵੀਰਾਂ ਭੇਜੇਗਾ। ਪਹਿਲੀ ਤਸਵੀਰ ਫਰਵਰੀ ਦੇ ਅੰਤ ਤੱਕ ਮੁਹੱਈਆ ਹੋ ਜਾਵੇਗੀ।