ਨਵੀਂ ਦਿੱਲੀ, 3 ਫ਼ਰਵਰੀ : ਹਿੰਡਨਬਰਗ ਦੀ ਰਿਪੋਰਟ ਦੇ ਜਨਤਕ ਹੋਣ ਤੋਂ ਬਾਅਦ ਤੋਂ ਹੁਣ ਤੱਕ ਉੱਘੇ ਉਦਯੋਗਪਤੀ ਗੌਤਮ ਅਡਾਨੀ ਦੀ ਜਾਇਦਾਦ ਨੂੰ ਵੱਡਾ ਝਟਕਾ ਲੱਗਾ ਹੈ। ਜਿੱਥੇ ਕੁਝ ਸਮਾਂ ਪਹਿਲਾਂ ਤੱਕ ਉਹ ਦੁਨੀਆ ਦੇ ਅਮੀਰਾਂ ਦੀ ਸੂਚੀ 'ਚ ਤੀਜੇ ਨੰਬਰ 'ਤੇ ਸੀ, ਉਥੇ ਹੁਣ ਉਹ ਟਾਪ 20 'ਚ ਵੀ ਨਹੀਂ ਹੈ। ਬਲੂਮਬਰਗ ਦੇ ਬਿਲੇਨੀਅਰ ਇੰਡੈਕਸ ਮੁਤਾਬਕ ਗੌਤਮ ਅਡਾਨੀ ਚੋਟੀ ਦੇ 20 ਅਮੀਰਾਂ ਦੀ ਸੂਚੀ 'ਚੋਂ ਬਾਹਰ ਹੋ ਕੇ 22ਵੇਂ ਨੰਬਰ 'ਤੇ ਪਹੁੰਚ ਗਿਆ ਹੈ।ਗੌਤਮ ਅਡਾਨੀ ਨੂੰ ਇੱਕ ਦਿਨ ਵਿੱਚ ਕਰੀਬ 10 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ।ਦੂਜੇ ਪਾਸੇ ਫੇਸਬੁੱਕ ਦੇ ਸੰਸਥਾਪਕ ਜ਼ੁਕਰਬਰਗ ਦੀ ਸੰਪਤੀ 'ਚ 12.5 ਅਰਬ ਡਾਲਰ ਦਾ ਵਾਧਾ ਹੋਇਆ ਹੈ ਅਤੇ ਉਹ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ 'ਚ 13ਵੇਂ ਸਥਾਨ 'ਤੇ ਪਹੁੰਚ ਗਏ ਹਨ।ਸਤੰਬਰ ਵਿੱਚ ਅਡਾਨੀ ਦੀ ਕੁੱਲ ਜਾਇਦਾਦ 155.7 ਅਰਬ ਡਾਲਰ ਸੀ। ਸੋਮਵਾਰ ਨੂੰ ਕੁੱਲ ਜਾਇਦਾਦ 92.7 ਅਰਬ ਡਾਲਰ ਰਹੀ।ਜ਼ਿਕਰਯੋਗ ਹੈ ਕਿ ਦਸੰਬਰ ਤੱਕ, ਅਡਾਨੀ ਦੁਨੀਆ ਦੇ ਚੋਟੀ ਦੇ ਅਮੀਰਾਂ ਵਿਚੋਂ ਇਕਲੌਤਾ ਅਮੀਰ ਸੀ ਜਿਸ ਦੀ ਦੌਲਤ ਵਿਚ ਉਸ ਸਾਲ ਉਛਾਲ ਆਇਆ ਸੀ। ਅਡਾਨੀ ਹੁਣ ਦੁਨੀਆ ਦੇ ਸਭ ਤੋਂ ਅਮੀਰਾਂ 'ਚ 22ਵੇਂ ਨੰਬਰ 'ਤੇ ਖਿਸਕ ਗਿਆ ਹੈ।