ਕਿਨੌਰ, 17 ਜਨਵਰੀ : ਹਿਮਾਚਲ ਪ੍ਰਦੇਸ਼ ਦੇ ਕਿਨੌਰ ਵਿੱਚ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਪੰਜ ਨੌਜਵਾਨਾਂ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਹਾਲੇ ਤੱਕ ਇਕ ਨੌਜਵਾਨ ਦੀ ਲਾਸ਼ ਹੀ ਮਿਲ ਸਕੀ ਹੈ, ਚਾਰ ਨੌਜਵਾਨਾਂ ਦੀਆਂ ਲਾਸ਼ਾਂ ਦੀ ਭਾਲ ਜਾਰੀ ਹੈ। ਇਸ ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਕਿਨੌਰ ਦੇ ਐਸਪੀ ਵਿਵੇਜ ਚਹਿਲ ਨੇ ਦੱਸਿਆ ਕਿ ਹਾਦਸੇ ਦਾ ਅਸਲ ਕਾਰਨਾਂ ਦਾ ਹਾਲੇ ਕੁੱਝ ਪਤਾ ਨਹੀਂ ਲੱਗਾ, ਪਰ ਇਹ ਹਾਦਸਾ ਕਿਨੌਰ ਦੇ ਸ਼ਿਲਟੀ ਰੋਡ ਤੇ ਵਾਪਰਿਆ ਹੈ, ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਲਾਸ਼ਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ, ਉਨ੍ਹਾਂ ਦੱਸਿਆ ਕਿ ਹਾਦਸੇ ਵਿੱਚ ਬੋਲੈਰੋ ਗੱਡੀ ਖਾਈ ਵਿੱਚ ਡਿੱਗ ਗਈ ਅਤੇ ਇਸ ਵਿੱਚ ਸਵਾਰ ਨੌਜਵਾਨ ਜਿੰਨ੍ਹਾਂ ਦੀ ਮੌਤ ਹੋ ਗਈ ਹੈ ਕਿਨੌਰ ਜਿਲ੍ਹੇ ਦੇ ਵਾਸੀ ਹੀ ਹਨ। ਬੋਲੈਰੋ ਕੈਂਪਰ ਸ਼ੂਦਾਰੰਗ ਪੰਚਾਇਤ ਸਥਿਤ ਮਹਿੰਦਰਾ ਕੰਪਨੀ ਦੇ ਸ਼ੋਅਰੂਮ ਤੋਂ ਸਾਂਗਲਾ ਵੱਲ ਜਾ ਰਹੀ ਸੀ। ਇਸ ਬੋਲੇਰੋ ਕੈਂਪਰ ਵਿੱਚ ਅਰੁਣ ਸਿੰਘ ਸ਼ੌਂਗ ਪਿੰਡ, ਅਭਿਸ਼ੇਕ ਨੇਗੀ ਪਿੰਡ ਕਲਪਾ, ਉਪੇਂਦਰ ਸਪਨੀ ਪਿੰਡ, ਤਨੁਜ ਖਵਾਂਗੀ ਪਿੰਡ, ਸਮੀਰ ਪਿੰਡ ਬਰੰਗ ਸਵਾਰ ਸਨ, ਜਿਨ੍ਹਾਂ ਦੀ ਘਟਨਾ ਦੌਰਾਨ ਮੌਤ ਹੋ ਗਈ। ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਟੀ ਤੋਂ ਮਿਲੀ ਜਾਣਕਾਰੀ ਮੁਤਾਬਕ ਬੋਲੈਰੋ ਸਾਂਗਲਾ ਵੱਲ ਜਾਂਦੇ ਸਮੇਂ ਸ਼ੀਲਟੀ ਰੋਡ ਲਿੰਕ ‘ਤੇ ਟੋਏ ‘ਚ ਪਲਟ ਗਈ। ਐਸਪੀ ਕਿੰਨੌਰ ਵਿਵੇਕ ਚਹਿਲ ਨੇ ਦੱਸਿਆ ਕਿ ਹਾਦਸੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਦੀ ਲਾਸ਼ ਨੂੰ ਡੂੰਘੀ ਖਾਈ ਵਿੱਚੋਂ ਕੱਢ ਲਿਆ ਗਿਆ ਹੈ, ਫਿਲਹਾਲ ਚਾਰ ਲੋਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ।