ਨਵੀਂ ਦਿੱਲੀ, 24 ਜਨਵਰੀ : ਦੇਸ਼ ਵਿੱਚ ਅੱਜ ਰਾਸ਼ਟਰੀ ਬਾਲੜੀ ਦਿਵਸ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰੀ ਬਾਲੜੀ ਦਿਵਸ 'ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਲੜਕੀਆਂ ਦੇ ਨਾਂ 'ਤੇ ਇਕ ਸੰਦੇਸ਼ ਵੀ ਸਾਂਝਾ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਲਿਖਿਆ- 'ਰਾਸ਼ਟਰੀ ਬਾਲੜੀ ਦਿਵਸ 'ਤੇ, ਅਸੀਂ ਲੜਕੀਆਂ ਦੇ ਜਜ਼ਬੇ ਤੇ ਉਪਲਬਧੀਆਂ ਨੂੰ ਸਲਾਮ ਕਰਦੇ ਹਾਂ। ਅਸੀਂ ਸਾਰੇ ਖੇਤਰਾਂ ਵਿੱਚ ਹਰ ਲੜਕੀ ਦੀ ਸਮਰੱਥਾ ਨੂੰ ਵੀ ਪਛਾਣਦੇ ਹਾਂ। ਇਹ ਸਾਡੇ ਦੇਸ਼ ਅਤੇ ਸਮਾਜ ਨੂੰ ਬਿਹਤਰ ਬਣਾਉਂਦੀਆਂ ਹਨ। ਸਾਡੀ ਸਰਕਾਰ ਇੱਕ ਅਜਿਹੇ ਰਾਸ਼ਟਰ ਦੇ ਨਿਰਮਾਣ ਲਈ ਬਹੁਤ ਸਾਰੇ ਯਤਨ ਕਰ ਰਹੀ ਹੈ ਜਿੱਥੇ ਹਰ ਬੱਚੀ ਨੂੰ ਸਿੱਖਣ, ਵਧਣ ਅਤੇ ਵਧਣ-ਫੁੱਲਣ ਦਾ ਮੌਕਾ ਮਿਲੇ। ਤੁਹਾਨੂੰ ਦੱਸ ਦੇਈਏ ਕਿ ਅੱਜ ਦਾ ਦਿਨ ਹਰ ਸਾਲ ਰਾਸ਼ਟਰੀ ਬਾਲੜੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਰਾਸ਼ਟਰੀ ਬਾਲੜੀ ਦਿਵਸ ਦੀ ਸ਼ੁਰੂਆਤ ਸਾਲ 2008 ਵਿੱਚ ਹੋਈ ਸੀ। ਬਾਲੜੀ ਦਿਵਸ ਦੀ ਬਹੁਤ ਮਹੱਤਤਾ ਹੈ ਕਿਉਂਕਿ ਇਹ ਲੋਕਾਂ ਨੂੰ ਦੇਸ਼ ਵਿੱਚ ਬਾਲੜੀ ਦੇ ਮਹੱਤਵ ਤੇ ਉਸਦੇ ਅਧਿਕਾਰਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਦਾ ਹੈ।