ਮੋਦੀ ਦੀ ਕੈਬਨਿਟ ਦਾ ਵੱਡਾ ਫੈਸਲਾ, ਪੇਂਡੂ ਅਤੇ ਸ਼ਹਿਰੀ ਗਰੀਬਾਂ ਲਈ 3 ਕਰੋੜ ਘਰ ਬਣਾਉਣ ਦੀ ਯੋਜਨਾ ਨੂੰ ਹਰੀ

ਨਵੀਂ ਦਿੱਲੀ, 10 ਜੂਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਵਿੱਚ ਆਪਣੀ ਰਿਹਾਇਸ਼ 'ਤੇ ਆਪਣੀ ਪਹਿਲੀ ਕੈਬਨਿਟ ਮੀਟਿੰਗ ਕਰ ਰਹੇ ਹਨ। ਆਪਣੇ ਪਹਿਲੇ ਫੈਸਲੇ ਵਿੱਚ, ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਪੇਂਡੂ ਅਤੇ ਸ਼ਹਿਰੀ ਗਰੀਬਾਂ ਲਈ 3 ਕਰੋੜ ਘਰ ਬਣਾਉਣ ਦੀ ਯੋਜਨਾ ਨੂੰ ਵੀ ਹਰੀ ਝੰਡੀ ਦੇ ਦਿੱਤੀ ਹੈ। ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਪਿੰਡਾਂ ਅਤੇ ਸ਼ਹਿਰਾਂ ਵਿੱਚ ਬਣੇ ਇਨ੍ਹਾਂ ਘਰਾਂ ਵਿੱਚ ਟਾਇਲਟ, ਬਿਜਲੀ, ਪਾਣੀ ਅਤੇ ਗੈਸ ਕੁਨੈਕਸ਼ਨ ਹੋਣਗੇ। ਪਿਛਲੇ 10 ਸਾਲਾਂ ਵਿੱਚ ਇਸ ਯੋਜਨਾ ਤਹਿਤ ਕੁੱਲ 4.21 ਕਰੋੜ ਘਰ ਪਹਿਲਾਂ ਹੀ ਬਣਾਏ ਜਾ ਚੁੱਕੇ ਹਨ। ਇਸ ਸਕੀਮ ਤਹਿਤ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਮਕਾਨ ਬਣਾਉਣ ਲਈ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਮੋਦੀ 3.0 ਦੀ ਪਹਿਲੀ ਕੈਬਨਿਟ ਮੀਟਿੰਗ ਸੋਮਵਾਰ, 10 ਜੂਨ ਨੂੰ ਪ੍ਰਧਾਨ ਮੰਤਰੀ ਨਿਵਾਸ 'ਤੇ ਹੋਈ। ਇਸ ਵਿੱਚ ਸਾਰੇ ਕੈਬਨਿਟ ਮੰਤਰੀਆਂ ਨੇ ਹਿੱਸਾ ਲਿਆ। ਜਾਣਕਾਰੀ ਮੁਤਾਬਕ ਇਸ ਮੀਟਿੰਗ ਵਿੱਚ ਮੰਤਰੀਆਂ ਨੂੰ ਉਨ੍ਹਾਂ ਦੇ ਵਿਭਾਗਾਂ ਦੀ ਵੰਡ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਸਰਕਾਰ ਦੇ ਪਹਿਲੇ 100 ਦਿਨਾਂ ਦੇ ਰੋਡ ਮੈਪ ‘ਤੇ ਵੀ ਚਰਚਾ ਕੀਤੀ ਜਾਵੇਗੀ। ਮੰਨਿਆ ਜਾ ਰਿਹਾ ਹੈ ਕਿ ਅਮਿਤ ਸ਼ਾਹ ਅਤੇ ਰਾਜਨਾਥ ਸਿੰਘ ਦੇ ਵਿਭਾਗਾਂ ‘ਚ ਬਦਲਾਅ ਨਹੀਂ ਕੀਤਾ ਜਾਵੇਗਾ। ਪਹਿਲਾਂ ਵਾਂਗ ਸ਼ਾਹ ਗ੍ਰਹਿ ਮੰਤਰੀ ਅਤੇ ਰਾਜਨਾਥ ਰੱਖਿਆ ਮੰਤਰੀ ਬਣੇ ਰਹਿਣਗੇ। ਨਾਗਪੁਰ ਦੇ ਸੰਸਦ ਮੈਂਬਰ ਨਿਤਿਨ ਗਡਕਰੀ ਨੂੰ ਫਿਰ ਤੋਂ ਸੜਕ ਆਵਾਜਾਈ ਮੰਤਰਾਲੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਹਰਸ਼ ਮਲਹੋਤਰਾ ਅਤੇ ਅਜੇ ਟਮਟਾ ਨੂੰ ਸੜਕ ਆਵਾਜਾਈ ਮੰਤਰਾਲੇ ਵਿੱਚ ਰਾਜ ਮੰਤਰੀ ਦਾ ਕਾਰਜਭਾਰ ਦਿੱਤਾ ਗਿਆ ਹੈ। ਵਿਦੇਸ਼ ਮੰਤਰਾਲਾ ਐਸ ਜੈਸ਼ੰਕਰ ਕੋਲ ਰਹੇਗਾ। ਜੈਸ਼ੰਕਰ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ 'ਚ ਵਿਦੇਸ਼ ਮੰਤਰੀ ਵੀ ਸਨ। ਅਸ਼ਵਿਨੀ ਵੈਸ਼ਨਵ ਨੂੰ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਕਮਾਨ ਸੌਂਪੀ ਗਈ ਹੈ। ਵੈਸ਼ਨਵ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਵਿੱਚ ਰੇਲ ਮੰਤਰੀ ਸਨ। ਹਰਿਆਣਾ ਦੇ ਭਾਜਪਾ ਆਗੂ ਅਤੇ ਸਾਬਕਾ ਸੀਐਮ ਮਨੋਹਰ ਲਾਲ ਖੱਟਰ ਨੂੰ ਬਿਜਲੀ ਮੰਤਰੀ ਬਣਾਇਆ ਗਿਆ ਹੈ। ਜਦੋਂ ਕਿ ਸ਼੍ਰੀਪਦ ਨਾਇਕ ਐਮਓਐਸ ਪਾਵਰ ਹੋਣਗੇ। ਮਨੋਹਰ ਲਾਲ ਖੱਟਰ ਨੂੰ ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦਾ ਚਾਰਜ ਵੀ ਮਿਲ ਸਕਦਾ ਹੈ, ਟੋਕਨ ਸਾਹੂ ਰਾਜ ਮੰਤਰੀ ਹੋਣਗੇ। ਵਿਦੇਸ਼ ਮੰਤਰਾਲੇ ਦੀ ਕਮਾਨ ਇੱਕ ਵਾਰ ਫਿਰ ਐਸ ਜੈਸ਼ੰਕਰ ਨੂੰ ਦਿੱਤੀ ਗਈ ਹੈ। ਵਿਦੇਸ਼ ਮੰਤਰਾਲੇ ਦੀ ਕਮਾਨ ਇੱਕ ਵਾਰ ਫਿਰ ਐਸ ਜੈਸ਼ੰਕਰ ਨੂੰ ਦਿੱਤੀ ਗਈ ਹੈ। ਸ਼ਿਵਰਾਜ ਸਿੰਘ ਨੂੰ ਖੇਤੀਬਾੜੀ ਮੰਤਰਾਲੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਮਨੋਹਰ ਲਾਲ ਖੱਟਰ ਨੂੰ ਊਰਜਾ ਵਿਭਾਗ ਦਿੱਤਾ ਗਿਆ ਹੈ। ਵਿਦੇਸ਼ ਮੰਤਰਾਲੇ ਦੀ ਕਮਾਨ ਇੱਕ ਵਾਰ ਫਿਰ ਐਸ ਜੈਸ਼ੰਕਰ ਨੂੰ ਦਿੱਤੀ ਗਈ ਹੈ। ਸ਼ਿਵਰਾਜ ਸਿੰਘ ਨੂੰ ਖੇਤੀਬਾੜੀ ਮੰਤਰਾਲੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਮਨੋਹਰ ਲਾਲ ਖੱਟਰ ਨੂੰ ਊਰਜਾ ਵਿਭਾਗ ਦਿੱਤਾ ਗਿਆ ਹੈ, ਪੀਯੂਸ਼ ਗੋਇਲ ਨੂੰ ਵਣਜ ਮੰਤਰੀ, ਸ਼੍ਰੀਪਦ ਨਾਇਕ ਨੂੰ ਊਰਜਾ ਰਾਜ ਮੰਤਰੀ ਬਣਾਇਆ ਗਿਆ ਹੈ। ਗਜੇਂਦਰ ਸ਼ੇਖਾਵਤ ਨੂੰ ਕਲਾ ਸੈਰ-ਸਪਾਟਾ ਅਤੇ ਸੱਭਿਆਚਾਰ ਮੰਤਰੀ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਸੁਰੇਸ਼ ਗੋਪੀ ਨੂੰ ਸੈਰ-ਸਪਾਟਾ, ਕਲਾ ਅਤੇ ਸੱਭਿਆਚਾਰ ਰਾਜ ਮੰਤਰੀ ਬਣਾਇਆ ਗਿਆ ਹੈ। ਚਿਰਾਗ ਪਾਸਵਾਨ ਨੂੰ ਖੇਡ ਅਤੇ ਯੁਵਾ ਮੰਤਰਾਲੇ ਦੀ ਕਮਾਨ ਸੌਂਪੀ ਗਈ ਹੈ।