ਮਾਲਵਾ

ਅਸੀਂ ਸੁਖਬੀਰ ਬਾਦਲ ਦੇ ਗੁਲਾਮ ਨਹੀਂ ਹਾਂ : ਪਰਮਿੰਦਰ ਢੀਂਡਸਾ 
ਮਾਲੇਰਕੋਟਲਾ 31 ਜੁਲਾਈ, 2024 : ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਮੋਹਰੀ ਮੈਂਬਰ ਸਾਬਕਾ ਵਿੱਤ ਮੰਤਰੀ ਪੰਜਾਬ ਪਰਮਿੰਦਰ ਸਿੰਘ ਢੀਂਡਸਾ ਨੇ ਅਕਾਲੀ ਦਲ ਨੂੰ ਮਜਬੂਤ ਕਰਨ ਤੇ ਅਕਾਲੀ ਦਲ ਸੋਚ ਨੂੰ ਪ੍ਰਚੰਡ ਕਰਨ ਲਈ ਤੁਰੇ ਆਗੂਆਂ ਨੂੰ ਪਾਰਟੀ ਵਿੱਚੋਂ ਕੱਢਣ ਉੱਪਰ ਤਿੱਖੀ ਪ੍ਰਤਿਕਿਰਿਆ ਪ੍ਰਗਟ ਕਰਦਿਆਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਤਾਂ ਅਕਾਲੀ ਵਰਕਰ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਤੋਂ ਬਾਹਰ ਕਰ ਚੁੱਕੇ ਹਨ। ਢੀਂਡਸਾ ਨੇ ਕਿਹਾ ਕਿ, ਅਸੀਂ ਸੁਖਬੀਰ ਸਿੰਘ ਬਾਦਲ ਦੇ ਗੁਲਾਮ ਨਹੀਂ ਹਾਂ।....
ਮੁੱਖ ਮੰਤਰੀ ਮਾਨ ਨੇ ਸੁਨਾਮ ਵਿਖੇ ਸੀ-ਪਾਈਟ ਕੇਂਦਰ ਦਾ ਨੀਂਹ ਪੱਥਰ ਰੱਖਿਆ
ਨੌਜਵਾਨਾਂ ਨੂੰ ਫੌਜ ਅਤੇ ਪੁਲਿਸ ਵਿੱਚ ਭਰਤੀ ਹੋਣ ਲਈ ਸਿਖਲਾਈ ਪ੍ਰਦਾਨ ਕਰੇਗਾ ਕੇਂਦਰ ਸੁਨਾਮ, 31 ਜੁਲਾਈ 2024 : ਫੌਜ, ਅਰਧ ਸੈਨਿਕ ਬਲਾਂ ਅਤੇ ਪੁਲਿਸ ਵਿੱਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਦਿਸਹੱਦੇ ਕਾਇਮ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇੱਥੇ ਲਗਪਗ 29 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸੈਂਟਰ ਫਾਰ ਟ੍ਰੇਨਿੰਗ ਐਂਡ ਇੰਪਲਾਇਮੈਂਟ ਆਫ ਪੰਜਾਬ ਯੂਥ (ਸੀ-ਪਾਈਟ) ਦਾ ਨੀਂਹ ਪੱਥਰ ਰੱਖਿਆ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸੀ-ਪਾਈਟ ਕੇਂਦਰ 10 ਏਕੜ ਰਕਬੇ ਵਿੱਚ....
ਪੀ.ਏ.ਯੂ. ਤੋਂ ਸਿਖਲਾਈ ਹਾਸਲ ਖੇਤੀ ਉੱਦਮੀ ਨੇ ਐਪਲ ਕੈਚਰ ਬਣਾ ਕੇ ਸੇਬਾਂ ਦੀ ਤੁੜਾਈ ਸੌਖੀ ਕੀਤੀ
ਲੁਧਿਆਣਾ 31 ਜੁਲਾਈ 2024 : ਪੀ.ਏ.ਯੂ. ਵਿਚ ਜਾਰੀ ਪੰਜਾਬ ਐਗਰੀ ਬਿਜ਼ਨਸ ਇੰਨਕੁਬੇਟਰ (ਪਾਬੀ) ਤੋਂ ਸਿਖਲਾਈ ਹਾਸਲ ਕਰਨ ਵਾਲੇ ਕਾਰੋਬਾਰ ਉੱਦਮੀ ਐਗਰੋਟੈੱਕ ਪਲੈਨੇਟ ਨੇ ਇਕ ਵਿਸ਼ੇਸ਼ ਜੰਤਰ ਤਿਆਰ ਕੀਤਾ ਹੈ। ਐਪਲ ਕੈਚਰ ਨਾਂ ਦੀ ਇਹ ਮਸ਼ੀਨ ਸੇਬਾਂ ਦੀ ਤੁੜਾਈ ਨੂੰ ਮੱਦੇਨਜ਼ਰ ਰੱਖ ਕੇ ਡਿਜ਼ਾਇਨ ਅਤੇ ਵਿਕਸਿਤ ਕੀਤੀ ਗਈ ਹੈ। ਇਹ ਕਾਰੋਬਾਰ ਉੱਦਮੀ ਫਰਮ ਇਸ਼ਫਾਕ ਅਹਿਮਦ ਵਾਨੀ ਦੀ ਨਿਗਰਾਨੀ ਹੇਠ ਚਲਾਈ ਜਾ ਰਹੀ ਹੈ। ਐਪਲ ਕੈਚਰ ਇਕ ਅਜਿਹੀ ਛੋਟੀ ਮਸ਼ੀਨ ਹੈ ਜੋ ਸੇਬਾਂ ਨੂੰ ਬੜੀ ਕੁਸ਼ਲਤਾ ਨਾਲ ਤੋੜਦੀ, ਸੰਭਾਲਦੀ ਅਤੇ....
ਪੀ.ਏ.ਯੂ. ਨੇ ਹਾਈਬਿ੍ਰਡ ਖੀਰੇ ਅਤੇ ਹਾਈਬਿ੍ਰਡ ਟਮਾਟਰ ਦੇ ਪਸਾਰ ਲਈ ਸਮਝੌਤੇ ਤੇ ਸਹੀ ਪਾਈ
ਲੁਧਿਆਣਾ 31 ਜੁਲਾਈ 2024 : ਪੀ.ਏ.ਯੂ. ਨੇ ਅੱਜ ਪਟਿਅਲਾ ਸਥਿਤ ਇਕ ਫਰਮ ਐਰੀਜ਼ੋਨਾ ਸੀਡਜ਼ ਪ੍ਰਾਈਵੇਟ ਲਿਮਿਟਡ ਨਾਲ ਖੀਰੇ ਦੀ ਹਾਈਬਿ੍ਰਡ ਕਿਸਮ ਪੀ ਕੇ ਐੱਚ-11 ਅਤੇ ਟਮਾਟਰਾਂ ਦੀ ਕਿਸਮ ਪੀ ਟੀ ਐੱਚ-2 ਦੇ ਪਸਾਰ ਲਈ ਸਮਝੌਤਾ ਕੀਤਾ। ਪੀ.ਏ.ਯੂ. ਦੀ ਤਰਫੋਂ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਸੰਬੰਧਿਤ ਫਰਮ ਵੱਲੋਂ ਜਨਾਬ ਮੁਹੰਮਦ ਅਨਵਰ ਨੇ ਸਮਝੌਤੇ ਦੀ ਸ਼ਰਤਾਂ ਉੱਪਰ ਸਹੀ ਪਾਈ। ਵਧੀਕ ਨਿਰਦੇਸ਼ਕ ਖੋਜ ਡਾ. ਗੁਰਸਾਹਿਬ ਸਿੰਘ ਮਨੇਸ ਅਤੇ ਸਬਜ਼ੀ ਵਿਗਿਆਨ ਵਿਭਾਗ ਦੇ ਮੁਖੀ ਡਾ. ਤਰਸੇਮ ਸਿੰਘ ਢਿੱਲੋਂ ਤੋਂ....
ਸਬਜ਼ੀ ਵਿਗਿਆਨੀ ਡਾ. ਤਰਸੇਮ ਸਿੰਘ ਢਿੱਲੋਂ ਪੀ.ਏ.ਯੂ. ਦੇ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਬਣੇ
ਲੁਧਿਆਣਾ 31 ਜੁਲਾਈ 2024 : ਪੀ.ਏ.ਯੂ. ਦੇ ਸਬਜ਼ੀ ਵਿਗਿਆਨ ਵਿਭਾਗ ਦੇ ਮੁਖੀ ਡਾ. ਤਰਸੇਮ ਸਿੰਘ ਢਿੱਲੋਂ ਦੀ ਨਿਯੁਕਤੀ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਦੇ ਤੌਰ ਤੇ ਹੋਈ ਹੈ। ਡਾ. ਢਿੱਲੋਂ ਨੇ ਦਸੰਬਰ 1992 ਵਿੱਚ ਫਾਰਮ ਸਲਾਹਕਾਰ ਸੇਵਾ ਕੇਂਦਰ, ਬਠਿੰਡਾ ਵਿਖੇ ਜ਼ਿਲ੍ਹਾ ਪਸਾਰ ਮਾਹਿਰ (ਸਬਜੀਆਂ) ਵਜੋਂ ਆਪਣੀਆਂ ਸੇਵਾਵਾਂ ਸ਼ੁਰੂ ਕੀਤੀਆਂ ਅਤੇ ਸਤੰਬਰ 2002 ਵਿੱਚ ਸਹਿਯੋਗੀ ਪ੍ਰੋਫੈਸਰ, ਜਨਵਰੀ 2009 ਵਿੱਚ ਸੀਨੀਅਰ ਪਸਾਰ ਮਾਹਿਰ (ਸਬਜੀਆਂ) ਅਤੇ ਸਤੰਬਰ 2015 ਵਿੱਚ ਨਿਰਦੇਸ਼ਕ (ਬੀਜ) ਦਾ ਵਾਧੂ ਚਾਰਜ ਸੰਭਾਲਿਆ।....
ਵਿਦਿਆਰਥਣ ਜਪਕੀਰਤ ਕੌਰ ਨੇ ਰਾਸ਼ਟਰ ਪੱਧਰੀ ਜਨਰਲ ਨਾਲੇਜ਼ ਪ੍ਰੀਖਿਆ 2024 ਵਿੱਚ ਪਹਿਲੀ ਪੁਜ਼ੀਸ਼ਨ ਕੀਤੀ ਹਾਸਲ
ਰਾਏਕੋਟ, 31 ਜੁਲਾਈ : ਸੈਂਟਰ ਆਫ ਐਜ਼ੂਕੇਸ਼ਨਲ ਡਿਵੈਲਪਮੈਂਟ ਐਂਡ ਰਿਸਰਚ ਵੱਲੋਂ ਪਿਛਲੇ ਦਿਨੀਂ ਪੁਣੇ (ਮਹਾਰਾਸ਼ਟਰ) ਵਿਖੇ ਕਰਵਾਈ ਗਈ ਰਾਸ਼ਟਰ ਪੱਧਰੀ ਜਨਰਲ ਨਾਲੇਜ਼ ਪ੍ਰੀਖਿਆ 2024 ਵਿੱਚ ਸੈਕਰਡ ਹਾਰਟ ਸਕੂਲ ਰਾਏਕੋਟ ਦੀ ਸੱਤਵੀਂ ਜਮਾਤ ਦੀ ਵਿਦਿਆਰਥਣ ਜਪਕੀਰਤ ਕੌਰ ਨੇ ਭਾਗ ਲੈਂਦਿਆਂ ਪਹਿਲਾ ਸਥਾਨ ਹਾਸਲ ਕੀਤਾ ਹੈ। ਵਿਦਿਆਰਥਣ ਜਪਕੀਰਤ ਕੌਰ ਦੀ ਇਸ ਪ੍ਰਾਪਤੀ ਦੇ ਸਕੂਲ ਪ੍ਰਿੰਸੀਪਲ ਸਿਸਟਰ ਰਚਨਾ ਅਤੇ ਸਮੂਹ ਸਟਾਫ ਵੱਲੋਂ ਮੁਬਾਰਵਾਦ ਦਿੰਦਿਆਂ ਚੰਗੇ ਭਵਿੱਖ ਦੀ ਕਾਮਨਾ ਕੀਤੀ ਗਈ।ਇਸ ਮੌਕੇ ਵਿਸ਼ੇਸ਼ ਤੇ ਪੁੱਜੇ....
ਜ਼ਿਲ੍ਹਾ ਬਾਲ ਸੁਰੱਖਿਆ ਦਫਤਰ,ਫਾਜਿਲਕਾ ਵੱਲੋ ਇੱਕ ਰੋਜਾ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ
ਫਾਜ਼ਿਲਕਾ, 31 ਜੁਲਾਈ 2024 : ਡਿਪਟੀ ਕਮਿਸ਼ਨਰ,ਫਾਜਿਲਕਾ ਡਾ.ਸੇਨੂ ਦੁੱਗਲ ਦੇ ਦਿਸ਼ਾ- ਨਿਰਦੇਸ਼ਾ ਅਨੁਸਾਰ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ,ਫਾਜਿਲਕਾ ਵੱਲੋ ਏ.ਐੱਨ.ਐੱਮ ਅਤੇ ਆਸ਼ਾ ਵਰਕਰ ਨਾਲ ਇੱਕ ਰੋਜਾ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ। ਜ਼ਿਲ੍ਹਾ ਬਾਲ ਸੁਰੱਖਿਆ ਅਫਸਰ, ਰੀਤੂ ਬਾਲਾ ਵੱਲੋ ਅਡਾਪਸ਼ਨ ਦੀ ਗਾਇਡਲਾਇਨ ਬਾਰੇ ਜਾਗਰੂਕ ਕੀਤਾ ਗਿਆ, ਮਿਸ਼ਨ ਵਾਤਸੱਲਿਆ ਦੀ ਸਕੀਮ ਬਾਰੇ ਜਾਣੂ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਬੱਚਾ ਗੋਦ ਲੈਣ ਵਾਸਤੇ ਸੈਟਰਲ ਅਡਾਪਸ਼ਨ ਰਿਸੋਰਸ ਅਥਾਰਟੀ ਦੀ ਸਾਇਟ ਤੇ ਆਪ ਨੂੰ ਰਜਿਸਟਰਡ....
ਦਫਤਰ ਵਿਚ ਈ.ਆਫਿਸ ਮੁਕੰਮਲ ਤੌਰ ਤੇ ਲਾਗੂ ਕਰਨ ਵਾਲੀ ਪਹਿਲੀ ਕਾਰਪੋਰੇਸ਼ਨ ਬਣੀ ਨਗਰ ਨਿਗਮ ਅਬੋਹਰ
ਵਧੇਗੀ ਹੋਰ ਪਾਰਦਰਸ਼ਤਾ, ਆਨਲਾਈਨ ਵਿਧੀ ਰਾਹੀਂ ਕੰਮ ਹੋਰ ਹੋਵੇਗਾ ਸੁਖਾਲਾ-ਡਾ. ਸੇਨੂ ਦੁੱਗਲ ਫਾਜਿਲਕਾ 31 ਜੁਲਾਈ 2024 : ਪੰਜਾਬ ਸਰਕਾਰ ਵੱਲੋਂ ਸਮੂਹ ਵਿਭਾਗਾਂ ਵਿੱਚ ਆਨਲਾਈਨ ਈ ਆਫਿਸ ਵਿਧੀ ਸ਼ੁਰੂ ਕੀਤੀ ਗਈ ਹੈ। ਇਸ ਵਿਧੀ ਨਾਲ ਦਫਤਰੀ ਕੰਮਾਂ ਵਿੱਚ ਹੋਰ ਪਾਰਦਰਸ਼ਤਾ ਅਤੇ ਤੇਜੀ ਲਿਆਉਣ ਦੇ ਨਾਲ-ਨਾਲ ਆਨਲਾਈਨ ਵਿਧੀ ਰਾਹੀਂ ਕਿਤੇ ਵੀ ਫਾਈਲ ਨੁੰ ਦੇਖਿਆ ਅਤੇ ਉਸ *ਤੇ ਕੰਮ ਕੀਤਾ ਜਾ ਸਕਦਾ ਹੈ। ਦਫਤਰ ਵਿਚ ਈ.ਆਫਿਸ ਨੂੰ ਮੁਕੰਮਲ ਤੌਰ *ਤੇ ਲਾਗੂ ਕਰਨ ਵਾਲੀ ਨਗਰ ਨਿਗਮ ਅਬੋਹਰ ਪੂਰੇ ਸੂਬੇ ਵਿੱਚੋ ਪਹਿਲੀ....
ਨਗਰ ਕੌਂਸਲ ਵੱਲੋਂ ਵਿਸ਼ੇਸ਼ ਮੁਹਿੰਮ ਚਲਾਉਂਦਿਆਂ 200 ਗਉਵੰਸ਼ ਨੂੰ ਗਉਸ਼ਾਲਾਵਾਂ ਵਿਖੇ ਭੇਜਿਆ
ਪਸ਼ੂ ਪਾਲਕਾਂ ਨੂੰ ਸੜਕਾਂ *ਤੇ ਪਸ਼ੂ ਨਾ ਛੱਡਣ ਦੀ ਅਪੀਲ ਫਾਜ਼ਿਲਕਾ,31 ਜੁਲਾਈ 2024 : ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਦੇ ਦਿਸ਼ਾ—ਨਿਰਦੇਸ਼ਾਂ ਹੇਠ ਨਗਰ ਕੌਂਸਲ ਫਾਜ਼ਿਲਕਾ ਵੱਲੋ ਜ਼ਿਲ੍ਹਾ ਐਨੀਮਲ ਵੇਲਫੇਅਰ ਸੋਸਾਇਟੀ ਦੇ ਸਹਿਯੋਗ ਨਾਲ ਵਿਸ਼ੇਸ਼ ਮੁਹਿੰਮ ਚਲਾਉਂਦਿਆਂ ਬੇਸਹਾਰਾ ਪਸ਼ੂਆਂ ਨੂੰ ਗਉਸ਼ਾਲਾ ਵਿਖੇ ਭੇਜਿਆ ਜਾ ਰਿਹਾ ਹੈ। ਇਹ ਜਾਣਕਾਰੀ ਨਗਰ ਕੌਂਸਲ ਫਾਜਿਲਕਾ ਦੇ ਕਾਰਜਸਾਧਕ ਅਫਸਰ ਸ੍ਰੀ ਮੰਗਤ ਕੁਮਾਰ ਨੇ ਦਿੱਤੀ।ਉਨ੍ਹਾਂ ਕਿਹਾ ਕਿ ਵਿਸ਼ੇਸ਼ ਮੁਹਿੰਮ ਦੌਰਾਨ ਕੁੱਲ 200 ਗਉਵੰਸ਼ ਨੂੰ ਗਉਸ਼ਾਲਾ ਵਿਖੇ ਭੇਜਿਆ ਗਿਆ....
ਸਿਹਤ ਵਿਭਾਗ ਫਾਜਿਲਕਾ ਵੱਲੋਂ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ 01 ਤੋਂ 07 ਅਗਸਤ ਤੱਕ ਮਨਾਇਆ ਜਾ ਰਿਹਾ ਹੈ ਜਾਗਰੂਕਤਾ ਹਫ਼ਤਾ : ਡਾ ਕਵਿਤਾ ਸਿੰਘ
ਫਾਜਿਲਕਾ 31 ਜੁਲਾਈ 2024 : ਪੰਜਾਬ ਸਰਕਾਰ ਅਤੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ ਚੰਦਰ ਸ਼ੇਖਰ ਕੱਕੜ ਸਿਵਲ ਸਰਜਨ ਦੀ ਦੇਖ ਰੇਖ ਵਿੱਚ ਸਿਹਤ ਵਿਭਾਗ ਫਾਜਿਲਕਾ ਵੱਲੋਂ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ 01 ਅਗਸਤ ਤੋਂ 07 ਅਗਸਤ ਤੱਕ ਵਿਸ਼ੇਸ਼ ਜਾਗਰੂਕਤਾ ਹਫ਼ਤਾ ਮਨਾਇਆ ਜਾ ਰਿਹਾ ਹੈ। ਇਸ ਹਫ਼ਤੇ ਸਬੰਧੀ ਜਾਣਕਾਰੀ ਦਿੰਦਿਆਂ ਡਾ ਕਵਿਤਾ ਸਿੰਘ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਨੇ ਦੱਸਿਆ ਕਿ ਛੋਟੇ ਬੱਚਿਆਂ ਦੀ ਮੌਤ ਦਰ ਨੂੰ ਘਟਾਉਣ ਲਈ ਸਿਹਤ ਵਿਭਾਗ ਵੱਖ ਵੱਖ....
ਵਿਧਾਇਕ ਮੁੰਡੀਆਂ ਵੱਲੋਂ ਪਿੰਡ ਭੂਖੜੀ ਕਲਾਂ 'ਚ ਬੁੱਢੇ ਦਰਿਆ 'ਤੇ ਪੁਲ ਦੇ ਨਿਰਮਾਣ ਕਾਰਜ਼ਾਂ ਦਾ ਉਦਘਾਟਨ 
ਅਧਿਕਾਰੀਆਂ ਨੂੰ ਤੈਅ ਸਮੇਂ 'ਚ ਪ੍ਰੋਜੈਕਟ ਨੂੰ ਮੁਕੰਮਲ ਕਰਨ ਦੇ ਦਿੱਤੇ ਨਿਰਦੇਸ਼ ਕਿਹਾ! ਪੁਲ ਦੇ ਪੁਨਰ-ਨਿਰਮਾਣ ਨਾਲ ਆਵਾਜਾਈ ਹੋਵੇਗੀ ਸੁਖਾਵੀਂ ਲੁਧਿਆਣਾ, 31 ਜੁਲਾਈ 2024 : ਸੂਬੇ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਸਨੀਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਜਿਸਦੇ ਤਹਿਤ ਹਲਕਾ ਸਾਹਨੇਵਾਲ ਵਿੱਚ ਵਿਕਾਸ ਕਾਰਜ਼ ਜੰਗੀ ਪੱਧਰ 'ਤੇ ਚੱਲ ਰਹੇ ਹਨ। ਇਨ੍ਹਾ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਸਾਹਨੇਵਾਲ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਵੱਲੋਂ....
ਦੋਰਾਹਾ ਉਪ ਮੰਡਲ ਅਧੀਨ ਸਰਹਿੰਦ ਨਹਿਰ 'ਤੇ ਉਸਾਰੀਆਂ ਸਾਖਾਵਾਂ 'ਚ ਮੱਛੀ ਫੜਨ ਦੀ ਬੋਲੀ 20 ਅਗਸਤ ਨੂੰ
ਲੁਧਿਆਣਾ, 31 ਜੁਲਾਈ 2024 : ਉਪ ਮੰਡਲ ਅਫ਼ਸਰ ਦੋਰਾਹਾ ਦਿਵਾਂਸ਼ੂ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੋਪੜ ਹੈਡ ਵਰਕਸ ਮੰਡਲ ਸਰਹਿੰਦ ਨਹਿਰ ਦੇ ਉਪ ਮੰਡਲ ਦੋਰਾਹਾ ਅਧੀਨ ਪੈਂਦੀ ਸਰਹਿੰਦ ਨਹਿਰ ਅਤੇ ਉਸਾਰੀਆਂ ਸਾਖਾਵਾਂ 'ਤੇ ਮੱਛੀ ਫੜਨ ਦੀ ਨਿਲਾਮੀ ਸਬੰਧੀ ਬੋਲੀ 20 ਅਗਸਤ, 2024 ਦੋਰਾਹਾ ਉਪ ਮੰਡਲ ਸ.ਨ. ਦੋਰਾਹਾ ਦੇ ਦਫ਼ਤਰ ਵਿਖੇ ਸਵੇਰੇ 11 ਵਜੇ ਕੀਤੀ ਜਾਵੇਗੀ ਅਤੇ ਇਸ ਦੀ ਮਿਆਦ 01-09-2024 ਤੋਂ 31-08-2025 ਤੱਕ ਹੋਵੇਗੀ। ਜ਼ਿਕਰਯੋਗ ਹੈ ਕਿ ਰੋਪੜ ਹੈਡ ਵਰਕਸ ਮੰਡਲ ਸਰਹਿੰਦ ਨਹਿਰ ਦੇ ਉਪ ਮੰਡਲ....
ਸਿਹਤ ਮੰਤਰੀ ਨੇ ਵੈਕਟਰ-ਬੋਰਨ ਅਤੇ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਲਈ ਅੰਤਰ-ਵਿਭਾਗੀ ਤਾਲਮੇਲ 'ਤੇ ਦਿੱਤਾ ਜ਼ੋਰ
ਡਾ. ਬਲਬੀਰ ਸਿੰਘ ਵੱਲੋਂ ਬਿਮਾਰੀਆਂ ਨਾਲ ਨਜਿੱਠਣ ਲਈ ਤਿਆਰੀਆਂ ਦੀ ਵੀ ਸਮੀਖਿਆ ਲੁਧਿਆਣਾ, 31 ਜੁਲਾਈ 2024 : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਸਿਹਤ, ਸਥਾਨਕ ਸਰਕਾਰਾਂ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਜ਼ਿਲ੍ਹੇ ਵਿੱਚ ਵੈਕਟਰ-ਬੋਰਨ ਅਤੇ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਮਿਲ ਕੇ ਕੰਮ ਕਰਨ ਦੇ ਨਿਰਦੇਸ਼ ਦਿੱਤੇ ਹਨ। ਲੁਧਿਆਣਾ ਵਿੱਚ ਪਾਣੀ ਅਤੇ ਵੈਕਟਰ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਅਤੇ....
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੋਰਡ ਦੀਆਂ ਚੋਣਾਂ ਲਈ ਵੋਟਾਂ ਬਣਵਾਉਣ ਦਾ ਆਖਰੀ ਦਿਨ 31 ਜੁਲਾਈ
ਯੋਗ ਕੇਸਾਧਾਰੀ ਵਿਅਕਤੀ ਆਪਣੀ ਵੋਟ ਜਰੂਰ ਬਣਵਾਉਣ : ਜ਼ਿਲ੍ਹਾ ਚੋਣ ਅਫ਼ਸਰ ਮੋਗਾ, 31 ਜੁਲਾਈ 2024 : ਚੀਫ ਕਮਿਸ਼ਨਰ ਗੁਰਦੁਆਰਾ ਚੋਣਾਂ, ਚੰਡੀਗੜ੍ਹ ਦੀ ਹਦਾਇਤ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੋਰਡ ਦੀਆਂ ਚੋਣਾਂ ਦੇ ਲਈ ਜ਼ਿਲ੍ਹਾ ਮੋਗਾ ਵਿੱਚ ਯੋਗ ਵੋਟਰਾਂ ਦੀ ਰਜਿਸਟਰੇਸ਼ਨ ਦਾ ਕੰਮ ਜਾਰੀ ਹੈ। ਵੋਟਾਂ ਬਣਵਾਉਣ ਦੀ ਆਖਰੀ ਤਰੀਕ 31 ਜੁਲਾਈ, 2024 ਹੈ। ਫਾਈਨਲ ਵੋਟਰ ਸੂਚੀ ਦੀ ਤਿਆਰੀ ਦੇ ਸਬੰਧ ਵਿੱਚ ਕੇਸਾਧਾਰੀ ਵਿਅਕਤੀ ਇਸ ਮਿਤੀ ਤੱਕ ਫਾਰਮ ਨੰਬਰ-1 ਭਰ ਸਕਦਾ ਹੈ। ਇਹ ਜਾਣਕਾਰੀ....
ਡਿਪਟੀ ਕਮਿਸ਼ਨਰ ਨੇ ਵਾਇਨਾਡ ਵਿਖੇ ਵਾਪਰੀ ਘਟਨਾ ਲਈ ਲੋਕਾਂ ਨੂੰ ਮਦਦ ਦੀ ਕੀਤੀ ਅਪੀਲ
ਫਰੀਦਕੋਟ 31 ਜੁਲਾਈ 2024 : ਵਾਇਨਾਡ ਵਿਖੇ 30 ਜੁਲਾਈ ਨੂੰ ਕੁਦਰਤੀ ਆਫਤਾਂ ਕਾਰਨ ਵਾਪਰੇ ਇੱਕ ਭਿਆਨਕ ਹਾਦਸੇ ਦੌਰਾਨ ਮਾਰੇ ਗਏ 150 ਦੇ ਕਰੀਬ ਲੋਕਾਂ ਲਈ ਮਾਲੀ ਸਹਾਇਤਾ ਲਈ ਅਪੀਲ ਕਰਦਿਆਂ ਅੱਜ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਸਮੂਹ ਜਿਲ੍ਹਾ ਵਾਸੀਆਂ, ਸਰਕਾਰ ਦੇ ਨੁਮਾਇੰਦਿਆ ਅਤੇ ਅਫਸਰ ਸਾਹਿਬਾਨਾਂ ਨੂੰ ਮੰਦਭਾਗੀ ਘਟਨਾ ਵਿੱਚ ਜਾਨ ਗੁਆ ਚੁੱਕੇ ਲੋਕਾਂ ਦੇ ਵਾਰਸਾਂ ਲਈ ਮਾਲੀ ਮਦਦ ਕਰਨ ਲਈ ਬਾਰ ਕੋਡ ਅਤੇ ਅਕਾਊਂਟ ਨੰਬਰ ਜਾਰੀ ਕਰਦਿਆਂ ਵੱਧ ਤੋਂ ਵੱਧ ਮਦਦ ਕਰਨ ਦੀ ਅਪੀਲ ਕੀਤੀ। ਭਾਵੇਂ ਕਿ ਐਨ....