ਲੁਧਿਆਣਾ (ਰਘਵੀਰ ਸਿੰਘ ਜੱਗਾ) : ਕੈਨੇਡਾ ਦੇ ਦੌਰੇ ਤੇ ਗਏ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਵਾਈਸ ਚਾਂਸਲਰ ਤੇ ਜੀ ਜੀ ਐੱਨ ਖਾਲਸਾ ਕਾਲਿਜ ਤੇ ਹੋਰ ਸਬੰਧਤ ਸੰਸਥਾਵਾਂ ਦੇ ਪ੍ਰਧਾਨ ਡਾ. ਸ ਪ ਸਿੰਘ ਨਾਲ ਵੈਨਕੂਵਰ ਵਿਚਾਰ ਮੰਚ ਵੱਸੋਂ ਨਾਲ ਸੰਵਾਦ ਰਚਾਉਣ ਲਈ ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ ਸਰੀ ਵਿਖੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦਾ ਆਗਾਜ਼ ਮੰਚ ਦੇ ਬੁਲਾਰੇ ਪੰਜਾਬੀ ਕਵੀ ਮੋਹਨ ਗਿੱਲ ਦੇ ਸਵਾਗਤੀ ਸ਼ਬਦਾਂ ਨਾਲ ਹੋਇਆ। ਵਿਸ਼ਵ ਪ੍ਰਸਿੱਧ ਚਿਤਰਕਾਰ....
ਮਾਲਵਾ
ਲੁਧਿਆਣਾ (ਰਘਵੀਰ ਸਿੰਘ ਜੱਗਾ) : ਅਮਰੀਕਾ ਦੇ ਵਾਸ਼ਿੰਗਟਨ ਸੂਬੇ ਚ ਵੱਸਦੀ ਪੰਜਾਬੀ ਕਹਾਣੀਕਾਰ ਪਰਵੇਜ਼ ਸੰਧੂ ਦੀ ਪੰਜਾਬ ਫੇਰੀ ਤੇ ਲੁਧਿਆਣਾ ਵਿਖੇ ਸ਼ਹੀਦ ਭਗਤ ਸਿੰਘ ਨਗਰ ਵਿਖੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਪੰਜਾਬੀ ਪੁਸਤਕਾਂ ਦਾ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ। ਪਰਵੇਜ਼ ਸੰਧੂ ਨੇ ਇਸ ਮੌਕੇ ਆਪਣੀ ਕਹਾਣੀ ਸਿਰਜਣ ਪ੍ਰਕ੍ਰਿਆ ਬਾਰੇ ਦੱਸਦਿਆਂ ਕਿਹਾ ਕਿ ਆਪਣੇ ਦਾਦਾ ਜੀ ਦੀਆਂ ਸਿਰਜਣਾਤਮਕ ਬਿਰਤੀਆਂ ਕਾਰਨ ਉਹ ਬਚਪਨ ਵਿੱਚ ਹੀ ਚੰਗਾ ਸਾਹਿੱਤ ਅੰਗਰੇਜ਼ੀ ਪੰਜਾਬੀ ਤੇ ਹਿੰਦੀ ਵਿੱਚ ਪੜ੍ਹਨ ਲੱਗ....
ਮਾਨਸਾ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰ ਮਾਈਂਡ ਗੋਲਡੀ ਬਰਾੜ ਦੀ ਹਿਰਾਸਤ ਤੋਂ ਬਾਅਦ ਪਿਤਾ ਬਲਕੌਰ ਸਿੰਘ ਨੇ ਦਿੱਤਾ ਬਿਆਨ। ਉਨ੍ਹਾਂ ਕਿਹਾ ਕਿ ਗੋਲਡੀ ਬਰਾੜ ਦੀ ਹਿਰਾਸਤ ਉਨ੍ਹਾਂ ਲਈ ਵੱਡੀ ਪ੍ਰਾਪਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਗੋਲਡੀ ਬਰਾੜ ਨੂੰ ਭਾਰਤ ਲਿਆਉਣ ਦੀ ਮੰਗ ਵੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਉਸ ਨੂੰ ਜਲਦੀ ਤੋਂ ਜਲਦੀ ਭਾਰਤ ਲਿਆਂਦਾ ਜਾਵੇ ਅਤੇ ਉਸ ਨੂੰ ਸਜ਼ਾ ਦਿੱਤੀ ਜਾਵੇ।ਉਨ੍ਹਾਂ ਇੱਕ ਮੀਡੀਆ ਚੈਨਲ ਨਾਲ ਫ਼ੋਨ 'ਤੇ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਇਸ....
ਰੂਪਨਗਰ : ਘੱਟ ਗਿਣਤੀਆਂ ਸਬੰਧੀ ਸਕੀਮਾਂ ਦਾ ਲਾਭ ਲੋਕਾਂ ਤੱਕ ਪੁੱਜਦਾ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ ਤੇ ਲੋਕਾਂ ਨੂੰ ਸਕੀਮਾਂ ਸਬੰਧੀ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। ਇਹ ਗੱਲ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਆਖੀ। ਲਾਲਪੁਰਾ ਨੇ ਕਿਹਾ ਕਿ ਸਰਕਾਰ ਤੱਕ ਸਕੀਮਾਂ ਸਬੰਧੀ ਲੋਕਾਂ ਦੀ ਪ੍ਰਤੀਕਿਰਿਆ ਪੁੱਜਦੀ ਕੀਤੀ ਜਾਵੇ। ਉਹਨਾਂ ਕਿਹਾ ਕਿ ਸ਼ਮਸ਼ਾਨਘਾਟਾਂ ਜਾ ਕਬਰਸਤਾਨਾਂ....
ਲੁਧਿਆਣਾ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸਥਾਈ ਟਿਕਾਊ ਵਿਕਾਸ ਟੀਚਿਆਂ (ਐਲ. ਐਸ. ਡੀ. ਜੀ) ਦੀ ਪ੍ਰਾਪਤੀ ਲਈ ਸਰਪੰਚਾਂ ਅਤੇ ਪੰਚਾਂ ਲਈ ਦੋ ਰੋਜ਼ਾ ਆਨਲਾਈਨ ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ ਕੀਤਾ। ਇਹ ਵਰਕਸ਼ਾਪ ਜ਼ਿਲ੍ਹਾ ਪ੍ਰੀਸ਼ਦ ਦੀ ਇਮਾਰਤ ਵਿੱਚ ਹੋਈ ਜਿੱਥੇ ਡਿਪਟੀ ਸੀ.ਈ.ਓ. ਨਵਨੀਤ ਜੋਸ਼ੀ ਅਤੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਰੁਪਿੰਦਰਜੀਤ ਕੌਰ ਵਲੋਂ ਗ੍ਰਾਮ ਪੰਚਾਇਤਾਂ ਦੇ ਨੁਮਾਇੰਦਿਆਂ ਦਾ ਸਵਾਗਤ ਕੀਤਾ ਗਿਆ। ਵਰਕਸ਼ਾਪ ਦਾ ਮੁੱਖ ਉਦੇਸ਼ ਪੰਚਾਇਤਾਂ ਦੇ ਚੁਣੇ ਹੋਏ....
ਲੁਧਿਆਣਾ : ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.), ਪ੍ਰਤਾਪ ਚੌਂਕ, ਸਾਹਮਣੇ ਸੰਗੀਤ ਸਿਨੇਮਾ ਲੁਧਿਆਣਾ ਵਿਖੇ ਭਲਕੇ 02 ਦਸੰਬਰ, 2022 ਨੂੰ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਡੀ.ਬੀ.ਈ.ਈ. ਦੇ ਡਿਪਟੀ ਡਾਇਰੈਕਟਰ ਸ਼੍ਰੀਮਤੀ ਮਿਨਾਕਸ਼ੀ ਸ਼ਰਮਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਭਲਕੇ ਲੱਗਣ ਵਾਲੇ ਪਲੇਸਮੈਂਟ ਕੈਂਪ ਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਹੋਵੇਗਾ। ਉਨ੍ਹਾਂ ਦੱਸਿਆ ਕਿ ਪਲੇਸਮੈਂਟ ਕੈਂਪ....
ਲੁਧਿਆਣਾ : ਗੁਰੂ ਨਾਨਕ ਪਬਲਿਕ ਸਕੂਲ (ਜੀ.ਐਨ.ਪੀ.ਐਸ.), ਸਰਾਭਾ ਨਗਰ ਦੇ ਅਧਿਆਪਕਾਂ/ਵਿਦਿਆਰਥੀਆਂ ਵੱਲੋਂ ਸਿੱਧਵਾਂ ਨਹਿਰ ਵਿੱਚ ਕੂੜਾ ਸਾੜਨ ਦਾ ਸਖਤ ਨੋਟਿਸ ਲੈਂਦਿਆ ਨਗਰ ਨਿਗਮ ਲੁਧਿਆਣਾ ਵਲੋਂ ਗੈਰ-ਕਾਨੂੰਨੀ ਗਤੀਵਿਧੀ ਲਈ ਸਕੂਲ ਦਾ 25000 ਰੁਪਏ ਦਾ ਚਲਾਨ ਕੱਟਿਆ ਹੈ। ਨਗਰ ਨਿਗਮ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਵਲੋਂ ਇਸ ਸਬੰਧੀ ਸਪੱਸ਼ਟ ਕੀਤਾ ਗਿਆ ਕਿ ਕੂੜਾ ਸਾੜਨਾ ਇੱਕ ਗੈਰ-ਕਾਨੂੰਨੀ ਗਤੀਵਿਧੀ ਹੈ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨ.ਜੀ.ਟੀ.) ਨੇ ਪਿਛਲੇ ਸਮੇਂ ਇਸ ਸਬੰਧੀ ਗੰਭੀਰ ਨੋਟਿਸ ਲਿਆ ਹੈ।....
ਜਗਰਾਉ (ਰਛਪਾਲ ਸਿੰਘ ਸ਼ੇਰਪੁਰੀ) : ਕਲਗੀਧਰ ਖੇਡ ਮੇਲਾ ਟੂਰਨਾਂਮੈਂਟ ਦੇ ਸਬੰਧ ਵਿੱਚ ਅੱਜ ਮੀਟਿੰਗ ਕੀਤੀ ਗਈ ਇਸ ਮੀਟਿੰਗ ਇਹ ਫੈਸਲਾ ਕੀਤਾ ਗਿਆ ਕਿ ਇਹ ਟੂਰਨਾਮੈਂਟ ਕਲਗੀਧਰ ਖੇਡ ਮੇਲਾ ਕਲਗੀਧਰ ਸਟੇਡੀਅਮ ਕਮਾਲਪੁਰਾ ਤਹਿਸੀਲ ਜਗਰਾਉ (ਲੁਧਿਆਣਾ) ਵਿਖੇ ਮਿਤੀ 16-17-18 ਦਸੰਬਰ 2022 ਨੂੰ ਕਰਵਇਆ ਜਾਵੇਗਾ ਜਿਸ ਵਿੱਚ ਹਾਕੀ,ਕਬੱਡੀ ਫੁੱਟਵਾਲ ਅਤੇ ਕੁੱਤਿਆ ਦੀਆਂ ਦੋੜਾਂ ਕਰਵਾਈਆ ਜਾਣਗੀਆ ।ਇਸ ਕਲਗੀਧਰ ਟੂਰਨਾਮੈਂਟ ਦੀ ਜਾਣਕਾਰੀ ਬਲਾਕ ਸੰਮਤੀ ਮੈਂਬਰ ਭਵਨਜੀਤ ਸਿੰਘ ਕਮਾਲਪੁਰਾ ਅਤੇ ਪਧਾਨ ਜਸਪਾਲ ਸਿੰਘ ਨੇ....
ਜਗਰਾਉ ( ਰਛਪਾਲ ਸਿੰਘ ਸ਼ੇਰਪੁਰੀ ) : ਸ਼ਿਵਲ ਹਸਪਤਾਲ ਜਗਰਾਉ ਵਿਖੇ ਡਾਂ ਪੁਨੀਤ ਸਿੱਧੂ ਸੀਨੀਅਰ ਮੈਡੀਕਲ ਅਫਸ਼ਰ ਸੀ.ਐਚ ਜਗਰਾਉ ਦੇ ਦਿਸਾਂ ਨਿਰਦੇਸ਼ ਹੇਠ ਪਹਿਲੀ ਵਾਰ 1 ਦਸੰਬਰ ਨੂੰ ਵਿਸ਼ਵ ਏਡਜ ਦਿਵਸ ਮਨਾਇਆ ਗਿਆ ਜਿਸ ਵਿੱਚ ਡਾਂ ਮਨੀਤ ਲੂਥਰਾ ਵਰਲਡ ਏਡਜ਼ਸ ਦਿਨ ਦਾ ਲੋਗੋ ਬਰਾਬਰਤਾ ਦਾ ਅਧਿਕਾਰ ਬਾਰੇ ਦੱਸਿਆ ਕਿ ਆਪਾ ਨੂੰ ਏਡਜ਼ ਪੀੜਤ ਮਰੀਜਾਂ ਨੂੰ ਸਮਾਜ ਵਿੱਚ ਬਰਾਬਰਤਾ ਦਾ ਅਧਿਕਾਰ ਰੱਖਣਾ ਚਾਹੀਦਾ ਹੈ ਤੇ ਉਨਾਂ ਨਾਲ ਨਫਰਤ ਜਾਂ ਅਹਿਯੋਗਤਾ ਦਾ ਵਿਹਾਰ ਨਹੀ ਕਰਨਾ ਚਾਹੀਦਾ । ਉਨਾਂ ੳੱਗੇ ਕਿਹਾ ਕਿ ਏਡਜ਼ ਤੋ....
ਜਗਰਾਉਂ (ਰਛਪਾਲ ਸਿੰਘ ਸ਼ੇਰਪੁਰੀ) : ਐਸ, ਐਸ, ਪੀ ਹਰਜੀਤ ਸਿੰਘ ਆਈ ਼਼ਪੀ ਐਸ ਲੁਧਿਆਣਾ ਦਿਹਾਤੀ ਜੀ ਦੇ ਦਿਸ਼ਾਨਿਰਦੇਸ਼ਾਂ ਤਹਿਤ ਅਤੇ ਗੁਰਬਿੰਦਰ ਸਿੰਘ ਡੀ, ਐਸ,ਪੀ ਟਰੈਫਿਕ ਦੀ ਨਿਗਰਾਨੀ ਹੇਠ ਇੰਸਪੈਕਟਰ ਦਵਿੰਦਰ ਸਿੰਘ ਇੰਚਾਰਜ ਟਰੈਫਿਕ ਲੁਧਿਆਣਾ ਦਿਹਾਤੀ ਦੀ ਅਗਵਾਈ ਹੇਠ ਏ, ਐਸ, ਆਈ ਹਰਪਾਲ ਸਿੰਘ ਇੰਚਾਰਜ ਟਰੈਫਿਕ ਐਜੂਕੇਸ਼ਨ ਸੈਲ ਜਗਰਾਉਂ ਵੱਲੋਂ ਧੰਨ ਧੰਨ ਬਾਬਾ ਨੰਦ ਸਿੰਘ ਜੀ ਟਰੈਕਸ ਵੈਲਫੇਅਰ ਸੋਸਾਇਟੀ ਯੁਨੀਅਨ ਪੁਰਾਣੀ ਦਾਣਾ ਮੰਡੀ ਵਿਖੇ ਗੱਡੀਆਂ ਦੇ ਡਰਾਈਵਰਾ ਨੂੰ ਟਰੈਫਿਕ ਨਿਯਮਾਂ ਬਾਰੇ....
ਜਗਰਾਉ ( ਰਛਪਾਲ ਸਿੰਘ ਸ਼ੇਰਪੁਰੀ ) : ਧੰਨ ਧੰਨ ਬਾਬਾ ਨੰਦ ਸਿੰਘ ਟਰੈਕਸ ਵੈਲਫੇਅਰ ਸੋਸਇਟੀ ਅਤੇ ਜੈ ਅੰਬੇ ਮਿੰਨੀ ਟੈਂਪੂ ਯੂਨੀਅਨ ਪੁਰਾਣੀ ਦਾਣਾ ਮੰਡੀ ਜਗਰਾਉ ਵਿਖੇ ਸੂਬਾ ਕਮੇਟੀ ਪ੍ਰਧਾਨ ਬਲਜੀਤ ਸਿੰਘ ਬੱਬਲਾ ਤੇ ਪ੍ਰਧਾਨ ਮੱਖਣ ਸਿੰਘ ਸਿੱਧੂ ਸ਼ੇਖ ਦੋਲਤ ਦੀ ਅਗਵਾਈ ਹੇਠ ਮੀਟਿੰਗ ਹੋਈ ।ਇਸ ਮੀਟਿੰਗ ਵਿੱਚ ਸ਼ਹੀਦ ਭਗਤ ਸਿੰਘ ਮਿੰਨੀ ਟਰਾਂਸਪੋੋਰਟ ਵੈਲਫੇਅਰ ਐਸੋਸੀਏਸਨ ਵੱਲੋ ਮੱਖਣ ਸਿੰਘ ਸ਼ੇਖ ਦੋਲਤ ਨੂੰ ਸਰਬਸੰਮਤੀ ਨਾਲ ਮੀਤ ਪ੍ਰਧਾਨ ਚਣਿਆ ਗਿਆ।ਇਸ ਮੋਕੇ ਮਨਦੀਪ ਸਿੰਘ ਦੀਪਾ ਜਿਲ੍ਹਾ ਪ੍ਰਧਾਨ ,ਕਰਮਜੀਤ....
ਪਟਿਆਲਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ ਨਿਰਦੇਸ਼ਾਂ ’ਤੇ ਜੇਲ੍ਹਾਂ ’ਚ ਨਜ਼ਰਬੰਦ ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ‘ਦਸਤਖਤੀ ਮੁਹਿੰਮ’ ਦੀ ਸ਼ੁਰੂਆਤ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਅਸਥਾਨ ’ਤੇ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਵੱਲੋਂ ਅਰਦਾਸ ਉਪਰੰਤ ਕੀਤੀ ਗਈ। ਦਸਤਖਤੀ ਮੁਹਿੰਮ ਦੇ ਆਗਾਜ਼ ਮੌਕੇ ਸ਼ੋ੍ਰਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਸਮੇਤ ਸ਼ੋ੍ਰਮਣੀ ਕਮੇਟੀ ਮੈਂਬਰ ਸਾਹਿਬਾਨ ਨੇ ਸ਼ਮੂਲੀਅਤ ਕੀਤੀ।....
ਲੁਧਿਆਣਾ : ਆਉਣ ਵਾਲੇ ਦਿਨਾਂ ਵਿਚ ਗੁਜਰਾਤ ਦੀਆਂ 182 ਵਿਧਾਨਸਭਾ ਸੀਟਾਂ 'ਤੇ ਚੋਣਾਂ ਹੋਣ ਜਾ ਰਹੀਆਂ ਹਨ। ਜਿੱਥੇ ਇੱਕ ਪਾਸੇ ਗੁਜਰਾਤ ਚੋਣਾਂ ਵਿੱਚ ਕਾਂਗਰਸ ਪਾਰਟੀ ਠੰਡੀ ਨਜ਼ਰ ਆ ਰਹੀ ਹੈ, ਉੱਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਆਉਣ ਨਾਲ ਉੱਥੇ ਦਾ ਸਿਆਸੀ ਮਾਹੌਲ ਪਾਰਾ ਉੱਤੇ ਚੜ੍ਹ ਗਿਆ ਹੈ। 'ਆਪ' ਅਤੇ ਭਾਜਪਾ ਦੋਵੇਂ ਹੀ ਆਪਣੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਰਹੇ ਹਨ। ਦੋਵਾਂ ਪਾਰਟੀਆਂ ਨੇ ਆਪਣੀ ਪੂਰੀ ਤਾਕਤ ਲਗਾ ਦਿੱਤੀ ਹੈ। ਪੰਜਾਬ ਦੇ ਸਾਰੇ ਵੱਡੇ ਲੀਡਰ ਕਈ ਦਿਨਾਂ ਤੋਂ ਗੁਜਰਾਤ ਵਿੱਚ....
ਸੰਗਰੂਰ : ਸੱਤ ਮਜ਼ਦੂਰ ਜਥੇਬੰਦੀਆਂ ਦੀ ਅਗਵਾਈ ਵਿੱਚ ਆਪਣੀਆਂ ਮੰਗਾਂ ਦੀ ਪੂਰਤੀ ਲਈ ਪ੍ਰਦਰਸ਼ਨ ਕਰ ਰਹੇ ਮਜ਼ਦੂਰਾਂ ਉੱਤੇ ਪੁਲਿਸ ਵੱਲੋਂ ਉਸ ਸਮੇਂ ਲਾਠੀਚਾਰਜ ਕੀਤਾ ਗਿਆ, ਜਦੋਂ ਪ੍ਰਦਰਸ਼ਕਾਰੀਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਵੱਲ ਵਧਣ ਦੀ ਕੋਸ਼ਿਸ਼ ਕਰ ਰਹੇ ਸਨ। ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੀ ਅਗਵਾਈ ਹੇਠ ਪੰਜਾਬ ਭਰ ਤੋਂ ਮਜ਼ਦੂਰਾਂ ਦਾ ਕਾਫ਼ਲਾ ਮੁੱਖ ਮੰਤਰੀ ਦੇ ਘਰ ਦਾ ਕੁੰਡਾਂ ਖੜਕਾਉਣ ਲਈ ਜਿਵੇਂ ਹੀ ਕੋਠੀ ਵੱਲ ਵਧਿਆ ਤਾਂ ਪੁਲਸ ਨੇ ਲਾਠੀਚਾਰਜ ਕਰ....
ਰੋਪੜ : ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਸ੍ਰੀ ਕੀਰਤਪੁਰ ਸਾਹਿਬ ਨੇੜੇ ਲੋਹੰਡ ਪੁਲ 'ਤੇ ਵਾਪਰੇ ਦਰਦਨਾਕ ਰੇਲ ਹਾਦਸੇ 'ਚ 3 ਬੱਚਿਆਂ ਦੀ ਹੋਈ ਦਰਦਨਾਕ ਮੌਤ ਦੇ ਮਾਮਲੇ 'ਚ ਗੈਰ-ਇਰਾਦਰਨ ਹੱਤਿਆ ਦਾ ਕੇਸ ਦਰਜ ਕਰਨ ਅਤੇ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕਰਦਿਆਂ, ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਇਕ ਪੱਤਰ ਲਿਖਿਆ ਹੈ। ਰੇਲ ਮੰਤਰੀ ਨੂੰ ਲਿਖੇ ਪੱਤਰ ਵਿੱਚ ਸੰਸਦ ਮੈਂਬਰ ਨੇ ਕਿਹਾ ਹੈ ਕਿ ਉਹ ਦਰਦਨਾਕ ਹਾਦਸੇ ਵੱਲ ਤੁਹਾਡਾ ਧਿਆਨ....