- ਅਬੋਹਰ ਸ਼ਹਿਰ ਦੀ ਸੁੰਦਰਤਾ ਨੂੰ ਚਾਰ ਚੰਨ ਲਾਉਣਗੇ ਦੋਨੋ ਵਿਕਾਸ ਪ੍ਰੋਜੈਕਟ, ਜਲਦ ਕੀਤੇ ਜਾਣਗੇ ਲੋਕ ਅਰਪਣ
ਫਾਜ਼ਿਲਕਾ, 7 ਸਤੰਬਰ : ਨਗਰ ਨਿਗਮ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਦੱਸਿਆ ਕਿ ਅਬੋਹਰ ਸ਼ਹਿਰ ਦੇ ਲੋਕਾਂ ਦੀ ਸਹੂਲਤ ਲਈ ਨਗਰ ਨਿਗਮ ਅਬੋਹਰ ਵਲੋ ਆਭਾ ਸਿਟੀ ਸਕੇਅਰ ਬਣਾਇਆ ਜਾ ਰਿਹਾ ਹੈ ਜਿਸ ਵਿਚ ਵਿਸ਼ੇਸ਼ ਤੌਰ ਤੇ ਅਬੋਹਰ ਵਿਖੇ ਬਸ ਅੱਡੇ ਦੇ ਰੈਨੋਵੇਸ਼ਨਦੇ ਕੰਮ ਅਤੇ ਬੱਚਿਆ ਦੇ ਪੜ੍ਹਣ ਲਈ ਇਕ ਲਾਇਬ੍ਰੇਰੀ ਬਣਾਉਣ ਦੀ ਤਜਵੀਜ਼ ਉਲੀਕੀ ਗਈ ਸੀ । ਉਨ੍ਹਾਂ ਕਿਹਾ ਕਿ ਲਗਭਗ 6 ਕਰੋੜ 34 ਲੱਖ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਇਨ੍ਹਾਂ ਦੋਨਾਂ ਪ੍ਰੋਜੈਕਟਾਂ ਦਾ ਕੰਮ ਜੰਗੀ ਪੱਧਰ *ਤੇ ਜਾਰੀ ਹੈ ਤੇ ਜਲਦ ਹੀ ਲੋਕ ਅਰਪਣ ਕੀਤਾ ਜਾਵੇਗਾ। ਨਗਰ ਨਿਗਮ ਕਮਿਸ਼ਨਰ ਨੇ ਦੱਸਿਆ ਕਿ ਅਬੋਹਰ ਨਿਵਾਸੀਆ ਅਤੇ ਆਮ ਲੋਕਾਂ ਦੀ ਸਹੂਲਤ ਲਈ ਜ਼ੋ ਬੱਸ ਅੱਡਾ ਸਾਲ 1983 ਦਾ ਬਣਿਆ ਹੋਇਆ ਹੈ ਉਸ ਦੀ ਰੈਨੋਵੇਸ਼ਨ ਦਾ ਕੰਮ ਕਰਵਾਉਣ ਲਈ ਨਗਰ ਨਿਗਮ ਵਲੋ 2.92 ਕਰੋੜ ਰੁਪੈ ਦਾ ਤਖਮੀਨਾ ਤਿਆਰ ਕੀਤਾ ਗਿਆ ਸੀ ਤੇ ਸਾਰੀ ਕਾਰਵਾਈ ਮਕੰਮਲ ਕਰਨ ਉਪਰੰਤ ਇਸ ਕੰਮ ਲਈ ਲੋੜੀਂਦੀ ਗਰਾਂਟ ਵੀ ਜਾਰੀ ਹੋ ਗਈ ਹੈ ਤੇ ਇਹ ਕੰਮ ਜੰਗੀ ਪੱਧਰ ਤੇ ਚਲ ਰਿਹਾ ਹੈ। ਉਨ੍ਹਾਂ ਕਿਹਾ ਕਿ ਬੱਸ ਸਟੈਂਡ ਦੀ ਰੈਨੌਵੇਸ਼ਨ ਦਾ ਕੰਮ ਮੁੰਕਮਲ ਹੋਣ ਉਪਰੰਤ ਇਥੇ ਸਵਾਰੀਆ ਦੇ ਬੈਠਣ ਲਈ ਸ਼ੈਡ ਅਤੇ ਬੱਸਾਂ ਦੇ ਕਾਉਂਟਰ ਆਦਿ ਸਹੂਲਤਾ ਜਿਵੇ ਕਿ ਪੀਣ ਯੋਗ ਪਾਣੀ, ਪਖਾਣੇ, ਬਾਥਰੂਮਾਂ ਦੀ ਸਹੂਲਤਾ ਆਦਿ ਲੋੜੀਂਦੀਆਂ ਸਹੂਲਤਾ ਮੁਹਈਆ ਹੋਣਗੀਆ। ਉਨ੍ਹਾਂ ਦੱਸਿਆ ਕਿ ਬੱਚਿਆ ਦੇ ਪੜ੍ਹਣ ਲਈ ਇਕ ਲਾਇਬ੍ਰੇਰੀ ਬਣਾਉਣ ਸਪੈਸ਼ਲ ਪੈਕੇਜ਼ ਆਫ ਬਾਰਡਰ ਏਰੀਆ ਫੰਡ ਤਹਿਤ 3.42 ਕਰੋੜ ਰੁਪੈ ਦੀ ਗਰਾਂਟ ਨਾਲ ਲਾਇਬ੍ਰੇਰੀ ਨੂੰ ਬਣਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਤੇ ਇਹ ਲਾਇਬ੍ਰੇਰੀ ਅਤੇ ਟੁਆਏਲੈਟ ਸੈਟ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ ਤੇ ਜ਼ੋ ਕਿ ਨੇੜ ਭਵਿਖ ਵਿਚ ਤਿਆਰ ਹੋਣ ਵਾਲਾ ਪ੍ਰੋਜੈਕਟ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦੀ ਪੂਰਤੀ ਨਾਲ ਬਚੇ ਕਿਤਾਬੀ ਗਿਆਨ ਹਾਸਲ ਕਰਕੇ ਆਪਦੇ ਭਵਿੱਖ ਨੂੰ ਚਮਕਾ ਸਕਦੇ ਹਨ ਤੇ ਉਚਾਈਆਂ ਵੱਲ ਲਿਜਾ ਸਕਦੇ ਹਨ। ਆਭਾ ਸਿਟੀ ਸਕੇਅਰ ਵਿਚ ਬਣਨ ਵਾਲੀ ਲਾਇਬ੍ਰੇਰੀ ਵਿਚ ਬੱਚਿਆ ਲਈ ਪੜ੍ਹਣ ਯੋਗ ਕਿਤਾਬਾਂ ਜਿੰਨਾਂ ਵਿਚ ਵੱਖ ਵੱਖ ਕੰਪੀਟੀਸ਼ਨਾਂ ਦੀ ਤਿਆਰੀ ਸਬੰਧੀ, ਕੰਪਿਊਟਰ ਦੀ ਜਾਣਕਾਰੀ ਸਬੰਧੀ ਅਤੇ ਹੋਰ ਜਾਣਕਾਰੀਆ ਹਾਸਲ ਕਰਕੇ ਵਿਦਿਆਰਥੀ ਵਰਗ ਕਿਤਾਬੀ ਗਿਆਨ ਦੀ ਮਹਾਰਤ ਹਾਸਲ ਕਰੇਗਾ।