ਸ੍ਰੀ ਬਾਲਾ ਜੀ ਦਰਬਾਰ ਵਿਖੇ ਵਿਸ਼ਾਲ ਕੀਰਤਨ ਕਰ ਕੇ ਨਵੇਂ ਸਾਲ ਦਾ  ਕੀਤਾ ਸਵਾਗਤ

ਰਾਏਕੋਟ, 01 ਜਨਵਰੀ (ਰਘਵੀਰ ਸਿੰਘ ਜੱਗਾ) : ਸ੍ਰੀ ਬਾਲਾਜੀ ਪਰਿਵਾਰ ਰਾਏਕੋਟ ਵਲੋ ਸਥਾਨਕ ਸ੍ਰੀ ਸ਼ਿਵ ਮੰਦਰ ਬਗੀਚੀ ਵਿਖੇ ਸਥਿੱਤ ਸ੍ਰੀ ਬਾਲਾ ਜੀ ਦਰਬਾਰ ਵਿਖੇ ਵਿਸ਼ਾਲ ਕੀਰਤਨ ਕਰ ਕੇ ਨਵੇਂ ਸਾਲ ਦਾ ਸਵਾਗਤ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਵਲੋਂ ਹਾਜ਼ਰੀ ਲਗਵਾਈ ਗਈ। ਇਸ ਮੌਕੇ ਸ੍ਰੀ ਸਾਲ੍ਹਾਸਰ ਧਾਮ (ਰਾਜਸਥਾਨ) ਤੋਂ ਵਿਸ਼ੇਸ਼ ਤੌਰ ’ਤੇ ਲਿਆਂਦੀ ਗਈ ਬਾਲਾਜੀ ਦੀ ਪਵਿੱਤਰ ਜੋਤੀ ਨੂੰ ਸੁਸ਼ੋਭਿਤ ਕੀਤਾ ਗਿਆ ਸੀ।  ਇਸ ਮੌਕੇ ਵੱਡੀ ਗਿਣਤੀ ਸੰਗਤਾਂ ਤੋਂ ਇਲਾਵਾ ਸ਼ਹਿਰ ਦੀਆਂ ਕਈ ਮੋਹਤਬਰ ਅਤੇ ਪਤੰਵਤੀਆਂ ਸਖਸ਼ੀਅਤਾਂ ਵਲੋਂ ਹਾਜ਼ਰੀ ਲਗਵਾਈ ਗਈ। ਕੀਰਤਨ ਦਾ ਉਦਘਾਟਨ ਅਮਿਤ ਜੈਨ ਵਲੋਂ ਕੀਤਾ ਗਿਆ ਅਤੇ ਪੂਜਾ ਸੰਨੀ ਜੈਨ ਵਲੋਂ ਕਰਵਾਈ ਗਈ। ਇਸ ਤੋਂ ਇਲਾਵਾ ਜੋਤੀ ਪ੍ਰਚੰਡ ਦੀ ਰਸਮ ਡਾ. ਸੁਬੋਧ ਗੁਪਤਾ ਅਤੇ ਡਾਾ. ਦੀਕਸ਼ਾਂਤ ਗੁਪਤਾ ਵਲੋਂ ਕਰਵਾਈ ਗਈ, ਕੰਜਕ ਪੂਜਨ ਦੀ ਰਸਮ ਸਮਾਜਸੇਵੀ ਹੀਰਾ ਲਾਲ ਬਾਂਸਲ ਵਲੋਂ ਨਿਭਾਈ ਗਈ। ਕੀਰਤਨ ਦੌਰਾਨ ਬਾਲਾਜੀ ਪਰਿਵਾਰ ਦੇ ਮੈਂਬਰ ਅਤੇ ਉੱਘੇ ਭਜ਼ਨ ਗਾਇਕ ਅਭੀ ਗੋਇਲ, ਸਚਿਨ ਗੋਗਨਾ, ਰਿੱਕੀ ਮਹੰਤ ਵਲੋਂ ਬਾਲਾਜੀ ਦੇ ਭਜ਼ਨਾਂ ਨਾਲ ਆਈਆਂ ਹੋਈਆਂ ਸੰਗਤਾਂ ਨੂੰ ਝੂਮਣ ਲਈ ਮਜ਼ਬੂਰ ਕਰ ਦਿੱਤਾ ਅਤੇ ਰਾਤ ਦੇ 12 ਵੱਜ਼ਦੇ ਹੀ ਸੰਗਤਾਂ ਨੇ ਸ੍ਰੀ ਬਾਲਾ ਜੀ ਦੇ ਜੈਕਾਰੇ ਛੱਡ ਕੇ ਨਵੇਂ ਸਾਲ ਦਾ ਸਵਾਗਤ ਕੀਤਾ। ਇਸ ਮੌਕੇ ਪ੍ਰਬੰਧਕਾਂ ਵਲੋਂ ਸੰਗਤਾਂ ਲਈ ਅਤੁੱਟ ਲੰਗਰ ਵੀ ਵਰਤਾਇਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ਾਮ ਲਾਲ ਗੋਇਲ, ਵਿਨੋਦ ਜੈਨ (ਪੁਜਾਰੀ ਫੀਡ), ਸੁਰਿੰਦਰ ਅੱਗਰਵਾਲ ਪ੍ਰਧਾਨ ਮੰਦਰ ਕਮੇਟੀ,  ਸਤੀਸ਼ ਪਰੂਥੀ, ਜੋਗਿੰਦਰਪਾਲ ਮੱਕੜ, ਹੀਰਾ ਲਾਲ ਬਾਂਸਲ (ਮੁਸਕਾਨ ਫੀਡ ਵਾਲੇ), ਹਾਕਮ ਸਿੰਘ (ਬਾਲਾਜੀ ਸਵੀਟਸ) ਸਤਪਾਲ ਪ੍ਰੇਮ (ਸਾਬਕਾ ਕੌਂਸਲਰ), ਨਗਰ ਕੌਂਸਲ ਪ੍ਰਧਾਨ ਸੁਦਰਸ਼ਨ ਜੋਸ਼ੀ, ਰਾਜ ਕੁਮਾਰ ਵਰਮਾਂ, ਇੰਦਰਪਾਲ ਗੋਲਡੀ, ਸੰਦੀਪ ਕੁਮਾਰ, ਕੌਂਸਲਰ ਕਮਲਜੀਤ ਵਰਮਾਂ, ਰਜਿੰਦਰ ਸਿੰਘ ਰਾਜੂ, ਧਰਮਵੀਰ ਜੈਨ, ਅਨੀਤ ਕੁਮਾਰ ਭੱਲਾ, ਵਿਨੇ ਜੈਨ, ਸਲਿਲ ਜੈਨ ਸਾਬਕਾ ਪ੍ਰਧਾਨ, ਸੰਜੀਵ ਗੁਲਾਟੀ, ਵਿਨੋਦ ਜੈਨ ਰਾਜੂ, ਕਪਿਲ ਗਰਗ, ਏਵੰਤ ਜੈਨ, ਡਾ. ਹਰੀਸ਼ ਜੈਨ,  ਵਿੱਕੀ ਗੋਇਲ, ਸੰਦੀਪ ਕਪਿਲਾ, ਰਾਜਨ ਸਿੰਘ, ਅਮਿਤ ਜੈਨ, ਰਮਨਦੀਪ ਵਰਮਾਂ, ਨਰੇਸ਼ ਵਰਮਾਂ, ਸਚਿਨ ਗੋਗਨਾ, ਸੰਦੀਪ ਮਾਨ, ਟੋਨੀ ਵਰਮਾਂ, ਸੰਨੀ ਜੈਨ, ਸੁਰਿੰਦਰ ਪਰੂਥੀ, ਲਖਵਿੰਦਰ ਮੱਲ੍ਹੀ, ਰਮੇਸ਼ ਧੀਰ, ਠੇਕੇਦਾਰ ਧਰਮਪਾਲ ਕਾਕਾ, ਸੁਮਿਤ ਕੁਮਾਰ, ਵਰੁਣ ਜੈਨ, ਦੀਪਕ ਜੈਨ, ਡਾ. ਸੁਬੋਧ ਗੁਪਤਾ, ਸੁਰੇਸ਼ ਸਦਾਵਰਤੀ, ਅਮੋਲ ਗੁਲਾਟੀ  ਮੰਗਤ ਰਾਏ ਵਰਮਾਂ, ਰਾਜੇਸ਼ ਅੱਗਰਵਾਲ, ਕੀਮਤੀ ਲਾਲ ਜੈਨ, ਸੁਰੇਸ਼ ਸਦਾਵਰਤੀ, ਭੂਸ਼ਨ ਗੋਇਲ, ਸੰਚਿਤ ਅਰੋੜਾ ਤੋਂ ਇਲਾਵਾ ਵੱਡੀ ਗਿਣਤੀ ’ਚ ਸੰਗਤਾਂ ਸ਼ਾਮਲ ਸਨ।