- ਵਿਧਾਇਕ ਕੁਲਵੰਤ ਸਿੰਘ ਨੇ 2 ਖੇਡ ਕੋਰਟਾਂ ਦਾ ਕੀਤਾ ਉਦਘਾਟਨ
ਚੰਡੀਗੜ੍ਹ, 4 ਸਤੰਬਰ : ਪੰਜਾਬ ਨੂੰ ਹੱਸਦਾ ਖੇਡਦਾ ਪੰਜਾਬ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਨੀਤੀ ਦਾ ਪਾਲਣ ਕਰਦਿਆਂ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਸੈਕਟਰ 70 ਦੇ ਵਾਰਡ ਨੰਬਰ 34 ’ਚ ਬੈਡਮਿੰਟਨ ਤੇ ਵਾਲੀਵਾਲ ਕੋਰਟਾਂ ਦਾ ਉਦਘਾਟਨ ਕੀਤਾ ਅਤੇ ਬੈਡਮਿੰਟਨ ਤੇ ਵਾਲੀਬਾਲ ਦੀਆਂ ਟੀਮਾਂ ਦੇ ਮੈਚ ਸ਼ੁਰੂ ਕਰਵਾਏ। ਕੌਂਸਲਰ ਸੁਖਦੇਵ ਸਿੰਘ ਪਟਵਾਰੀ ਦੇ ਵਾਰਡ ਵਿੱਚ 21 ਲੱਖ ਦੇ ਬਜਟ ਨਾਲ ਬਣੇ ਇਨ੍ਹਾਂ ਖੇਡ ਗਰਾਉਡਾਂ ਨੂੰ ਪੂਰਾ ਜਾਲੀਦਾਰ, 8-8 ਬੱਲਬ ਲਗਾ ਕੇ ਰੋਸ਼ਨੀਦਾਰ ਬਣਾਇਆ ਗਿਆ ਹੈ ਜਿੱਥੇ ਖਿਡਾਰੀ ਰਾਤ ਨੂੰ ਵੀ ਖੇਡ ਸਕਣਗੇ। ਹਲਕਾ ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਲਈ ਵੱਡਾ ਬਜਟ ਰੱਖਕੇ ਤੇ ਖਿਡਾਰੀਆਂ ਲਈ ਨੌਕਰੀਆਂ ਦੇ ਨਵੇਂ ਸੋਮੇ ਸ਼ੁਰੂ ਕਰਕੇ ਵਧੀਆ ਉਪਰਾਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੋਹਾਲੀ ਸ਼ਹਿਰ ਦੇ 8 ਬੰਦ ਪਏ ਸਟੇਡੀਅਮਾਂ ਨੂੰ ਉਨ੍ਹਾਂ ਖੁਦ ਖੁਲਵਾ ਕੇ ਖਿਡਾਰੀਆਂ ਲਈ ਮੁੜ ਸ਼ੁਰੂ ਕਰਵਾਇਆ ਹੈ। ਆਮ ਆਦਮੀ ਪਾਰਟੀ ਸਰਕਾਰ ਵੱਲੋਂ ਪੜ੍ਹੇ ਲਿਖੇ ਨੌਜਵਾਨਾਂ ਨੂੰ ਰੁਜ਼ਗਾਰ, ਆਮ ਲੋਕਾਂ ਲਈ ਮੁਹੱਲਾ ਕਲੀਨਿਕਾਂ ਰਾਹੀਂ ਮੁਫਤ ਦਵਾਈਆਂ, ਟੈਸਟ ਤੇ ਡਾਕਟਰੀ ਸਹਾਇਤਾਂ ਪਹੁੰਚਾਈ ਗਈ ਹੈ, ਜਿਸ ਨੂੰ ਦੇਖਦਿਆਂ ਵਿਰੋਧੀ ਪਾਰਟੀਆਂ ਬੁਖਲਾ ਗਈਆਂ ਹਨ। ਉਨ੍ਹਾਂ ਕਿਹਾ ਕਿ ਆਪ ਸਰਕਾਰ ਨੇ 300 ਯੂਨਿਟ ਬਿਜਲੀ ਮੁਫਤ, ਕੱਚੇ ਮੁਲਾਜ਼ਮਾਂ ਨੂੰ ਪੱਕੇ ਤੇ ਹੋਰ ਮੰਗਾਂ ਨੂੰ ਮੰਨ ਕੇ ਆਪਣੇ ਵਾਅਦੇ ਪੂਰੇ ਕੀਤੇ ਹਨ। ਇਸ ਮੌਕੇ ਬੋਲਦਿਆਂ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਨੇ ਕੁਲਵੰਤ ਸਿੰਘ ਦਾ ਉਨ੍ਹਾਂ ਦੇ ਵਾਰਡ ਵਿੱਚ ਕਰਵਾਏ ਜਾ ਰਹੇ ਕੰਮਾਂ ਲਈ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਕੁਲਵੰਤ ਸਿੰਘ ਹਮੇਸ਼ਾ ਤਤਪਰ ਰਹਿੰਦੇ ਹਨ। ਇਸ ਮੌਕੇ ਉਨ੍ਹਾਂ ਦੇ ਸੁਝਾਅ ਉਤੇ ਕੁਲਵੰਤ ਸਿੰਘ ਨੇ ਲੋਕਾਂ ਦੀਆਂ ਸ਼ਿਕਾਇਤਾਂ ਵੀ ਸੁਣੀਆਂ। ਐਲ ਆਈ ਜੀ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸੰਤੋਖ ਸਿੰਘ, ਸੀਨੀਅਰ ਮੀਤ ਪ੍ਰਧਾਨ ਦਲੀਪ ਸਿੰਘ ਤੇ ਮਨਜੀਤ ਸਿੰਘ ਨੇ ਮੰਗ ਕੀਤੀ ਕਿ ਸੈਕਟਰ 70 ਵਿੱਚ ਆਮ ਆਦਮੀ ਕਲੀਨਿਕ ਤੇ ਜਨਰਿਕ ਦਵਾਈਆਂ ਦੀ ਦੁਕਾਨ ਖੁੱਲ੍ਹਵਾਈ ਜਾਵੇ। ਐਮ ਆਈ ਜੀ ਸੁਪਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਆਰ ਪੀ ਕੰਬੋਜ ਨੇ ਮੰਗ ਕੀਤੀ ਕਿ ਮਟੌਰ ਤੇ ਸਪੈਸ਼ਲ ਪਾਰਕ 32 ਨਾਲ ਲੱਗਦੀ ਗਮਾਡਾ ਦੀ ਖਾਲੀ ਜਗਾਹ ਨੂੰ ਸਪੋਰਟਸ ਸਟੇਡੀਅਮ ’ਚ ਤਬਦੀਲ ਕਰਵਾਇਆ ਜਾਵੇ ਅਤੇ ਫਲੇਟਾਂ ਨੂੰ ਗਮਾਡਾ ਅਧਿਕਾਰੀਆਂ ਵੱਲੋਂ ਐਨ ਓ ਸੀ ਦੇਣ ਲਈ ਕੀਤੀ ਜਾਂਦੀ ਕੁਰੱਪਸ਼ਨ ਨੂੰ ਨਕੇਲ ਪਾਈ ਜਾਵੇ ਤੇ ਐਨ ਓ ਸੀ ਬਿਨਾਂ ਦੇਰੀ ਤੋਂ ਦਵਾਈਆਂ ਜਾਣ। ਐਲ ਆਈ ਜੀ ਦੀਆਂ ਔਰਤਾਂ ਸੁਖਵਿੰਦਰ ਕੌਰ ਭੁਲਰ, ਰਾਜਪਾਲ ਕੌਰ, ਕੁਲਦੀਪ ਕੌਰ, ਗੁਰਿੰਦਰ, ਸੁਲੱਖਸ਼ਣਾ ਤੇ ਰੰਜਨਾ ਨੇ ਪੈਟ ਡੌਗਜ ਲਈ ਡੌਗ ਪਾਰਕ ਬਣਾਉਣ ਦੀ ਮੰਗ ਕੀਤੀ ਤਾਂ ਕਿ ਸੜਕਾਂ ’ਤੇ ਗੰਦ ਨਾ ਪਵੇ। ਇਸ ਤੋਂ ਪਹਿਲਾਂ ਕੁਲਵੰਤ ਸਿੰਘ ਨੇ ਰੀਬਨ ਕੱਟ ਕੇ ਦੋਵੇਂ ਖੇਡ ਕੋਰਟਾਂ ਦਾ ਉਦਘਾਟਨ ਕੀਤਾ। ਬੈਡਮਿੰਟਨ ਕੋਰਟ ’ਚ ਕੋਚ ਅਕਾਸ਼ ਵਾਲੀਆ ਨੇ ਬੱਚਿਆਂ ਦੇ ਮੈਚ ਕਰਵਾਏ ਤੇ ਵਾਲੀਬਾਲ ਗਰਾਉਂਡ ’ਚ ਐਲ ਆਈ ਜੀ ਦੀਆਂ ਦੋ ਟੀਮਾਂ ਅਤੇ ਐਮ ਆਈ ਜੀ ਸੁਪਰ ਦੀਆਂ ਦੋ ਟੀਮਾਂ ਦੇ ਮੈਚ ਹੋਏ। ਇਸ ਮੌਕੇ ਕੌਂਸਲਰ ਗੁਰਪ੍ਰੀਤ ਕੌਰ, ਗੁਰਮੀਤ ਕੌਰ, ਪ੍ਰਮੋਦ ਮਿੱਤਰਾ, ਰਜੀਵ ਵਸ਼ਿਸ਼ਟ, ਰਣਦੀਪ ਸਿੰਘ ਬੈਦਵਾਨ, ਬਲਰਾਜ ਸਿੰਘ ਗਿੱਲ, ਜਸਪਾਲ ਸਿੰਘ ਬਿੱਲਾ, ਹਰਮੇਸ਼ ਸਿੰਘ ਕੁੰਬੜਾ, ਤਰਨਜੀਤ ਸਿੰਘ, ਬਲਜੀਤ ਸਿੰਘ ਹੈਪੀ, ਹਰਪਾਲ ਸਿੰਘ ਚੰਨਾ, ਡਾ. ਕੁਲਦੀਪ ਸਿੰਘ, ਕੁਲਵੰਤ ਕੋਮਲ, ਤਰਨਜੀਤ ਕੌਰ, ਮੁੰਡੀ ਕੰਪਲੈਕਸ ਦੇ ਪ੍ਰਧਾਨ ਬਲਦੇਵ ਸਿੰਘ, ਭਾਗ ਸਿੰਘ, ਜੀਵਨ ਸਿੰਘ, ਰਜਿੰਦਰ ਕੁਮਾਰ, ,ਸੁਰਜੀਤ ਸਿੰਘ, ਐਸ ਸੀ ਐਲ ਸੁਸਾਇਟੀ ਤੋਂ ਮਨਜੀਤ ਸਿੰਘ, ਕੰਵਰ ਸਿੰਘ ਗਿੱਲ,ਜਸਵੀਰ ਗੋਸਲ, ਮਹਾਂਦੇਵ ਸਿੰਘ, ਰਣਜੀਤ ਸ਼ਰਮਾ, ਭਾਰਤ ਦਰਸ਼ਨ, ਕੰਵਰ ਸਿੰਘ ਗਿੱਲ, ਇੰਦਰਜੀਤ ਸਿੰਘ, ਹਰਪਾਲ ਸਿੰਘ, ਸੋਭਾ ਗੌਰੀਆ, ਗੁਰਪ੍ਰੀਤ ਭੁੱਲਰ, ਨੀਲਮ, ਨਰਿੰਦਰ ਕੌਰ, ਸੀਮਾ, ਮਿਸ਼ਜ ਓਬਰਾਏ, ਨੀਲਮ ਧੂੜੀਆ, ਨੇਹਾ ਗੌਰੀਆ ਆਦਿ ਹਾਜ਼ਰ ਸਨ।