- ਵਾਲੀਬਾਲ ਅੰਡਰ-14 ਵਿੱਚ ਖੁੱਡੀ ਕਲਾਂ ਸਕੂਲ ਦੀ ਟੀਮ ਜੇਤੂ
- ਫੁੱਟਬਾਲ ਅੰਡਰ- 14 ਲੜਕੀਆਂ ਵਿੱਚ ਆਦਰਸ਼ ਸਕੂਲ ਕਾਲੇਕੇ ਦੀ ਟੀਮ ਨੇ ਬਾਜ਼ੀ ਮਾਰੀ
- 5000 ਮੀਟਰ ਰੇਸ ਵਾਕ ਵਿੱਚ ਪ੍ਰਵੀਨ ਸਿੰਘ ਦੀ ਝੰਡੀ
ਬਰਨਾਲਾ, 06 ਸਤੰਬਰ : ਮੁੱਖ ਮੰਤਰੀ ਸ. ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਹੇਠ ਕਰਵਾਈਆਂ ਜਾ ਰਹੀਆਂ 'ਖੇਡਾਂ ਵਤਨ ਪੰਜਾਬ ਦੀਆਂ 2023' ਤਹਿਤ ਬਰਨਾਲਾ ਦੇ ਬਲਾਕ ਪੱਧਰੀ ਮੁਕਾਬਲੇ ਜਾਰੀ ਹਨ। ਜ਼ਿਲ੍ਹਾ ਖੇਡ ਅਫ਼ਸਰ ਉਮੇਸ਼ਵਰੀ ਸ਼ਰਮਾ ਨੇ ਦੱਸਿਆ ਕਿ ਇਹ ਮੁਕਾਬਲੇ ਬਾਬਾ ਕਾਲਾ ਮਹਿਰ ਸਟੇਡੀਅਮ ਬਰਨਾਲਾ, ਸ ਸ ਸ ਸਕੂਲ ਕਾਲੇਕੇ, ਸ਼ਹੀਦ ਕਰਮ ਸਿੰਘ ਸਟੇਡੀਅਮ ਬਡਬਰ ਤੇ ਪੱਕਾ ਬਾਗ ਸਟੇਡੀਅਮ ਧਨੌਲਾ ਵਿਖੇ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਵਾਲੀਬਾਲ ਸ਼ੂਟਿੰਗ/ਸਮੈਸ਼ਿੰਗ ਵਿੱਚ 364 ਤੇ ਖੋ-ਖੋ ਵਿੱਚ ਕੁੱਲ 230 ਖਿਡਾਰੀਆਂ ਨੇ ਭਾਗ ਲਿਆ, ਜਿਸ ਵਿੱਚ (ਅੰਡਰ 14, 17, 21) ਲੜਕੀਆਂ ਨੇ ਖੇਡ ਜੌਹਰ ਦਿਖਾਏ। ਅੰਡਰ 14 ਵਿੱਚ ਸਸਸਸ ਖੁੱਡੀ ਕਲਾਂ ਦੀ ਟੀਮ ਪਹਿਲੇ ਅਤੇ ਸਸਸਸ ਸੇਖਾ ਦੂਜੇ ਸਥਾਨ ਅਤੇ ਸਹਸ ਠੁਲੇਵਾਲ ਤੀਜੇ ਸਥਾਨ 'ਤੇ ਰਿਹਾ। ਅੰਡਰ 21 ਲੜਕੀਆਂ ਵਿੱਚ ਸਸਸਸ ਖੁੱਡੀ ਕਲਾਂ, ਸਸਸ ਧਨੌਲਾ ਅਤੇ ਐਲ.ਬੀ.ਐਸ ਕਾਲਜ ਬਰਨਾਲਾ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਰਹੀ। ਰੱਸਾਕਸ਼ੀ ਵਿੱਚ ਕੁੱਲ 102 ਖਿਡਾਰੀਆਂ ਨੇ ਭਾਗ ਲਿਆ। ਅੰਡਰ 14 ਲੜਕੇ ਵਿੱਚ ਸੰਤ ਲੌਂਗਪੁਰੀ ਸਸਸ ਸਕੂਲ ਖੱਖੋਂ ਕਲਾਂ ਪਹਿਲੇ, ਸਹਸ ਕੁੱਬੇ ਦੂਜੇ ਸਥਾਨ 'ਤੇ ਰਿਹਾ। ਅੰਡਰ 17 ਲੜਕੇ ਵਿੱਚ ਸ਼ੇਰੇ ਪੰਜਾਬ ਕਲੱਬ ਖੱਖੋਂ ਕਲਾਂ ਪਹਿਲੇ ਤੇ ਸਹਸ ਕੁੱਬੇ ਦੂਜੇ ਸਥਾਨ 'ਤੇ ਰਿਹਾ। ਅੰਡਰ 17 ਲੜਕੀਆਂ ਸੰਤ ਲੌਂਗਪੁਰੀ ਸਸਸ ਸਕੂਲ ਖੱਖੋਂ ਕਲਾਂ ਪਹਿਲੇ, ਸੰਤ ਬਚਨਪੁਰੀ ਸਕੂਲ ਖੱਖੋਂ ਕਲਾਂ ਦੂਜੇ ਸਥਾਨ 'ਤੇ ਰਿਹਾ। ਫੁੱਟਬਾਲ ਵਿੱਚ ਕੁੱਲ 234 ਖਿਡਾਰੀਆਂ ਨੇ ਭਾਗ ਲਿਆ। ਫੁੱਟਬਾਲ ਦੇ ਮਕਾਬਲੇ ਵਿੱਚ ਅੰਡਰ 14 ਲੜਕੀਆਂ ਵਿੱਚ ਜੇਤੂ ਆਦਰਸ਼ ਕਾਲੇਕੇ ਰਹੀ, ਦੋਇਮ ਰਹੀ ਯੂ.ਐਫ.ਸੀ ਬਰਨਾਲਾ, ਤੀਜੇ ਸਥਾਨ 'ਤੇ ਸਸਸ ਧਨੌਲਾ ਰਹੀ। ਅੰਡਰ 14 ਲੜਕਿਆਂ ਵਿੱਚ ਬੀ.ਜੀ.ਐਸ ਬਰਨਾਲਾ ਪਹਿਲੇ ਸਥਾਨ, ਸਸਸ ਕੱਟੂ ਖੁੱਡੀ ਕਲਾਂ, ਤੀਜੇ ਸਥਾਨ 'ਤੇ ਆਦਰਸ਼ ਸਕੂਲ ਰਹੀ। ਕਬੱਡੀ ਨੈਸ਼ਨਲ ਸਟਾਈਲ ਵਿੱਚ 98 ਖਿਡਾਰੀਆਂ ਨੇ ਭਾਗ ਲਿਆ ਜਿਸ ਵਿੱਚ ਅੰਡਰ 14 ਲੜਕੀਆਂ ਸਸਸ ਰਜੀਆ, ਸਹਸ ਮਾਂਗੇਵਾਲ, ਸਸਸਸ ਠੀਕਰੀਵਾਲ , ਸਹਸ ਪੰਧੇਰ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਅਤੇ ਚੌਥੇ ਸਥਾਨ 'ਤੇ ਰਹੀ। ਐਥਲੈਟਿਕਸ ਵਿੱਚ ਲਗਭਗ 853 ਖਿਡਾਰੀਆਂ ਨੇ ਭਾਗ ਲਿਆ। 800 ਮੀ: ਈਵੈਂਟ ਵਿੱਚ ਅੰਡਰ—21 ਸਾਲ ਲੜਕੇ ਵਿੱਚੋਂ ਪ੍ਰਵੀਨ ਸਿੰਘ, ਜਸਪ੍ਰੀਤ ਸਿੰਘ, ਪਵਨਦੀਪ ਸਿੰਘ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਰਹੇ। ਇਸੇ ਗਰੁੱਪ ਵਿੱਚ 5000 ਮੀਟਰ ਰੇਸ ਵਾਕ ਵਿੱਚ ਮਨੀ, ਖੁਸ਼ਪ੍ਰੀਤ ਸਿੰਘ ਪਹਿਲੇ, ਦੂਜੇ ਸਥਾਨ 'ਤੇ ਰਹੇ ਅਤੇ ਸ਼ਾਟ ਪੁੱਟ ਵਿੱਚ ਕ੍ਰਿਸ਼ਨ ਕੁਮਾਰ, ਆਸ਼ਿਤ ਕੁਮਾਰ ਅਤੇ ਹਰਮਨਦੀਪ ਸਿੰਘ ਨੇ ਪਹਿਲਾ , ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਇਸੇ ਗਰੁੱਪ ਵਿੱਚ 5000 ਮੀਟਰ ਰੇਸ ਵਾਕ ਵਿੱਚ ਪ੍ਰਵੀਨ ਸਿੰਘ, ਅਵਤਾਰ ਸਿੰਘ, ਲਵਪ੍ਰੀਤ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।